ਅੰਮ੍ਰਿਤਸਰ,26 ਸਤੰਬਰ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ ਸ਼ਰਮਾ) - ਸ੍ਰੋਮਣੀ ਸਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਪਿੰਡ ਤਲਵੰਡੀ ਖੁੰਮਣ ਦੀ ਸਮੂੰਹ ਸੰਗਤ ਦੇ ਸਹਿਯੋਗ ਨਾਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੰਗਲ ਸਿੰਘ ਅਤੇ ਭਾਈ ਰਣਜੀਤ ਸਿੰਘ ਦੀ ਦੇਖ ਰੇਖ ਹੇਠ ਬੜੀ ਸਰਧਾ ਪੂਰਵਕ ਅਤੇ ਧੂਮ ਧਾਮ ਨਾਲ ਬਾਬਾ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ।ਇਸ ਮੌਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਪਾਏ ਗਏ ਉਪਰੰਤ ਸਮੂੰਹ ਸੰਗਤਾਂ ਵੱਲੋ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਤਲਵੰਡੀ ਖੁੰਮਣ ਵਿੱਚ ਨਗਰ ਕੀਰਤਨ ਕੱਢਿਆ ਗਿਆ।ਜਿਸ ਦਾ ਪੜਾਅਵਾਰ ਨਗਰ ਦੇ ਵੱਖ ਵੱਖ ਗੁਰਦੁਆਰੇ ਸਾਹਿਬ ਬਾਬਾ ਮਹਿੰਦਰ ਸਿੰਘ,ਗੁਰਦੁਆਰਾ ਸਾਹਿਬ ਬਾਬਾ ਮਾਣਾ ਜੀ ਅਤੇ ਗੁਰਦੁਆਰਾ ਸਾਹਿਬ ਬਾਬਾ ਰਾਜਾ ਰਾਮ ਜੀ ਦੇ ਪ੍ਰਬੰਧਕਾਂ ਵੱਲੋ ਭਰਵਾਂ ਅਤੇ ਨਿੱਘਾ ਸਵਾਗਤ ਕੀਤਾ ਗਿਆ।ਇਸ ਤੋਂ ਇਲਾਵਾ ਨਗਰ ਕੀਰਤਨ ਦਾ ਪਿੰਡ ਦੇ ਆਲੇ ਦੁਆਲੇ ਦੇ ਰਸਤਿਆਂ ਵਿੱਚੋ ਦੀ ਲੰਘਦਿਆਂ ਹੋਇਆ ਰਾਹ ਵਿੱਚ ਪੈਂਦੇ ਘਰਾਂ ਦੇ ਮੂਹਰੇ ਸੰਗਤ ਵੱਲੋ ਬੜੇ ਚਾਵਾਂ ਨਾਲ ਗੁਰੂ ਸਾਹਿਬ ਦਾ ਭਰਪੂਰ ਸਵਾਗਤ ਕੀਤਾ ਗਿਆ ਹੈ। ਉਪਰੰਤ ਸ੍ਰੋਮਣੀ ਸਹੀਦ ਬਾਬਾ ਜੀਵਨ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਸਮਾਪਤੀ ਕੀਤੀ ਗਈ।ਜਿੱਥੇ ਕਵੀਸ਼ਰੀ ਜੱਥਾ ਭਾਈ ਕ੍ਰਿਪਾਲ ਸਿੰਘ, ਭਾਈ ਰਵਿੰਦਰ ਸਿੰਘ ਖਾਲਸਾ ਅਤੇ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਬਾਬਾ ਸੁਖਚੈਨ ਸਿੰਘ ਨੇ ਸਹੀਦ ਬਾਬਾ ਜੀਵਨ ਸਿੰਘ ਜੀ ਵੱਲੋ ਸਿੱਖ ਸਮਾਜ ਲਈ ਕੀਤੀ ਅਦੁੱਤੀ ਕੁਰਬਾਨੀ ਅਤੇ ਅਤੇ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰੀਵਾਰ ਨਾਲ ਨੇੜਤਾ ਅਤੇ ਹੋਰ ਸਿੱਖ ਸਮਾਜ ਪ੍ਰਤੀ ਦੇਣ ਤੋ ਇਲਾਵਾ ਉਨ੍ਹਾਂ ਦੇ ਪ੍ਰੀਵਾਰਿਕ ਜੀਵਨੀ ਸੰਬੰਧੀ ਸੰਗਤ ਨੂੰ ਜਾਣੂੰ ਕਰਵਾਇਆ। ਉਪਰੰਤ ਗੁਰ ਦੇ ਅਤੁੱਟ ਲੰਗਰ ਵਰਤਾਏ ਗਏ।ਇਸ ਮੌਕੇ ਪ੍ਰਬੰਧਕ ਕਮੇਟੀ ਮੈਂਬਰ ਮੰਗਲ ਸਿੰਘ, ਰਣਜੀਤ ਸਿੰਘ ਫੌਜੀ, ਭਾਈ ਮਨਜਿੰਦਰ ਸਿੰਘ, ਰਣਜੀਤ ਸਿੰਘ ਰੇਲਵੇ,ਦਵਿੰਦਰ ਸਿੰਘ ਜਸਵੰਤ ਸਿੰਘ,ਭਾਈ ਸਿਮਰਜੀਤ ਸਿੰਘ, ਧੀਰ ਸਿੰਘ, ਰਣਜੀਤ ਸਿੰਘ ਮਿਸਤਰੀ, ਜਤਿੰਦਰ ਸਿੰਘ, ਗੁਰਪਾਲ ਸਿੰਘ ਬਾਬਾ , ਜੋਗਿੰਦਰ ਸਿੰਘ ਰੇਲਵੇ, ਗੁਰਮੀਤ ਸਿੰਘ ਹੀਰਾ, ਹਰਮਨਦੀਪ ਸਿੰਘ ਗਿੱਲ ਮਨਜੀਤ ਸਿੰਘ ਹੀਰਾ ਆਦਿ ਨੇ ਗੁਰੂ ਘਰ ਵਿੱਚ ਚੱਲ ਰਹੇ ਸਮਾਗਮ ਦੀ ਅਖੀਰ ਤੱਕ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਸੇਵਾ ਨਿਭਾਈ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
[Important News]$type=slider$c=4$l=0$a=0$sn=600$c=8
अधिक खबरे देखे .
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
लगातार बारिश के कारण 26 अगस्त को शैक्षणिक संस्थान बंद रहेंगे:डिप्टी कमिश्नर पठानकोट - 25 अगस्त, 2025 (दीपकमहाजन)जिला मजिस्ट्रेट-सह-उपायुक...
-
----संभावित बाढ़ की स्थिति को देखते हुए जिला प्रशासन द्वारा किए गए एहतियाती इंतजाम ---स्थिति को देखते हुए पठानकोट जिले में दो शरणार्थी शिवि...
-
माननीय पंजाब सरकार एवं पुलिस महानिदेशक, पंजाब, चंडीगढ़ द्वारा शरारती तत्वों के विरुद्ध कड़ी कार्रवाई करने के निर्देश जारी किए गए थे। इन निर...
-
संभावित बाढ़ से प्रभावित लोगों के लिए जिले में दो शरणार्थी शिविर स्थापित किए गए हैं। नियंत्रण कक्ष नंबर 0186-2346944 पर कॉल करके हर तरह क...
-
आम आदमी पार्टी ने सरना से बाढ़ प्रभावित क्षेत्रों के लिए राहत सामग्री रवाना की पठानकोट, 29 अगस्त, 2025(दीपकमहाजन) आज, आम आदमी पार्टी द्वार...
-
श्री लाल चंद कटारूचक, कैबिनेट मंत्री, पंजाब ने मवेशियों के लिए 1500 बोरी चारे को हरी झंडी दिखाई ---- प्रभावित गाँवों बमियाल और नरोट जैमल ...
-
जौनपुर। राष्ट्रीय पक्षी मोर की मारने से मना करने पर जान से मारने की नियत से लोगों पर हमला किया। बरसठी थाना अंतर्गत बसुई नदी के क...
-
वूमेन वेलफेयर सोसाइटी की ओर से प्रमाण पत्र के साथ-साथ 25 सिलाई मशीने व 25 ब्यूटी किटस छात्रों को की वितरण ----जरूरतमंद व मेहनती लड़कियों ...
-
रामदेवरा जाने के लिए पैदल यात्रियों के लिए भोजन और नाश्ते की व्यवस्था के लिए आयोजित राम रसोड़ा का समापन हुआ ।जिसमें बड़ी संख्या में मह...
COMMENTS