ਬਟਾਲਾ, 13 ਅਕਤੂਬਰ ( ਨੀਰਜ ਸ਼ਰਮਾ, ਜਸਬੀਰ ਸਿੰਘ) ਜਨਾਬ ਮੁਹੰਮਦ ਇਸ਼ਫਾਕ, ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਪ੍ਰਧਾਨਗੀ ਹੇਠ ਅਹਿਮਦੀਆਂ ਮੁਸਲਿਮ ਕਮਿਊਨਿਟੀ, ਕਾਦੀਆਂ ਵਲੋਂ ਸਲਾਨਾ ਜਲਸਾ, ਜੋ 23, 24 ਅਤੇ 25 ਦਸੰਬਰ 2022 ਨੂੰ ਕਰਵਾਇਆ ਜਾ ਰਿਹਾ ਹੈ, ਦੇ ਸਬੰਧ ਵਿਚ ਕੀਤੀਆਂ ਜਾਣ ਵਾਲ ਤਿਆਰੀਆਂ ਸਬੰਧੀ ਕਾਦੀਆਂ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਡਾ. ਸ਼ਾਇਰੀ ਭੰਡਾਰੀ ਐਸ.ਡੀ.ਐਮ ਬਟਾਲਾ ਤੇ ਗੁਰਮੀਤ ਸਿੰਘ ਰਿਜ਼ਨਲ ਟਰਾਂਸਪੋਰਟ ਅਥਾਰਟੀ ਗੁਰਦਾਸਪੁਰ ਵੀ ਮੋਜੂਦ ਸਨ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਪੁਲਿਸ ਅਧਿਕਾਰੀਆਂ ਨੂੰ ਸੁਰੱਖਿਆ ਦੇ ਪ੍ਰਬੰਧ, ਪੀ.ਡਬਲਿਊ.ਡੀ ਵਿਭਾਗ ਨੂੰ ਹਰਚੋਵਾਲ ਸੜਕ ਦੀ ਰਿਪੇਅਰ, ਨੂਰ ਹਸਪਤਾਲ ਕਾਦੀਆਂ ਨੇੜੇ ਸੜਕ ਦੀ ਰਿਪੇਅਰ ਸਮੇਤ ਕਾਦੀਆਂ ਵਿਚਲੀਆਂ ਸੜਕਾਂ ਦੀ ਰਿਪੇਅਰ ਕਰਨ ਸਬੰਧੀ, ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਬਿਜਲੀ ਦੀਆਂ ਤਾਰਾਂ ਠੀਕ ਕਰਨ, ਈ.ਓ ਕਾਦੀਆਂ ਨੂੰ ਸਟਰੀਟ ਲਾਈਟਾਂ ਠੀਕ ਕਰਨ ਸਬੰਧੀ, ਮੰਡੀ ਬੋਰਡ ਨੂੰ ਆਰਜ਼ੀ ਤੋਰ ’ਤੇ ਟਾਇਲਟਸ ਦਾ ਪ੍ਰਬੰਧ ਕਰਨ ਬਾਰੇ, ਸਿਹਤ ਵਿਭਾਗ ਨੂੰ ਮੈਡੀਕਲ ਟੀਮਾਂ ਤੇ ਐਂਬੂਲਸਾਂ ਦਾ ਪ੍ਰਬੰਧ ਕਰਨ ਸਬੰਧੀ, ਬੀਡੀਪੀਓ ਕਾਦੀਆਂ ਨੂੰ ਸੈਲਫ ਹੈਲਪ ਗਰੁੱਪਾਂ ਦਾ ਸਟਾਲ ਲਗਵਾਉਣ ਸਬੰਧੀ ਹਦਾਇਤ ਕੀਤੀ ਤੇ ਨਾਲ ਹੀ ਇਸ ਸਬੰਧੀ ਈ.ਓ ਕਾਦੀਆਂ ਨੂੰ ਹਦਾਇਤ ਕੀਤੀ ਕਿ ਉਹ ਸਟਾਲ ਲਗਾਉਣ ਲਈ ਜਗ੍ਹਾ ਨਿਰਧਾਰਤ ਕਰਕੇ ਦੇਣ। ਇਸ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਕਾਦੀਆਂ ਵਿਖੇ ਕਰਵਾਏ ਜਾ ਰਹੇ ਤਿੰਨ ਦਿਨਾਂ ਸਲਾਨਾ ਜਲਸੇ ਦੀਆਂ ਤਿਆਰੀਆਂ ਵਿਚ ਕੋਈ ਕਮੀਂ ਨਾ ਰਹਿਣ ਦਿੱਤੀ ਜਾਵੇ।
ਮੀਟਿੰਗ ਵਿਚ ਕਾਦੀਆਂ ਤੋਂ ਪੁਹੰਚੇ ਅਹਿਮਦੀਆਂ ਮੁਸਲਿਮ ਕਮਿਊਨਿਟੀ ਦੇ ਆਗੂਆਂ ਨੇ ਕਿਹਾ ਕਿ ਜਲਸੇ ਵਿਚ ਪਹੁੰਚ ਰਹੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਦੀ ਆਮਦ ’ਤੇ ਬਾਜ਼ਾਰ ਵਿਚ ਆਵਾਜਾਈ ਹੋਰ ਸੁਖਾਲੀ ਬਣਾਉਣ ਸਮੇਤ ਵੱਖ-ਵੱਖ ਮੁੱਦਿਆਂ ’ਤੇ ਗੱਲਬਾਤ ਕੀਤੀ, ਉਪਰੰਤ ਡਿਪਟੀ ਕਮਿਸ਼ਨਰ ਨੇ ਉਪਰੋਕਤ ਸਬੰਧੀ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ।
ਇਸ ਮੌਕੇ ਨਿਰਮਲ ਸਿੰਘ ਨਾਇਬ ਤਹਿਸੀਲਦਾਰ ਕਾਦੀਆਂ, ਮੁਹੰਮਦ ਨਸੀਮ ਖਾਨ ਸੈਕਰਟਰੀ ਜਨਰਲ ਮਾਮਲੇ, ਮਖਦੂਮ ਸ਼ਰੀਫ ਅਫਸਰ ਜਲਸਾ ਪ੍ਰੋਗਰਾਮ, ਅਹਸਨ ਗੌਰੀ ਸੈਕਰਟਰੀ ਐਕਸ਼ਟਰਨਲ ਮਾਮਲੇ, ਨਸ਼ੁਰਮਾ ਮਿਨਾਲਾਹ ਡਿਪਟੀ ਸੈਟਰਟਰੀ ਜਨਰਲ ਮਾਮਲੇ, ਅਬਦੁਲ ਵਾਸੇ ਐਮ.ਸੀ ਕਾਦੀਆਂ, ਤਾਰਿਕ ਅਹਿਮਦ ਪ੍ਰੈਸ ਸੈਕਟਰਟੀ ਅਹਮਦੀਆ ਜਮਾਤ, ਐਕਸੀਅਨ ਹਰਜੋਤ ਸਿੰਘ, ਐਕਸੀਅਨ ਬਲਦੇਵ ਸਿੰਘ, ਗੁਰਪ੍ਰੀਤ ਸਿੰਘ ਬੀਡੀਪੀਓ, ਅਰੁਣ ਕੁਮਾਰ ਈ.ਓ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੋਜੂਦ ਸਨ
[Important News]$type=slider$c=4$l=0$a=0$sn=600$c=8
अधिक खबरे देखे .
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
टिहरी।।जिला मजिस्ट्रेट/जिला निर्वाचन अधिकारी टिहरी गढ़़वाल नितिका खंडेलवाल ने राज्य निर्वाचन आयोग, उत्तराखण्ड की अधिसूचना के क्रम में जनपद के...
-
टिहरी।।(सू.वि.) जिलाधिकारी टिहरी गढ़वाल नितिका खण्डेलवाल ने जनपद के सभी निर्माणाधीन विभागों को निर्देश दिये है कि जनपद के जनहित से जुड़े महत्व...
-
ਦਫਤਰ ਜ਼ਿਲਾ ਲੋਕ ਸੰਪਰਕ ਅਫਸਰ ਪਠਾਨਕੋਟ ਪ੍ਰੈਸ ਨੋਟ -3 ----- ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਵਿਕਾਸ ਕਾਰਜਾਂ ਨੂੰ ਲੈ ਕੇ ਘਰੋਟਾ ਬਲਾਕ ਦੀਆਂ ਪੰਚਾਇ...
-
देहरादून।।हरिद्वार जिला छोड़ बाकी प्रदेश के 12 जिलों में त्रिस्तरीय पंचायत चुनाव कराए जाने संबंधित अधिसूचना जारी हो गई है। त्रिस...
-
राजस्थान में चल रही है बीना पेपर के बस बस वालो के पास न ही है पेपर, ना ही मानते है किसी तरह के सरकारी नियम को. राजस्थान जितनी सुंदर और Touri...
-
शाहजहांपुर जेल में बंधिया के बेहतर स्वास्थ्य एवं बीमारियों से बचाव के लिए विशाल चिकित्सा शिविर आयोजित किया गया जिसमें शहर के जाने-माने वि...
-
करणी सेना हिमाचल प्रदेश की महिला शक्ति पिंकी शर्मा ने कहा की हिमाचल प्रदेश में करणी सेना ( Karni Army Himachal Pradesh )पिछले 2 सालों से का...
-
ਬਟਾਲਾ 5 ਜੁਲਾਈ(ਡਾ ਬਲਜੀਤ ਸਿੰਘ,ਨੀਰਜ ਸ਼ਰਮਾ, ਜਸਬੀਰ ਸਿੰਘ) ਸਿਵਲ ਸਰਜਨ ਗੁਰਦਾਸਪੁਰ ਡਾ ਜਸਵਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਐਸ ਐਮ ਓ ਡਾਕਟਰ ਲਖਬ...
-
टिहरी।।(सू०वि०) जनपद टिहरी गढ़वाल के त्रिस्तरीय पंचायत चुनाव में आरक्षण रोस्टर जारी होने के फलस्वरूप 578 आपत्तियां दर्ज हुई। दर्ज...
COMMENTS