ਸਾਈਕਲ ਰੈਲੀ ਵਿੱਚ ਖਿਡਾਰੀਆਂ, ਵਿਦਿਆਰਥੀਆਂ, ਵਲੰਟੀਅਰਾਂ ਅਤੇ ਨੋਜਵਾਨਾਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ
ਬਟਾਲਾ, 28 ਸਤੰਬਰ (ਨੀਰਜ ਸ਼ਰਮਾ ਜਸਬੀਰ ਸਿੰਘ) ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ 115ਵੇਂ ਜਨਮ ਵਰੇ੍ਹਗੰਢ ਨੂੰ ਸਮਰਪਿਤ ਅੱਜ ਸਾਈਕਲ ਰੈਲੀ ਕੱਢੀ ਗਈ, ਜਿਸ ਵਿੱਚ ਖਿਡਾਰੀਆਂ, ਵਿਦਿਆਰਥੀਆਂ, ਸਹਾਰਾ ਕਲੱਬ ਦੇ ਵਲੰਟੀਅਰਾਂ ਅਤੇ ਨੋਜਵਾਨਾਂ ਆਦਿ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। ਸਾਈਕਲ ਰੈਲੀ ਨੂੰ ਦਫਤਰ ਨਗਰ ਨਿਗਮ ਬਟਾਲਾ (ਨੇੜੇ ਗਾਂਧੀ ਚੌਂਕ) ਤੋਂ ਸਵੇਰੇ ਕਰੀਬ 7 ਵਜੇ ਤਹਿਸੀਲਦਾਰ ਲਖਵਿੰਦਰ ਸਿੰਘ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਨਾਇਬ ਤਹਿਸੀਲਦਾਰ ਲਖਵਿੰਦਰ ਸਿੰਘ, ਤਰਨਪ੍ਰੀਤ ਸਿੰਘ ਕਲਸੀ, ਡੀ.ਐਸ.ਪੀ ਲਲਿਤ ਕੁਮਾਰ ਤੇ ਧੀਰਜ ਵਰਮਾ ਲੀਗਲ ਜੁਆਇੰਟ ਸੈਕਰਟਰੀ ਪੰਜਾਬ ਵੀ ਮੋਜੂਦ ਸਨ।
ਇਸ ਮੌਕੇ ਪੱਤਰਕਾਰ ਨਾਲ ਗੱਲ ਕਰਦਿਆਂ ਤਹਿਸੀਲਦਾਰ ਲਖਵਿੰਦਰ ਸਿੰਘ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਹੇਠ ਜ਼ਿਲੇ ਅੰਦਰ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵੱਖ-ਵੱਖ ਪ੍ਰੋਗਰਾਮ ਕਰਵਾਏ ਗਏ ਹਨ, ਜਿਸ ਦੇ ਚੱਲਦਿਆਂ ਅੱਜ ਸਵੇਰੇ ਬਟਾਲਾ ਵਿਖੇ ਸਾਈਕਲ ਰੈਲੀ ਕੱਢੀ ਗਈ। ਉਨਾਂ ਅੱਗੇ ਕਿਹਾ ਕਿ ਸ਼ਹੀਦ ਭਗਤ ਸਿੰਘ ਜੀ ਸਾਡੇ ਸਾਰਿਆਂ ਲਈ ਰੋਲ ਮਾਡਲ ਹਨ, ਜਿਨਾਂ ਨੇ ਦੇਸ਼ ਦੀ ਖਾਤਰ, ਛੋਟੀ ਉਮਰ ਵਿੱਚ ਹੀ ਸ਼ਹੀਦੀ ਪ੍ਰਾਪਤ ਕੀਤੀ। ਉਨਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਦਿਲ ਵਿਚ ਦੇਸ਼ ਦੇ ਲਈ ਜੋ ਪਿਆਰ ਤੇ ਜ਼ਜ਼ਬਾ ਸੀ , ਉਸ ਤੋਂ ਸਿੱਖਣ ਦੀ ਲੋੜ ਹੈ ਅਤੇ ਉਨਾਂ ਦੇ ਦਿਲ ਵਿਚ ਜੋ ਸੁਪਨੇ ਸਨ, ਉਸਨੂੰ ਪੂਰਾ ਕਰਨ ਲਈ ਸਾਨੂੰ ਪ੍ਰਣ ਕਰਨ ਚਾਹੀਦਾ ਹੈ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ।
ਸਾਈਕਲ ਰੈਲੀ, ਗਾਂਧੀ ਚੋਂਕ ਬਟਾਲਾ ਤੋਂ ਸ਼ੁਰੂ ਹੋ ਕੇ ਸਿਟੀ ਰੋਡ, ਹੰਸਲੀ ਪੁਲ, ਸਿਨੇਮਾ ਰੋਡ, ਜੱਸਾ ਸਿੰਘ ਰਾਮਗੜ੍ਹੀਆ ਚੌਂਕ, ਜਲੰਧਰ ਰੋਡ ਹੰਸਲੀ ਪੁਲ, ਸੁੱਖਾ ਸਿੰਘ ਮਹਿਤਾਬ ਸਿੰਘ ਚੋਂਕ ਤੋਂ ਹੁੰਦੀ ਹੋਈ ਵਾਪਸ ਦਫਤਰ ਨਗਰ ਨਿਗਮ, ਬਟਾਲਾ ਵਿਖੇ ਸਮਾਪਤ ਹੋਈ।
ਇਸ ਮੌਕੇ ਹਰਪਾਲ ਸਿੰਘ ਸੰਧਾਵਾਲੀਆਂ ਜ਼ਿਲਾ ਸਿੱਖਿਆ ਅਫਸਰ (ਸ) ਗੁਰਦਾਸਪੁਰ, ਹਰਜਿੰਦਰ ਸਿੰਘ ਕਲਸੀ ਡੀਪੀਆਰਓ, ਚੇਅਰਮੈਨ ਸਹਾਰਾ ਕਲੱਬ ਰਾਜੀਵ ਖੁੱਲਰ, ਮਾਸਟਰ ਜੋਗਿੰਦਰ ਸਿੰਘ ਅਚਲੀ ਗੇਟ, ਨਵਦੀਪ ਸਿੰਘ, ਜੀ.ਐਸ.ਕਾਹਲੋਂ, ਜਸਬੀਰ ਸਿੰਘ, ਤੇਜਬੀਰ ਸਿੰਘ, ਅਨਿਲ ਸਹਿਦੇਵ, ਸੰਜੀਵ ਭਸੀਨ, ਜਤਿੰਦਰ ਕੱਦ, ਪਾਰਥ ਚੌਹਾਨ ਆਦਿ ਮੋਜੂਦ ਸਨ।
punjab
[Important News]$type=slider$c=4$l=0$a=0$sn=600$c=8
अधिक खबरे देखे .
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
लगातार बारिश के कारण 26 अगस्त को शैक्षणिक संस्थान बंद रहेंगे:डिप्टी कमिश्नर पठानकोट - 25 अगस्त, 2025 (दीपकमहाजन)जिला मजिस्ट्रेट-सह-उपायुक...
-
----संभावित बाढ़ की स्थिति को देखते हुए जिला प्रशासन द्वारा किए गए एहतियाती इंतजाम ---स्थिति को देखते हुए पठानकोट जिले में दो शरणार्थी शिवि...
-
संभावित बाढ़ से प्रभावित लोगों के लिए जिले में दो शरणार्थी शिविर स्थापित किए गए हैं। नियंत्रण कक्ष नंबर 0186-2346944 पर कॉल करके हर तरह क...
-
माननीय पंजाब सरकार एवं पुलिस महानिदेशक, पंजाब, चंडीगढ़ द्वारा शरारती तत्वों के विरुद्ध कड़ी कार्रवाई करने के निर्देश जारी किए गए थे। इन निर...
-
आम आदमी पार्टी ने सरना से बाढ़ प्रभावित क्षेत्रों के लिए राहत सामग्री रवाना की पठानकोट, 29 अगस्त, 2025(दीपकमहाजन) आज, आम आदमी पार्टी द्वार...
-
श्री लाल चंद कटारूचक, कैबिनेट मंत्री, पंजाब ने मवेशियों के लिए 1500 बोरी चारे को हरी झंडी दिखाई ---- प्रभावित गाँवों बमियाल और नरोट जैमल ...
-
जौनपुर। राष्ट्रीय पक्षी मोर की मारने से मना करने पर जान से मारने की नियत से लोगों पर हमला किया। बरसठी थाना अंतर्गत बसुई नदी के क...
-
वूमेन वेलफेयर सोसाइटी की ओर से प्रमाण पत्र के साथ-साथ 25 सिलाई मशीने व 25 ब्यूटी किटस छात्रों को की वितरण ----जरूरतमंद व मेहनती लड़कियों ...
-
रामदेवरा जाने के लिए पैदल यात्रियों के लिए भोजन और नाश्ते की व्यवस्था के लिए आयोजित राम रसोड़ा का समापन हुआ ।जिसमें बड़ी संख्या में मह...

COMMENTS