ਅਮ੍ਰਿਤਸਰ,31ਜੁਲਾਈ(ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ) - ਅੱਜ ਦੇਸ਼ ਭਰ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅਮ੍ਰਿਤਸਰ ਦੀਆਂ ਸੰਯੁਕਤ ਮੋਰਚੇ ਦੀਆਂ ਹਿੱਸਾ ਕਿਸਾਨ ਜਥੇਬੰਦੀਆਂ ਨੇ ਬਹੁਤ ਹੀ ਜੋਸ਼ੋ ਖਰੋਸ ਨਾਲ ਅਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਸਾਹਮਣੇ ਰੇਲ ਪੱਟੜੀਆਂ ਤੇ ਬੈਠਕੇ ਹਜਾਰਾਂ ਹੀ ਕਿਸਾਨਾਂ ਨੇ ਰੇਲਾਂ ਦਾ ਸਵੇਰੇ ਗਿਆਰਾਂ ਵਜੇ ਤੋਂ ਲੈਕੇ ਤਿੰਨ ਵਜੇ ਤੱਕ ਪਹੀਆ ਜਾਮ ਕੀਤਾ।ਇਸ ਰੋਸ ਮੁਜ਼ਾਹਰੇ ਦੀ ਅਗਵਾਈ ਵੱਖੋ ਵੱਖ ਕਿਸਾਨ ਜਥੇਬੰਦੀ ਦੇ ਲੀਡਰਾਂ ਨੇ ਕੀਤੀ।ਅਗਵਾਈ ਕਰਨ ਵਾਲਿਆਂ ਵਿੱਚ ਰਤਨ ਸਿੰਘ ਰੰਧਾਵਾ ਬਲਵਿੰਦਰ ਸਿੰਘ ਦੁਧਾਲਾ ਜਤਿੰਦਰ ਸਿੰਘ ਛੀਨਾ ਸਵਿੰਦਰ ਸਿੰਘ ਮੀਰਾਂਕੋਟ ਪਰਮਿੰਦਰ ਸਿੰਘ ਜੇਠੂਨੰਗਲ ਭੁਪਿੰਦਰ ਸਿੰਘ ਤੀਰਥ ਪੁਰਾ ਅਮਰੀਕ ਸਿੰਘ ਸੰਗਤ ਪੁਰਾ ਅਸਵਨੀ ਕੁਮਾਰ ਸਰਮਾ ਨੇ ਕੀਤੀ।ਸਭ ਤੋਂ ਪਹਿਲਾਂ ਕਿਸਾਨਾਂ ਨੇ ਦੇਸ਼ ਤੋਂ ਜਾਨ ਵਾਰ ਦੇਣ ਵਾਲੇ ਸ਼ਹਿਦ ਉਧਮ ਸਿੰਘ ਨੂੰ ਯਾਦ ਕੀਤਾ।ਇਸ ਮੌਕੇ ਹਜਾਰਾਂ ਹੀ ਕਿਸਾਨ, ਮਜਦੂਰ,ਨੌਜਵਾਨ ਤੇ ਔਰਤਾਂ ਨੂੰ ਸੰਬੋਧਨ ਕਰਦਿਆਂ ਡਾ: ਸਤਨਾਮ ਸਿੰਘ ਅਜਨਾਲਾ,ਜਤਿੰਦਰ ਸਿੰਘ ਛੀਨਾ,ਲਖਬੀਰ ਸਿੰਘ ਨਿਜਾਮਪੁਰਾ ਧੰਨਵੰਤ ਸਿੰਘ ਖਤਰਾਏ ਕਲਾਂ, ਬਲਬੀਰ ਸਿੰਘ ਮੂਧਲ,ਬਚਨ ਸਿੰਘ ਹੋਠੀਆਂ ਨੇ ਕਿਹਾ ਕਿ ਦੇਸ਼ ਭਰ ਦੇ ਕਿਸਾਨ, ਮਜਦੂਰ, ਔਰਤਾਂ,ਤੇ ਨੌਜਵਾਨਾਂ ਵਿੱਚ ਦੇਸ਼ ਦੀ ਹਾਕਮ ਸਰਕਾਰ ਤੇ ਮੋਦੀ ਵਿਰੁੱਧ ਗੁਸਾ ਉਹਨਾ ਦੇ ਜੋਸ਼ ਅਤੇ ਚੇਹਰਿਆਂ ਤੋਂ ਪੜ੍ਹਿਆ ਜਾ ਸਕਦਾ ਹੈ।ਕਿਉਂਕਿ ਦੇਸ਼ ਦੇ ਪ੍ਰਧਾਨਮੰਤਰੀ ਮੋਦੀ ਨੇ 19 ਨਵੰਬਰ 2021 ਨੂੰ ਜੋ ਇਕਰਾਰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਦੇਸ਼ ਦੇ ਕਿਸਾਨਾਂ ਮਜਦੂਰਾਂ ਤੇ ਔਰਤਾਂ ਨਾਲ ਕੀਤਾ ਸੀ ਜਿਵੇਂ M.S.P.ਲਾਗੂ ਕਰਨ ਦਾ ਕਨੂੰਨ ਬਨਾਉਣ ਵਾਸਤੇ ਕਿਸਾਨਾਂ ਨਾਲ ਮਿਲਕੇ ਕਮੇਟੀ ਬਣਾਈ ਜਾਵੇਗੀ,ਲਖੀਮਪੁਰ ਖੀਰੀ ਦੇ ਸਹੀਦ ਕਿਸਾਨਾਂ ਨੂੰ ਇਨਸਾਫ਼ ਦਿਵਾਇਆ ਜਾਵੇਗਾ,ਦਿੱਲੀ ਦੇ ਕਿਸਾਨ ਮੋਰਚੇ ਨਾਲ ਸਬੰਧਤ ਸਹੀਦ ਕਿਸਾਨਾਂ ਦੇ ਪਰਵਾਰਾਂ ਦੇ ਇੱਕ ਮੈਂਬਰ ਨੂੰ ਢੁਕਵੀਂ ਸਰਕਾਰੀ ਨੌਕਰੀ ਦੇਣਾ ਬਿਜਲੀ ਐਕਟ 2020 ਖਾਰਿਜ ਕਰਨ ਦੇ ਜੋ ਵਾਅਦੇ ਕੀਤੇ ਸਨ ਉਹਨਾਂ ਵਾਅਦਿਆਂ ਤੋਂ ਮੋਦੀ ਸਰਕਾਰ ਭੱਜ ਰਹੀ ਹੈ।ਇਸ ਵਾਸਤੇ ਅੱਜ ਮੋਦੀ ਵਲੋਂ ਕੀਤੀ ਜਾ ਰਹੀ ਵਾਅਦਾ ਖਿਲਾਫ਼ੀ ਕਰਨ ਦੇ ਰੋਸ ਵਜੋਂ ਦੇਸ਼ ਭਰ ਦੇ ਕਿਸਾਨਾਂ ਮਜਦੂਰਾਂ ਨੇ ਕੇਂਦਰ ਸਰਕਾਰ ਦੇ ਵਿਰੁੱਧ ਰੇਲਾਂ ਦਾ ਚੱਕਾ ਜਾਮ ਕਰਕੇ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ ਕਿ ਜੇ ਕੇਂਦਰ ਸਰਕਾਰ ਨੇ ਪ੍ਰਵਾਨ ਕੀਤੀਆਂ ਮੰਗਾਂ ਲਾਗੂ ਨਾ ਕੀਤੀਆਂ ਤਾਂ ਆਉਣ ਵਾਲੇ ਸਮੇਂ ਵਿੱਚ ਪਹਿਲਾਂ ਨਾਲੋਂ ਵੀ ਜੋਰਦਾਰ ਸੰਘਰਸ਼ ਵਿੱਢ ਦਿੱਤਾ ਜਾਵੇਗਾ।ਇਸ ਮੁਜ਼ਾਹਰੇ ਨੂੰ ਬਲਦੇਵ ਸਿੰਘ ਸੈਦਪੁਰ, ਬਲਕਾਰ ਸਿੰਘ ਦੁਧਾਲਾ, ਸਤਨਾਮ ਸਿੰਘ ਝੰਡੇਰ,ਪ੍ਰਭਜੀਤ ਸਿੰਘ ਤਿੰਮੋਵਾਲ ਸੁਖਦੇਵ ਸਿੰਘ ਝੱਬਰ ਡ: ਸਮਸੇਰ ਸਿੰਘ ਲੁਹਾਰਕਾ ਰੋਡ, ਨਿਰਮਲ ਸਿੰਘ ਛੱਜਲਵਿੱਡੀ, ਅਮਰੀਕ ਸਿੰਘ ਸੰਗਤ ਪੁਰਾ ਜਰਮਨ ਜੀਤ ਸਿੰਘ ਮੁਲਾਜਮ ਆਗੂ ਰਵਿੰਦਰ ਸਿੰਘ ਛੱਜਲਵਿੱਡੀ ਹਰਦੀਪ ਕੌਰ ਕੋਟਲਾ ਸੀਨੀਅਰ ਆਗੂ ਗੁਰਲਾਲ ਸਿੰਘ ਵਡਾਲੀ ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰੀ ਅਦਾਰੇ ਕਾਰਪੋਰਾਟਾਂ ਨੂੰ ਕੋਡੀਆਂ ਦੇ ਭਾਅ ਵੇਚਕੇ ਦੇਸ਼ ਨੂੰ ਬਰਬਾਦ ਕਰ ਰਿਹਾ ਹੈ।ਇਸ ਮੌਕੇ ਰੇਲ ਦੇ ਮੁਸਾਫਰਾਂ ਨੂੰ ਆਈਆਂ ਮੁਸਕਲਾਂ ਦੀ ਕਿਸਾਨਾਂ ਵਲੋਂ ਕਿਹਾ ਕਿ ਇਹ ਸੱਭ ਮਜਬੂਰੀ ਕਾਰਨ ਕਰਨਾ ਪਿਆ ਇਸ ਦੀ ਅਸੀਂ ਲੋਕਾਂ ਕੋਲੋਂ ਮੁਆਫੀ ਚਾਹੁੰਦੇ ਹਾਂ। ਇਸ ਰੋਸ ਮੁਜ਼ਾਹਰੇ ਦਾ ਜਾਹੋ ਜਲਾਲ ਲੋਕਾਂ ਦੇ ਜੋਸ਼ ਤੋਂ ਪਤਾ ਲਗਦਾ ਸੀ ਕਿਉਂਕਿ ਪਿੰਡਾਂ ਦੇ ਵਿੱਚੋਂ ਕਿਸਾਨ ਆਗੂ ਕਾਫਲਿਆਂ ਦੇ ਰੂਪ ਵਿੱਚ ਜਦੋਂ ਲੈਕੇ ਆ ਰਹੇ ਸਨ ਤਾਂ ਅਕਾਸ ਗੂੰਜਾਉ ਨਾਹਰੇ ਲੱਗ ਰਹੇ ਸਨ।ਇਹਨਾਂ ਜਥਿਆਂ ਨੂੰ ਕਿਸਾਨਾਂ ਦੇ ਲੀਡਰਾਂ ਨੇ ਜਿਹਨਾਂ ਵਿੱਚ ਤਰਸੇਮ ਸਿੰਘ ਨੰਗਲ, ਅਵਤਾਰ ਸਿੰਘ ਵਡਾਲਾ,ਜਗੀਰ ਸਿੰਘ ਮੁੱਗੋ ਸੋਹੀ, ਮਦਨ ਕਾਦਰਾਬਾਦ ਜਥੇ ਲੈਕੇ ਸੰਘਰਸ਼ ਵਿੱਚ ਸਮਿਲ ਹੋਏ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
[Important News]$type=slider$c=4$l=0$a=0$sn=600$c=8
अधिक खबरे देखे .
-
नोहराधार कृषि विभाग के प्रसार अधिकारी प्रदीप कुमार ने जानकारी देते हुए बताया कि नोहराधार कृषि विभाग के अंतर्गत जितनी भी पंचायते आती है । ...
-
रफ्ता रफ्ता जिंदगी चल रही है… ✍️ बाबा दीपक मोगरी ( तन्हा ) रफ्ता रफ्ता जिंदगी चल रही है, धीरे धीरे उम्र ढल रही है… रफ्ता रफ्ता… सुबह ...
-
नाहन, 13 नवंबर : हिमाचल के मुख्यमंत्री ने रेणुका जी विधानसभा क्षेत्र में घोषणाओं का अंबाार लगाया है। नौहराधार में जनसभा को संबोधित करते हु...
-
बॉलीवुड का हमारे जीवन पर गहरा असर है, हर कोई कम समय में कम मेहनत करके फेमस होना चाहता है। इंस्टाग्राम पर करोड़ो लोग रोज़ाना अपने दिनचर्या क...
-
ਗੁੰਮ ਹੋਏ 120 ਮੋਬਾਇਲ ਜਿੰਨਾ ਦੀ ਕੀਮਤ ਕ੍ਰੀਬ 20 ਲੱਖ ਰੁਪਏ ਸੀ ਨੂੰ ਇੱਕ ਮਹੀਨੇ ਦੇ ਅੰਦਰ ਟਰੇਸ ਕਰਕੇ ਕੀਤਾ ਉਹਨਾ ਦੇ ਵਾਰਸਾਂ ਦੇ ਹਵਾਲੇ- ਐ...
-
स्योहारा जिला बिजनौर से प्रगति मीडिया न्यूज रिपोर्टर मोहम्मद कासिम कि खास रिपोर्ट स्योहारा जिला बिजनौर में परिंदा सोशल वेलफेयर फाउंडेशन द...
-
ਬਟਾਲਾ, 31 ਮਾਰਚ (ਨੀਰਜ ਸ਼ਰਮਾ ਜਸਬੀਰ ਸਿੰਘ ) - ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਸ. ਬਲਵਿੰਦਰ ਸਿੰਘ ਲਾਡੀ ਨੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ...
-
ਅਮ੍ਰਿੰਤਸਰ,17 ਮਈ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ ਸ਼ਰਮਾ,ਡਾ ਬਲਜੀਤ ਸਿੰਘ ਢਡਿਆਲਾ) - ਨਹਿਰੀ ਪਟਵਾਰ ਯੂਨੀਅਨ ਪੰਜਾਬ ਦਾ ਇਕ ਉਚ ਪੱਧਰੀ ਵਫਦ ਸੂਬਾ ਪ੍ਰਧਾਨ ਜਸਕ...
-
बटाला में नवनियुक्त डीएसपी सुखइंदर सिंह का भव्य स्वागत, ट्रैफिक समस्या पर हुई गंभीर बटाला: 23 अप्रैल(अशोक जरेवाल) श्री कृष्ण जन्मभूमि मुक्...
-
आजकल विश्वभर में महामारी कोरोना वायरस की बजह से दयनीय स्थति बनी हुई है ,ऐसी स्थिति में सभी का रोज़गार अस्त -व्यस्त हो गया है , ऐसी स्थिति ...

COMMENTS