ਅੰਮ੍ਰਿਤਸਰ,21 ਮਾਰਚ(ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ ਸ਼ਰਮਾ) - ਆਮ ਆਦਮੀ ਪਾਰਟੀ ਨੂੰ ਮਜਬੂਤ ਕਰਨ ਲਈ ਪਾਰਟੀ ਦੇ ਵਫਾਦਾਰ ਵਲੰਟੀਅਰਾਂ ਅਤੇ ਵਰਕਰਾਂ ਦਾ ਬਹੁਤ ਵੱਡਾ ਹੱਥ ਹੈ,ਜਿਨਾਂ ਨੇ ਪਿਛਲੇ 6-7 ਸਾਲ ਲਗਾਤਾਰ ਸਖਤ ਮਿਹਨਤ ਕਰਕੇ ਪਾਰਟੀ ਨੂੰ ਕਾਮਯਾਬ ਕੀਤਾ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਹਲਕਾ ਪੱਛਮੀ ਅੰਮ੍ਰਿਤਸਰ ਵਾਰਡ ਨੰਬਰ 5 ਦੇ ਸੀਨੀਅਰ ਆਗੂ ਜਨਕ ਰਾਜ ਅਤੇ ਦਲਬੀਰ ਸਿੰਘ ਬਾਜਵਾ ਨੇ
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਰਦਿਆਂ ਕਿਹਾ ਕਿ ਰਿਵਾਵਿਤੀ ਪਾਰਟੀਆ ਖਾਸ ਕਰਕੇ ਅਕਾਲੀ ਕਾਂਗਰਸ ਦੇ ਚੌਧਰੀਆਂ ਵੱਲੋਂ ਆਪ ਪਾਰਟੀ ਵਰਕਰਾਂ ਦੇ ਮਨੋਬਲ ਨੂੰ ਡੇਗਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਅਤੇ ਉਨਾਂ ਨੂੰ ਡਰਾਇਆ/ਧਮਕਾਇਆ ਵੀ ਜਾਂਦਾ ਰਿਹਾ ਹੈ।ਪ੍ਰੰਤੂ ਪੰਜਾਬ ਦੇ ਲੋਕ ਇੰਨਾਂ ਰਿਵਾਇਤੀ ਪਾਰਟੀਆਂ ਤੋਂ ਦੁੱਖੀ ਹੋ ਚੁੱਕੇ ਸਨ ਅਤੇ ਕੋਈ ਤੀਜਾ ਵਧੀਆ ਬਦਲ ਭਾਲਦੇ ਇਕ ਵਧੀਆ ਸਾਫ ਸੁਥਰੀ ਅਤੇ ਇਮਾਨਦਾਰ ਪਾਰਟੀ ਨੂੰ ਸੱਤਾ ਵਿੱਚ ਲਿਆਉਣਾ ਲੋਕਾਂ ਦੀ ਸੋਚ ਬਣ ਚੁੱਕੀ ਸੀ।ਜੋ ਰਿਵਾਇਤੀ ਪਾਰਟੀਆਂ ਦੇ ਚੌਧਰੀ ਲੋਕਾਂ ਦੀ ਸੋਚ ਨੂੰ ਦਬਾਉਣ ਲਈ ਹਰ ਤਰਾਂ ਦੇ ਹੱਥ ਕੰਡੇ ਵਰਤ ਰਹੇ ਸਨ।ਪੰਜਾਬ ਦੇ ਪੜੇ ਲਿਖੇ ਤੇ ਨੌਜਵਾਨ ਸੋਚਦੇ ਸਨ ਕਿ ਜੇਕਰ ਐਤਕੀ ਵੀ ਤੀਜਾ ਬਦਲ ਕਾਮਯਾਬ ਨਾ ਹੋਇਆ ਤਾਂ ਪੰਜਾਬ ਦੇ ਲੋਕਾਂ ਦੀ ਹਾਲਤ ਬਦ ਤੋਂ ਬਦਤਰ ਹੋ ਜਾਵੇਗੀ । ਪੰਜਾਬ ਦੇ ਲੋਕ ਇਨਾਂ ਰਿਵਾਇਤੀ ਪਾਰਟੀਆਂ ਤੋਂ ਅਤਿ ਦੁੱਖੀ ਸਨ ਪ੍ਰੰਤੂ ਰਿਵਾਇਤੀ ਪਾਰਟੀਆਂ ਦੇ ਚੌਧਰੀਆ ਦੀਆਂ ਧਮਕੀਆਂ ਤੋਂ ਡਰਦੇ ਹੋਇਆਂ ਚੁੱਪ ਚਾਪ ਰਹਿ ਕੇ ਤੇ ਭਾਰੀ ਵੋਟਾਂ ਪਾ ਕੇ ' ਆਪ ' ਪਾਰਟੀ ਨੂੰ ਸੱਤਾ ਵਿੱਚ ਲਿਆਦਾ ਜਿਸ ਨਾਲ ਲੰਮੇ ਸਮੇਂ ਤੋਂ ਕਾਬਜ ਰਿਵਾਇਤੀ ਪਾਰਟੀਆਂ ਦੀ ਸ਼ਰਮਨਾਕ ਹਾਰ ਹੋਈ।ਜਿੱਥੇ ਪੂਰੇ ਪੰਜਾਬ ਅੰਦਰ ਆਪ ਦੇ ਵਿਧਾਇਕ ਵੱਡੀ ਲੀਡ ਨਾਲ ਸੀਟਾਂ ਜਿੱਤੇ ਉੱਥੇ ਹਲਕਾ ਪੱਛਮੀ ਅੰਮ੍ਰਿਤਸਰ ਤੇ ਡਾ . ਜ਼ਸਬੀਰ ਸਿੰਘ ਸੰਧੂ ਨੂੰ ਰਿਕਾਰਡ ਤੋੜ ਵੋਟਾਂ ਨਾਲ ਜਤਾਇਆ ਹੈ। ਹੁਣ ਜਦੋਂ ਇੰਨਾਂ ਰਿਵਾਇਤੀ ਪਾਰਟੀਆਂ ਨੂੰ ਬੁਰੀ ਤਰ੍ਹਾਂ ਨਿਕਾਰ ਕੇ 'ਆਪ' ਪਾਰਟੀ ਨੇ ਭਾਰੀ ਬਹੁਮਤ ਹਾਸਲ ਕਰ ਲਈ ਹੈ ਤਾਂ ' ਆਪ ' ਪਾਰਟੀ ਦੇ ਪੁਰਾਣੇ ਵਫਾਦਾਰ ਵਲੰਟੀਅਰਾਂ/ਵਰਕਰਾਂ ਦੀ ਬਜਾਏ ਦੂਸਰੀਆਂ ਪਾਰਟੀਆਂ ਦੇ ਮੌਕਾ ਪ੍ਰਸਤ ਲੋਕ ' ਆਪ ' ਪਾਰਟੀ ਦੇ ਚੁਣੇ ਵਿਧਾਇਕਾਂ ਨਾਲ ਨੇੜਤਾ ਕਰਕੇ ਉਨਾਂ ਦੇ ਚਹੇਤੇ ਬਣਨ ਲਈ ਤਰਲੋਮੱਛੀ ਹੋ ਰਹੇ ਹਨ ਅਤੇ ' ਆਪ ' ਪਾਰਟੀ ਦੀ ਕਾਮਯਾਬੀ ਲਈ ਕੰਮ ਕਰਦੇ ਰਹੇ ਵਲੰਟੀਅਰਾਂ / ਵਰਕਰਾਂ ਨੂੰ ਪਾਰਟੀ ਤੋਂ ਦੂਰ ਕਰਨ ਦਾ ਯਤਨ ਕਰ ਰਹੇ ਹਨ।ਉਕਤ ਆਗੂਆਂ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਅਪੀਲ ਹੈ ਕਿ ਪਾਰਟੀ ਮਜਬੂਤੀ ਲਈ ਪਿਛਲੇ ਲੰਮੇ ਸਮੇਂ ਤੇ ਕੰਮ ਕਰ ਰਹੇ ਵਫਦਾਰ ਵਲੰਟੀਅਰਾਂ / ਵਰਕਰਾਂ ਨੂੰ ਭੁਲਾਇਆ ਨਾ ਜਾਵੇ ਸਗੋਂ ਉਨਾਂ ਦੇ ਮਨੋਬਲ ਨੂੰ ਉੱਚਾ ਚੁਕਣ ਲਈ ਉਨਾਂ ਨੂੰ ਪਾਰਟੀ ਵਿੱਚ ਬਣਦਾ ਮਾਣ ਸਤਿਕਾਰ ਦਿਤਾ ਜਾਵੇ,ਤਾਂ ਜੋ ਭਵਿੱਖ ਵਿੱਚ ਲੋੜ ਪੈਣ ਸਮੇਂ ਉਹ ਪਾਰਟੀ ਲਈ ਕੰਮ ਕਰਨ ਲਈ ਹਰ ਵਕਤ ਤੱਤਪਰ ਰਹਿਣ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
[Important News]$type=slider$c=4$l=0$a=0$sn=600$c=8
अधिक खबरे देखे .
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
टिहरी।।(सू.वि.) जिलाधिकारी टिहरी गढ़वाल नितिका खण्डेलवाल ने जनपद के सभी निर्माणाधीन विभागों को निर्देश दिये है कि जनपद के जनहित से जुड़े महत्व...
-
टिहरी।।जिला मजिस्ट्रेट/जिला निर्वाचन अधिकारी टिहरी गढ़़वाल नितिका खंडेलवाल ने राज्य निर्वाचन आयोग, उत्तराखण्ड की अधिसूचना के क्रम में जनपद के...
-
देहरादून।।हरिद्वार जिला छोड़ बाकी प्रदेश के 12 जिलों में त्रिस्तरीय पंचायत चुनाव कराए जाने संबंधित अधिसूचना जारी हो गई है। त्रिस...
-
ਦਫਤਰ ਜ਼ਿਲਾ ਲੋਕ ਸੰਪਰਕ ਅਫਸਰ ਪਠਾਨਕੋਟ ਪ੍ਰੈਸ ਨੋਟ -3 ----- ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਵਿਕਾਸ ਕਾਰਜਾਂ ਨੂੰ ਲੈ ਕੇ ਘਰੋਟਾ ਬਲਾਕ ਦੀਆਂ ਪੰਚਾਇ...
-
थौलधार।। धनोल्टी विधानसभा क्षेत्र के पंचायत चुनाव पर्यवेक्षकों अतर सिंह तोमर (पूर्व राज्य मंत्री)व जोगिंदर पुंडीर(किसान मोर्चा प्रदेश अध्यक्...
-
शाहजहांपुर जेल में बंधिया के बेहतर स्वास्थ्य एवं बीमारियों से बचाव के लिए विशाल चिकित्सा शिविर आयोजित किया गया जिसमें शहर के जाने-माने वि...
-
करणी सेना हिमाचल प्रदेश की महिला शक्ति पिंकी शर्मा ने कहा की हिमाचल प्रदेश में करणी सेना ( Karni Army Himachal Pradesh )पिछले 2 सालों से का...
-
राजस्थान में चल रही है बीना पेपर के बस बस वालो के पास न ही है पेपर, ना ही मानते है किसी तरह के सरकारी नियम को. राजस्थान जितनी सुंदर और Touri...
-
ਅੰਮ੍ਰਿਤਸਰ 20 ਮਈ(ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ)- ਭਾਰਤੀ ਕਿਸਾਨਾਂ ਦੀ ਵਿਸ਼ਵ ਪੱਧਰੀ ਸਹਿਕਾਰੀ ਖ਼ਾਦ ਸੰਸਥਾ ਇਫਕੋ ਵੱਲੋਂ ...
COMMENTS