ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਨੇ ਘੁਮਾਣ ਵਿਖੇ ਤਿੰਨ ਰੋਜ਼ਾ ਖੇਡਾ "ਖੇਡਾਂ ਵਤਨ ਪੰਜਾਬ" ਦੀਆਂ ਦਾ ਕੀਤਾ ਉਦਘਾਟਨ
ਬਟਾਲਾ, 1 ਸਤੰਬਰ ( ਨੀਰਜ ਸ਼ਰਮਾ,ਜਸਬੀਰ ਸਿੰਘ,ਬਲਜੀਤ ਸਿੰਘ) ਪੰਜਾਬ ਸਰਕਾਰ ਵੱਲੋਂ ਸ਼ੁਰੂ ਕਰਵਾਈਆਂ ਗਈਆਂ ਖੇਡਾਂ ਵਤਨ ਪੰਜਾਬ ਦੀਆਂ " ਅੱਜ ਪੂਰੇ ਉਤਸ਼ਾਹ ਨਾਲ ਸ਼ੁਰੂ ਕਰਵਾਈਆਂ ਗਈਆਂ ਹਨ , ਜਿਸ ਤਹਿਤ ਅੱਜ ਬਲਾਕ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਖੇਡਾਂ ਬਾਬਾ ਨਾਮਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਘੁਮਾਣ ਦੀ ਗਰਾਊਂਡ ਵਿੱਚ ਧੂਮ ਧੜੱਕੇ ਨਾਲ ਸ਼ੁਰੂ ਕਰਵਾਈਆਂ ਗਈਆਂ । ਇਨ੍ਹਾਂ ਖੇਡਾਂ ਦਾ ਉਦਘਾਟਨ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਨੇ ਕੀਤਾ ਅਤੇ ਖੇਡਾਂ ਦਾ ਆਗਾਜ਼ ਕਰਵਾਇਆ ।ਇਸ ਮੌਕੇ ਡੀ ਡੀ ਪੀ ਓ ਡਾ ਸੰਦੀਪ ਮਲਹੋਤਰਾ , ਬੀਡੀਪੀਓ ਅਮਨਦੀਪ ਕੌਰ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਇਲਾਵਾ ਬਲਦੇਵ ਸਿੰਘ ਜ਼ਿਲ੍ਹਾ ਕੋਚ ਸਪੋਰਟਸ ,ਸੰਦੀਪ ਸਿੰਘ ਨੋਡਲ ਅਫਸਰ ਤੋਂ ਇਲਾਵਾ ਵੱਖ ਵੱਖ ਸਕੂਲਾਂ ਦੇ ਡੀ ਪੀ ,ਪੀ ਟੀ ਆਈ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ।
ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਏਜੰਡਾ ਪ੍ਰਾਇਮਰੀ ਪੱਧਰ ਤੇ ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨਾ ਅਤੇ ਇਨ੍ਹਾਂ ਬੱਚਿਆਂ ਵਿੱਚ ਰੁਚੀ ਪੈਦਾ ਕਰਨਾ ਤਾਂ ਜੋ ਬੱਚੇ ਦੇਸ਼ ਦਾ ਭਵਿੱਖ ਬਣਨ ਅਤੇ ਦੂਸਰੇ ਸੂਬਿਆਂ ਦੀ ਤਰ੍ਹਾਂ ਦੇਸ਼ ਅਤੇ ਵਿਦੇਸ਼ ਵਿੱਚ ਪੰਜਾਬ ਦਾ ਨਾਂ ਰੌਸ਼ਨ ਕਰਨ।
ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਜਿਹੜੇ ਵਿਦਿਆਰਥੀ ਇਨ੍ਹਾਂ ਤਿੰਨ ਰੋਜ਼ਾ ਖੇਡ ਮੇਲੇ ਵਿੱਚ ਵਧੀਆ ਪ੍ਰਦਰਸ਼ਨ ਕਰਨਗੇ ਉਨ੍ਹਾਂ ਨੂੰ ਜਿੱਥੇ ਉਹ ਆਪਣੇ ਵੱਲੋਂ ਵੱਡਾ ਇਨਾਮ ਦੇਣਗੇ ਉੱਥੇ ਨਾਲ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮਿਲਣ ਦਾ ਮੌਕਾ ਮਿਲੇਗਾ। ਉੱਥੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਵੀ ਸਨਮਾਨਤ ਕੀਤਾ ਜਾਵੇਗਾ । ਤਿੰਨ ਰੋਜ਼ਾ ਇਸ ਖੇਡ ਮੇਲੇ ਵਿਚ ਬਲਾਕ ਦੇ 21 ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਨੇ ਭਾਗ ਲਿਆ ।ਪਹਿਲੇ ਦਿਨ ਅਥਲੈਟਿਕ ਦੇ ਮੁਕਾਬਲਿਆਂ ਵਿੱਚ 60 ਮੀਟਰ , 100 ਮੀਟਰ, 600 ਮੀਟਰ, 800 ਮੀਟਰ ਅਤੇ 3 ਹਜਾਰ ਮੀਟਰ ਦੀਆਂ ਦੌਡ਼ਾਂ ਦੇ ਨਾਲ ਨਾਲ ਸ਼ਾਟਪੁੱਟ ਲੜਕੇ ਤੇ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ । ਇਸ ਦੇ ਨਾਲ ਹੀ ਵਾਲੀਬਾਲ ਮੁਕਾਬਲਿਆਂ ਲਈ ਵੱਖ ਵੱਖ ਸਕੂਲਾਂ ਦੀਆਂ 12 ਟੀਮਾਂ ਨੇ ਭਾਗ ਲਿਆ । ਅੰਡਰ 14 ਸਾਲ ਤੋਂ 50 ਸਾਲ ਤੋਂ ਉਪਰ ਦੇ ਵਰਗਾਂ ਲਈ ਇਹ ਖੇਡਾਂ ਕਰਵਾਈਆਂ ਜਾ ਰਹੀਆਂ ਹਨ ।
[Important News]$type=slider$c=4$l=0$a=0$sn=600$c=8
अधिक खबरे देखे .
-
छत्तीसगढ़ टीचर्स एसोसिएशन ने शिक्षक से हुई मारपीट की निंदा की शिक्षक विजेंदर कुमार गुप्ता कोविड-19 की ड्यूटी में संलग्न थे। छत्तीसगढ़ टीचर्...
-
विकासशील इंसान पार्टी के जुलूस में उमड़ा जनसैलाब, हजारों कार्यकर्ताओं ने निकाला विशाल जुलूस राजू दास कि गिरफ्तारी के लिए आंदोलन मुकेश साहनी...
-
पंजाब के जिला बरनाला में थाना सिटी-1 की पुलिस ने शनिवार को जाली करंसी समेत दो मुस्लिम समुदाय के लोगों को गिरफ्तार किया है। पकड़े गए आरोपियों...
-
ग्राम पंचायत लाना चैता की बेटी एडवोकेट शिवानी के पिता श्री भगत राम शिक्षा विभाग में पियन की पोस्ट पर रिटायर हो चुके हैं माता श्रीमती तृप्ता ...
-
निकटवर्ती ग्राम बिदारा निवासी के समाजसेवी पूरणमल बुनकर को वंचित वर्ग के लिए शिक्षा में शून्य निवेश नवाचार के अंतर्गत शिक्षा की गुणवत्ता में...
-
नवीन फाउंडेशन के तीन वर्ष पूर्ण होने पर “राम रस बरसे” काव्य एवं भजन संध्या संपन्न उदयपुर। नवीन फाउंडेशन के तीन वर्ष पूर्ण होने के अवसर पर नव...
-
शहर के अंदर साफ-सफाई को लेकर विधायक ने की नगर निगम अधिकारियों के साथ मीटिंग हर रोज शहर के अंदर की जाएगी साफ-सफाई --अमित विज पठानकोट 20 ज...
-
भारत के खिलाफ टी20 मैचोंके लिए विंडीज टीम घोषित पुसद:-भारत के साथ घरेलू सीरीज के लिए वेस्टइंडीज के चयनकर्ताओं ने अपनी टी20 टीम घोषित...
-
बॉलीवुड का हमारे जीवन पर गहरा असर है, हर कोई कम समय में कम मेहनत करके फेमस होना चाहता है। इंस्टाग्राम पर करोड़ो लोग रोज़ाना अपने दिनचर्या क...
-
ગુજરાત કોરોના ઇફેકક્ટ્સ એક તરફ કોરોના નો વધતો કાળો કેર અને બીજી બાજુ રોમિયો ગિરી કરતા અમુક ઈસમો પર્યાવરણ ને અને લોકો ના સ્વાસ્થ્ય ને બ...

COMMENTS