ਅੰਮ੍ਰਿਤਸਰ,31 ਮਾਰਚ(ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ) - ਵਿਧਾਨ ਸਭਾ ਹਲਕਾ ਮਜੀਠਾ ਦੇ ਪਿੰਡ ਕਾਦਰਾਬਾਦ ਕਲਾਂ ਵਿਚ ਮਨਰੇਗਾ ਵਰਕਰਾਂ ਦੀ ਇੱਕ ਮੀਟਿੰਗ ਭਾਰਤੀ ਕਮਿਊਨਿਸਟ ਪਾਰਟੀ ( ਲਿਬਰੇਸ਼ਨ) ਅਤੇ ਮਨਰੇਗਾ ਦੇ ਮਜੀਠਾ ਹਲਕੇ ਦੇ ਪ੍ਰਧਾਨ ਮਦਨਜੀਤ ਸਿੰਘ ਦੀ ਅਗਵਾਈ ਹੇਠ ਹੋਈ ।ਇਸ ਮੀਟਿੰਗ ਵਿਚ ਪ੍ਰਧਾਨ ਮਦਨਜੀਤ ਸਿੰਘ ਵਲੋਂ ਮਨਰੇਗਾ ਵਰਕਰਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ ।
ਇਸ ਮੀਟਿੰਗ ਵਿਚ ਪ੍ਰਧਾਨ ਮਦਨਜੀਤ ਸਿੰਘ ਵਲੋਂ ਸਰਕਾਰ ਨੂੰ ਇਹ ਮੰਗ ਕੀਤੀ ਗਈ ਕਿ ਮਨਰੇਗਾ ਵਰਕਰਾਂ ਦੀਆਂ ਮੁਸ਼ਕਿਲਾਂ ਨੂੰ ਮੁੱਖ ਰੱਖ ਕੇ ਮਨਰੇਗਾ ਦਾ ਕੰਮ ਜਲਦੀ ਸੁਰੂ ਕੀਤਾ ਜਾਵੇ ਅਤੇ ਮਨਰੇਗਾ ਦੇ ਕੰਮ ਨੂੰ ਵਧਾ ਕੇ ਘੱਟ ਤੋਂ ਘੱਟ 200 ਦਿਨ ਕੀਤਾ ਜਾਵੇ ਅਤੇ ਮਨਰੇਗਾ ਵਰਕਰਾਂ ਦੀ ਦਿਹਾੜੀ ਦੀ ਕੀਮਤ ਪਹਿਲਾਂ ਬਹੁਤ ਘੱਟ ਹੈ ਮਨਰੇਗਾ ਵਰਕਰਾਂ ਦੀ ਦਿਹਾੜੀ ਦੀ ਕੀਮਤ ਵਧਾ ਕੇ 500 ਰੁਪਏ ਕੀਤੀ ਜਾਵੇ।ਇਹ ਮੰਗ ਮਨਰੇਗਾ ਵਰਕਰਾਂ ਨੇ ਅੱਜਕਲ੍ਹ ਵਧਦੀ ਹੋਈ ਮਹਿੰਗਾਈ ਨੂੰ ਮੁੱਖ ਰੱਖ ਕੇ ਸਰਕਾਰ ਕੋਲੋਂ ਮਨਰੇਗਾ ਵਰਕਰਾਂ ਦੀ ਦਿਹਾੜੀ ਵਿੱਚ ਵਾਧਾ ਕਰਨ ਲਈ ਕੀਤੀ ਹੈ । ਇਸ ਮੀਟਿੰਗ ਵਿੱਚ ਮਨਰੇਗਾ ਵਰਕਰਾਂ ਵਿੱਚ ਮਨਰੇਗਾ ਦੇ ਮੇਟ ਸ਼ੁਕਰ, ਕਾਲਾ ਸਿੰਘ, ਸਾਈਂ ਸਿੰਘ ਅਤੇ ਹੋਰ ਵੀ ਮਨਰੇਗਾ ਵਰਕਰ ਹਾਜਰ ਸਨ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
COMMENTS