ਬਟਾਲਾ, 31 ਅਕਤੂਬਰ (ਨੀਰਜ ਸ਼ਰਮਾ, ਜਸਬੀਰ ਸਿੰਘ) ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਹਦਾਇਤਾਂ ਮੁਤਾਬਿਕ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ ਵੱਲੋਂ ਨਾਗਰਿਕਾਂ ਨੂੰ ਕਾਨੂੰਨੀ ਸੇਵਾਵਾਂ ਬਾਰੇ ਜਾਗਰੂਕ ਕਰਨ ਲਈ 31 ਅਕਤੂਬਰ 2022 ਤੋਂ 13 ਨਵੰਬਰ 2022 ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇਸ ਜਾਗਰੂਕਤਾ ਮੁਹਿੰਮ ਦੀ ਸ਼ੁਰਆਤ ਅੱਜ ਗੁਰਦਾਸਪੁਰ ਅਤੇ ਬਟਾਲਾ ਤੋਂ ਕੀਤੀ ਗਈ ਅਤੇ ਇਸ ਜਾਗਰੂਕਤਾ ਮੁਹਿੰਮ ਵਿੱਚ ਉਲੀਕੇ ਗਏ ਪ੍ਰੋਗਰਾਮਾਂ ਦੀ ਸ਼ੁਰੂਆਤ ਕੀਤੀ ਗਈ।
ਇਸ ਮੁਹਿੰਮ ਦਾ ਉਪਰਾਲਾ ਆਮ ਲੋਕਾਂ ਨੂੰ ਉਹਨਾਂ ਦੇ ਕਾਨੂੰਨੀ ਹੱਕਾਂ ਬਾਰੇ ਜਾਣਕਾਰੀ ਦੇਣਾ ਹੈ ਅਤੇ ਮੁਫਤ ਕਾਨੂੰਨੀ ਸਹਾਇਤਾ ਬਾਰੇ ਵੱਧ ਤੋਂ ਵੱਧ ਜਾਗਰੂਕ ਕਰਨਾ ਹੈ।
ਇਸ ਤੋਂ ਇਲਾਵਾ ਜੇਲ ਵਿੱਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਨੂੰ ਲੋੜੀਂਦੀ ਕਾਨੂੰਨੀ ਸਹਾਇਤਾ ਦੇਣਾ ਹੈ। ਇਸ ਮੁਹਿੰਮ ਰਾਹੀਂ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ ਦੁਆਰਾ ਗੁਰਦਾਸਪੁਰ ਜਿਲ੍ਹੇ ਵਿੱਚ ਪੈਂਦੇ ਲੱਗਭਗ 1279 ਪਿੰਡਾਂ ਦੇ ਲੋਕਾਂ ਤੱਕ ਪਹੁੰਚ ਕਰਨਾ ਹੈ ਅਤੇ ਉਹਨਾਂ ਦੇ ਹੱਕਾਂ ਬਾਰੇ ਅਤੇ ਮੁਫਤ ਕਾਨੂੰਨੀ ਸਹਾਇਤਾ ਬਾਰੇ ਜਾਣਕਾਰੀ ਦੇਣਾ ਹੈ। ਇਹ ਜਾਗਰੂਕਤਾ ਮੁਹਿੰਮ ਜਿਲ੍ਹਾ ਪ੍ਰਸਾਸ਼ਨ, ਗੁਰਦਾਸਪੁਰ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ, ਜਿਸ ਵਿੱਚ ਜਿਲ੍ਹਾ ਪ੍ਰਸਾਸ਼ਨ, ਗੁਰਦਾਸਪੁਰ ਦੁਆਰਾ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਇਹ ਜਾਗਰੂਕਤਾ ਪਿੰਡਾਂ ਵਿੱਚ ਸਮੂਹ ਬੀ.ਡੀ.ਪੀ.ਓਜ਼, ਪੰਚਾਇਤ ਸਕੱਤਰ ਅਤੇ ਪਿੰਡਾਂ ਦੇ ਸਰਪੰਚਾਂ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ ਤਾਂ ਜੋ ਆਮ ਲੋਕਾਂ ਤੱਕ ਉਹਨਾਂ ਨੂੰ ਉਹਨਾਂ ਦੇ ਕਾਨੂੰਨੀ ਹੱਕਾਂ ਨੂੰ ਪਹੁੰਚਦਾ ਕਰਵਾਇਆ ਜਾ ਸਕੇ। ਇਸ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਅੱਜ ਹੋ ਗਈ ਹੈ। ਇਸ ਮੁਹਿੰਮ ਦੌਰਾਨ ਗੁਰਦਾਸਪੁਰ ਦੇ ਸਾਰੇ ਪਿੰਡਾਂ ਵਿੱਚ ਡੋਰ ਟੂ ਡੋਰ ਕੰਪੇਨ, ਮੇਘਾ ਲੀਗਲ ਸਰਵਿਸਿਜ਼ ਕੈਂਪ, ਸਕੂਲਾਂ ਅਤੇ ਕਾਲਜਾਂ ਵਿੱਚ ਜਾਗਰੂਕਤਾ, 09 ਨਵੰਬਰ 2022 ਨੂੰ ਲੀਗਲ ਸਰਵਿਸਿਜ਼ ਡੇ, 12.ਨਵੰਬਰ 2022 ਨੂੰ ਨੈਸ਼ਨਲ ਲੋਕ ਅਦਾਲਤ ਅਤੇ 13.ਨਵੰਬਰ 2022 ਨੂੰ ਕੰਪੇਨ ਦੀ ਸਮਾਪਤੀ ਹੋਵੇਗੀ।
ਇਸ ਤੋਂ ਇਲਾਵਾ ਇਸ ਮੁਹਿੰਮ ਦੌਰਾਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਡਿਜੀਟਲ ਤਰੀਕੇ ਨਾਲ ਲੋਕਾਂ ਨੂੰ ਜਾਗਰੂਕ ਕਰਨ ਲਈ ਹੇਠ ਲਿਖਿਆਂ ਤਰੀਕਿਆਂ ਰਾਹੀਂ ਪਹਿਲ ਕੀਤੀ ਜਾ ਰਹੀ ਹੈ। ਇਸ ਜਾਗਰੂਕਤਾ ਮੁਹਿੰਮ ਰਾਹੀਂ ਡਿਜੀਟਲ ਤਰੀਕੇ ਨਾਲ ਜਾਗਰੂਕ ਕਰਨ ਲਈ ਟੇਲ ਲਾਅ, ਲੀਗਲ ਏਡ ਕੇਸ ਮੈਨੇਜਮੈਂਟ ਸਿਸਟਮ, ਲੀਗਲ ਏਡ ਸਰਵਿਸਿਜ਼ ਮੈਨੇਜਮੈਂਟ ਸਿਸਟਮ, ਆਨਲਾਈਨ ਮੈਡੀਟੇਸ਼ਨ ਪੋਰਟਲ ਆਦਿ ਦੀ ਵਰਤੋ ਕੀਤੀ ਜਾ ਰਹੀ ਹੈ। ਇਸ ਜਾਗਰੂਕਤਾ ਮੁਹਿੰਮ ਵਿੱਚ ਗੁਰਦਾਸਪੁਰ ਜਿਲ੍ਹੇ ਦੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ, ਸਕੂਲਾਂ, ਕਾਲਜਾਂ, ਆਸ਼ਾ ਵਰਕਰਜ਼, ਆਂਗਨਵਾੜੀ ਵਰਕਰਜ਼, ਪੈਨਲ ਐਡਵੋਕੇਟਜ ਅਤੇ ਪੀ.ਐਲ.ਵੀਜ਼ ਦੁਆਰਾ ਹਿੱਸਾ ਲਿਆ ਜਾ ਰਿਹਾ ਹੈ।
ਇਸ ਤੋਂ ਇਲਾਵਾ ਇਸ ਜਾਗਰੂਕਤਾ ਮੁਹਿੰਮ ਦਾ ਮੁੱਖ ਮਕਸਦ ਜਿਲ੍ਹੇ ਦੇ ਹਰ ਵਰਗ ਦੇ ਲੋਕਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਬਾਰੇ ਜਾਣਕਾਰੀ ਦੇਣਾ ਹੈ ਅਤੇ ਇਹ ਵੀ ਦੱਸਣਾ ਹੈ ਕਿ ਮੁਫਤ ਕਾਨੂੰਨੀ ਸਹਾਇਤਾ ਲੈਣ ਦੇ ਹੱਕਦਾਰ ਕੌਣ ਹਨ। ਇਸ ਜਾਗਰੂਕਤਾ ਮੁਹਿੰਮ ਰਾਹੀਂ ਲੋਕਾਂ ਨੂੰ ਇਹ ਦੱਸਣਾ ਹੈ ਕਿ ਉਹ ਕਿਸ ਤਰ੍ਹਾਂ ਆਪਣੀਆਂ ਮੁਸ਼ਕਿਲਾਂ ਦਾ ਹੱਲ ਕਰਵਾਉਣ ਲਈ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ ਤੇ ਬਟਾਲਾ ਦੇ ਦਫਤਰ ਵਿੱਚ ਸੰਪਰਕ ਕਰ ਸਕਦੇ ਹਨ ਅਤੇ ਦਫਤਰ ਵਿੱਚ ਆ ਕੇ ਉਹ ਫਰੰਟ ਆਫਿਸ ਵਿੱਚ ਮੁਫਤ ਵਿੱਚ ਕਾਨੂੰਨੀ ਸਲਾਹ ਲੈ ਸਕਦੇ ਹਨ ਅਤੇ ਅਦਾਲਤਾਂ ਵਿੱਚ ਆਪਣਾ ਕੇਸ ਦਾਇਰ ਕਰਨ ਲਈ ਮੁਫਤ ਵਕੀਲ ਵੀ ਲੈ ਸਕਦੇ ਹਨ।
[Important News]$type=slider$c=4$l=0$a=0$sn=600$c=8
अधिक खबरे देखे .
-
टिहरी।।जिला मजिस्ट्रेट/जिला निर्वाचन अधिकारी टिहरी गढ़़वाल नितिका खंडेलवाल ने राज्य निर्वाचन आयोग, उत्तराखण्ड की अधिसूचना के क्रम में जनपद के...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
टिहरी।।(सू.वि.) जिलाधिकारी टिहरी गढ़वाल नितिका खण्डेलवाल ने जनपद के सभी निर्माणाधीन विभागों को निर्देश दिये है कि जनपद के जनहित से जुड़े महत्व...
-
देहरादून।।हरिद्वार जिला छोड़ बाकी प्रदेश के 12 जिलों में त्रिस्तरीय पंचायत चुनाव कराए जाने संबंधित अधिसूचना जारी हो गई है। त्रिस...
-
थौलधार।। धनोल्टी विधानसभा क्षेत्र के पंचायत चुनाव पर्यवेक्षकों अतर सिंह तोमर (पूर्व राज्य मंत्री)व जोगिंदर पुंडीर(किसान मोर्चा प्रदेश अध्यक्...
-
देहरादून।।थौलधार विकास समिति देहरादून के प्रथम वार्षिक सम्मेलन का भव्य आयोजन रविवार को थौलधार क्षेत्र के श्रेष्ठ वेडिंग पॉइंट में संपन्न हुआ...
-
ਬਟਾਲਾ 11 ਜੂਨ, (ਡਾ ਬਲਜੀਤ ਸਿੰਘ, ਨੀਰਜ ਸ਼ਰਮਾ, ਜਸਬੀਰ ਸਿੰਘ) - ਇਥੋਂ ਨਜ਼ਦੀਕ ਪਿੰਡ ਢਡਿਆਲਾ ਨਤ ਵਿਖੇ ਕਬੀਰ ਭਵਨ ਧਰਮ ਸਾਲਾ ਸਭਾ (ਰਜਿ) ਕਮੇਟੀ ਵੱਲੋਂ ਸਮੂਹ ਸੰਗ...
-
थौलधार।।11वें अन्तर्राष्ट्रीय योग दिवस से पूर्व कार्यक्रमों की श्रृंखला के अंतर्गत जिला आयुर्वेद विभाग टिहरी की थौलधार ब्लॉक की आयुष टीम द्व...
-
टिहरी।। वर्ष 2023 को विश्व स्तर पर अंतर्राष्ट्रीय मोटे अनाज वर्ष के रूप में मनाया जा रहा है। मोटे अनाज स्वास्थ्य के लिए गुणकारी है। इसलिए हम...
-
*डिस्ट्रिक्ट बार एसोसिएशन ने दी सेवानिवृत्त जिला जज रविंद्र विक्रम सिंह को विदाई* ...
COMMENTS