ਸਿੱਖਿਆ ਅਧਿਕਾਰੀਆਂ ਵੱਲੋਂ ਸਕੂਲਾਂ ਦਾ ਦੌਰਾ ਕਰਕੇ ਮਾਪੇ ਅਧਿਆਪਕ ਮਿਲਣੀਆ ਵਿੱਚ ਕੀਤੀ ਸ਼ਿਰਕਤ
ਗੁਰਦਾਸਪੁਰ, 06 ਸਤੰਬਰ ( ਜਗਜੀਤ ਸਿੰਘ ਪੱਡਾ, ਨੀਰਜ ਸ਼ਰਮਾ, ਜਸਬੀਰ ਸਿੰਘ)
*ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਸ ਦੀ ਰਹਿਨੁਮਾਈ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਅਗਵਾਈ ਵਿੱਚ ਸਕੂਲ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਵਿੱਦਿਅਕ ਅਤੇ ਸਹਿ-ਵਿੱਦਿਅਕ ਪ੍ਰਾਪਤੀਆਂ ਨੂੰ ਬਿਹਤਰੀਨ ਬਣਾਉਣ ਲਈ ਮਾਪੇ ਅਧਿਆਪਕ ਮਿਲਣੀਆਂ ਜਰੀਏ ਵਿਦਆਰਥੀਆਂ ਦੇ ਮਾਪਿਆਂ ਨਾਲ ਲਗਾਤਾਰ ਸੰਪਰਕ ਰੱਖਿਆ ਜਾ ਰਿਹਾ ਹੈ। ਵਿਦਿਆਰਥੀਆਂ ਵੱਲੋਂ ਪਿਛਲੇ ਸਮੇਂ ਦੌਰਾਨ ਕੀਤੀਆਂ ਪ੍ਰਾਪਤੀਆਂ ਅਤੇ ਚਾਲੂ ਵਿਦਿਅਕ ਵਰ੍ਹੇ ਬਾਰੇ ਮਾਪਿਆਂ ਨਾਲ ਮਿਲ ਕੇ ਯੋਜਨਾਬੰਦੀ ਕਰਨ ਦੇ ਮਨੋਰਥ ਨਾਲ ਅੱਜ ਜ਼ਿਲ੍ਹਾ ਪਠਾਨਕੋਟ ਦੇ ਸਮੂਹ ਸਰਕਾਰੀ ਸਕੂਲਾਂ ਦੀਆਂ ਮਾਪੇ ਅਧਿਆਪਕ ਮਿਲਣੀਆਂ ਇੰਸਪਾਇਰ ਮੀਟ 0.1 ਹੇਠ ਕਰਵਾਈਆਂ ਗਈਆਂ। ਇਸ ਪ੍ਰੋਗਰਾਮ ਤਹਿਤ ਇਸ ਦੌਰਾਨ ਡੀ.ਈ.ਓ. ਸੈਕੰਃ ਹਰਪਾਲ ਸਿੰਘ ਸੰਧਾਵਾਲੀਆ , ਡੀ.ਈ.ਓ. ਐਲੀਃ ਅਮਰਜੀਤ ਸਿੰਘ ਭਾਟੀਆ, ਡਿਪਟੀ ਡੀ.ਈ.ਓ. ਲਖਵਿੰਦਰ ਸਿੰਘ , ਡਿਪਟੀ ਡੀ.ਈ.ਓ. ਐਲੀ: ਬਲਬੀਰ ਸਿੰਘ , ਸਿੱਖਿਆ ਸੁਧਾਰ ਟੀਮ ਦੇ ਇੰਚਾਰਜ ਸੁਰਿੰਦਰ ਕੁਮਾਰ ਅਤੇ ਟੀਮ , ਸਮੂਹ ਬੀ.ਪੀ.ਈ.ਓਜ , ਸਮੂਹ ਡੀ.ਐਮ. ਅਤੇ ਬੀ.ਐਮ.ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ ਵੱਖ ਸਕੂਲਾਂ ਦਾ ਦੌਰਾ ਕਰਕੇ ਮਾਪੇ ਅਧਿਆਪਕ ਮਿਲਣੀਆ ਵਿੱਚ ਸ਼ਿਰਕਤ ਕੀਤੀ ਗਈ।ਉਹਨਾਂ ਵੱਲੋ ਮਾਪਿਆਂ ਅਤੇ ਹਾਜਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਗਿਆ ਕਿ ਆਪਣੇ ਬੱਚਿਆਂ ਨੂੰ ਬਿਨਾ ਝਿਜਕ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਓ ਅਤੇ ਉੱਚ ਪਾਏ ਦੀ ਸਿੱਖਿਆ ਪਾਓ। ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਨੂੰ ਅਤਿ ਆਧੁਨਿਕ ਤਕਨੀਕਾ ਨਾਲ ਲੈੱਸ ਕੀਤਾ ਜਾ ਰਿਹਾ ਹੈ। ਉਹਨਾਂ ਵੱਲੋਂ ਅਧਿਆਪਕਾਂ ਅਤੇ ਮਾਪਿਆਂ ਨੂੰ ਬੱਚਿਆਂ ਨੂੰ ਬਲਾਕ ਅਤੇ ਜਿਲ੍ਹਾ ਪੱਧਰੀ ਖੇਡਾਂ ਲਈ ਜ਼ੋਰਦਾਰ ਤਿਆਰੀ ਕਰਨ ਲਈ ਕਿਹਾ।ਉਹਨਾਂ ਦੱਸਿਆ ਕਿ ਸਕੂਲੀ ਬੈਡ ਟੀਮਾਂ ਨੇ ਬੈਂਡ ਵਜਾ ਕੇ ਅਤੇ ਐਨ ਸੀ ਸੀ ਕੈਡਿਟਾਂ ਨੇ ਸਲਾਮੀ ਦੇ ਕੇ ਮਾਪਿਆਂ ਦਾ ਸਕੂਲਾਂ ਵਿੱਚ ਸਵਾਗਤ ਕੀਤਾ।
*ਇਸ ਦੌਰਾਨ ਮਾਪਿਆਂ ਦੇ ਨਾਲ ਨਾਲ ਪੰਚਾਇਤੀ ਨੁੰਮਾਇੰਦਿਆਂ, ਸਕੂਲ ਮੈਨੇਜਮੈਂਟ ਕਮੇਟੀਆਂ ਅਤੇ ਸਮਾਜ ਦੀਆਂ ਹੋਰ ਮੋਹਤਬਰ ਸਖਸ਼ੀਅਤਾਂ ਨਾਲ ਵੀ ਸਕੂਲ ਬਿਹਤਰੀ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।ਇਸ ਦੌਰਾਨ ਹਰ ਸਕੂਲ ਵੱਲੋਂ ਮਾਪਿਆਂ ਅਤੇ ਮੋਹਤਬਰ ਸਖਸ਼ੀਅਤਾਂ ਦੇ ਸੁਝਾਅ ਵੀ ਪ੍ਰਾਪਤ ਕੀਤੇ ਤਾਂ ਕਿ ਮਾਪਿਆਂ ਅਤੇ ਮੋਹਤਬਰ ਸਖਸ਼ੀਅਤਾਂ ਦੇ ਸੁਝਾਵਾਂ ਅਨੁਸਾਰ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਸਕੂਲਾਂ ਦੀ ਬਿਹਤਰੀ ਦੀਆਂ ਕੋਸ਼ਿਸ਼ਾਂ ਨੂੰ ਹੋਰ ਬਿਹਤਰੀਨ ਬਣਾਇਆ ਜਾ ਸਕੇ। ਵੱਖ-ਵੱਖ ਸਕੂਲਾਂ ‘ਚ ਮਾਪਿਆਂ ਨੂੰ ਪ੍ਰੋਜੈਕਟਰਾਂ ਤੇ ਐਲਈਡੀਜ਼ ਰਾਹੀਂ ਸਿੱਖਿਆ ਵਿਭਾਗ ਦੀਆਂ ਪ੍ਰਾਪਤੀਆਂ ਤੇ ਸਰਗਰਮੀਆਂ ਤੋਂ ਜਾਣੂ ਕਰਵਾਇਆ ਗਿਆ। ਮਾਪਿਆਂ ਨੂੰ ਸਰਕਾਰੀ ਸਕੂਲਾਂ ‘ਚ ਸਥਾਪਤ ਨਵੀਆਂ ਸਹੂਲਤਾਂ ਬਾਰੇ ਦੱਸਿਆ ਗਿਆ। ਇਸ ਮੌਕੇ ਤੇ ਸਕੂਲ ਮੁੱਖੀ, ਸਕੂਲ ਸਟਾਫ, ਸਕੂਲ ਪ੍ਰਬੰਧਕ ਕਮੇਟੀ ਮੈਂਬਰ, ਪੰਚਾਇਤੀ ਨੁਮਾਇੰਦੇ,ਪਤਵੰਤੇ ਅਤੇ ਵਿਦਿਆਰਥੀਆਂ ਦੇ ਮਾਪੇ ਮੌਜੂਦ ਸਨ। ਇਸ ਮੌਕੇ ਡੀ ਐਮ ਗੁਰਨਾਮ ਸਿੰਘ ,ਡੀ.ਐਮ. ਨਰਿੰਦਰ ਸਿੰਘ , ਡੀਐਮ ਗੁਰਵਿੰਦਰ ਸਿੰਘ , ਜ਼ਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਗਗਨਦੀਪ ਸਿੰਘ , ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਜ਼ਿਲ੍ਹਾ ਕੋਆਰਡੀਨੇਟਰ ਲਖਵਿੰਦਰ ਸਿੰਘ ਸ਼ੇਖੋ ਆਦਿ ਹਾਜ਼ਰ ਸਨ।
[Important News]$type=slider$c=4$l=0$a=0$sn=600$c=8
अधिक खबरे देखे .
-
ਬਟਾਲਾ, 7 ਦਸੰਬਰ (ਨੀਰਜ ਸ਼ਰਮਾ, ਜਸਬੀਰ ਸਿੰਘ) - ਸਥਾਨਿਕ ਬਟਾਲੀਅਨ ਹੈੱਡ ਕੁਆਟਰ ਨੰ:2 ਵਿਖੇ ਆਈ.ਪੀ.ਐਸ. ਸ਼ਪੈਸ਼ਲ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਹੋਮ ਗਾਰਡਜ਼ ...
-
देवली : ग्राम पंचायत देवली गाँव में राजीव गांधी ग्रामीण ओलंपिक खेल कल. ग्राम पंचायत देवली गाँव में राज्य सरकार की बजट घोषणा के अनुसार राजीव ...
-
ਬਟਾਲਾ 8 ਅਗਸਤ ( ਬਲਜੀਤ ਸਿੰਘ ਨੀਰਜ ਸ਼ਰਮਾ. ਜਸਬੀਰ ਸਿੰਘ ) ਬੀਐੱਸਐੱਫ ਦੀ 121ਵੀਂ ਬਟਾਲੀਅਨ ਦੇ ਬੀਓਪੀ ਢੀਂਡਾ ਖੇਤਰ 'ਚ ਕਾਰਜਕਾਰੀ...
-
हॉटमिक्स प्लांट अन्यत्र शिफ्ट करने की मांग, शिफ्ट न होने पर होगा आंदोलन कंडीसौड ।। थौलधार ब्लाक के मठियाली से हॉटमिक्स प्लांट अन्यत्र शिफ्ट...
-
अग्रसेन परिवार ने किया गौशाला में चारा दान सोनभद्र। अग्रसेन परिवार द्वारा चलाए जा रहे हैं गौ सेवा अभियान के तहत रविवार को मकर सक...
-
राजस्थान आदरणीय भंवर जितेंद्र सिंह जी 18 अप्रैल 2019 को अलवर लोकसभा सीट से कांग्रेस प्रत्याशी के रूप में अपना नामांकन दाखिल करते हुय । ...
-
जिला प्रशासन के द्वारा किए गए प्रयासों के माध्यम से परियों वाला बाग बना लोगों के लिए आकर्षण का केंद्र पठानकोट 4 जून दीपक महाजन...
-
ਜਲਦ ਹੋਣਗੀਆਂ ਸੈਂਟਰ ਹੈੱਡ ਟੀਚਰ ਦੀਆਂ ਤਰੱਕੀਆਂ : ਡੀ.ਈ.ਓ. ਐਲੀ: ਬਟਾਲਾ 05 ਅਕਤੂਬਰ ( ਡਾ ਬਲਜੀਤ ਸਿੰਘ ,ਨੀਰਜ ਸ਼ਰਮਾ) ਐਲੀਮੈਂਟਰੀ ਟੀਚਰਜ ਪੰਜਾਬ (ਰਜਿ:) ਜ਼...
-
किच्छा विधानसभा क्षेत्र की सभी तीनों जिला पंचायत सीट पर भारतीय जनता पार्टी के प्रत्याशी प्रतापपुर-संगीता देवी, लालपुर- हरविंदर कौर, कु...
-
प्रदेश की धनोल्टी विधानसभा सीट पर इस बार चुनावी मुकाबला बड़ा रोचक होगा अभी तक इस सीट पर भाजपा और कांग्रेस के बीच सियासी मुकाबला मना जा रहा था...

COMMENTS