ਬਟਾਲਾ 6 ਅਗਸਤ (ਨੀਰਜ ਸ਼ਰਮਾ, ਜਸਬੀਰ ਸਿੰਘ, ਬਲਜੀਤ ਸਿੰਘ) - ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਪੂਰੀ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਮਨਾਉਣ ਲਈ ਸੰਗਤ ਦੇ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਤਿਆਰੀਆਂ ਦੇ ਮੱਦੇਨਜ਼ਰ ਅੱਜ ਦਫ਼ਤਰ ਫਾਇਰ ਬ੍ਰਿਗੇਡ ਬਟਾਲਾ ਤੇ ਵਾਰਡਨ ਸਰਵਿਸ ਸਿਵਲ ਡਿਫੈਂਸ ਵੱਲੋਂ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ “ਅੱਗ ਤੋ ਬਚਾਅ ਤੇ ਸਾਵਧਾਨੀਆਂ” ਵਿਸ਼ੇ ਤੇ ਦੂਸਰਾ ਜਾਗਰੂਕਤਾ ਕੈਂਪ ਲਗਾਇਆ ਗਿਆ।
ਇਸ ਮੌਕੇ ਬਟਾਲਾ ਦੇ ਫਾਇਰ ਅਫ਼ਸਰ ਉਂਕਾਰ ਸਿੰਘ ਤੇ ਨੀਰਜ਼ ਸ਼ਰਮਾਂ ਨੇ ਦਸਿਆ ਕਿ ਨਹੇਰੂ ਗੇਟ ਤੋਂ ਲੈ ਕੇ ਹਾਥੀ ਗੇਟ ਤੱਕ ਦੇ ਸਾਰੇ ਹਾਈਡ੍ਰੈਡ ਪੰਪ ਚੈਕ ਕਰਕੇ ਸਾਰੀਆਂ ਕਮੀਆਂ ਦੂਰ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਵਿਆਗ ਪੁਰਬ ਦੌਰਾਨ ਸੰਗਤਾਂ ਦਾ ਬਹੁਤ ਭਾਰੀ ਇਕੱਠ ਹੁੰਦਾ ਹੈ ਜਿਸ ਕਰਕੇ ਇਥੇ ਸੁਰੱਖਿਆਂ ਵੀ ਅਤੀ ਜਰੂਰੀ ਹੈ। ਉਨ੍ਹਾਂ ਕਿਹਾ ਕਿ ਵੱਖ ਵੱਖ ਥਾਵਾਂ ਦੇ ਨਾਲ ਇਕ ਫਾਇਰ ਟੈਂਡਰ ਠਠਿਆਰੀ ਗੇਟ ਲਾਗੇ ਤਿਆਰ ਰਹੇਗਾ ਜੋ ਗੁਰਦੁਆਰਾ ਲਈ ਹੋਵੇਗਾ। ਇਸ ਤੋਂ ਇਲਾਵਾ ਫਾਇਰ ਟੈਂਡਰ ਨੇਹਰੂ ਗੇਟ, ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਚੌਂਕ, ਫਾਇਰ ਸਟੇਸ਼ਨ ’ਤੇ ਤਨਾਇਤ ਰਹਿਣਗੇ ਅਤੇ 2 ਤੇ 3 ਸਤੰਬਰ ਨੂੰ ਪਾਲਕੀ ਸਾਹਿਬ ਦੇ ਨਾਲ ਵੀ ਫਾਇਰ ਟੈਂਡਰ ਚਲਣਗੇ।
ਇਸ ਮੌਕੇ ਪੋਸਟ ਵਾਰਡਨ ਹਰਬਖਸ਼ ਸਿੰਘ ਨੇ ਗੁਰਦੁਆਰਾ ਪ੍ਰਬੰਧਕਾਂ ਨੂੰ ਕਿਹਾ ਕਿ ਬਿਜਲਈ ਯੰਤਰਾਂ ਦੇ ਰੱਖ ਰਖਾਵ ਵਿਚ ਕੋਈ ਅਣਗੇਲੀ ਨਾ ਵਰਤੀ ਜਾਵੇ ਅਤੇ ਸੁਰੱਖਿਆ ਦਾ ਖਾਸ ਧਿਆਨ ਰੱਖਿਆ ਜਾਵੇ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਬਜ਼ਾਰਾਂ ਵਿਚ ਵਾਧੂ ਸਮਾਨ ਨਾ ਰੱਖਿਆ ਜਾਵੇ ਨਾ ਹੀ ਵਹੀਕਲ ਖੜੇ ਖੜੇ ਕੀਤੇ ਤਾਂ ਜੋ ਲੋੜ ਪੈਣ ’ਤੇ ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਸਮੇਤ ਹੋਰ ਜਰੂਰੀ ਸੇਵਾਵਾਂ ਦੇ ਵਾਹਨ ਅਸਾਨੀ ਨਾਲ ਲੰਘ ਸਕਣ।
ਉਨ੍ਹਾਂ ਫਾਇਰ ਬ੍ਰਿਗੇਡ ਬਟਾਲਾ ਦੇ ਨੰਬਰ 91157 96801 ਆਪਣੇ ਮੋਬਾਇਲਾਂ ਵਿਚ ਸੇਵ ਕਰਨ ਲਈ ਕਿਹਾ। ਇਸ ਦੌਰਾਨ ਸੁਰੱਖਿਆ ਸਬੰਧੀ ਸਵਾਲ ਜਵਾਬ ਵੀ ਸਾਂਝ ਪਈ। ਫਾਇਰ ਬ੍ਰਿਗੇਡ ਦੀਟੀਮ ਲੰਗਰ ਘਰ ਵਿਚ ਜਾ ਕੇ ਡੈਮੋ ਡਰਿਲ ਵੀ ਕੀਤੀ ਅਤੇ ਗੈਸ ਸਿਲੰਡਰ ਦੀ ਸਾਂਭ ਸੰਭਾਲ ਦੇ ਕਈ ਸੰਕੇ ਵੀ ਦੂਰ ਕੀਤੇ।
ਆਖਰ ਵਿਚ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਗੁਰਨਾਮ ਸਿੰਘ ਜੱਸਲ, ਮੈਨੇਜ਼ਰ ਨਿਸ਼ਾਨ ਸਿੰਘ ਪੰਧੇਰ ਤੇ ਮਲਕੀਤ ਸਿੰਘ ਹੈਪੀ ਨੇ ਫਾਇਰ ਬ੍ਰਿਗੇਡ ਦੀ ਟੀਮ ਤੇ ਸਿਵਲ ਡਿਫੈਂਸ ਦਾ ਜਾਗਰੂਕ ਕੈਂਪ ਲਗਾਉਣ ਤੇ ਧੰਨਵਾਦ ਕੀਤਾ। ਇਸ ਕੈਂਪ ਵਿੱਚ ਗੁਰਦੁਆਰਾ ਸ੍ਰੀ ਕੰਧ ਸਾਹਿਬ ਅਤੇ ਡੇਹਰਾ ਸਾਹਿਬ ਦਾ ਸਾਰਾ ਸਟਾਫ, ਗ੍ਰੰਥੀ, ਕੀਰਤਨੀਏ, ਸੇਵਾਦਾਰਾਂ ਦੇੇ ਨਾਲ ਟੀਮ ਫਾਇਰ ਬ੍ਰਿਗੇਡ ਤੇ ਸਿਵਲ ਡਿਫੈਂਸ ਵਲੰਟੀਅਰਜ਼ ਹਾਜ਼ਰ ਸਨ।
Pragati Media Social Work में जुड़ने के लिए संपर्क करे . 7983444450
[Corona Virus]$type=slider$c=8$l=0$a=0$sn=600
अधिक खबरे देखे .
-
टैरस से हरिद्वार रुट पर चलने बाली सरकारी बस बापिस कलोहा, प्रागपुर, डाडासिबा स्यूल न आने पर लोग परेशान " पूर्व कामगार एवं कर्मचारी क...
-
टिहरी,, जनपद टिहरी के अंतर्गत बालगंगा तहसील के मयकोट गांव में एक महिला का शव संदिग्ध परिस्थितियों में पेड़ पर लटका मिला है। मामले में महिला क...
-
देहरा पुलिस को मिली बड़ी कामयाबी चोरों के गिरोह का किया भंडाफोड़ लाखो के सामान की चोरी करने वाले सभी चोर किये काबू देहरा :-पुलिस ने चोरों के ...
-
नारी एकता ग्राम संगठन लाना चेता की महिलाओं ने शुरू किया राखी बनाने का काम नारी एकता ग्राम संगठन की प्रधान हेमंती देवी ने बताया कि हमारे ग्र...
-
टिहरी।। उदीयमान उन्नयन खिलाड़ी छात्रवृत्ति योजना की प्रतियोगिता विकासखंड थौलधार के न्याय पंचायत स्तर पर अटल उत्कृष्ट विद्यालय शिव सिंह इंटर ...
-
97 ਫੀਸਦੀ ਅੰਕ ਹਾਸਲ ਕਰਕੇ ਸਕੂਲ ਅਤੇ ਇਲਾਕੇ ਦਾ ਨਾਮ ਕੀਤਾ ਰੋਸ਼ਨ ਅੰਮ੍ਰਿਤਸਰ,8 ਜੁਲਾਈ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ...
-
ਮੰਤਰੀ ਬੈਂਸ ਨੂੰ ਭੇਜਿਆ ਮੰਗ ਪੱਤਰ ਕਿਹਾ ਮੰਗਾਂ ਨਾ ਮੰਨੀਆਂ ਤਾਂ ਅਣਮਿੱਥੇ ਸਮੇਂ ਲਈ ਕਰਾਂਗੇ ਹੜਤਾਲ ਅੰਮ੍ਰਿਤਸਰ,13 ਜੁਲਾਈ (ਪੱਤ...
-
टिहरी।।।विकासखंड थौलधार के सरस्वती शिशु मंदिर राष्ट्रीय स्वयंसेवक संघ के द्वारा गुरु पूजन कार्यक्रम किया गया है। कार्यक्रम में म...
COMMENTS