ਅੰਮ੍ਰਿਤਸਰ,17 ਦਸੰਬਰ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ ਸ਼ਰਮਾ) - ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ਼ ਯੂਨੀਅਨ ਸੂਬਾ ਕਮੇਟੀ ਵੱਲੋ ਲਏ ਫੈਸਲੇ ਤਹਿਤ ਮਨਿਸਟੀਰੀਅਲ ਕਾਮਿਆਂ ਦੀਆਂ ਹੱਕੀ ਅਤੇ ਜਾਇ਼ਜ਼ ਮੰਗਾਂ ਦੀ ਪ੍ਰਾਪਤੀ ਲਈ ਜ਼ਿਲ੍ਹਾ ਇਕਾਈ
ਅੰਮ੍ਰਿਤਸਰ ਵੱਲੋਂ ਮਨਜਿੰਦਰ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਅਤੇ ਜਗਦੀਸ਼ ਠਾਕੁਰ ਜ਼ਿਲ੍ਹਾ ਜਨਰਲ ਸਕੱਤਰ ,ਮਨਦੀਪ ਸਿੰਘ ਚੌਹਾਨ ਜਿਲਾ ਵਿੱਤ ਸਕੱਤਰ,ਤਜਿੰਦਰ ਸਿੰਘ ਢਿੱਲੋਂ ਜ਼ਿਲ੍ਹਾ ਮੁੱਖ ਬੁਲਾਰਾ,ਅਸਨੀਲ ਸ਼ਰਮਾ ਜਿਲਾ ਮੁੱਖ ਸਲਾਹਕਾਰ, ਗੁਰਵੇਲ ਸਿੰਘ ਸੇਖੋਂ ਐਡੀਸ਼ਨਲ ਜਨਰਲ ਸਕੱਤਰ,ਅਮਨ ਥਰੀਏਵਾਲ,ਅਮਨਦੀਪ ਸਿੰਘ ਸੇਖੋਂ, ਅਤੇ ਮੁਨੀਸ਼ ਕੁਮਾਰ ਸੂਦ ਸੀਨੀਅਰ ਮੀਤ ਪ੍ਰਧਾਨ ਦੀ ਅਗਵਾਈ ਹੇਠ ਅੱਜ ਡਿਪਟੀ ਕਮਿਸ਼ਨਰ ਦਫਤਰ ਅੰਮ੍ਰਿਤਸਰ ਦੇ ਬਾਹਰ ਭਰਵੀਂ ਰੋਸ ਰੈਲੀ ਕਰਕੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ।ਰੈਲੀ ਵਿੱਚ ਹਾਜ਼ਰ ਨੁਮਾਇੰਦਿਆਂ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋ ਮਨਿਸਟੀਰੀਅਲ ਕੇਡਰ ਦੀਆਂ ਪੈਡਿੰਗ ਮੰਗਾਂ ਤੁਰੰਤ ਲਾਗੂ ਕੀਤੀਆਂ ਜਾਣ ਅਤੇ ਜਥੇਬੰਦੀ ਦੇ ਸੂਬਾ ਆਗੂਆਂ ਨਾਲ ਮੀਟਿੰਗ ਕਰਕੇ ਛੇਵੇਂ ਤਨਖਾਹ ਕਮਿਸ਼ਨ ਦੀ ਜਾਰੀ ਕੀਤੀ ਗਈ ਰਿਪੋਰਟ ਵਿੱਚ ਸੋਧ ਕਰਦੇ ਹੋਏ 31/12/2015 ਨੂੰ ਮਿਲੀ ਆਖਰੀ ਬੇਸਿਕ ਤਨਖਾਹ ਉਪਰ 125% ਡੀ.ਏ ਦਾ ਰਲੇਵਾਂ ਕਰਕੇ ਉਸ ਉੱਪਰ 20% ਲਾਭ ਦਿੱਤਾ ਜਾਵੇ।ਮਿਤੀ 01/07/2021 ਤੋਂ ਸੈਂਟਰ ਦੀ ਤਰਜ ਤੇ 28% ਤੋਂ 31% ਤੱਕ 3% ਪੈਂਡਿੰਗ ਡੀ.ਏ ਦੀ ਕਿਸ਼ਤ ਤੁਰੰਤ ਰਲੀਜ਼ ਕੀਤੀ ਜਾਵੇ ਜੀ,01/04/2004 ਤੋਂ ਬਾਅਦ ਭਰਤੀ ਹੋਏ ਸਾਰੇ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ,ਤਰਸ ਦੇ ਆਧਾਰ 'ਤੇ ਭਰਤੀ ਕੀਤੇ ਗਏ ਕਰਮਚਾਰੀਆਂ ਲਈ ਟਾਈਪ ਟੈਸਟ ਤੋਂ ਛੋਟ ਦੇ ਕੇ ਉਸ ਦੀ ਥਾਂ 'ਤੇ ਕੰਪਿਊਟਰ ਕੋਰਸ ਲਾਗੂ ਕੀਤਾ ਜਾਵੇ ,6ਵੇਂ ਤਨਖਾਹ ਕਮਿਸ਼ਨ ਦਾ ਲਾਭ 2.72% ਨਾਲ ਦਿੱਤਾ ਜਾਵੇ ,01/7/2015 ਤੋਂ 31/12/2015 ਤੱਕ ਦੇ 119% ਅਤੇ 01/01/2016 ਤੋਂ 31/10/2016 ਤੱਕ 125% ਦੇ ਡੀ. ਏ. ਦੇ ਪੈਂਡਿੰਗ ਬਕਾਏ ਦੇਣ ਲਈ ਤੁਰੰਤ ਨੋਟੀਫਿਕੇਸ਼ਨ ਵੀ ਜਲਦੀ ਜਾਰੀ ਕੀਤੇ ਜਾਣ ,16/07/2020 ਤੋਂ ਪਹਿਲਾਂ ਭਰਤੀ ਕਰਮਚਾਰੀਆਂ ਨੂੰ ਪਰਖਕਾਲ ਸਮੇ ਦੌਰਾਨ 6ਵੇਂ ਤਨਖਾਹ ਕਮਿਸ਼ਨ ਦਾ ਵਾਧਾ ਬਕਾਏ ਸਮੇਤ ਦਿੱਤਾ ਜਾਵੇ,ਬਾਰਡਰ ਏਰੀਆ ਅਲਾਉਂਸ,ਰੂਰਲ ਏਰੀਆ ਅਲਾਉਂਸ,ਐਫ.ਟੀ.ਏ.ਅਲਾਉਂਸ ਸਮੇਤ ਸਮੂਹ ਭੱਤੇ ਜੋ ਕਿ 5ਵੇਂ ਤਨਖਾਹ ਕਮਿਸ਼ਨ ਵਿੱਚ ਮਿਲਦੇ ਸਨ ਸਾਰੇ 6ਵੇਂ ਤਨਖਾਹ ਕਮਿਸ਼ਨ ਵਿੱਚ ਬਹਾਲ ਕੀਤੇ ਜਾਣ ਆਦਿ ਦੀ ਮੰਗਾਂ ਮੰਨੀਆਂ ਜਾਣ।
ਇਸ ਮੌਕੇ ਰੋਸ ਰੈਲੀ ਵਿੱਚ ਸ਼ਾਮਿਲ ਹੋਣ ਵਾਲਿਆਂ ਵਿੱਚ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੂਨੀਅਨ ਜਿਲਾ ਯੂਨਿਟ ਦੇ ਵੱਖ ਵੱਖ ਵਿਭਾਗਾਂ ਦੇ ਆਗੂ ਜਿੰਨਾਂ ਵਿੱਚ ਸਿਹਤ ਵਿਭਾਗ ਤੋਂ ਤਜਿੰਦਰ ਸਿੰਘ ਢਿੱਲੋਂ,ਅਤੁੱਲ ਸ਼ਰਮਾ,ਸੰਜੀਵ ਕੁਮਾਰ, ਕੁਲਦੀਪ ਸਿੰਘ ਅਤੇ ਹਰਵਿੰਦਰ ਕੌਰ, ਡਿਪਟੀ ਕਮਿਸ਼ਨਰ ਦਫਤਰ ਤੋਂ ਅਸਨੀਲ ਸ਼ਰਮਾ,ਦੀਪਕ ਅਰੋੜਾ ਅਤੇ ਸਾਹਿਬ ਕੁਮਾਰ ਖਜਾਨਾ ਵਿਭਾਗ ਤੋਂ ਮੁਨੀਸ਼ ਕੁਮਾਰ ਸ਼ਰਮਾ,ਰਜਿੰਦਰ ਸਿੰਘ ਮੱਲੀ,ਸੰਦੀਪ ਅਰੋੜਾ ਅਤੇ ਤੇਜਿੰਦਰ ਸਿੰਘ ਛੱਜਲਵੱਡੀ,ਜਲ ਸਰੋਤ ਵਿਭਾਗ ਤੋਂ ਮੁਨੀਸ਼ ਕੁਮਾਰ ਸੂਦ ਅਤੇ ਗੁਰਵੇਲ ਸਿੰਘ ਸੇਖੋਂ,ਸਿੱਖਿਆ ਵਿਭਾਗ ਤੋਂ ਬਿਕਰਮਜੀਤ ਸਿੰਘ ਅਤੇ ਅਮਨ ਥਰੀਏਵਾਲ,ਲੋਕ ਨਿਰਮਾਣ ਵਿਭਾਗ ਤੋਂ ਵਿਕਾਸ ਜੋਸ਼ੀ ਅਤੇ ਹਸ਼ਵਿੰਦਰਪਾਲ ਸਿੰਘ,ਉਪ ਅਰਥ ਅਤੇ ਅੰਕੜਾ ਸਲਾਹਕਾਰ ਤੋਂ ਮੈਡਮ ਦਵਿੰਦਰ ਕੌਰ,ਐਕਸਾਈਜ਼ ਵਿਭਾਗ ਤੋਂ ਸਿਮਰਨਜੀਤ ਸਿੰਘ ਹੀਰਾ, ਹਰਸਿਮਰਨ ਸਿੰਘ ਅਤੇ ਸ਼ਮਸ਼ੇਰ ਸਿੰਘ,ਆਈ ਟੀ ਆਈ ਵਿਭਾਗ ਤੋਂ ਭੁਪਿੰਦਰ ਸਿੰਘ ਭਕਨਾ ਅਤੇ ਸੁਨੀਲ ਕੁਮਾਰ,ਵਾਟਰ ਸਪਲਾਈ ਤੋਂ ਰੋਬਿੰਦਰ ਸ਼ਰਮਾਂ ਅਤੇ ਅਕਾਸ਼ ਮਹਾਜਨ, ਸਥਾਨਕ ਸਰਕਾਰਾਂ ਵਿਭਾਗ ਤੋਂ ਗੁਰਦੇਵ ਸਿੰਘ ਰੰਧਾਵਾ,ਖੇਤੀਬਾੜੀ ਵਿਭਾਗ ਤੋਂ ਰਣਬੀਰ ਸਿੰਘ ਰਾਣਾ, ਮੰਡਲ ਭੂਮੀ ਰੱਖਿਆ ਦਫਤਰ ਤੋ ਰਮਨਦੀਪ ਸਿੰਘ ਢਿੱਲੋਂ,
ਰੋਡਵੇਜ਼ ਵਿਭਾਗ ਤੋਂ ਮਨੋਜ ਕੁਮਾਰ, ਰਕੇਸ਼ ਕੁਮਾਰ ਅਤੇ ਕੁਲਦੀਪ ਸਿੰਘ,ਐਨ ਸੀ ਸੀ ਵਿਭਾਗ ਤੋਂ ਸੰਦੀਪ ਸਿੰਘ ਅਤੇ ਬਿਕਰਮਜੀਤ ਸਿੰਘ, ਸਮਾਜਿਕ ਸੁਰੱਖਿਆ ਵਿਭਾਗ ਤੋਂ ਗੁਰਦਿਆਲ ਸਿੰਘ ਅਤੇ ਜਗਜੀਵਨ ਸ਼ਰਮਾ,ਤਕਨੀਕੀ ਸਿੱਖਿਆ ਵਿਭਾਗ ਤੋਂ ਦਵਿੰਦਰ ਸਿੰਘ ਅਤੇ ਸੁਰਜੀਤ ਸਿੰਘ,ਚੰਦਰ ਅਰੋੜਾ ਅਤੇ ਦਿਲਬਾਗ ਸਿੰਘ ਕੋਆਪਰੇਟਿਵ ਵਿਭਾਗ ਤੋਂ ਹਰਪਾਲ ਸਿੰਘ ਅਤੇ ਤੇਜਪਾਲ ਸਿੰਘ, ਰੋਜ਼ਗਾਰ ਵਿਭਾਗ ਤੋਂ ਜਤਿੰਦਰਪਾਲ ਸਿੰਘ ਅਤੇ ਦੀਪਕ ਕੁਮਾਰ,ਡੀ ਡੀ ਪੀ ਓ ਦਫਤਰ ਤੋਂ ਅਰਜੁਨ ਸਿੰਘ ਅਤੇ ਗੁਰਜੀਤ ਸਿੰਘ ਆਦਿ ਨੇ ਰੈਲੀ ਨੂੰ ਸੰਬੋਧਨ ਕੀਤਾ ਅਤੇ ਆਪੋ ਆਪਣੇ ਵਿਭਾਗਾਂ ਦੇ ਸਾਥੀਆਂ ਸਮੇਤ ਰੈਲੀ ਵਿੱਚ ਭਰਵੀਂ ਸ਼ਮੂਲੀਅਤ ਕੀਤੀ, ਆਗੂਆਂ ਨੇ ਇਹ ਵੀ ਦੱਸਿਆ ਸਰਕਾਰ ਵੱਲੋਂ ਮੰਗਾਂ ਨਾ ਪੂਰੀਆਂ ਕੀਤੇ ਜਾਣ ਦੇ ਰੋਸ ਵਜੋਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
[Important News]$type=slider$c=4$l=0$a=0$sn=600$c=8
अधिक खबरे देखे .
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
जिलाधिकारी टिहरी मयुर दिक्षित ने विभागीय कार्यों में लापरवाही बरतने पर अधिकारी का वेतन रोकने का दिया निर्देश। टिहरी गढ़वाल।। जिल...
-
थौलधार ब्लाक में एक प्रधानाध्यापक एवं एक सहायक अध्यापिका लापरवाही के आरोप में हुए निलंबित। टिहरी गढ़वाल।। प्राथमिक विद्यालय कोटी...
-
बॉलीवुड का हमारे जीवन पर गहरा असर है, हर कोई कम समय में कम मेहनत करके फेमस होना चाहता है। इंस्टाग्राम पर करोड़ो लोग रोज़ाना अपने दिनचर्या क...
-
ਜ਼ਿਲ੍ਹੇ ਵਿੱਚ 16 ਸੈਂਟਰਾਂ ਵਿੱਚ ਅੱਠਵੀਂ ਤੇ ਦੱਸਵੀਂ ਦੇ 4852 ਵਿਦਿਆਰਥੀਆਂ ਅਪੀਅਰ ਹੋਏ ਸਿੱਖਿਆ ਅਧਿਕਾਰੀਆਂ ਵੱਲੋਂ ਸੈਂਟਰ ਵਿਜਟ ਕ...
-
जनपद भ्रमण पर पहुंचे न्यायमूर्ति एम के तिवारी ने सिद्धपीठ मां चंद्रबदनी मंदिर में लिया माता का आशीर्वाद। भिलंगना।। कार्यवाहक मुख...
-
ਪੰਜਾਬ ਸਰਕਾਰ ਗੁਣਾਤਮਕ ਸਿੱਖਿਆ ਪ੍ਰਤੀ ਵਚਨਬੱਧ : ਅੰਮ੍ਰਿਤ ਕਲਸੀ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣਾ ਸ਼ਲਾਘਾਯੋਗ ਉਪਰਾਲਾ ਹੈ: ਡੀ.ਈ.ਓ. ਪਰਮ...
-
छात्र सांसद में लोकसभा अध्यक्ष ऋषभ जुयाल एवं नेता प्रतिपक्ष हरिश भट्ट को चुना गया है। कंडीसौड़/मैण्डखाल।। पीएम श्री राजकीय इण्टर...
-
टिहरी गढ़वाल।।(सू.वि.)जिलाधिकारी मयूर दीक्षित ने मंगलवार को जिला सभागार नई टिहरी में संबंधित अधिकारियों के साथ की मासिक स्टाफ बैठक। ...
-
मुख्यमंत्री श्री पुष्कर सिंह धामी ने शुक्रवार को सचिवालय स्थित मीडिया सेंटर में पत्रकारों को संबोधित किया। देहरादून।।उत्तराखंड।...
COMMENTS