ਬਟਾਲਾ 31 ਜੁਲਾਈ(ਬਲਜੀਤ ਸਿੰਘ. ਨੀਰਜ ਸ਼ਰਮਾ) ਬਟਾਲਾ ਦੇ ਪਿੰਡ ਕੋਟਲੀ ਭਾਨ ਸਿੰਘ 'ਚ ਪਿਟਬੁਲ ਕੁੱਤੇ ਨੇ 13 ਸਾਲਾ ਬੱਚੇ 'ਤੇ ਹਮਲਾ ਕਰਕੇ ਉਸ ਨੂੰ ਬੁਰੀ ਤਰਾਂ੍ਹ ਨੋਚ-ਨੋਚ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਹੈ। ਜੇ ਬੱਚੇ ਦੇ ਪਿਤਾ ਮੌਕੇ 'ਤੇ ਉਸ ਪਿਟਬੁੱਲ ਕੁੱਤੇ ਤੋਂ ਨੌਜਵਾਨ ਨੂੰ ਨਾ ਬਚਾਉਂਦਾ ਤਾਂ ਨੌਜਵਾਨ ਦੀ ਜਾਨ ਜਾ ਸਕਦੀ ਸੀ। ਫਿਲਹਾਲ ਬੱਚੇ ਦਾ ਇਲਾਜ ਬਟਾਲਾ ਦੇ ਸਿਵਲ ਹਸਪਤਾਲ 'ਚ ਚੱਲ ਰਿਹਾ ਹੈ।ਇਸ ਸਬੰਧੀ ਜ਼ਖਮੀ ਗੁਰਪ੍ਰਰੀਤ ਸਿੰਘ (13) ਨੇ ਦੱਸਿਆ ਕਿ ਸ਼ੁੱਕਰਵਾਰ ਦੇਰ ਸ਼ਾਮ ਉਸ ਦਾ ਪਿਤਾ ਖੇਤਾਂ 'ਚ ਯੂਰੀਆ ਪਾਉਣ ਗਿਆ ਸੀ ਤੇ ਉਹ ਵੀ ਆਪਣੇ ਪਿਤਾ ਨਾਲ ਖੇਤਾਂ 'ਚ ਹੀ ਸੀ। ਕੰਮ ਦਾ ਹੱਥ ਵਟਾ ਰਿਹਾ ਸੀ। ਇਸ ਤੋਂ ਬਾਅਦ ਉਹ ਆਪਣੇ ਪਿਤਾ ਨਾਲ ਪਿੰਡ ਆ ਰਿਹਾ ਸੀ ਕਿ ਰਸਤੇ 'ਚ ਪਿੰਡ ਦੇ ਹੀ ਇੱਕ ਨੌਜਵਾਨ ਨੇ ਹੱਥ ਵਿੱਚ ਪਿੱਟਬੁੱਲ ਕੁੱਤਾ ਫੜਿ੍ਹਆ ਹੋਇਆ ਸੀ ਤੇ ਅਚਾਨਕ ਕੁੱਤਾ ਉਹਨਾਂ ਨੂੰ ਦੇਖ ਕੇ ਭੌਂਕਣ ਲੱਗਾ ਤਾਂ ਕੁੱਤੇ ਦੇ ਮਾਲਕ ਨੇ ਕੁੱਤੇ ਨੂੰ ਛੱਡ ਦਿੱਤਾ। ਉਸ ਨੇ ਦੱਸਿਆ ਕਿ ਕੁੱਤੇ ਨੇ ਉਸ 'ਤੇ ਹਮਲਾ ਕਰ ਦਿੱਤਾ ਤੇ ਉਸ ਦਾ ਕੰਨ ਫੜ ਲਿਆ।
ਉਸ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਉਸ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਜਦੋਂ ਪਿਤਾ ਨੇ ਦੇਖਿਆ ਕਿ ਕੁੱਤਾ ਉਸ ਨੂੰ ਨਹੀਂ ਛੱਡ ਰਿਹਾ ਤਾਂ ਅੰਤ ਵਿਚ ਉਸ ਦੇ ਪਿਤਾ ਨੇ ਬੜੀ ਮੁਸ਼ਕਿਲ ਨਾਲ ਕੁੱਤੇ ਦਾ ਮੂੰਹ ਫੜ ਕੇ ਕੁੱਤੇ ਦਾ ਮੂੰਹ ਦਬਾਇਆ ਤਾਂ ਜਾ ਕੇ ਕੁੱਤੇ ਨੇ ਉਸ ਨੂੰ ਛੱਡਿਆ। ਇਸ ਸਬੰਧੀ ਸਿਵਲ ਹਸਪਤਾਲ ਬਟਾਲਾ ਦੇ ਡਾ. ਗੁਰਪਾਲ ਸਿੰਘ ਨੇ ਦੱਸਿਆ ਕਿ ਬੱਚੇ ਦਾ ਕੰਨ ਬੁਰੀ ਤਰਾਂ੍ਹ ਕੱਟਿਆ ਹੋਇਆ ਹੈ। ਫਿਲਹਾਲ ਬੱਚੇ ਦੀ ਹਾਲਤ ਸਥਿਰ ਹੈ ਅਤੇ ਉਸਦਾ ਇਲਾਜ ਚੱਲ ਰਿਹਾ ਹੈ। ਬੱਚੇ ਨੂੰ ਡਾਕਟਰਾਂ ਨੇ ਕੁੱਤੇ ਦੇ ਕੱਟਣ ਦਾ ਟੀਕਾ ਲਗਾ ਦਿੱਤਾ ਹੈ। ਗੰਭੀਰ ਜ਼ਖ਼ਮੀ ਬੱਚੇ ਗੁਰਪ੍ਰਰੀਤ ਸਿੰਘ ਦੀ ਦਾਦੀ ਹਰਦੀਪ ਕੌਰ ਤੇ ਚਾਚਾ ਬਲਜੀਤ ਸਿੰਘ ਨੇ ਮੰਗ ਕੀਤੀ ਹੈ ਕਿ ਦੋਸ਼ੀ ਵਿਰੁੱਧ ਕਾਰਵਾਈ ਕੀਤੀ ਜਾਵੇ ਅਤੇ ਪਿਟਬੁੱਲ ਰੱਖਣ ਵਾਲਿਆ ਸਖ਼ਤ ਕਾਰਵਾਈ ਕੀਤੀ ਜਾਵੇ।
[Important News]$type=slider$c=4$l=0$a=0$sn=600$c=8
अधिक खबरे देखे .
-
सड़क सुरक्षा: आंकड़ों से आगे, जिम्मेदारी की ज़रूरत (विशेष लेख) भारत में सड़क हादसे एक बार फिर गंभीर चिंता का विषय बने हुए हैं। वर्ष 2025 के...
-
डी.ए.वी स्कूल, चंदन नगर बटाला के छात्रो ने राष्ट्रीय कराटे प्रतियोगिता में बढ़ाया मान. बटाला 5 मई (अशोक जरेवाल) डी.ए.वी स्कूल के छात्र ख़...
-
कमांद।। राजकीय महाविद्यालय कमांद का प्रथम छात्र संघ समारोह रंगारंग सांस्कृतिक कार्यक्रमों व शैक्षिक उन्नयन गोष्ठी के साथ सम्पन्न हुआ। ...
-
परमजीत सिंह गिल की युवाओं को अपील विदेश जाना छोड़ो, पंजाब को देश का नेतृत्व करने लायक बनाओ कहा कि युवा पंजाब को आई. टी. हब के तौर पर विकस...
-
जिला मजिस्ट्रेट के सख्त आदेश: प्रेगाबालिन दवा की खुली बिक्री पर रोक पठानकोट, 08 मई 2026 — जिला मजिस्ट्रेट पठानकोट डॉ. पल्लवी (आईएएस) ने प्...
-
ਬਟਾਲਾ, 10 ਅਕਤਬਰ (ਨੀਰਜ ਸ਼ਰਮਾ. ਜਸਬੀਰ ਸਿੰਘ ) ਡਾ. ਕੰਵਲਜੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭ...
-
बजरंग दल अम्ब के बजरंगीयो ने लगातार सातवें मंगलवार सप्ताहिक हनुमान_चालीसा_पाठ का किया जाप * आज मंगलवार दिनांक 07/09/2021 शाम 7:00 बजे बजरंग ...

COMMENTS