ਅੰਮ੍ਰਿਤਸਰ, 24 ਸਤੰਬਰ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ) - ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਚੋਣ ਪ੍ਰਚਾਰ ਵਿੱਚ ਪੰਜਾਬ ਦੀ ਜਨਤਾ ਨਾਲ ਬੜੇ ਵੱਡੇ ਵੱਡੇ ਵਾਅਦੇ ਕੀਤੇ ਸਨ ਕਿ ਆਪ ਦੀ ਸਰਕਾਰ ਬਣਨ ਤੇ ਲੋਕ ਹਿੱਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ, ਪਰ ਸਰਕਾਰ ਬਣਨ ਤੋਂ ਬਾਅਦ ਆਪਣੇ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਨਾਕਾਮ ਰਹੀ। ਪੰਜਾਬ ਵਿੱਚ ਨਸ਼ਾ ਪਹਿਲਾਂ ਨਾਲੋਂ ਵੀ ਜਿਆਦਾ ਵੱਧ ਗਿਆ,ਬਦਲਾਅ ਇਹ ਆਇਆ ਕਿ ਹੁਣ ਲੜਕੀਆਂ ਵੀ ਸ਼ਰੇਆਮ ਇਹ ਧੰਦਾ ਕਰਨ ਲੱਗ ਪਈਆਂ ਹਨ।ਨਸ਼ੇ ਵਿਰੁੱਧ ਅਵਾਜ ਉਠਾਉਂਣ ਵਾਲਿਆਂ ਤੇ ਪਰਚੇ ਹੋਣ ਲੱਗ ਪਏ, ਬੇਰੁਜ਼ਗਾਰੀ ਵੀ ਪਹਿਲਾਂ ਨਾਲੋਂ ਜਿਆਦਾ ਵਧੀ, ਅਧਿਆਪਕ, ਕਿਸਾਨ, ਡਾਕਟਰ ਸਭ ਧਰਨਿਆਂ ਤੇ ਬੈਠੇ ਹਨ। ਆਪ ਦੀ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਅਮਨਦੀਪ ਸਿੰਘ ਕੱਕੜ ਮੀਡੀਆ ਸਲਾਹਕਾਰ ਸਾਬਕਾ ਮੰਤਰੀ ਅਤੇ ਵਿਧਾਇਕ ਸ੍ਰ ਸੁਖਬਿੰਦਰ ਸਿੰਘ ਸਰਕਾਰੀਆ ਅਤੇ ਮੀਤ ਪ੍ਰਧਾਨ ਜਿਲ੍ਹਾ ਕਾਂਗਰਸ ਕਮੇਟੀ ਅੰਮ੍ਰਿਤਸਰ ਦਿਹਾਤੀ ਨੇ ਕੀਤਾ। ਉਨ੍ਹਾਂ ਸ਼ਾਇਰੀ ਅੰਦਾਜ਼ ਵਿੱਚ ਪੰਜਾਬ ਦੀ ਅਸਲੀਅਤ ਬਿਆਨ ਕਰਦਿਆਂ ਕਿਹਾ ਕਿ"ਰੇਤ ਬਜਰੀ ਆਪ ਦੀ ਸਰਕਾਰ ਵਿੱਚ ਲੋਕਾਂ ਦੀ ਪਹੁੰਚ ਤੋਂ ਹੋਈ ਦੂਰ, ਮਜਦੂਰ ਅਤੇ ਦੁਕਾਨਦਾਰ ਵਿਹਲੇ ਬੈਠਣ ਲਈ ਮਜਬੂਰ। ਪਰਿਵਾਰਾਂ ਦਾ ਭੁੱਖ ਨਾਲ ਹੋਇਆ ਹਾਲ- ਬੇਹਾਲ, ਇਹ ਹੈ ਹੁਣ ਮੇਰੇ ਪੰਜਾਬ ਦਾ ਹਾਲ"। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਰੇਤ ਬੱਜਰੀ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਗਈ ਹੈ, ਲੋਕਾਂ ਨੂੰ ਰੇਤ ਬੱਜਰੀ ਮਹਿੰਗੇ ਮੁੱਲ ਅਤੇ ਬਲੈਕ ਵਿੱਚ ਲੈਣੀ ਪੈ ਰਹੀ ਹੈ।ਰੇਤ ਬੱਜਰੀ ਮਹਿੰਗੀ ਹੋਣ ਕਾਰਨ ਮਜ਼ਦੂਰ ਅਤੇ ਦੁਕਾਨਦਾਰ ਵਿਹਲੇ ਹੋ ਗਏ ਹਨ ,ਉਨ੍ਹਾਂ ਦੇ ਚੁੱਲੇ ਠੰਡੇ ਪੈ ਰਹੇ ਹਨ। ਕੱਕੜ ਨੇ ਕਿਹਾ ਕਿ ਰੇਤ ਬੱਜਰੀ ਨਾ ਮਿਲਣ ਕਾਰਨ ਪਿੰਡਾਂ ਵਿੱਚ ਕਾਂਗਰਸ ਸਰਕਾਰ ਵੱਲੋਂ ਚਲਾਏ ਵਿਕਾਸ ਦੇ ਕੰਮ ਠੱਪ ਹੋ ਗਏ ਹਨ।ਉਨ੍ਹਾਂ ਕਿਹਾ ਕਿ ਆਪ ਸਰਕਾਰ ਦੇ ਰਾਜ ਵਿੱਚ ਪ੍ਰਸ਼ਾਸਨ ਅਤੇ ਪੁਲਿਸ ਅਧਿਕਾਰੀਆਂ ਨੂੰ ਆਪ ਦੇ ਆਗੂਆਂ ਵੱਲੋਂ ਰੋਜ਼ਾਨਾ ਬੇਇਜਤ ਕੀਤਾ ਜਾ ਰਿਹਾ ਹੈ।ਬਾਬਾ ਫਰੀਦ ਯੂਨੀਵਰਸਿਟੀ ਦੇ ਸਾਬਕਾ ਵੀ ਸੀ ਡਾ ਰਾਜ ਬਹਾਦੁਰ ਨਾਲ ਕੀਤੀ ਬਦਸਲੂਕੀ ਦਾ ਮਾਮਲਾ ਅਜੇ ਪੂਰੀ ਤਰ੍ਹਾਂ ਠੰਡਾ ਵੀ ਨਹੀਂ ਹੋਇਆ ਕਿ ਫਰੀਦਕੋਟ ਵਿੱਚ ਹੀ ਆਪ ਦੇ ਵਿਧਾਇਕ ਗੁਰਦਿੱਤ ਸੇਖੋਂ ਦੀ ਪਤਨੀ ਬੇਅੰਤ ਕੌਰ ਨੇ ਫਰੀਦਕੋਟ ਦੀ ਡੀ ਸੀ ਰੂਹੀ ਤੁੱਗ ਨਾਲ ਬਦਸਲੂਕੀ ਕੀਤੀ।ਜਲੰਧਰ ਸ਼ਹਿਰ ਵਿੱਚ ਵੀ ਡੀ ਸੀ ਪੀ ਪੰਜਾਬ ਪੁਲਿਸ ਨਰੇਸ਼ ਡੋਗਰਾ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਕੱਕੜ ਨੇ ਕਿਹਾ ਆਪ ਦੀ ਸਰਕਾਰ ਤੋਂ 6 ਮਹੀਨਿਆਂ ਵਿੱਚ ਹੀ ਪੂਰਾ ਪੰਜਾਬ ਪੂਰੀ ਤਰ੍ਹਾਂ ਤੰਗ ਆ ਚੁੱਕਿਆ ਹੈ।ਉਨ੍ਹਾਂ ਦਾਅਵੇ ਨਾਲ ਕਿਹਾ ਕਿ ਜੇਕਰ ਅੱਜ ਚੋਣਾਂ ਹੋਣ ਤਾਂ ਆਪ ਦਾ ਇੱਕ ਵੀ ਵਿਧਾਇਕ ਜਿੱਤ ਹਾਸਲ ਨਹੀਂ ਕਰ ਸਕਦਾ।ਇਸ ਮੌਕੇ ਉਨ੍ਹਾਂ ਨਾਲ ਬੂਆ ਸਿੰਘ ਓ ਐਸ ਡੀ ਸਰਕਾਰੀਆ, ਰਵੀ ਕੁਮਾਰ ਪੀ ਏ ਸਰਕਾਰੀਆ, ਐਡਵੋਕੇਟ ਮਨਦੀਪ ਸਿੰਘ ਮੁਹਾਰ, ਗੁਰਦੇਵ ਸਿੰਘ ਸ਼ੂਹਰਾ ਮੈਂਬਰ ਜਿਲ੍ਹਾ ਪ੍ਰੀਸ਼ਦ, ਹਰਭੇਜ ਸਿੰਘ ਵਣੀਏਕੇ ਬਲਾਕ ਪ੍ਰਧਾਨ ਚੋਗਾਵਾਂ, ਸਰਪੰਚ ਲਖਵਿੰਦਰ ਸਿੰਘ ਝੰਜੋਟੀ ਬਲਾਕ ਪ੍ਰਧਾਨ ਹਰਸਾ ਛੀਨਾ, ਲਾਲੀ ਪ੍ਰਧਾਨ ਰਾਜਾਸਾਂਸੀ, ਸਰਪੰਚ ਸ਼ਮਸ਼ੇਰ ਸਿੰਘ ਸ਼ੂਹਰਾ, ਸਰਪੰਚ ਗੈਵੀ ਲੋਪੋਕੇ, ਬਲਜਿੰਦਰ ਸਿੰਘ ਧਾਰੀਵਾਲ ਜਨਰਲ ਸਕਤੱਰ ਦਿਹਾਤੀ,ਸਰਪੰਚ ਨਿਰਵੈਲ ਸਿੰਘ ਚੋਗਾਵਾਂ, ਸਰਪੰਚ ਨਿਸ਼ਾਨ ਸਿੰਘ ਮੰਝ, ਸਰਪੰਚ ਮਿੰਟੂ ਪੰਡੋਰੀ, ਸਰਪੰਚ ਰੇਸ਼ਮ ਸਿੰਘ ਬੱਚੀਵਿੰਡ, ਸਰਪੰਚ ਸ਼ਮਸ਼ੈਰ ਸਿੰਘ ਸਾਰੰਗੜਾ, ਸਰਪੰਚ ਲਖਵਿੰਦਰ ਸਿੰਘ ਭਿੱਟੇਵੱਢ, ਸਰਪੰਚ ਲਖਬੀਰ ਸਿੰਘ ਕੋਹਾਲੀ, ਸਰਪੰਚ ਪ੍ਰਗਟ ਸਿੰਘ ਬਰਾੜ,ਸਰਪੰਚ ਦਲਬੀਰ ਸਿੰਘ ਬਹਿੜਵਾਲ,ਸਰਪੰਚ ਸੋਨਾ ਬਲਗਣ ਸਿੱਧੂ,ਸਰਪੰਚ ਅਮਨ ਕੂਹਾਲਾ, ਸਰਪੰਚ ਸੁਰਜੀਤ ਸਿੰਘ ਰਾਣੀਆਂ, ਜਸਪਾਲ ਸਿੰਘ ਭੱਟੀ ਰਾਜਾਸਾਂਸੀ,ਸਰਪੰਚ ਮੇਜਰ ਸਿੰਘ ਕੱਕੜ, ਸਰਪੰਚ ਗੁਰਮੀਤ ਸਿੰਘ ਡਾਲਾ,ਕੁਲਦੀਪ ਸਿੰਘ ਔਲਖ ਚੋਗਾਵਾਂ, ਡਾ ਪ੍ਗਟ ਸਿੰਘ ਭੁੱਲਰ, ਸੁਖਦੇਵ ਸਿੰਘ ਨੱਥੂਪੁਰ, ਗੁਰਪ੍ਰੀਤ ਸਿੰਘ ਪੰਜੂ ਰਾਏ, ਸ਼ਮਸ਼ੇਰ ਸਿੰਘ ਚੋਗਾਵਾਂ, ਸ਼ਮਸ਼ੇਰ ਸਿੰਘ ਕੋਹਰੀ, ਜਸਕਰਨ ਸਿੰਘ ਕੋਹਰੀ, ਸੂਬਾ ਸਿੰਘ ਹੇਤਮਪੁਰਾ,ਸੁਖਦੇਵ ਸਿੰਘ ਵਣੀਏਕੇ, ਅਜੇਬੀਰ ਲੋਪੋਕੇ,ਮੇਜਰ ਸਿੰਘ ਰੈ ਆਦਿ ਹਾਜਰ ਸਨ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
[Important News]$type=slider$c=4$l=0$a=0$sn=600$c=8
अधिक खबरे देखे .
-
कण्डीसौड़।। थाना छाम क्षेत्र के एक गाँव की एक महिला द्वारा थाना छाम में अपने साथ पच्चीस लाख रुपये साइबर ठगी का मामला दर्ज कराया है।जिससे जिल...
-
उत्तरकाशी।।उत्तरकाशी जिले के धरासू थाना से कुछ दूर आगे मरगांव जाने वाली रोड के पास ऑल वेदर प्रोजेक्ट के अंतर्गत कटिंग का कार्य चल रहा था। जह...
-
कण्डीसौड़।। छाम-मैण्डखाल मोटर मार्ग पर इडियान में सड़क पर तालाब में तब्दील हो गए गढ्ढों को लेकर प्रगति मीडिया ने समाचार प्रशारित किया था,जिस...
-
स्योहारा।अचानक शुरू हुए गर्मी के एहसास को आज शुरू हुई बारिश व ठंडी हवाओं ने फिर बदल डाला. स्योहारा ।अचानक शुरू हुए गर्मी के एहसास को आज शुरू...
-
थाना कंडीसौड़ क्षेत्र के नगुण भवान मार्ग पर एक वाहन हुआ दुर्घटनाग्रसत। कण्डीसौड़।। देहरादून से चिन्यालीसौड़ जा रहा पिकअप वाहन नग...
-
टिहरी।। जिलाधिकारी टिहरी गढ़वाल डॉ.सौरभ गहरवार द्वारा आज अपने कार्यालय कक्ष में जनता मिलन कार्यक्रम के तहत जनता की समस्याएं सुनी गई। ...
-
राजस्थान मेहंदीपुर बालाजी के पास उदयपुरा गांव में आज गणगौर का त्योहार बड़ी धूमधाम से मनाया गया. नन्ही मुन्नी बच्चियों के साथ दूल्हा दुल्...
-
पश्चिम उत्तर प्रदेश उद्योग व्यापार मंडल के अध्यक्ष आसिफ रईस ने चलाया सदस्यता अभियान. व्यापार मंडल के अध्यक्ष आसिफ रईस लगातार व्यापारियों को ...
-
कण्डीसौड़,कमांद।। राजकीय महाविद्यालय कमांद में ब्रह्मकुमारी संस्था चिन्यालीसौड़ की दक्षिता ब्रह्मकुमारी के नेतृत्व में प्राचार्या डॉ0 ग़ौरी से...
-
टिहरी।।तिवाड़ गांव टिहरी मे करवाई जा रही वाड वाचिंग ट्रेनिंग। थौलधार।।सरकार द्वारा टिहरी के तिवाड़ गांव को पर्यटन गांव घोषित किया...
COMMENTS