ਗੁਰਦਾਸਪੁਰ, 5 ਅਕਤੂਬਰ (ਡਾ ਬਲਜੀਤ ਸਿੰਘ ਨੀਰਜ ਸ਼ਰਮਾ. ਜਸਬੀਰ ਸਿੰਘ) - ਸ਼੍ਰੀ ਮਹਾਵੀਰ ਰਾਮ ਲੀਲਾ ਨਾਟਕ ਕਲੱਬ ਗੁਰਦਾਸਪੁਰ ਵੱਲੋਂ ਪਾਣੀ ਵਾਲੀ ਟੈਂਕੀ ਦੇ ਨਜ਼ਦੀਕ ਕਰਵਾਈ ਗਈ ਰਾਮਲੀਲਾ ਵਿੱਚ ਅੱਜ ਦਾ ਉਦਘਾਟਨ ਭਾਜਪਾ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਗਿੱਲ ਕੀਤਾ, ਜਦ ਕਿ ਉਹਨਾਂ ਦੇ ਨਾਲ ਜਸਬੀਰ ਸਿੰਘ, ਦੇਸ ਰਾਜ ਭੱਟੀ,ਰਮਨ ਕਾਕਾ ਅਤੇ ਸ਼ਾਮ ਲਾਲ ਆਦਿ ਵੀ ਹਾਜਰ ਹੋਏ।
ਕਲੱਬ ਦੇ ਪ੍ਰਧਾਨ ਵਿਜੈ ਸ਼ਰਮਾ ਅਤੇ ਜੁਗਿੰਦਰਪਾਲ ਵੱਲੋਂ ਮੁੱਖ ਮਹਿਮਾਨਾਂ ਦਾ ਸਿਰੋਪੇ ਪਾ ਕੇ ਸਵਾਗਤ ਕਰਦਿਆਂ ਯਾਦਗਾਰੀ ਚਿੰਨ੍ਹ ਭੇਟ ਕੀਤਾ ਗਿਆ |
ਅੱਜ ਦੇ ਸੀਨ ਵਿੱਚ ਅਸ਼ੋਕ ਵਾਟਿਕਾ ਨੂੰ ਨਸ਼ਟ ਕਰਨ ਅਤੇ ਅਕਸ਼ੈ ਕੁਮਾਰ ਨੂੰ ਮਾਰਨ ਤੋਂ ਬਾਅਦ ਰਾਵਣ ਦੇ ਸਿਪਾਹੀ ਹਨੂੰਮਾਨ ਜੀ ਨੂੰ ਰਾਵਣ ਦੇ ਸਾਹਮਣੇ ਪੇਸ਼ ਕਰਦੇ ਹਨ ਅਤੇ ਰਾਵਣ ਹਨੂੰਮਾਨ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਹੈ ਪਰ ਵਿਭੀਸ਼ਨ ਜੀ ਉਸਨੂੰ ਕਹਿੰਦੇ ਹਨ ਕਿ ਦੂਤ ਨੂੰ ਮਾਰਨਾ ਨਿਯਮਾਂ ਦੇ ਵਿਰੁੱਧ ਹੋਵੇਗਾ।ਇਸ ਤੋਂ ਬਾਅਦ ਰਾਵਣ ਦੇ ਸਿਪਾਹੀ ਹਨੂੰਮਾਨ ਦੀ ਪੂੰਛ ਨੂੰ ਅੱਗ ਲਗਾ ਦਿੰਦੇ ਹਨ ਅਤੇ ਹਨੂੰਮਾਨ ਜੀ ਇਸ ਅੱਗ ਨਾਲ ਸਾਰੀ ਲੰਕਾ ਨੂੰ ਸਾੜਦੇ ਦਿੰਦੇ ਹਨ।ਹਨੂੰਮਾਨ ਜੀ ਦੇ ਲੰਕਾ ਨੂੰ ਸਾੜਣ ਅਤੇ ਕਿਰਦਾਰ ਨੂੰ ਨਿਭਾਉਣ ਵਾਲੇ ਨੌਜਵਾਨ ਦੀ ਅਦਾਕਾਰੀ ਦੀ ਭਾਜਪਾ ਜ਼ਿਲਾ ਪ੍ਰਧਾਨ ਪਰਮਿੰਦਰ ਸਿੰਘ ਗਿੱਲ ਨੇ ਸ਼ਲਾਘਾ ਕੀਤੀ।
ਪਰਮਿੰਦਰ ਸਿੰਘ ਗਿੱਲ ਨੇ ਇਸ ਮੌਕੇ ਕਿਹਾ ਕਿ ਹੰਕਾਰ ਹਮੇਸ਼ਾਂ ਮਨੁੱਖ ਨੂੰ ਤਬਾਹੀ ਵੱਲ ਲੈ ਜਾਂਦਾ ਹੈ। ਪ੍ਰਭੂ ਸ਼੍ਰੀ ਰਾਮ ਚੰਦਰ ਨੇ ਰਾਵਣ ਦਾ ਹੰਕਾਰ ਖਤਮ ਕਰਨ ਦੇ ਨਾਲ-ਨਾਲ ਪੂਰੀ ਮਾਨਵ ਜਾਤੀ ਨੂੰ ਇਹ ਸੁਨੇਹਾ ਦਿੱਤਾ ਕਿ ਪਰਮਾਤਮਾ ਦਾ ਹਮੇਸ਼ਾ ਸਿਮਰਨ ਕਰਨਾ ਚਾਹੀਦਾ ਹੈ ਅਤੇ ਸਹੀ ਗਲਤ ਦੀ ਪਹਿਚਾਣ ਅਤੇ ਦਿਮਾਗ਼ ਅਤੇ ਦਿਲ ਨਾਲ ਕਰਨੀ ਚਾਹੀਦੀ ਹੈ। ਭਗਵਾਨ ਲੋਕਾਂ ਨੂੰ ਜ਼ਿੰਦਗੀ ਜਿਉਣ ਦੀ ਕਲਾ ਸਿਖਾਉਣ ਲਈ ਹੀ ਅਵਤਾਰ ਲੈਂਦੇ ਹਨ ਅਤੇ ਲੀਲਾਵਾਂ ਰਚਦੇ ਹਨ।ਇਨ੍ਹਾਂ ਲੀਲਾਵਾਂ ਨੂੰ ਮੰਚਨ ਰਾਹੀਂ ਦੋਹਰਾਉਣ ਦਾ ਇਹੋ ਮਕਸਦ ਹੁੰਦਾ ਹੈ ਕਿ ਮਨੁੱਖ ਇਨ੍ਹਾਂ ਲੀਲਾਵਾਂ ਦੇ ਪਿੱਛੇ ਦੇ ਸੰਦੇਸ਼ ਨੂੰ ਗ੍ਰਹਿਣ ਕਰ ਸਕੇ। ਇਸ ਲਈ ਸਾਨੂੰ ਸਾਰਿਆਂ ਨੂੰ ਸਿਰਫ ਰਾਮਲੀਲਾ ਦੇਖਣ ਨਾਲ ਹੀ ਮਤਲਬ ਨਹੀਂ ਰੱਖਣਾ ਚਾਹੀਦਾ ਸਗੋਂ ਪ੍ਰਭੂ ਸ਼੍ਰੀ ਰਾਮ ਦੀ ਜੀਵਨ ਲੀਲਾ ਤੋਂ ਸਿੱਖਣਾ ਚਾਹੀਦਾ ਹੈ।
[Important News]$type=slider$c=4$l=0$a=0$sn=600$c=8
अधिक खबरे देखे .
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
मलिकपुर कॉम्प्लेक्स में अपनी बदहाली पर आंसू बहाता वॉटरफॉल पठानकोट ()मलिकपुर कॉम्प्लेक्स में सुंदरता के लिए बनाया गया वाटरफॉल अब अपनी बदहा...
-
*युवा दिवस के अवसर पर अभाविप ने निकाली भव्य शोभा यात्रा* *अभाविप की देशव्यापी मुहिम "परिसर चलो अभियान" की हुई शुरुवात* सोनभद्र। ...
-
ग्रीनलैंड क्रिकेट क्लब द्वारा आयोजित 47वें टूर्नामेंट में पठानकोट क्रिकेट क्लब ने दीनानगर क्रिकेट टीम को हराकर फाइनल में जगह बनाई। ---पठानक...
-
हल्का भोआ में कांग्रेस और बीजेपी को लगा बड़ा झटका पूर्व ब्लॉक समिति चेयरमैन सहित दर्जनों परिवार मंत्री कटारूचक्क के नेतृत्व में 'आप...
-
सिरमौर की नवनियुक्त डीसी श्रीमती प्रियंका वर्मा ने आज पदभार ग्रहण किया। नाहन, 30 अप्रैल : श्रीमती प्रियंका वर्मा ने आज उपायुक...
-
अधिशासी अभियंता अजय वर्मा के आने के बाद जल शक्ति विभाग नौहराधार की रेल पटरी लाइन पर आने लगी । जल शक्ति विभाग नौहराधार जिला सिरमौर हिमाचल प्र...
-
समाज की सेवा ही समाज का कल्याण कर सकती है- उपाध्यक्ष समाज कल्याण योजनाएं अनुश्रवण समिति। टिहरी गढ़वाल।।(सू०वि०)आज गुरूवार को विक...
-
राष्ट्रीय लोक अदालत में 9268 मामले पेश किए गए, 7719 का निपटारा किया गया 49,84,41,426 रुपये के मुआवज़े दिए गए पठानकोट,दिसंबर (दीपक महाजन )...
-
खबर राजसमंद के आमेट की जहां प्रधानमंत्री आवास योजना की राशि देने के एवज में 8000 की रिश्वत मांगी 8 हजार की रिश्वत लेते संविदाकर्मी गिरफ्तार ...

COMMENTS