ਕਿਹਾ - ਬਟਾਲਾ ਪੁਲਿਸ ਨਸ਼ਿਆਂ ਦੇ ਖਾਤਮੇ ਲਈ ਪੂਰੀ ਤਰਾਂ ਵਚਨਬੱਧ
ਬਟਾਲਾ, 26 ਜੂਨ (ਨੀਰਜ ਸ਼ਰਮਾ ਜਸਬੀਰ ਸਿੰਘ ਵਿਨੋਦ ਸ਼ਰਮਾ) - ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਨਸ਼ਾ ਮੁਕਤੀ ਮੁਹਿੰਮ ਤਹਿਤ ਬਟਾਲਾ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਾ ਤਸਕਰਾਂ ਨੂੰ ਨਕੇਲ ਪਾਉਣ ਵਿਚ ਵੱਡੇ ਪੱਧਰ ’ਤੇ ਸਫਲਤਾਵਾਂ ਹਾਸਲ ਕੀਤੀਆਂ ਗਈਆਂ ਹਨ। ਨਸ਼ਿਆਂ ਉੱਪਰ ਨਕੇਲ ਕੱਸਣ ਅਤੇ ਆਪਰਾਧ ਦਰ ਨੂੰ ਘੱਟ ਕਰਕੇ ਬਟਾਲਾ ਪੁਲਿਸ ਨੇ ਪੰਜਾਬ ਪੁਲਿਸ ਦੀ ਸ਼ਾਨਦਾਰ ਰਿਵਾਇਤ ਨੂੰ ਕਾਇਮ ਰੱਖਿਆ ਹੈ। ਐੱਸ.ਐੱਸ.ਪੀ. ਬਟਾਲਾ ਸ. ਰਛਪਾਲ ਸਿੰਘ ਨੇ ਆਪਣੇ ਕਾਰਜਕਾਲ ਦੌਰਾਨ ਬਟਾਲਾ ਪੁਲਿਸ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਤਹਿਤ ਕੀਤੀਆਂ ਪ੍ਰਾਪਤੀਆਂ ਦੀ
ਬਟਾਲਾ ਪੁਲਿਸ ਨੇ ਸਾਲ 2020 ਦੌਰਾਨ 82 ਪਰਚੇ ਦਰਜ ਕਰਕੇ 107 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਸ਼ੀਆਂ ਕੋਲੋਂ 448 ਗ੍ਰਾਂਮ ਹੈਰੋਇਨ, 13 ਕਿਲੋ ਭੁੱਕੀ, 277 ਗ੍ਰਾਮ ਅਫੀਮ, 27876 ਨਸ਼ੀਲੀਆਂ ਗੋਲੀਆਂ ਅਤੇ 24 ਨਸ਼ੀਲੇ ਟੀਕੇ ਬਰਾਮਦ ਕੀਤੇ ਸਨ।ਐੱਸ.ਐੱਸ.ਪੀ. ਬਟਾਲਾ ਨੇ ਦੱਸਿਆ ਕਿ ਨਸ਼ੇ ਦੇ ਖਾਤਮੇ ਲਈ ਵਿਸ਼ੇਸ਼ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਬਟਾਲਾ ਪੁਲਿਸ ਨੇ ਸਾਲ 2021 ਦੌਰਾਨ 6 ਮਹੀਨਿਆਂ ਵਿੱਚ ਵੱਡੀਆਂ ਸਫਲਤਾਵਾਂ ਹਾਸਲ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸਾਲ ਵਿੱਚ ਨਸ਼ੇ ਦੇ 131 ਮਾਮਲੇ ਦਰਜ ਕਰਕੇ 182 ਨਸ਼ੇ ਦੇ ਕਾਰੋਬਾਰੀ ਕਾਬੂ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਫੜੇ ਗਏ ਵਿਅਕਤੀਆਂ ਕੋਲੋਂ 2 ਕਿਲੋ 47 ਗ੍ਰਾਮ ਹੈਰੋਇਨ, ਡੇਢ ਕਿਲੋ ਭੁੱਕੀ, 3 ਕਿਲੋ 153 ਗ੍ਰਾਮ ਅਫੀਮ, 1 ਕਿਲੋ 330 ਗ੍ਰਾਂਮ ਗਾਂਜਾ, 56276 ਨਸ਼ੀਲੀਆਂ ਗੋਲੀਆਂ ਅਤੇ 11 ਨਸ਼ੀਲੇ ਟੀਕੇ ਬਰਾਮਦ ਕੀਤੇ ਗਏ ਹਨ।
ਐਸ.ਐਸ.ਪੀ ਬਟਾਲਾ ਨੇ ਅੱਗੇ ਦੱਸਿਆ ਕਿ ਬਟਾਲਾ ਪੁਲਿਸ ਵਲੋਂ ਨਾ ਕੇਵਲ ਨਸ਼ਾ ਤਕਸਰਾਂ ਵਿਰੁੱਧ ਨਕੇਲ ਕੱਸੀ ਗਈ ਬਲਕਿ ਪਿੰਡਾਂ ਤੇ ਸ਼ਹਿਰਾਂ ਅੰਦਰ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਜਾਗਰੂਕਤਾ ਸਮਾਗਮ ਕਰਵਾਏ ਗਏ ਅਤੇ ਨਸ਼ਾ ਕਰਨ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਤਿਆਗਣ ਅਤੇ ਖੁਸ਼ਹਾਲ ਜਿੰਦਗੀ ਜਿਊਣ ਲਈ ਅੱਗੇ ਆਉਣ। ਉਨਾਂ ਦੱਸਿਆ ਕਿ ਜਿਥੇ ਨਸ਼ੇ ਦੇ ਜਾਲ ਵਿਚ ਫਸੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਉਥੇ ਉਨਾਂ ਦਾ ਨਸ਼ਾ ਛਡਾਊ ਕੇਂਦਰਾਂ ਵਿਚ ਮੁਫਤ ਇਲਾਜ ਕਰਵਾਇਆ ਗਿਆ ਤੇੇ ਉਨਾਂ ਦੇ ਮੁੜ ਵਸੇਬੇ ਲਈ ਵੀ ਯਤਨ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਬਟਾਲਾ ਪੁਲਿਸ ਨਸ਼ਿਆਂ ਦੇ ਖਾਤਮੇ ਲਈ ਵਚਨਬੱਧ ਹੈ ਅਤੇ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ।
[Important News]$type=slider$c=4$l=0$a=0$sn=600$c=8
अधिक खबरे देखे .
-
आज संसारपुर टेरस के जल शक्ति विभाग के रेस्ट हाउस मे 19 सूत्रीय मांग पत्र हिमाचल पथ परिवहन निगम की ड्राइवर यूनियन की तरफ से परिवहन मंत्री ब...
-
केजरीवाल की गारंटी - हम जो वादा करते हैं, उसे पूरा करते हैं” - अमनदीप संधू आम आदमी पार्टी ने जनता से किया हर वादा पूरा किया पठानकोट, (दीपक...
-
ભારતીય સંસ્કૃતીમાં તહેવારોની ઉજવણી નું આગવું મહાતમય છે ત્યારે શીતળા સાતમ ના પર્વ ની પણ પરંપરાગત રીતે ઉસ્તાહભેર ઉજવણી કરાવાય છે . ફાગણ મહિ...
-
पंचमुखी महादेव मंदिर पर नाबालिग दो प्रेमी द्वारा रचाई जा रही थी शादी - रोमी पाठक जिला बाल संरक्षण इकाई टीम के त्वरित कार्यवाही से नाबालिग ...
-
संसारपुर टेरेस जो घाटी पंचायत के अंतर्गत आती है। उसके सभी चुनाव लड़ने वाले उम्मीदवारों पर सरकार ने सभी पर अबैध कब्जे के आरोप मे चुनाव लड़ने स...
-
दिल्ली आबकारी नीति मामला: अदालत ने अरविंद केजरीवाल, मनीष सिसोदिया समेत 23 आरोपियों को किया बरी पठानकोट (दीपक महाजन):दिल्ली की बहुचर्चित आ...
-
मेरी रसोई योजना का विस्तार: अब गेहूं के साथ मिलेंगी 5 अतिरिक्त वस्तुएँ राज्य में लगभग 40 लाख परिवारों को मिलेगा सीधा लाभ मंत्री लाल चंद कट...
-
दुमका: उपायुक्त राजेश्वरी बी के निदेश पर जिला आपूर्ति पदाधिकारी अल्बर्ट बिलुंग ने सभी पेट्रोल पंप मालिकों को निर्देश दिया है कि प्रातः 6:0...
-
टिहरी।।मुख्यमंत्री उदीयमान खिलाडी उन्नयन योजना के अन्तर्गत न्याय पंचायत स्तरों में चयन ट्रायल्स के दूसरे दिन 1865 बालक तथा 1488 बालिकाओं ने ...
-
धनोल्टी विधायक,थौलधार ब्लॉक प्रमुख व प्रदेश महिला महामंत्री व जिला पंचायत सदस्य ने बोर्ड परीक्षा में टॉपर छात्र-छात्राओं को किया सम्मानित। ...

COMMENTS