ਅੰਮ੍ਰਿਤਸਰ,6 ਸਤੰਬਰ(ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ) - ਜਤਿੰਦਰ ਸਿੰਘ ਮੁੱੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਤਜਿੰਦਰ ਸਿੰਘ ਖੇਤੀਬਾੜੀ ਅਫ਼ਸਰ ਮਜੀਠਾ ਦੀ ਅਗਵਾਈ ਹੇਠ ਇੰਨ-ਸੀਟੂ ਸਕੀਮ ਤਹਿਤ ਪਰਾਲੀ ਨਾ ਸਾੜਨ ਸਬੰਧੀ ਪਿੰਡ ਪੱਧਰੀ ਸਿਖਲਾਈ ਕੈਂਪ ਪਿੰਡ ਨਾਗ ਨਵੇਂ ਬਲਾਕ ਮਜੀਠਾ ਵਿਖੇ ਲਗਾਇਆ ਗਿਆ। ਇਸ ਕੈਂਪ ਵਿੱਚ ਤਜਿੰਦਰ ਸਿੰਘ ਖੇਤੀਬਾੜੀ ਅਫ਼ਸਰ ਮਜੀਠਾ ਨੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਜਿਹੜੇ ਕਿਸਾਨ ਨੂੰ ਪੀ. ਐਮ. ਕਿਸਾਨ ਨਿਧੀ ਸਕੀਮ ਤਹਿਤ ਦੋ ਹਜ਼ਾਰ ਰੁਪਏ ਆਉਦੇ ਹਨ ਤਾਂ ਉਹ ਕਿਸਾਨ ਆਪਣੀ ਕਿਸੇ ਵੀ ਨਜ਼ਦੀਕੀ ਸੇਵਾ ਕੇਂਦਰ ਜਾਂ ਸੁਵਿਧਾ ਕੇਂਦਰ ਜਾਂ ਕਿ ਅਪਣੇ ਖ਼ਾਤੇ ਨਾਲ ਕੇ ਵਾਈ ਸੀ ਅਪਡੇਟ ਕਰਵਾਉਣ ਨਹੀਂ ਤਾਂ ਅਗਲੀ ਕਿਸ਼ਤ ਆਉਂਣੀ ਬੰਦ ਹੋ ਜਾਵੇ ਗਈ। ਡਾ. ਰਮਿੰਦਰ ਕੌਰ ਨੇ ਦੱਸਿਆ ਕਿ ਕਿ੍ਸੀ ਵਿਗਿਆਨ ਕੇਂਦਰ ਜਾਹਗੀਰ ਤੋਂ ਕਿਸਾਨ ਪਰਾਲੀ ਨੂੰ ਖੇਤਾਂ ਵਿੱਚ ਮਿਲਾਉਣ ਲਈ ਕੋਈ ਵੀ ਮਸ਼ੀਨ ਫ੍ਰੀ ਵਰਤਣ ਲਈ ਲੈ ਸਕਦੇ ਹਨ। ਖੇਤੀਬਾੜੀ ਵਿਕਾਸ ਅਫ਼ਸਰ ਹਰਜਿੰਦਰ ਸਿੰਘ ਨੇ ਕਿਸਾਨਾਂ ਨੂੰ ਪਰਾਲੀ ਖੇਤਾਂ ਵਿੱਚ ਮਿਲਾਉਣ ਦੀਆਂ ਤਰੀਕਿਆਂ ਅਤੇ ਫ਼ਾਇਦਿਆਂ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਜੇ ਕੋਈ ਕਿਸਾਨ ਪਰਾਲੀ ਦੀਆਂ ਗੰਢਾਂ ਬਣਾਉਣਾ ਚਾਹੁੰਦਾ ਹੈ ਤਾਂ ਉਹ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਮਜੀਠਾ ਨਾਲ ਸੰਪਰਕ ਕਰ ਸਕਦਾ ਹੈ। ਕੈਂਪ ਵਿੱਚ ਪਰਾਲੀ ਦੀਆਂ ਗੰਢਾਂ ਬਣਾਉਣ ਸਬੰਧੀ ਇੱਕ ਕੰਪਨੀ ਦੀਆਂ ਨੁਮਾਇੰਦਿਆਂ ਨਾਲ ਵੀ ਕਿਸਾਨਾਂ ਦਾ ਵਿਚਾਰ ਵਟਾਂਦਰਾ ਕਰਵਾਇਆ ਗਿਆ।ਇਸ ਮੌਕੇ ਅਮਨਪ੍ਰੀਤ ਸਿੰਘ ਏ. ਡੀ. ਓ, ਅਮਰਦੀਪ ਸਿੰਘ ਏ ਈ ਓ, ਲਵਪ੍ਰੀਤ ਸਿੰਘ ਬੀ ਟੀ ਐਮ, ਗੁਰਮੀਤ ਸਿੰਘ, ਤਿਲਕ ਰਾਜ, ਬਲਵਿੰਦਰ ਸਿੰਘ ਤਿੰਨੇ ਏ. ਐਸ. ਆਈ. ਅਤੇ ਸਰਪੰਚ ਸਤਨਾਮ ਸਿੰਘ, ਜਗਬੀਰ ਸਿੰਘ, ਬਿਕਰਮਜੀਤ ਸਿੰਘ, ਮਨਦੀਪ ਸਿੰਘ, ਅਨੰਦਬੀਰ ਸਿੰਘ, ਕੁਲਵੰਤ ਸਿੰਘ, ਬਲਬੀਰ ਸਿੰਘ, ਰਣਜੀਤ ਸਿੰਘ, ਜਗਜੀਤ ਸਿੰਘ ਆਦਿ ਕਿਸਾਨ ਹਾਜ਼ਰ ਸਨ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
[Important News]$type=slider$c=4$l=0$a=0$sn=600$c=8
अधिक खबरे देखे .
-
अजमेर शहर जिला राजपुरोहित महासभा की नई कार्यकारिणी घोषित अजमेर। प्रदेशभर में चलाए जा रहे राजपुरोहित महासभा के “संगठन जोड़ो महा अभियान” के ...
-
ਅੰਮ੍ਰਿਤਸਰ,12 ਸਤੰਬਰ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਹਰਵਿੰਦਰ, ਜਗਜੀਤ ਸਿੰਘ ਪੱਡਾ) - ਬੀਤੇ ਦਿਨੀਂ ਔਲਖ ਪਰਿਵਾਰ ਨੂੰ ਉਸ ਵਕਤ ਗਹਿਰਾ ਸਦਮਾ ਪੁਜਾ ...
-
Coronavirus ) के खिलाफ पूरे देश में युद्ध जारी है. महामारी बन चु के इस वायरस के तेजी से बढ़ते मामलों पर ब्रेक लगाने के लिए सरकार ने पूरे दे...
-
ਲੋਕ ਵਾਤਾਵਰਨ ਦੀ ਸੰਭਾਲ ਲਈ ਵੱਧ ਤੋਂ ਵੱਧ ਪੌਦੇ ਲਗਾਉਣ : ਲਾਇਨ ਗਗਨਦੀਪ ਸਿੰਘ ਬਟਾਲਾ 22 ਜੁਲਾਈ (ਡਾ ਬਲਜੀਤ ਸਿੰਘ, ਨੀਰਜ ਸ਼ਰਮਾ ,ਜਸਬੀਰ...
-
मुरैना। नए लोगों और नई पार्टी को जिताएंगे तो दलबदल बंद हो जाएगा। लंबे समय से राज कर रही बूढी पार्टियों को विदा कर अब नई पार्टियों और नए लोग...
-
बॉलीवुड का हमारे जीवन पर गहरा असर है, हर कोई कम समय में कम मेहनत करके फेमस होना चाहता है। इंस्टाग्राम पर करोड़ो लोग रोज़ाना अपने दिनचर्या क...
-
*अखिल भारतीय विद्यार्थी परिषद सोनभद्र के प्रतिनिधि मंडल ने 8 सूत्रीय मांगों का जिलाधिकारी को सौंपा ज्ञापन* राबर्ट्सगंज,सोनभद्र। जिले में च...
-
ਨਵੇਂ ਦਾਖ਼ਲੇ ਲਈ ਹਰ ਘਰ ਤੱਕ ਪਹੁੰਚ ਬਣਾਈ ਜਾਵੇ:- ਸ੍ਰੀਮਤੀ ਕਮਲਦੀਪ ਕੌਰ। ਪਠਾਨਕੋਟ, 20 ਜਨਵਰੀ (ਜਗਜੀਤ ਸਿੰਘ ਪੱਡਾ, ਨੀਰਜ ਸ਼ਰਮਾ,ਜਸਬੀਰ ਸ...
-
जिला निर्वाचन अधिकारी मयुर दिक्षित व एस एस पी नवनीत सिंह भुल्लर ने किया मतदान कर्मियों को ब्रीफ। टिहरी गढ़वाल।।जिला निर्वाचन अधि...
-
ਅੰਮ੍ਰਿਤਸਰ ,7 ਅਪ੍ਰੈਲ ,( ਵਿੱਕੀ /ਪੱਡਾ) ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਗੁਰੂਦੁਆਰਾ ਜਨਮ ਅਸਥਾਨ ਧੰਨ ਧੰਨ ਬਾਬਾ ਬੁੱਢਾ ਸਾਹਿਬ ...

COMMENTS