ਬਟਾਲਾ ਵਾਸੀਆਂ ਦੀ ਚਿਰੋਕਣੀ ਮੰਗ ਕੀਤੀ ਪੂਰੀ-ਭਾਰੀ ਵਾਹਨਾਂ ਦੀ ਪਾਸਿੰਗ ਹੁਣ ਬਟਾਲਾ ਵਿਖੇ ਹੀ ਹੋਵੇਗੀ
ਬਟਾਲਾ, 15 ਸਤੰਬਰ (ਨੀਰਜ ਸ਼ਰਮਾ, ਜਸਬੀਰ ਸਿੰਘ, ਬਲਜੀਤ ਸਿੰਘ ) ਵਿਧਾਨ ਸਭਾ ਹਲਕਾ ਬਟਾਲਾ ਦੇ ਨੋਜਵਾਨ ਤੇ ਅਗਾਂਹਵਧੂ ਵਿਧਾਇਕ ਸ. ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵਲੋਂ ਬਟਾਲਾ ਖੇਤਰ ਦੇ ਲੋਕਾਂ ਦੀ ਮੁਸ਼ਕਿਲਾਂ ਹੱਲ ਕਰਨ ਲਈ ਵਿਸ਼ੇਸ ਯਤਨ ਕੀਤੇ ਜਾ ਰਹੇ ਹਨ, ਜਿਸਦੇ ਚੱਲਦਿਆਂ ਪਿਛਲੇ ਲੰਬੇ ਸਮੇੇਂ ਤੋਂ ਭਾਰੀ ਟਰਾਂਸਪੋਰਟ ਵਾਹਨਾਂ ਦੀ ਪਾਸਿੰਗ ਬਟਾਲਾ ਵਿੱਚ ਕਰਵਾਉਣ ਲਈ ਟਰਾਂਸਪੋਟਰਾਂ ਵਲੋਂ ਮੰਗ ਕੀਤੀ ਜਾ ਰਹੀ ਹੈ, ਜੋ ਪੂਰੀ ਹੋ ਗਈ ਅਤੇ ਹੁਣ ਬਟਾਲਾ ਵਿਖੇ ਹੀ ਭਾਰੀ ਵਾਹਨ ਾਂਦੀ ਪਾਸਿੰਗ ਕਰਨ ਦੀ ਸਹੂਲਤ ਉਪਲਬੱਧ ਹੋ ਗਈ ਹੈ। ਹਰ ਬੁੱਧਵਾਰ ਉਦੋਵਾਲ (ਨੇੜੇ ਪੈਟਰੋਲ ਪੰਪ-ਨੈਸ਼ਨਲ ਹਾਈਵੈ) ਵਿਖੇ ਭਾਰੀ ਵਾਹਨਾਂ ਦੀ ਪਾਸਿੰਗ ਕੀਤੀ ਜਾਇਆ ਕਰੇਗੀ।
ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਉਨਾਂ ਦੀ ਤਰਜੀਹ ਹੈ ਕਿ ਬਟਾਲਾ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕੀਤੀਆਂ ਜਾਣ ਅਤੇ ਹੁਣ ਟਰਾਂਸਪੋਟਰਾਂ ਨੂੰ ਗੁਰਦਾਸਪੁਰ ਜਾਣ ਦੇ ਚੱਕਰ ਤੋ ਨਿਜਾਤ ਮਿਲੇਗੀ। ਉਨਾਂ ਦੱਸਿਆ ਕਿ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਕਰਨ ਲਈ ਵਚਨਬੱਧ ਹੈ ਅਤੇ ਸੂਬੇ ਅੰਦਰ ਸਰਬਪੱਖੀ ਵਿਕਾਸ ਕਾਰਜਾਂ ਵਿੱਚ ਕੋਈ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ।
ਬਟਾਲਾ ਹਲਕੇ ਦੇ ਵਿਕਾਸ ਦੀ ਗੱਲ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਪਿੰਡਾਂ ਤੇ ਸ਼ਹਿਰੀ ਖੇਤਰ ਵਿਚ ਵਿਕਾਸ ਕਾਰਜਾਂ ਲਈ ਉਹ ਦ੍ਰਿੜ ਸੰਕਲਪ ਹਨ ਅਤੇ ਲੋਕਾਂ ਦੀਆਂ ਚਿਰੋਕਣੀ ਮੰਗਾਂ ਨੂੰ ਪੂਰਾ ਕੀਤਾ ਜਾਵੇਗਾ। ਉਨਾਂ ਕਿਹਾ ਕਿ ਆਪ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੋਜਵਾਨਾਂ, ਕਿਸਾਨਾਂ, ਮਜਦੂਰਾਂ, ਸਨਅਤਕਾਰਾਂ ਸਮੇਤ ਹਰੇਕ ਵਰਗ ਦੀ ਭਲਾਈ ਲਈ ਯਤਨ ਕਰ ਰਹੀ ਹੈ ਅਤੇ ਮਹਿਜ 6 ਮਹੀਨਿਆਂ ਦੇ ਕਾਰਜਕਾਲ ਵਿਚ ਰਿਕਾਰਡ ਵਿਕਾਸ ਕਾਰਜ ਕੀਤੇ ਗਏ ਹਨ।
ਇਸ ਮੌਕੇ ਰਾਜੇਸ਼ ਕੁਮਾਰ ਤੁੱਲੀ, ਬਲਵਿੰਦਰ ਸਿੰਘ ਮਿੰਟਾ, ਸਰਦੂਲ ਸਿੰਘ (ਸਾਰੇ ਐਮ.ਸੀ), ਮਨਜੀਤ ਸਿੰਘ ਭੁੱਲਰ ਤੇ ਵਿੱਕੀ ਚੋਹਾਨ ਆਦਿ ਮੋਜੂਦ ਸਨ।

COMMENTS