ਅੰਮ੍ਰਿਤਸਰ,19 ਅਕਤੂਬਰ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ) - ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ਼ ਯੂਨੀਅਨ ਸੂਬਾ ਕਮੇਟੀ ਵੱਲੋ 25 ਸਤੰਬਰ 2021 ਨੂੰ ਸੂਬਾ ਪ੍ਰਧਾਨ ਵਾਸਵੀਰ ਸਿੰਘ ਭੁੱਲਰ ਅਤੇ ਮਨਦੀਪ ਸਿੰਘ ਸਿੱਧੂ ਸੂਬਾ ਜਨਰਲ ਸਕੱਤਰ ਦੀ ਅਗਵਾਈ ਹੇਠ ਮਨਿਸਟੀਰੀਅਲ ਕਾਮਿਆਂ ਦੀਆਂ ਹੱਕੀ ਅਤੇ ਜਾਇਜ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਦੇ ਦਿੱਤੇ ਸੱਦੇ ਤੇ ਸੰਘਰਸ਼ ਨੂੰ ਅੱਗੇ ਵਧਾਉਂਦਿਆਂ ਹੋਇਆ ਮਨਿਸਟੀਰੀਅਲ ਕੇਡਰ ਦੀਆਂ
ਮਗਾਂ ਦਾ ਨੋਟੀਫਿਕੇਸ਼ਨਾਂ ਨਾ ਹੋਣ ਕਰਕੇ ਹੜਤਾਲ 24 ਅਕਤੂਬਰ2021 ਤੱਕ ਵਧਾਈ ਗਈ ਇਹ ਕਲਮਛੋੜ ਹੜਤਾਲ ਅੱਜ 12ਵੇਂ ਦਿਨ ਵਿੱਚ ਦਾਖਲ ਹੋ ਗਈ ਹੈ।ਜਿਲ੍ਹਾ ਇਕਾਈ ਅੰਮ੍ਰਿਤਸਰ ਵੱਲੋਂ ਮਨਜਿੰਦਰ ਸਿੰਘ ਸੰਧੂ ਜਿਲਾ ਪ੍ਰਧਾਨ ਅਤੇ ਜਗਦੀਸ਼ ਠਾਕੁਰ ਜਿਲਾ ਜਨਰਲ ਸਕੱਤਰ , ਮਨਦੀਪ ਸਿੰਘ ਚੌਹਾਨ ਜ਼ਿਲ੍ਹਾ ਵਿੱਤ ਸਕੱਤਰ, ਤਜਿੰਦਰ ਸਿੰਘ ਢਿੱਲੋਂ ਜ਼ਿਲ੍ਹਾ ਮੁੱਖ ਬੁਲਾਰਾ,ਗੁਰਵੇਲ ਸਿੰਘ ਸੇਖੋਂ ਐਡੀਸ਼ਨਲ ਜਨਰਲ ਸਕੱਤਰ, ਅਮਨ ਥਰੀਏਵਾਲ,ਅਮਨਦੀਪ ਸਿੰਘ ਸੇਖੋਂ ਅਤੇ ਮੁਨੀਸ਼ ਕੁਮਾਰ ਸੂਦ ਸੀਨੀਅਰ ਮੀਤ ਪ੍ਰਧਾਨ ਦੀ ਅਗਵਾਈ ਹੇਠ ਜਿਲਾ ਖਜ਼ਾਨਾ ਦਫਤਰ ਅੰਮ੍ਰਿਤਸਰ ਦੇ ਬਾਹਰ ਭਰਵੀਂ ਰੋਸ ਰੈਲੀ ਕੀਤੀ ਗਈ।ਜਿਸ ਵਿੱਚ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੂਨੀਅਨ ਜ਼ਿਲ੍ਹਾ ਯੂਨਿਟ ਦੇ ਵੱਖ ਵੱਖ ਵਿਭਾਗਾਂ ਦੇ ਆਗੂ ਸਿਹਤ ਵਿਭਾਗ ਤੋਂ ਤਜਿੰਦਰ ਸਿੰਘ ਢਿੱਲੋਂ ,ਬਲਬੀਰ ਸਿੰਘ ਅਤੇ ਅਤੁੱਲ ਸ਼ਰਮਾ,ਡਿਪਟੀ ਕਮਿਸ਼ਨਰ ਦਫਤਰ ਤੋਂ ਅਸਨੀਲ ਸ਼ਰਮਾ ਅਤੇ ਦੀਪਕ ਅਰੋੜਾ, ਖਜ਼ਾਨਾ ਵਿਭਾਗ ਤੋਂ ਮੁਨੀਸ਼ ਕੁਮਾਰ ਸ਼ਰਮਾ , ਰਜਿੰਦਰ ਸਿੰਘ ਮੱਲੀ,ਸੰਦੀਪ ਅਰੋੜਾ ਅਤੇ ਤੇਜਿੰਦਰ ਸਿੰਘ ਛੱਜਲਵੱਡੀ , ਜਲ ਸਰੋਤ ਵਿਭਾਗ ਤੋਂ ਮੁਨੀਸ਼ ਕੁਮਾਰ ਸੂਦ,ਗੁਰਵੇਲ ਸਿੰਘ ਸੇਖੋਂ ਅਤੇ ਸ਼ਿਸ਼ਪਾਲ ਠਾਕੁਰ,ਰਾਕੇਸ਼ ਕੁਮਾਰ ਬਾਬੋਵਾਲ,ਰਾਜਮਹਿੰਦਰ ਸਿੰਘ ਮਜੀਠਾ, ਸਿੱਖਿਆ ਵਿਭਾਗ ਤੋਂ ਬਿਕਰਮਜੀਤ ਸਿੰਘ ਅਤੇ ਅਮਨ ਥਰੀਏਵਾਲ,ਲੋਕ ਨਿਰਮਾਣ ਵਿਭਾਗ ਤੋਂ ਅਮਨਦੀਪ ਸਿੰਘ ਗੋਰਾਇਆ, ਵਿਕਾਸ ਜੋਸ਼ੀ,ਹਸ਼ਵਿੰਦਰਪਾਲ ਸਿੰਘ ਅਤੇ ਜਗਜੀਤ ਸਿੰਘ,ਉਪ ਅਰਥ ਅਤੇ ਅੰਕੜਾ ਸਲਾਹਕਾਰ ਤੋਂ ਮੈਡਮ ਦਵਿੰਦਰ ਕੌਰ,ਐਕਸਾਈਜ਼ ਵਿਭਾਗ ਤੋਂ ਸਿਮਰਨਜੀਤ ਸਿੰਘ ਹੀਰਾ, ਹਰਸਿਮਰਨ ਸਿੰਘ ਅਤੇ ਸ਼ਮਸ਼ੇਰ ਸਿੰਘ,ਆਈ ਟੀ ਆਈ ਵਿਭਾਗ ਤੋਂ ਭੁਪਿੰਦਰ ਸਿੰਘ ਭਕਨਾ ਅਤੇ ਸੁਨੀਲ ਕੁਮਾਰ,ਵਾਟਰ ਸਪਲਾਈ ਤੋਂ ਰੋਬਿੰਦਰ ਸ਼ਰਮਾਂ ਅਤੇ ਅਕਾਸ਼ ਮਹਾਜਨ, ਸਥਾਨਕ ਸਰਕਾਰਾਂ ਵਿਭਾਗ ਤੋਂ ਗੁਰਦੇਵ ਸਿੰਘ ਰੰਧਾਵਾ,ਖੇਤੀਬਾੜੀ ਵਿਭਾਗ ਤੋਂ ਰਣਬੀਰ ਸਿੰਘ ਰਾਣਾ, ਮੰਡਲ ਭੂਮੀ ਰੱਖਿਆ ਦਫਤਰ ਤੋ ਰਮਨਦੀਪ ਸਿੰਘ ਢਿੱਲੋਂ,ਐਨ ਸੀ ਸੀ ਵਿਭਾਗ ਤੋਂ ਸੰਦੀਪ ਸਿੰਘ,ਰੋਡਵੇਜ਼ ਵਿਭਾਗ ਤੋਂ ਮਨੋਜ ਕੁਮਾਰ,ਰਕੇਸ਼ ਕੁਮਾਰ ਅਤੇ ਕੁਲਦੀਪ ਸਿੰਘ,ਐਨ ਸੀ ਸੀ ਵਿਭਾਗ ਤੋਂ ਸੰਦੀਪ ਸਿੰਘ ਅਤੇ ਬਿਕਰਮਜੀਤ ਸਿੰਘ,ਸਮਾਜਿਕ ਸੁਰੱਖਿਆ ਵਿਭਾਗ ਤੋਂ ਗੁਰਦਿਆਲ ਸਿੰਘ ਅਤੇ ਜਗਜੀਵਨ ਸ਼ਰਮਾ, ਤਕਨੀਕੀ ਸਿੱਖਿਆ ਵਿਭਾਗ ਤੋਂ ਦਵਿੰਦਰ ਸਿੰਘ ਅਤੇ ਸੁਰਜੀਤ ਸਿੰਘ, ਕੋਆਪਰੇਟਿਵ ਵਿਭਾਗ ਤੋਂ ਹਰਪਾਲ ਸਿੰਘ ਅਤੇ ਤੇਜਪਾਲ ਸਿੰਘ, ਰੋਜ਼ਗਾਰ ਵਿਭਾਗ ਤੋਂ ਜੁਗਰਾਜ ਸਿੰਘ, ਵਿਜੈ ਕੁਮਾਰ,ਅਤੇ ਦੀਪਕ ਕੁਮਾਰ ਆਦਿ ਨੇ ਆਪੋ ਆਪਣੇ ਵਿਭਾਗਾਂ ਦੇ ਸਾਥੀਆਂ ਸਮੇਤ ਰੈਲੀ ਵਿੱਚ ਭਰਵੀਂ ਸ਼ਮੂਲੀਅਤ ਕੀਤੀ।ਰੈਲੀ ਵਿੱਚ ਹਾਜ਼ਰ ਨੁਮਾਇੰਦਿਆਂ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚਾਹੀਦਾ ਹੈ ਮੁਲਾਜ਼ਮਾਂ ਆਗੂਆਂ ਨਾਲ ਤੁਰੰਤ ਮੀਟਿੰਗ ਕਰਕੇ ਮਨਿਸਟੀਰੀਅਲ ਕੇਡਰ ਦੀਆਂ ਮੰਗਾਂ ਤੁਰੰਤ ਲਾਗੂ ਕੀਤੀਆਂ ਜਾਣ ਅਤੇ ਜਥੇਬੰਦੀ ਦੇ ਸੂਬਾ ਆਗੂਆਂ ਨਾਲ ਮੀਟਿੰਗ ਕਰਕੇ ਛੇਵੇਂ ਤਨਖਾਹ ਕਮਿਸ਼ਨ ਦੀ ਜਾਰੀ ਕੀਤੀ ਨੋਟੀਫਿਕੇਸ਼ਨ ਵਿੱਚ ਲੋੜੀਂਦੀਆਂ ਸੋਧਾਂ ਕਰਦੇ ਹੋਏ ਕਰਮਚਾਰੀਆਂ ਨੂੰ ਦਸੰਬਰ 2015 ਨੂੰ ਦਿਤੀ ਬੇਸਿਕ ਤਨਖਾਹ ਵਿੱਚ 125% ਡੀ ਏ ਮਰਜ ਕਰਕੇ ਉਸ ਉਪਰ 20% ਵਾਧਾ ਦਿਤਾ ਜਾਵੇ ਅਤੇ ਕਰਮਚਾਰੀਆਂ ਨੂੰ 2.25 ਅਤੇ 2.59 % ਦਾ ਵਾਧਾ ਰੱਦ ਕੀਤਾ ਜਾਵੇ ਅਤੇ 2.72% ਦੇ ਵਾਧੇ ਨਾਲ ਸਾਰਿਆਂ ਮੁਲਾਜ਼ਮਾਂ ਅਧਿਕਾਰੀਆਂ ਨਾਲ ਇਕੋ ਫਾਰਮੂਲਾ ਲਾਗੂ ਕੀਤਾ ਜਾਵੇ, ਸੈਂਟਰ ਪੈਟਰਨ ਤੇ ਛੇਵੇਂ ਤਨਖਾਹ ਕਮਿਸ਼ਨ ਦੀਆਂ ਪੂਰੀਆਂ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦਾ ਤੁਰੰਤ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ,ਕੱਟੇ ਹੋਏ ਭੱਤੇ ਦੁੱਗਣੇ ਕੀਤੇ ਜਾਣ, 01.01.2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ, ਮੁਲਾਜ਼ਮਾਂ ਤੇ ਜਬਰੀ ਥੋਪਿਆ ਡਿਵੈਲਪਮੈਂਟ ਟੈਕਸ ਬੰਦ ਕੀਤਾ ਜਾਵੇ, ਮਹਿੰਗਾਈ ਭੱਤੇ ਦੀਆਂ ਰੋਕੀਆਂ ਹੋਈਆਂ ਪੈਂਡਿੰਗ ਕਿਸ਼ਤਾਂ ਬਕਾਏ ਸਮੇਤ ਬਹਾਲ ਕੀਤੀਆਂ ਜਾਣ ਆਦਿ ਮੰਗਾਂ ਦਾ ਪਹਿਲ ਦੇ ਅਧਾਰ ਤੇ ਨਿਪਟਾਰਾ ਕੀਤੇ ਜਾਣ ਦੀ ਮੰਗ ਕੀਤੀ ਗਈ।ਉਕਤ ਆਗੂਆਂ ਨੇ ਇਹ ਵੀ ਦੱਸਿਆ ਕਿ ਸਰਕਾਰ ਵੱਲੋਂ ਮੰਗਾਂ ਨਾ ਪੂਰੀਆਂ ਕੀਤੇ ਜਾਣ ਦੇ ਰੋਸ ਵਜੋਂ ਮਜਬੂਰ ਹੋ ਕੇ ਸਮੁੱਚੇ ਪੰਜਾਬ ਵਿੱਚ ਮਨਿਸਟੀਰੀਅਲ ਕਾਮੇ 24 /10/ 2021 ਤੱਕ ਕਲਮਛੋੜ ਹੜਤਾਲ ਤੇ ਜਾਣ ਕਾਰਨ ਦਫਤਰਾਂ ਦਾ ਕੰਮ ਕਾਜ ਠੱਪ ਰਹੇਗਾ। ਜਿਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
[Important News]$type=slider$c=4$l=0$a=0$sn=600$c=8
अधिक खबरे देखे .
-
कण्डीसौड़।। सरकार के तीन वर्ष के कार्यकाल पूर्ण होने पर थौलधार विकासखण्ड मुख्यालय में बहुउद्देशीय शिविर का हुआ आयोजन। शिविर में...
-
थौलधार।। धामी सरकार के सेवा,सुशासन व विकास के तीन वर्ष पूर्ण होने पर आठ दिवसीय समारोह एवं बहुउद्देशीय शिविर के तृतीय दिवस पर थौलधार में आयोज...
-
टिहरी गढ़वाल।।(सू०वि०) जनपद मुख्यालय टिहरी पर 23 मार्च, 2025 को प्रताप इण्टर कॉलेज बौराड़ी नई टिहरी में प्रातः 10 बजे से सांय 05 बजे तक आयोजि...
-
टिहरी गढ़वाल।। जिला सभागार में बुद्धवार को जिलाधिकारी की अध्यक्षता में जिला सड़क सुरक्षा समिति की बैठक में सम्बन्धित विभागों के द्वारा पूर...
-
टिहरी गढ़वाल।।(सू.वि.) जनपद मुख्यालय स्थित प्रताप इंटर कॉलेज नई टिहरी में ‘जन सेवा‘ थीम पर शुरू हुआ चिकित्सा एवं बहुउद्देशीय शिविर। ...
-
सोनभद्र। लायंस क्लब राबर्ट्सगंज द्वारा होली मिलन समारोह का आयोजन लायंस भवन में किया गया, जिसमें पीडीजी एमजीएफ लायन हरीश अग्रवाल, रीजन चेयर...
-
बानस्कांठा जिले के डीसा तालुका के कंपा गाँव में शितला सतम के अवसर पर एक अद्वितीय भटिगाल लोक मेला आयोजित किया गया था। न केवल इस मेले में बान...
-
उत्तरकाशी।। जिला चिकित्सालय उत्तरकाशी में स्वास्थ्य विभाग द्वारा राष्ट्रीय स्वास्थ्य मिशन के अन्तर्गत मुख्य चिकित्सा अधिकारी डॉ० बी०एस०रावत ...
-
टिहरी गढ़वाल।। जिलाधिकारी मयूर दीक्षित की अध्यक्षता में जिला सभागार में राजस्व की मासिक स्टाफ बैठक आहूत की गई। कोर्ट केस के लंबि...
-
काँगड़ा :- स्यूल खड़ डुकी रोड लिंक रोड भारी बरसात के कारण वह गया एक साल पहले 2 करोड़ की लागत से ये रोड का निर्माण किया गया था 😱😱😱❓️ इसे लो...
COMMENTS