ਦੀਨਾਨਗਰ 07 ਫ਼ਰਵਰੀ (ਜਗਜੀਤ ਸਿੰਘ ਪੱਡਾ/ਨੀਰਜ ਸ਼ਰਮਾ/ਜਸਬੀਰ ਸਿੰਘ )
ਸਰਕਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਪੰਜਾਬ ਭਰ ਵਿੱਚ ਛੇਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਸਾਰੇ ਵਿਦਿਆਰਥੀਆਂ ਲਈ ਸਕੂਲ ਖੁੱਲ੍ਹ ਗਏ ਹਨI ਇਸ ਦੌਰਾਨ ਚੌਧਰੀ ਜੈ ਮੁਨੀ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀਨਾਨਗਰ ਵਿੱਚ ਅੱਜ ਪਹਿਲੇ ਦਿਨ ਹਾਜ਼ਰ ਹੋਈਆਂ ਸਾਰੀਆਂ ਵਿਦਿਆਰਥਣਾਂ ਨੂੰ ਜਿੱਥੇ ਪ੍ਰਿੰਸੀਪਲ.
ਮੈਡਮ ਰਾਜਵਿੰਦਰ ਕੌਰ ਅਤੇ ਸਕੂਲ ਸਟਾਫ਼ ਵੱਲੋਂ ਪ੍ਰੇਰਿਤ ਕਰਨ ਲਈ ਪੈੱਨ ਵੰਡੇ ਗਏ, ਉੱਥੇ ਸਕੂਲ ਵਿੱਚ ਕੰਮ ਕਰਦੇ ਐੱਸ. ਐੱਸ. ਮਾਸਟਰ ਰਾਜ ਕੁਮਾਰ ਵੱਲੋਂ ਵਿਦਿਆਰਥਣਾਂ ਲਈ 1000 ਮਾਸਕ ਅਤੇ 1000 ਸੈਨੇਟਾਈਜ਼ਰ ਦੀਆਂ ਬੋਤਲਾਂ ਭੇਟ ਕੀਤੀਆਂ ਗਈਆਂI ਪ੍ਰਿੰਸੀਪਲ ਰਾਜਵਿੰਦਰ ਕੌਰ ਨੇ ਮਾਸਟਰ ਰਾਜ ਕੁਮਾਰ ਵੱਲੋਂ ਕੀਤੀ ਇਸ ਸੇਵਾ ਲਈ ਧੰਨਵਾਦ ਕੀਤਾI ਇਸ ਸਮੇਂ ਸਮੂਹ ਸਕੂਲ ਸਟਾਫ਼ ਵੀ ਹਾਜ਼ਰ ਸੀI
COMMENTS