ਅਮ੍ਰਿੰਤਸਰ,1ਜੂਨ(ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ ਸ਼ਰਮਾ, ਜਸਬੀਰ ਸਿੰਘ) - ਜਲ ਸਰੋਤ ਵਿਭਾਗ ਦੇ ਕੁੱਝ ਮੁਲਾਜਮਾਂ ਵੱਲੋ ਮਜੀਠਾ ਮੰਡਲ ਦੇ ਕਾਰਜਕਾਰੀ ਇੰਜੀਨੀਅਰ ਰਾਜੇਸ਼ ਕੁਮਾਰ ਗੁਪਤਾ ਖਿਲਾਫ ਗੰਭੀਰ ਦੋਸ਼ ਲਾ ਕੇ ਇੱਕ ਲਿਖਤੀ ਸਿਕਾਇਤ ਮੁੱਖ ਇੰਜੀਨੀਅਰ ਹੈਡਕੁਆਟਰ, ਮੁੱਖ ਇੰਜੀਨੀਅਰ ਚੌਕਸੀ ਜਲ ਸਰੋਤ ਵਿਭਾਗ ਪੰਜਾਬ ਚੰਡੀਗੜ੍ਹ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਕੀਤੀ ਸਿਕਾਇਤ ਦਾ ਤਿੱਖਾ ਵਿਰੋਧ ਕਰਦਿਆਂ ਮਹਿਕਮੇ ਦੀਆਂ ਪ੍ਰਮੁਖ ਮੁਲਾਜਮ ਜਥੇਬੰਦੀਆਂ ਇੰਜੀ: ਰਾਜੇਸ਼ ਗੁਪਤਾ ਦੀ ਢਾਲ ਬਣ ਕੇ ਉਨ੍ਹਾਂ ਦੀ ਹਮਾਇਤ ਵਿੱਚ ਆ ਖਲੋਤੀਆਂ ਹਨ।ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਹਿਰੀ ਪਟਵਾਰ ਯੂਨੀਅਨ ਦੇ ਸਰਕਲ ਪ੍ਰਧਾਨ ਸਤਨਾਮ ਸਿੰਘ ਅਤੇ ਕਨਵੀਨਰ ਰਣਯੋਧ ਸਿੰਘ ਢਿੱਲੋਂ ਨੇ ਦੱਸਿਆ ਕਿ ਮਹਿਕਮੇ ਦੀਆਂ ਅੱਧੀ ਦਰਜਨ ਦੇ ਕਰੀਬ ਮੁਲਾਜ਼ਮ ਜਥੇਬੰਦੀਆਂ ਜਿਸ ਵਿੱਚ ਪੰਜਾਬ ਇਰੀਗੇਸ਼ਨ ਕਲੈਰੀਕਲ ਐਸੋਸੀਏਸ਼ਨ ਦੇ ਪ੍ਰਧਾਨ ਮਨੀਸ਼ ਕੁਮਾਰ ਸੂਦ, ਜਨਰਲ ਸਕੱਤਰ ਗੁਰਵੇਲ ਸਿੰਘ ਸੇਖੋਂ, ਨਹਿਰੀ ਕਲੋਨੀ ਵੈਲਫੇਅਰ ਕਮੇਟੀ ਦੇ ਪ੍ਰਧਾਨ ਅਜੈ ਕੁਮਾਰ ਮੈਹਰਾ, ਜਨਰਲ ਸਕੱਤਰ ਬਲਜਿੰਦਰ ਸਿੰਘ ਵਿਰਦੀ,ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਕਰਮਚਾਰੀ ਫੈਡਰੇਸ਼ਨ ਦੇ ਪ੍ਰਧਾਨ ਨਿਸ਼ਾਨ ਸਿੰਘ
ਰੰਧਾਵਾ,ਸੂਬਾ ਮੀਤ ਪ੍ਰਧਾਨ ਰਕੇਸ਼ ਕੁਮਾਰ ਬਾਬੋਵਾਲ, ਕਰਮਚਾਰੀ ਦਲ ਲਖਵਿੰਦਰ ਸਿੰਘ ਕਲੇਰ, ਰੈਵੀਨਿਊ ਯੂਨੀਅਨ ਮਜੀਠਾ ਮੰਡਲ ਦੇ ਪ੍ਰਧਾਨ ਗੁਨਵੰਤ ਸਿੰਘ, ਸੀ ਪੀ ਐਫ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਸੰਜੀਵ ਕੁਮਾਰ ਸ਼ਰਮਾ ਆਦਿ ਆਗੂਆਂ ਨੇ ਕਿਹਾ ਕਿ ਇੰਜੀ: ਰਾਜੇਸ਼ ਕੁਮਾਰ ਗੁਪਤਾ ਵਿਰੁੱਧ ਕੁਝ ਸ਼ਰਾਰਤੀ ਲੋਕਾਂ ਵੱਲੋ ਲਾਏ ਗਏ ਸਾਰੇ ਦੋਸ ਝੂਠੇ, ਬੇ-ਬੁਨਿਆਦ ਅਤੇ ਤੱਥਾਂ ਤੋਂ ਰਹਿਤ ਹਨ।ਕਿਉਂਕਿ ਕਿ ਜੋ ਇੰਜੀ: ਗੁਪਤਾ ਵੱਲੋ ਇਮਾਨਦਾਰੀ ਨਾਲ ਕੰਮ ਕਰਨ ਅਤੇ ਦਫਤਰ ਦੀ ਹਾਜ਼ਰੀ ਨੂੰ ਯਕੀਨੀ ਬਣਾਉਣ ਲਈ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ,ਤੋਂ ਦੁੱਖੀ ਹੋਏ ਕੁਝ ਕੰਮ ਚੋਰ ਲੋਕਾਂ ਵੱਲੋ ਉਨ੍ਹਾਂ ਨੂੰ ਉਲਝਾਉਣ ਲਈ ਹੀ ਇਹ ਗੁਪਤ ਤਰੀਕੇ ਨਾਲ ਝੂਠੀਆਂ ਸ਼ਿਕਾਇਤਾਂ ਕੀਤੀਆਂ ਹਨ। ਜਿਸ ਨਾਲ ਮਹਿਕਮੇ ਅਤੇ ਸਰਕਾਰ ਦੇ ਕੰਮਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ।ਉਕਤ ਮੁਲਾਜਮ ਆਗੂਆਂ ਨੇ ਕਿਹਾ ਕਿ ਜਿਹੜੀ ਸ਼ਿਕਾਇਤ ਵਾਲੀ ਚਿੱਠੀ ਤੇ ਜਿਨ੍ਹਾਂ ਕਰਮਚਾਰੀਆਂ ਦੇ ਨਾਮ ਲਿਖੇ ਹਨ, ਉਨ੍ਹਾਂ ਨੇ ਹਲਫੀਆ ਬਿਆਨ ਦੇ ਕੇ ਇਸ ਸਿਕਾਇਤ ਨਾਲੋਂ ਆਪਣਾ ਨਾਤਾ ਤੋੜਦਿਆਂ ਕਿਹਾ ਕਿ ਇਹ ਸ਼ਿਕਾਇਤ ਫਰਜੀ ਹੈ। ਇਸ ਨਾਲ ਉਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ।ਕਿਉਂਕਿ ਅਜਿਹੀਆਂ ਝੂਠੀਆਂ ਸਿਕਾਇਤਾਂ ਨਾਲ ਇਮਾਨਦਾਰ ਅਧਿਕਾਰੀਆਂ ਦੀ ਪ੍ਰੇਸ਼ਾਨੀ ਵਧਦੀ ਅਤੇ ਮਨੋਬਲ ਡਿੱਗਦਾ ਹੈ। ਜਿਸ ਨਾਲ ਕੰਮ ਦੀ ਗਤੀਵਿਧੀ ਧੀਮੀ ਹੋਣ ਨਾਲ ਮਹਿਕਮੇ ਅਤੇ ਸਰਕਾਰ ਦੇ ਕੰਮਾਂ ਦਾ ਨੁਕਸਾਨ ਹੁੰਦਾ ਹੈ। ਉਕਤ ਆਗੂਆਂ ਨੇ ਕਿਹਾ ਕਿ ਝੂਠੀਆਂ ਸ਼ਕਾਇਤਾਂ ਕਰਨ ਵਾਲੇ ਅਜਿਹੇ ਲੋਕਾਂ ਦੀ ਸਰਕਾਰ ਪੜਤਾਲ ਕਰਕੇ ਉਨ੍ਹਾਂ ਖਿਲਾਫ਼ ਸਖਤ ਕਾਰਵਾਈ ਕਰੇ।
ਫੋਟੋ ਕੈਪਸ਼ਨ-: ਉਕਤ ਦੀ ਜਾਣਕਾਰੀ ਦੇਂਦੇ ਹੋਏ ਨਹਿਰੀ ਪਟਵਾਰ ਯੂਨੀਅਨ ਦੇ ਸਰਕਲ ਪ੍ਰਧਾਨ ਸਤਨਾਮ ਸਿੰਘ, ਕਨਵੀਨਰ ਰਣਯੋਧ ਸਿੰਘ ਢਿੱਲੋਂ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
Pragati Media Social Work में जुड़ने के लिए संपर्क करे . 7983444450
Pragati Media
punjab
[Corona Virus]$type=slider$c=8$l=0$a=0$sn=600
अधिक खबरे देखे .
-
टैरस से हरिद्वार रुट पर चलने बाली सरकारी बस बापिस कलोहा, प्रागपुर, डाडासिबा स्यूल न आने पर लोग परेशान " पूर्व कामगार एवं कर्मचारी क...
-
देहरा पुलिस को मिली बड़ी कामयाबी चोरों के गिरोह का किया भंडाफोड़ लाखो के सामान की चोरी करने वाले सभी चोर किये काबू देहरा :-पुलिस ने चोरों के ...
-
नारी एकता ग्राम संगठन लाना चेता की महिलाओं ने शुरू किया राखी बनाने का काम नारी एकता ग्राम संगठन की प्रधान हेमंती देवी ने बताया कि हमारे ग्र...
-
टिहरी।। उदीयमान उन्नयन खिलाड़ी छात्रवृत्ति योजना की प्रतियोगिता विकासखंड थौलधार के न्याय पंचायत स्तर पर अटल उत्कृष्ट विद्यालय शिव सिंह इंटर ...
-
टिहरी गढ़वाल।।बिकासखंड थौलधार के राजकीय इंटर कॉलेज मैडंखाल के छात्र छात्राओं ने आजादी के 75वें अमृत महोत्सव के अवसर पर निकाली बा...
-
टिहरी।।।विकासखंड थौलधार के सरस्वती शिशु मंदिर राष्ट्रीय स्वयंसेवक संघ के द्वारा गुरु पूजन कार्यक्रम किया गया है। कार्यक्रम में म...
-
ਅੰਮ੍ਰਿਤਸਰ,2 ਅਗਸਤ(ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ ਸ਼ਰਮਾ)- ਜਲ ਨਿਕਾਸ ਹਲਕਾ ਅੰਮ੍ਰਿਤਸਰ ਦੇ ਸਰਕਲ ਹੈੱਡ ਡਰਾਫਟਸਮੈਨ ਸੁਖਬੀਰ ਸਿੰਘ ...
-
सिरमौर में आज दिनांक 02/08/2022 को ग्राम पंचायत लाना चैता के वार्ड नo 04 की रामपुर गाँव की महिला मण्डल की महिलाओं द्वारा सफाई व भांग उखाड़ो...
COMMENTS