ਬਟਾਲਾ /ਮਜੀਠਾ 6 ਅਕਤੂਬਰ (ਡਾ ਬਲਜੀਤ ਸਿੰਘ .ਨੀਰਜ ਸ਼ਰਮਾ ): ਮਜੀਠਾ ਪੁਲਿਸ ਵੱਲੋ ਅੱਜ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਮਜੀਠਾ ਬਲਾਕ ਇੰਚਾਰਜ ਪ੍ਰਿਤਪਾਲ ਸਿੰਘ ਬੱਲ ਅਤੇ ਉਸ ਦੇ ਨਜ਼ਦੀਕੀ ਸਾਥੀ ਰਾਜਬੀਰ ਸਿੰਘ ਨੂੰ ਛੇੜਛਾੜ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨਾਬਾਲਗ ਪੀੜਤਾ ਨੇ ਥਾਣਾ ਮਜੀਠਾ ਵਿਖੇ ਦਿੱਤੇ ਲਿਖਤੀ ਬਿਆਨਾਂ ਵਿੱਚ ਕਿਹਾ ਹੈ ਕਿ ਉਸ ਦੀ ਉਮਰ 15 ਸਾਲ ਹੈ ਅਤੇ ਅੱਠਵੀ ਪਾਸ ਹੈ।ਉਹ ਦੋ ਭੈਣ ਭਰਾ ਹਨ। ਉਸ ਨੇ ਦੱਸਿਆ ਕਿ ਉਸ ਦੀ ਮਾਤਾ ਦੇ ਧਰਮਿੰਦਰਪਾਲ ਸਿੰਘ ਉਰਫ ਬਿੱਲਾ ਜਿਹੜਾ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਰਨ ਤਾਰਨ ਵਿਖੇ ਅਧਿਆਪਕ ਹੈ, ਨਾਲ ਸਬੰਧ ਬਣ ਗਏ ਜਿਸ ਬਾਰੇ ਉਸ ਦੇ ਪਿਤਾ ਨੂੰ ਪਤਾ ਲੱਗਣ ਤੇ ਉਸ ਦੇ ਪਿਤਾ ਅਤੇ ਮਾਤਾ ਦਰਮਿਆਨ ਝਗੜਾ ਰਹਿਣ ਲੱਗਾ ਜਿਸ 'ਤੇ ਉਸ ਦੀ ਮਾਤਾ ਉਸ ਨੂੰ ਨਾਲ ਲੈਕੇ ਧਰਮਿੰਦਰਪਾਲ ਸਿੰਘ ਉਰਫ ਬਿੱਲਾ ਦੇ ਘਰ ਮਜੀਠਾ ਵਿਖੇ ਆ ਗਏ ਜਿਥੇ ਉਸ ਦੀ ਮਾਤਾ ਅਤੇ ਧਰਮਿੰਦਰ ਸਿੰਘ ਇਕੱਠੇ ਰਹਿਣ ਲੱਗ ਪਏ। ਇਸ ਤੋਂ ਬਾਅਦ ਧਰਮਿੰਦਰਪਾਲ ਸਿੰਘ ਉਸ 'ਤੇ ਮਾੜੀ ਨਜ਼ਰ ਰੱਖਣ ਲੱਗ ਪਿਆ ਅਤੇ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਲੱਗ ਪਿਆ ਜਦ ਕਿ ਉਸ ਦੀ ਮਾਤਾ ਵੀ ਉਸ ਨੂੰ ਡਰਾਉਣ ਧਮਕਾਉਣ ਲੱਗ ਪਈ। ਉਸ ਨੇ ਅੱਗੇ ਦੱਸਿਆ ਕਿ ਧਰਮਿੰਦਰਪਾਲ ਦੇ ਘਰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪ੍ਰਿਤਪਾਲ ਸਿੰਘ ਬੱਲ ਵਾਸੀ ਮਜੀਠਾ ਅਤੇ ਰਾਜਵੀਰ ਸਿੰਘ ਵਾਸੀ ਆਬਾਦੀ ਰੋੜੀ ਦਾ ਕਾਫੀ ਆਉਣ ਜਾਣ ਹੋਣ ਕਰਕੇ ਉਨ੍ਹਾਂ ਨੂੰ ਆਪਣੀ ਸਾਰੀ ਹੱਡਬੀਤੀ ਦੱਸੀ ਪਰ ਇਸ ਦੇ ਉਲਟ ਇਨ੍ਹਾਂ ਉਸ ਨੂੰ ਮਾਰਿਆ ਕੁੱਟਿਆ ਅਤੇ ਡਰਾਇਆ ਧਮਕਾਇਆ ਜਿਸ 'ਤੇ ਉਸ ਨੇ ਡਰਦੀ ਮਾਰੀ ਨੇ ਕਿਸੇ ਨਾਲ ਗੱਲ ਨਹੀਂ ਕੀਤੀ। ਉਸ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਧਰਮਿੰਦਰਪਾਲ ਸਿੰਘ ਉਰਫ ਬਿੱਲਾ ਨੇ ਉਸ ਦੀ ਮਾਂ ਦੇ ਸਾਹਮਣੇ ਉਸ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਦੇ ਕਪੜੇਪਾੜ ਦਿੱਤੇ। ਉਸ ਨੇ ਦੋਸ਼ ਲਗਾਇਆ ਕਿ ਧਰਮਿੰਦਰਪਾਲ ਸਿੰਘ ਉਰਫ ਬਿੱਲਾ ਨੇ ਉਸ ਦੀ ਮਾਤਾ ਅਤੇ ਆਮ ਆਦਮੀ ਪਾਰਟੀ ਦੇ ਆਦਮੀ ਪ੍ਰਿਤਪਾਲ ਸਿੰਘ ਬੱਲ ਅਤੇ ਰਾਜਵੀਰ ਸਿੰਘ ਦੀ ਸ਼ਹਿ 'ਤੇ ਉਸ ਨਾਲ ਛੇੜਛਾੜ ਅਤੇ ਅਸ਼ਲੀਲ ਹਰਕਤਾਂ ਕੀਤੀਆਂ ਹਨ।
ਮਜੀਠਾ ਥਾਣਾ ਦੇ ਐਸਐਚਓ ਮਨਮੀਤਪਾਲ ਸਿੰਘ ਨੇ ਕਿਹਾ ਕਿ ਉਕਤ ਨਾਬਾਲਗ ਲੜਕੀ ਦੇ ਬਿਆਨਾਂ ਦੇ ਆਧਾਰ 'ਤੇ ਸੱਤਾਧਾਰੀ ਆਮ ਆਦਮੀ ਪ੍ਰਿਤਪਾਲ ਸਿੰਘ ਬੱਲ ਅਤੇ ਉਸਦੇ ਨਜ਼ਦੀਕੀ ਸਾਥੀ ਰਾਜਵੀਰ ਸਿੰਘ ਉਰਫ ਰੋੜੀ ਲੜਕੀ ਦੀ ਮਾਤਾ ਦਲਜੀਤ ਕੌਰ ਅਤੇ ਧਰਮਿੰਦਪਾਲ ਸਿੰਘ ਉਰਫ ਬਿੱਲਾ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਪ੍ਰਿਤਪਾਲ ਸਿੰਘ ਬੱਲ ਅਤੇ ਰਾਜਵੀਰ ਸਿੰਘ ਉਰਫ ਰਾਜੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਬਾਕੀ ਦੋਵਾਂ ਦੀ ਭਾਲ ਵਿੱਚ ਛਾਪੇਮਾਰੀ ਜਾਰੀ ਹੈ।
[Important News]$type=slider$c=4$l=0$a=0$sn=600$c=8
अधिक खबरे देखे .
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
मलिकपुर कॉम्प्लेक्स में अपनी बदहाली पर आंसू बहाता वॉटरफॉल पठानकोट ()मलिकपुर कॉम्प्लेक्स में सुंदरता के लिए बनाया गया वाटरफॉल अब अपनी बदहा...
-
*युवा दिवस के अवसर पर अभाविप ने निकाली भव्य शोभा यात्रा* *अभाविप की देशव्यापी मुहिम "परिसर चलो अभियान" की हुई शुरुवात* सोनभद्र। ...
-
सिरमौर की नवनियुक्त डीसी श्रीमती प्रियंका वर्मा ने आज पदभार ग्रहण किया। नाहन, 30 अप्रैल : श्रीमती प्रियंका वर्मा ने आज उपायुक...
-
समाज की सेवा ही समाज का कल्याण कर सकती है- उपाध्यक्ष समाज कल्याण योजनाएं अनुश्रवण समिति। टिहरी गढ़वाल।।(सू०वि०)आज गुरूवार को विक...
-
ग्रीनलैंड क्रिकेट क्लब द्वारा आयोजित 47वें टूर्नामेंट में पठानकोट क्रिकेट क्लब ने दीनानगर क्रिकेट टीम को हराकर फाइनल में जगह बनाई। ---पठानक...
-
हल्का भोआ में कांग्रेस और बीजेपी को लगा बड़ा झटका पूर्व ब्लॉक समिति चेयरमैन सहित दर्जनों परिवार मंत्री कटारूचक्क के नेतृत्व में 'आप...
-
जिला कानूनी सेवाएं अथॉरिटी की ओर से नशे के खिलाफ जागरूकता सेमीनार आयोजित किया गया पठानकोट 27दिसंबर2025(दीपक महाजन)जिला कानूनी सेवाएं अथॉरिट...
-
खबर राजसमंद के आमेट की जहां प्रधानमंत्री आवास योजना की राशि देने के एवज में 8000 की रिश्वत मांगी 8 हजार की रिश्वत लेते संविदाकर्मी गिरफ्तार ...
-
‘ਤੀਆਂ’ ਦੀਆਂ ਖੁਸ਼ੀਆਂ ਮੌਕੇ ਸ਼ਿਵ ਕੁਮਾਰ ਬਟਾਲਵੀ ਆਡੋਟੋਰੀਅਮ ਦਾ ਵਿਹੜਾ ਸ਼ਗਨਾਂ ਦੇ ਗੀਤਾਂ ਨਾਲ ਗੂੰਜ ਉੱਠਿਆ ਉੱਘੀ ਗਾਇਕਾ ਸਰਗੀ ਮਾਨ, ਗਿੱਧਿਆਂ ਦੀ ਰਾਣੀ ਕਵਲੀਨ ਕੋਰ ...

COMMENTS