ਬਟਾਲਾ ਸ਼ਹਿਰ ’ਚ ਸਫ਼ਾਈ ਵਿਵਸਥਾ ਨੂੰ ਦਰੁਸਤ ਕਰਨ ਲਈ ਸ਼ਹਿਰ ਨੂੰ ਤਿੰਨ ਸੈਕਟਰਾਂ ਵਿੱਚ ਵੰਡਿਆ
ਹਰ ਸੈਕਟਰ ਵਿੱਚ ਸਫ਼ਾਈ ਵਿਵਸਥਾ ਲਈ ਸੈਂਨਟਰੀ ਇੰਸਪੈਕਟਰ ਜਿੰਮੇਵਾਰ ਹੋਵੇਗਾ - ਕਮਿਸ਼ਨਰ ਨਗਰ ਨਿਗਮ
ਬਟਾਲਾ, 1 ਅਗਸਤ (ਨੀਰਜ ਸ਼ਰਮਾ, ਜਸਬੀਰ ਸਿੰਘ, ਬਲਜੀਤ ਸਿੰਘ) - ਵਿਧਾਨ ਸਭਾ ਹਲਕਾ ਬਟਾਲਾ ਦੇ ਵਿਧਾਇਕ ਸ੍ਰੀ ਅਮਨ ਸ਼ੇਰ ਸਿੰਘ ਕਲਸੀ ਵੱਲੋਂ ਬਟਾਲਾ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਦਰੁਸਤ ਕਰਨ ਦੀਆਂ ਹਦਾਇਤਾਂ ਤੋਂ ਬਾਅਦ ਕਮਿਸ਼ਨਰ ਨਗਰ ਨਿਗਮ ਸ਼੍ਰੀਮਤੀ ਸ਼ਾਇਰੀ ਭੰਡਾਰੀ ਨੇ ਸ਼ਹਿਰ ਨੂੰ ਤਿੰਨ ਸੈਕਟਰਾਂ ਵਿੱਚ ਵੰਡ ਕੇ ਅਧਿਕਾਰੀਆਂ ਦੀ ਜਿੰਮੇਵਾਰੀ ਤਹਿ ਕਰ ਦਿੱਤੀ ਹੈ।
ਕਮਿਸ਼ਨਰ ਨਗਰ ਨਿਗਮ ਨੇ ਆਪਣੇ ਹੁਕਮਾਂ ਵਿੱਚ ਚੀਫ ਸੈਂਨਟਰੀ ਇੰਸਪੈਕਟਰ ਸ੍ਰੀ ਵਿਕਰਮ ਨੂੰ ਸੈਕਟਰ ਨੰਬਰ-1 ਦਾ ਇੰਚਾਰਜ ਲਗਾਇਆ ਹੈ ਅਤੇ ਉਹ ਸੈਕਟਰ-1 ਵਿੱਚ ਆਉਂਦੇ ਇਲਾਕੇ ਅੰਮ੍ਰਿਤਸਰ-ਪਠਾਨਕੋਟ ਰੋਡ ਤੇ ਨਗਰ ਨਿਗਮ ਬਟਾਲਾ ਦੀ ਦੱਖਣੀ ਹੱਦ ਤੋਂ ਅਰੰਭ ਕਰਕੇ ਅੰਮ੍ਰਿਤਸਰ-ਪਠਾਨਕੋਟ ਰੋਡ ਨਾਲ ਚੱਲਦੇ ਹੋਏ ਗਾਂਧੀ ਚੌਂਕ ਨੂੰ ਪਾਰ ਕਰਦੇ ਹੋਏ ਅੰਮ੍ਰਿਤਸਰ-ਪਠਾਨਕੋਟ ਨਾਲ ਚੱਲਦੇ ਹੋਏ ਨਗਰ ਨਿਗਮ ਬਟਾਲਾ ਦੀ ਉੱਤਰੀ ਹੱਦ ਤੱਕ ਖੱਬੇ ਪਾਸੇ ਵਾਲਾ ਏਰੀਏ ਵਿੱਚ ਸਫ਼ਾਈ ਪ੍ਰਬੰਧਾਂ ਲਈ ਜਿੰਮੇਵਾਰ ਹੋਣਗੇ।
ਇਸੇ ਤਰਾਂ ਸੈਕਟਰ ਨੰਬਰ-2 ਦੀ ਜਿੰਮੇਵਾਰੀ ਸੈਂਨਟਰੀ ਇੰਸਪੈਕਟਰ ਸ੍ਰੀ ਵਿਕਾਸ ਸ਼ਰਮਾ ਦੀ ਹੋਵੇਗੀ ਅਤੇ ਉਹ ਸੈਕਟਰ ਨੰਬਰ-2 ਵਿੱਚ ਜਲੰਧਰ ਰੋਡ ਤੇ ਨਗਰ ਨਿਗਮ ਬਟਾਲਾ ਦੀ ਪੂਰਵੀ ਹੱਦ ਤੋਂ ਅਰੰਭ ਕਰਕੇ ਜਲੰਧਰ ਰੋਡ ਦੇ ਨਾਲ ਚੱਲਦੇ ਹੋਏ ਜਲੰਧਰ ਰੋਡ ਦੇ ਅੰਮ੍ਰਿਤਸਰ ਰੋਡ ਦੇ ਮਿਲਣ ਦਾ ਸਥਾਨ ਤੱਕ ਅਰਥਾਤ ਦਫ਼ਤਰ ਨਗਰ ਨਿਗਮ ਦਫ਼ਤਰ ਤੱਕ ਫਿਰ ਜਲੰਧਰ ਰੋਡ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਪੂਰਵੀ ਹੱਦ ਤੱਕ ਖੱਬੇ ਪਾਸੇ ਵਾਲਾ ਇਲਾਕਾ ਦੇਖਣਗੇ।
ਇਸੇ ਤਰਾਂ ਸੈਕਟਰ ਨੰਬਰ3 ਵਿੱਚ ਸੈਂਨਟਰੀ ਇੰਪੈਕਟਰ ਸ੍ਰ. ਦਿਲਬਾਗ ਸਿੰਘ ਤਾਇਨਾਤ ਕੀਤਾ ਗਿਆ ਹੈ। ਸੈਕਟਰ ਨੰਬਰ3 ਵਿੱਚ ਜਲੰਧਰ ਰੋਡ ਤੇ ਨਗਰ ਨਿਗਮ ਬਟਾਲਾ ਦੀ ਪੂਰਵੀ ਹੱਦ ਤੋਂ ਅਰੰਭ ਕਰਕੇ ਜਲੰਧਰ ਰੋਡ ਦੇ ਨਾਲ ਚੱਲਦੇ ਹੋਏ ਜਲੰਧਰ ਰੋਡ ਦੇ ਅੰਮ੍ਰਿਤਸਰ ਰੋਡ ਦੇ ਨਾਲ ਮਿਲਣ ਦੇ ਸਥਾਨ ਤੱਕ ਅਰਥਾਤ ਦਫ਼ਤਰ ਨਗਰ ਨਿਗਮ ਤੱਕ ਖੱਬੇ ਪਾਸੇ ਵਾਲਾ ਇਲਾਕਾ, ਫਿਰ ਅੰਮ੍ਰਿਤਸਰ-ਪਠਾਨਕੋਟ ਰੋਡ ਨਾਲ ਚੱਲਦੇ ਹੋਏ ਦੱਖਣੀ ਹੱਦ ਤੱਕ ਖੱਬੇ ਪਾਸੇ ਵਾਲਾ ਇਲਾਕਾ ਹੋਵੇਗਾ।
ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਸ਼ਾਇਰੀ ਭੰਡਾਰੀ ਨੇ ਕਿਹਾ ਕਿ ਉਕਤ ਇਲਾਕਿਆਂ ਦੇ ਵਸਨੀਕ ਸਫ਼ਾਈ ਵਿਵਸਥਾ ਲਈ ਆਪਣੇ ਸੈਕਟਰ ਦੇ ਇੰਚਾਰਜ ਸੈਂਨਟਰੀ ਇੰਸਪੈਕਟਰ ਨਾਲ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਬਟਾਲਾ ਸ਼ਹਿਰ ਦੀ ਸਫ਼ਾਈ ਸਬੰਧੀ ਕੋਈ ਸ਼ਿਕਾਇਤ ਜਾਂ ਸੁਝਾਅ ਹੋਵੇ ਤਾਂ ਉਨ੍ਹਾਂ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ।
[Important News]$type=slider$c=4$l=0$a=0$sn=600$c=8
अधिक खबरे देखे .
-
सड़क सुरक्षा: आंकड़ों से आगे, जिम्मेदारी की ज़रूरत (विशेष लेख) भारत में सड़क हादसे एक बार फिर गंभीर चिंता का विषय बने हुए हैं। वर्ष 2025 के...
-
डी.ए.वी स्कूल, चंदन नगर बटाला के छात्रो ने राष्ट्रीय कराटे प्रतियोगिता में बढ़ाया मान. बटाला 5 मई (अशोक जरेवाल) डी.ए.वी स्कूल के छात्र ख़...
-
कमांद।। राजकीय महाविद्यालय कमांद का प्रथम छात्र संघ समारोह रंगारंग सांस्कृतिक कार्यक्रमों व शैक्षिक उन्नयन गोष्ठी के साथ सम्पन्न हुआ। ...
-
परमजीत सिंह गिल की युवाओं को अपील विदेश जाना छोड़ो, पंजाब को देश का नेतृत्व करने लायक बनाओ कहा कि युवा पंजाब को आई. टी. हब के तौर पर विकस...
-
जिला मजिस्ट्रेट के सख्त आदेश: प्रेगाबालिन दवा की खुली बिक्री पर रोक पठानकोट, 08 मई 2026 — जिला मजिस्ट्रेट पठानकोट डॉ. पल्लवी (आईएएस) ने प्...
-
ਬਟਾਲਾ, 10 ਅਕਤਬਰ (ਨੀਰਜ ਸ਼ਰਮਾ. ਜਸਬੀਰ ਸਿੰਘ ) ਡਾ. ਕੰਵਲਜੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭ...
-
बजरंग दल अम्ब के बजरंगीयो ने लगातार सातवें मंगलवार सप्ताहिक हनुमान_चालीसा_पाठ का किया जाप * आज मंगलवार दिनांक 07/09/2021 शाम 7:00 बजे बजरंग ...

COMMENTS