ਅੰਮ੍ਰਿਤਸਰ,6 ਦਸੰਬਰ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ ਸ਼ਰਮਾ) - ਕੌਂਸਲ ਆਫ ਡਿਪਲੋਮਾ ਇੰਜੀਨੀਅਰ ਪੰਜਾਬ ਦੇ ਅੰਮ੍ਰਿਤਸਰ ਜੋਨ ਵੱਲੋ ਜਲ ਸਰੋਤ ਵਿਭਾਗ ਪੰਜਾਬ ਦੇ ਨਹਿਰੀ ਕੰਪਲੈਕਸ ਵਿਖੇ ਆਪਣੀਆਂ ਮੰਗਾਂ ਦੇ ਸੰਬੰਧ ਵਿੱਚ ਰੋਸ ਧਰਨਾ
ਲਗਾਇਆ ਗਿਆ।ਜਿਸ ਵਿੱਚ ਅੰਮ੍ਰਿਤਸਰ ਦੇ ਵੱਖ - ਵੱਖ ਵਿਭਾਗਾਂ ਦੇ ਵਿਚ ਕੰਮ ਕਰਦੇ ਡਿਪਲੋਮਾ ਇੰਜੀਨੀਅਰਾਂ ਨੇ ਸ਼ਿਰਕਤ ਕੀਤੀ।ਧਰਨੇ ਨੂੰ ਸੰਬੋਧਨ ਕਰਦਿਆਂ ਇੰਜੀ:ਐਸ ਕੇ ਮਹਾਜਨ, ਇੰਜੀ: ਅਸ਼ਵਨੀ ਕੁਮਾਰ ਕਨਵੀਨਰ ਕੌਂਸਲ,ਇੰਜੀ: ਸਿਮਰਦੀਪ ਸਿੰਘ ਵਿੱਤ ਸਕੱਤਰ,ਇੰਜੀ: ਰੋਹਿਤ ਮਹਿਰਾ ਕੋ ਕਨਵੀਨਰ ਕੌਂਸਲ,ਇੰਜੀ:ਉਪਕਾਰ ਸਿੰਘ ਕੋਹਲੀ,ਸੂਬਾ ਪ੍ਰਧਾਨ ਸਿੰਚਾਈ ਵਿਭਾਗ ਨੇ ਆਪਣੀਆ ਮੰਗਾਂ ਸੰਬੰਧੀ ਦੱਸਿਆ ਕਿ ਜਿਵੇਂ ਕਿ ਕੌਂਸਲ ਆਫ ਡਿਪਲੋਮਾ ਇੰਜੀਨੀਅਰ ਨੇ ਮੋਹਾਲੀ ਵਿਖੇ 2 ਦਸੰਬਰ ਤੋਂ ਪੱਕਾ ਮੋਰਚਾ ਅਤੇ ਭੁੱਖ ਹੜਤਾਲ ਜਾਰੀ ਹੈ।ਹੁਣ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਪੰਜਾਬ ਦੇ ਸਾਰੇ ਜਿਲਿਆ ਦੇ ਇੰਜੀਨੀਅਰ ਅਪਣਾ ਕੰਮ ਬੰਦ ਕਰਕੇ ਸਰਕਲ ਦਫਤਰਾਂ ਅੱਗੇ ਰੋਸ ਧਰਨੇ ਦੇ ਰਹੇ ਹਨ। ਅੱਜ ਦੇ ਧਰਨੇ ਵਿੱਚ ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ ਜਲ ਸਰੋਤ ਵਿਭਾਗ ਦੇ ਪ੍ਰਧਾਨ ਇੰਜੀ: ਐਸ ਕੇ ਮਹਾਜਨ ਸਰਕਾਰ ਵੱਲੋਂ ਇੰਜੀਨੀਅਰਾਂ ਨੂੰ ਪਹਿਲਾਂ ਤੋਂ ਮਿਲਦੇ 30 ਲੀਟਰ ਪੈਟਰੋਲ 'ਚ ਵਾਧਾ ਕਰਨ ਦੀ ਬਜਾਏ ਮਿਲਦਾ ਭੱਤਾ ਵੀ ਬੰਦ ਕਰ ਦਿੱਤਾ ਗਿਆ ਹੈ।ਜਿਸ ਨਾਲ ਮੁਲਾਜਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਇਸ ਤੋਂ ਇਲਾਵਾ ਜੇ ਈ/ਏ/ਈ ਨੂੰ 2011 ਵਿੱਚ ਸਮਾਂ ਬੱਧ ਸਕੀਮ ਤਹਿਤ ਦਿੱਤਾ ਗਿਆ 10-20-25 ਸਾਲਾ ਲਾਭ ਦੇਣ ਬਾਰੇ ਪੇਅ ਕਮਿਸ਼ਨ ਨੇ ਕੋਈ ਜਿਕਰ ਨਹੀਂ ਕੀਤਾ।ਤਨਖਾਹ ਫਿਕਸ ਕਰਨ ਵੇਲੇ 2006 ਦੇ ਸਕੇਲ ਨੂੰ ਅਧਾਰ ਬਣਾਇਆ ਜਾ ਰਿਹਾ ਹੈ।ਜਦੋਂ ਕਿ ਪੀ ਪੀ ਐਸ ਸੀ ਰਾਹੀਂ 4800 ਗ੍ਰੇਡ ਪੇ ਨਾਲ ਭਰਤੀ ਹੋਈ ਸੀ ਪਰ ਹੁਣ ਤਨਖਾਹ 3800 ਰੁਪਏ ਗ੍ਰੇਡ ਪੇ ਨਾਲ ਫਿਕਸ ਕੀਤੀ ਜਾ ਰਹੀ ਹੈ।ਇਸ ਨਾਲ 20-25 ਸਾਲ ਦੀ ਸਰਵਿਸ ਪੂਰੀ ਕਰ ਚੁੱਕੇ 5400-6600 ਦਾ ਗ੍ਰੇਡ ਪੇਅ ਲੈ ਰਹੇ ਮੁਲਾਜਮਾਂ ਨੂੰ ਮੁੜ 3800 ਗ੍ਰੇਡ ਪੇਅ 'ਚ ਲਿਆ ਕੇ ਉਨ੍ਹਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ।ਸਰਕਾਰ ਦੇ ਇਸ ਤੁਗਲਕੀ ਫੈਸਲੇ ਵਿਰੁੱਧ ਸੂਬੇ ਭਰ ਦਾ ਸਮੁੱਚਾ ਇੰਜੀਨੀਅਰ ਵਰਗ ਸਾਰੇ ਵਿਕਾਸ ਦੇ ਕਾਰਜ ਬੰਦ ਕਰਕੇ ਮੋਹਾਲੀ ਧਰਨੇ ਤੇ ਬੈਠਾ ਹੋਇਆ ਹੈ।ਹੋਰਨਾਂ ਤੋਂ ਇਲਾਵਾ ਇਸ ਮੌਕੇ ਇੰਜੀ: ਗੁਰਮੀਤ ਸਿੰਘ,ਇੰਜੀ: ਟੀ ਐਸ ਢਿੱਲੋਂ,ਇੰਜੀ:ਤੀਰਥ ਸਿੰਘ ਸਰਲੀ,ਇੰਜੀ:ਉਂਕਾਰ ਸਿੰਘ,ਇੰਜੀ:ਜਤਿਨ ਸਰਮਾ,ਇੰਜੀ:ਪੱਧਰੀ,ਇੰਜੀ:ਗੁਰਪ੍ਰੀਤ ਸਿੰਘ,ਇੰਜੀ: ਦੀਪਕ ਮਹਾਜਨ, ਇੰਜੀ:ਦਲਜੀਤ ਸਿੰਘ, ਇੰਜੀ: ਦਿਸਾਂਤ,ਇੰਜੀ:ਕੁਲਦੀਪ ਸਿੰਘ,ਇੰਜੀ:ਕਾਹਲੋਂ,ਇੰਜੀ:ਸਰਬਜੀਤ ਸਿੰਘ:ਇੰਜੀ:ਸਤਨਾਮ ਸਿੰਘ ਭੁੱਲਰ,ਇੰਜੀ:ਬਲਗੇਰ ਸਿੰਘ ਭੁੱਲਰ,ਇੰਜੀ:ਰੋਹਿਤ ਥਾਪਾ, ਇੰਜੀ: ਗੁਰਿੰਦਰਜੀਤ ਸਿੰਘ ਸੰਧੂ, ਇੰਜੀ: ਸਰਬਜੀਤ ਸਿੰਘ,ਇੰਜੀ:ਮੋਹਿਤ ਸਿੰਗਲਾ,ਇੰਜੀ: ਰੋਹਿਤ ਪ੍ਰਭਾਕਰ,ਇੰਜੀ: ਨਿਰਮਲਜੀਤ ਸਿੰਘ ਲੋਹਕਾ,ਇੰਜੀ: ਬਾਸੂ,ਇੰਜੀ:ਮਨਜੀਤ ਸਿੰਘ,ਇੰਜੀ:ਨਰਵੋਤਮ ਸ਼ਰਮਾ, ਇੰਜੀ:ਸੰਦੇਸ,ਇੰਜੀ:ਇੰਦਰਜੀਤ ਸਿੰਘ,ਇੰਜੀ:ਕਰਨ ਸੰਧੂ, ਇੰਜੀ: ਹਰਮਨ ਸਿੰਘ, ਇੰਜੀ: ਗੁਰਸਹਿਜਬੀਰ ਸਿੰਘ ਕੰਗ, ਆਦਿ ਵੀ ਹਾਜ਼ਰ ਸਨ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
Pragati Media Social Work में जुड़ने के लिए संपर्क करे . 7983444450
[Corona Virus]$type=slider$c=8$l=0$a=0$sn=600
अधिक खबरे देखे .
-
टैरस से हरिद्वार रुट पर चलने बाली सरकारी बस बापिस कलोहा, प्रागपुर, डाडासिबा स्यूल न आने पर लोग परेशान " पूर्व कामगार एवं कर्मचारी क...
-
देहरा पुलिस को मिली बड़ी कामयाबी चोरों के गिरोह का किया भंडाफोड़ लाखो के सामान की चोरी करने वाले सभी चोर किये काबू देहरा :-पुलिस ने चोरों के ...
-
नारी एकता ग्राम संगठन लाना चेता की महिलाओं ने शुरू किया राखी बनाने का काम नारी एकता ग्राम संगठन की प्रधान हेमंती देवी ने बताया कि हमारे ग्र...
-
टिहरी।। उदीयमान उन्नयन खिलाड़ी छात्रवृत्ति योजना की प्रतियोगिता विकासखंड थौलधार के न्याय पंचायत स्तर पर अटल उत्कृष्ट विद्यालय शिव सिंह इंटर ...
-
टिहरी गढ़वाल।।बिकासखंड थौलधार के राजकीय इंटर कॉलेज मैडंखाल के छात्र छात्राओं ने आजादी के 75वें अमृत महोत्सव के अवसर पर निकाली बा...
-
टिहरी।।।विकासखंड थौलधार के सरस्वती शिशु मंदिर राष्ट्रीय स्वयंसेवक संघ के द्वारा गुरु पूजन कार्यक्रम किया गया है। कार्यक्रम में म...
-
ਅੰਮ੍ਰਿਤਸਰ,2 ਅਗਸਤ(ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ ਸ਼ਰਮਾ)- ਜਲ ਨਿਕਾਸ ਹਲਕਾ ਅੰਮ੍ਰਿਤਸਰ ਦੇ ਸਰਕਲ ਹੈੱਡ ਡਰਾਫਟਸਮੈਨ ਸੁਖਬੀਰ ਸਿੰਘ ...
-
सिरमौर में आज दिनांक 02/08/2022 को ग्राम पंचायत लाना चैता के वार्ड नo 04 की रामपुर गाँव की महिला मण्डल की महिलाओं द्वारा सफाई व भांग उखाड़ो...
COMMENTS