ਵੱਖ-ਵੱਖ ਕੇਸਾਂ ਦੇ ਨਿਪਟਾਰੇ ਲਈ ਲਿਖਿਆ ਵਿਭਾਂਗਾਂ ਦੇ ਮੁੱਖੀਆਂ ਨੂੰ
‘ਕਤਲ’ਕੇਸ ‘ਚ ਨਾਮਜਦਗੀ ਨੂੰ ਲੈਕੇ ਜਥੇਦਾਰ ਸੋਢੀ ਨੇ ਕੀਤੀ ਕਮਿਸ਼ਨ ਤੱਕ ਪਹੁੰਚ
ਬਟਾਲਾ,1,ਜੁਲਾਈ ( ਅਸ਼ੋਕ ਜੜੇਵਾਲ ) ਵੱਖ-ਵੱਖ ਅਪਰਾਧਿਕ ਮਾਮਲਿਆਂ ‘ਚ ਪੀੜਤ ਦਲਿਤ ਪ੍ਰੀਵਾਂਰਾਂ ਨੇ ਇਨਸਾਫ ਲੈਣ ਲਈ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਡਾ ਤਰਸੇਮ ਸਿੰਘ ‘ਸਿਆਲਕਾ’ ਦੇ ਨਾਲ ਮੁਲਾਕਾਤ ਕੀਤੀ।ਭਾਈ ਨਿਰਮਲ ਸਿੰਘ ਵਾਸੀ ਦਸ਼ਮੇਸ ਨਗਰ ਜ਼ਿਲ੍ਹਾ ਅੰਮ੍ਰਿਤਸਰ ਨੇ ਕਮਿਸ਼ਨ ਦੇ ਮੈਂਬਰ ਡਾ ਸਿਆਲਕਾ ਦੇ ਪੇਸ਼ ਹੋਕੇ ਵਕਾਲਤ ਕੀਤੀ ਕਿ ਸ਼੍ਰੋਮਣੀ ਤਰਨਾ ਦਲ ਦੇ ਮੁੱਖੀ ਜਥੇਦਾਰ ਬਾਬਾ ਮੇਜਰ ਸਿੰਘ ‘ਸੋਢੀ’ ਪੁਲੀਸ ਥਾਣਾ ਸਿਟੀ ਬਟਾਲਾ ਵਿਖੇ ਦਰਜ ਮੁਕੱਦਮੇਂ ‘ਚ ਬੇਕਸੂਰ ਹਨ।ਪ੍ਰਾਰਥੀ ਨੇ ਕਮਿਸ਼ਨ ਨੂੰ ਅਪੀਲ ਕੀਤੀ ਹੈ ਜਥੇਦਾਰ ਸੋਢੀ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਜਾਵੇ ਤਾਂ ਕਿ ਉਹ ਜਾਂਚ ਅਧਿਕਾਰੀ ਸਾਹਮਣੇ ਪੇਸ਼ ਖੁਦ ਨੂੰ ਨਿਰਦੋਸ਼ ਸਾਬਤ ਕਰ ਸਕਣ। ਇਸ ਮੌਕੇ ਇੰਬਨ ਕਲਾਂ ਤੋਂ ਪੀੜਤ ਮਹਿਲਾ ਦਵਿੰਦਰ ਕੌਰ ਨੇ ਇੱਜ਼ਤ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਖਿਲਾਫ ਸ਼ਿਕਾਇਤ ਕਮਿਸ਼ਨ ਨੂੰ ਸੋਂਪੀ। ਕੁਲਜੀਤ
ਕੌਰ ਲੱਖੂਵਾਲ ਤਹਿਸੀਲ ਅਜਨਾਲਾ ਨੇ ਕਮਿਸ਼ਨ ਦੇ ਪੇਸ਼ ਹੋ ਕੇ ਉੱਚ ਜਾਤੀ ਦਿਆਂ ਵਿਅਕਤੀਆਂ ਵੱਲੋਂ ਘਰ ‘ਚ ਜਬਰੀ ਦਾਖਲ ਹੋਕੇ ਘਰ ‘ਚ ਮੌਜੂਦ ਵਹੀਕਲ (ਸਕੂਟੀ/ਮੋਟਰਸਾਈਕਲ) ਨੂੰ ਦਾਤਰਾਂ ਨਾਲ ਵੱਢ੍ਹਣ ਅਤੇ ਸੈਲੂਨ ਤੇ ਜਾ ਕੇ ਉਸ ਨੂੰ ਬੇਇੱਜ਼ਤ ਕਰਨ ਦੀ ਸ਼ਿਕਾਇਤ ਕਮਿਸ਼ਨ ਨੂੰ ਸੌਂਪਦਿਆਂ ਪੁਲੀਸ ਥਾਣਾ ਅਜਨਾਲਾ ਵੱਲੋਂ ਉਸ ਦੀ ਸੁਣਵਾਈ ਨਾ ਕਰਨ ਦੀ ਸ਼ਿਕਾਇਤ ਡਾ ਸਿਆਲਕਾ ਕੋਲ ਲਗਾਈ।ਵੱਖ ਵੱਖ ਕੇਸਾਂ ‘ਚ ਆਈਆਂ ਐਪਲੀਕੇਸ਼ਨਾ ਨੂੰ ਪ੍ਰਾਪਤ ਕਰਨ ਉਪਰੰਤ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਡਾ ਤਰਸੇਮ ਸਿੰਘ ਸਿਆਲਕਾ ਨੇ ਪ੍ਰੈਸ ਨੂੰ ਦੱਸਿਆ ਕਿ ਥਾਣਾ ਚਾਟੀਵਿੰਡ ਦੇ ਐਸਐਚਓ ਖਿਲ਼ਾਫ ਵਿਧਵਾ ਸ਼੍ਰੀਮਤੀ ਦਵਿੰਦਰ ਕੌਰ ਨੇ ਕਮਿਸ਼ਨ ਨੂੰ ਦੱਸਿਆ ਕਿ ਉਸ ਦੇ ਕੱਪੜੇ ਪਾੜ ਕੇ ਉਸ ਨੂੰ ਅੱਧ ਨੰਗਿਆਂ ਕਰਨ ਵਾਲਿਆਂ ਖਿਲਾਫ ਕਨੂੰਨੀ ਕਾਰਵਾਈ ਕਰਨ ਤੋਂ ਟਾਲ ਮਟੌਲ ਕਰਦੀ ਆ ਰਹੀ ਹੈ। ਉਨ੍ਹਾ ਨੇ ਦੱਸਿਆ ਦੂਸਰੀ ਸ਼ਿਕਾਇਤ ਅਜਨਾਲੇ ਦੇ ਪਿੰਡ ਲੱਖੂਵਾਲ ਤੋਂ ਹੈ ਜਿਸ ਨੇ ਜ਼ਿੰਮੀਂਦਾਰ ਘਰਾਣੇ ਵੱਲੋਂ ਜ਼ਿਆਦਤੀ ਕਰਨ ਦੀ ਸ਼ਿਕਾਇਤ ਕਮਿਸ਼ਨ ਨੂੰ ਦਿੱਤੀ ਹੈ ਇਸ ਮਾਮਲੇ ‘ਚ ਡੀਐਸਪੀ ਅਜਨਾਲਾ ਦੀ ਭੁਮਿਕਾ ਵੀ ਸ਼ੱਕੀ ਦੱਸੀ ਜਾ ਰਹੀ ਹੈ।ਫਤਿਹਗੜ੍ਹ ਚੂੜੀਆਂ ਤੋਂ ਇੱਕ ਸ਼ਿਕਾਇਤ ਮਿਲੀ ਹੈ ਜਿਸ ‘ਚ ਦਲਿਤ ਪਰੀਵਾਰ ਦੇ ਮੁੰਡੇ ਨੇ ਜ਼ਿੰਮੀਂਦਾਰ ਪਰੀਵਾਰ ਦੀ ਲੜਕੀ ਵੱਲੋਂ ਤੰਗ ਕਰਨ ਦੀ ਵਜ੍ਹਾ ਕਰਕੇ ਸਲਫਾਸ ਖਾ ਕੇ ਖੁਦਕੁਸ਼ੀ ਕਰਨ ਦੀ ਹੈਰਾਨੀਜਨਕ ਸ਼ਿਕਾਇਤ ਪ੍ਰਾਪਤ ਹੋਈ ਹੈ ਇਸ ‘ਚ ਸਬੰਧਤ ਥਾਣੇ ਵੱਲੋਂ ਪੀੜਤ ਧਿਰ ਦੀ ਸੁਣਵਾਈ ਨਾ ਕਰਨ ਦਾ ਮਾਮਲਾ ਕਮਿਸਨ ਕੋਲ ਪੁੱਜਾ ਹੈ।ਉਨ੍ਹਾ ਨੇ ਦੱਸਿਆ ਕਿ ਪੁਲੀਸ ਥਾਣਾ ਸਿਟੀ ਬਟਾਲਾ ਵਿਖੇ ਜੋ ਮੁਕੱਦਮਾ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਤੇ ਇੱਕ ਨਿਹੰਗ ਦੇ ਕਤਲ ਮਾਮਲੇ ‘ਚ ਦਰਜ ਕੀਤਾ ਗਿਆ ਹੈ ਉਸ ਮੁਕੱਦਮੇਂ ਦੀ ਜਾਂਚ ਕਰਵਾਉਂਣ ਲਈ ਸ਼੍ਰੋਮਣੀ ਤਰਨਾ ਦਲ ਦੇ ਨੌਜਵਾਨ ਆਗੂ ਭਾਈ ਨਿਰਮਲ ਸਿੰਘ ਦਸ਼ਮੇਸ਼ ਨਗਰ ਨੇ ਕਮਿਸ਼ਨ ਤੱਕ ਪਹੁੰਚ ਕੀਤੀ ਹੈ। ਉਨ੍ਹਾ ਨੇ ਦੱਸਿਆ ਕਿ ਜਥੇਦਾਰ ਸੋਢੀ ਦੇ ਪੈਰੋਕਾਰ ਇਹ ਚਾਹੁੰਦੇ ਹਨ ਕਿ ਮੁਕੱਦਮਾ ਨੰ 59/21 ਜੋ ਕਿ ਪੁਲੀਸ ਥਾਣਾ ਬਟਾਲਾ ਸਿਟੀ ਵਿਖੇ ਦਰਜ ਹੋਇਆ ਹੈ। ਉਸ ਦੀ ਜਾਂਚ ਕਰਵਾਉਂਣ ਦੀ ਮੰਗ ਕੀਤੀ ਗਈ ਹੈ।ਡਾ ਸਿਆਲਕਾ ਨੇ ਦੱਸਿਆ ਕਿ ਆਈਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਵੱੱਖ-ਵੱਖ ਜ਼ਿਲਿ੍ਹਆਂ ਦੇ ਨੋਡਲ ਅਧਿਕਾਰੀਆਂ ਨੂੰ ਸ਼ਿਕਾਇਤਾਂ ਦੇ ਨਿਪਟਾਰੇ ਲਈ ਲਿਖਿਆ ਜਾਵੇਗਾ। ਉਨ੍ਹਾ ਨੇ ਦੱਸਿਆ ਕਿ ਜਿੰਨ੍ਹਾ ਸ਼ਿਕਾਇਤਾਂ ਦਾ ਨਿਪਟਾਰਾ ਮੌਕੇ ਤੇ ਹੋ ਸਕਦਾ ਹੈ ਉਨ੍ਹਾ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ ਅਤੇ ਪੈਂਡਿੰਗ ਪਏ ਗੰਭੀਰ ਮਾਮਲਿਆਂ ਦੀ ਪੜਤਾਲ ਕਰਵਾ ਕੇ ਸਿੱਟਾ ਰਿਪੋਰਟ ਜਾਂਚ ਅਧਿਕਾਰੀਆਂ ਨੂੰ ਕਮਿਸਨ ਦੇ ਪੇਸ਼ ਕਰਨ ਲਈ ਪੱਤਰ ਜਾਰੀ ਕੀਤੇ ਜਾ ਚੁੱਕੇ ਹਨ। ਇਸ ਮੌਕੇ ਡਾ ਟੀਐਸ ਸਿਆਲਕਾ ਦੇ ਲੋਕ ਸੰਪਰਕ ਅਫਸਰ ਸ੍ਰ ਸਤਨਾਮ ਸਿੰਘ ਗਿੱਲ, ਪ੍ਰਾਰਥੀ ਨਿਰਮਲ ਸਿੰਘ, ਸ਼ਿਵਜੋਤ ਸਿੰਘ ਸਿਆਲਕਾ,ਲਖਵਿੰਦਰ ਸਿੰਘ ਰੋੜਾਵਾਲਾ ਕਲਾਂ, ਕੁਲਜੀਤ ਕੌਰ, ਦਵਿੰਦਰ ਕੌਰ ਆਦਿ ਹਾਜਰ ਸਨ।
[Important News]$type=slider$c=4$l=0$a=0$sn=600$c=8
अधिक खबरे देखे .
-
कण्डीसौड़।। थाना छाम क्षेत्र के एक गाँव की एक महिला द्वारा थाना छाम में अपने साथ पच्चीस लाख रुपये साइबर ठगी का मामला दर्ज कराया है।जिससे जिल...
-
उत्तरकाशी।।उत्तरकाशी जिले के धरासू थाना से कुछ दूर आगे मरगांव जाने वाली रोड के पास ऑल वेदर प्रोजेक्ट के अंतर्गत कटिंग का कार्य चल रहा था। जह...
-
कण्डीसौड़।। छाम-मैण्डखाल मोटर मार्ग पर इडियान में सड़क पर तालाब में तब्दील हो गए गढ्ढों को लेकर प्रगति मीडिया ने समाचार प्रशारित किया था,जिस...
-
स्योहारा।अचानक शुरू हुए गर्मी के एहसास को आज शुरू हुई बारिश व ठंडी हवाओं ने फिर बदल डाला. स्योहारा ।अचानक शुरू हुए गर्मी के एहसास को आज शुरू...
-
थाना कंडीसौड़ क्षेत्र के नगुण भवान मार्ग पर एक वाहन हुआ दुर्घटनाग्रसत। कण्डीसौड़।। देहरादून से चिन्यालीसौड़ जा रहा पिकअप वाहन नग...
-
टिहरी।। जिलाधिकारी टिहरी गढ़वाल डॉ.सौरभ गहरवार द्वारा आज अपने कार्यालय कक्ष में जनता मिलन कार्यक्रम के तहत जनता की समस्याएं सुनी गई। ...
-
राजस्थान मेहंदीपुर बालाजी के पास उदयपुरा गांव में आज गणगौर का त्योहार बड़ी धूमधाम से मनाया गया. नन्ही मुन्नी बच्चियों के साथ दूल्हा दुल्...
-
पश्चिम उत्तर प्रदेश उद्योग व्यापार मंडल के अध्यक्ष आसिफ रईस ने चलाया सदस्यता अभियान. व्यापार मंडल के अध्यक्ष आसिफ रईस लगातार व्यापारियों को ...
-
कण्डीसौड़,कमांद।। राजकीय महाविद्यालय कमांद में ब्रह्मकुमारी संस्था चिन्यालीसौड़ की दक्षिता ब्रह्मकुमारी के नेतृत्व में प्राचार्या डॉ0 ग़ौरी से...
-
टिहरी।।तिवाड़ गांव टिहरी मे करवाई जा रही वाड वाचिंग ट्रेनिंग। थौलधार।।सरकार द्वारा टिहरी के तिवाड़ गांव को पर्यटन गांव घोषित किया...
COMMENTS