ਬਟਾਲਾ 7ਜੂਨ (ਨੀਰਜ ਸ਼ਰਮਾ ਜਸਬੀਰ ਸਿੰਘ)ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜੂਨ 1984 ਵਿੱਚ ਕੇਂਦਰ ਦੀ ਕਾਂਗਰਸ ਸਰਕਾਰ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਭੇਜੀ ਗਈ ਦੇਸ਼ ਦੀ ਫੌਜ ਰਾਹੀਂ ਟੈਂਕਾ ਤੋਪਾ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਮਲਾ ਕਰਵਾ ਕੇ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਕੇ ਹਜ਼ਾਰਾਂ ਸੰਗਤਾਂ ਨੂੰ ਸ਼ਹੀਦ ਕੀਤਾ ਗਿਆ ਸੀ। ਇਸ
ਜੂਨ 84 ਦੇ ਘੱਲੂਘਾਰਾ ਸਮੇਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਪ੍ਰਕਾਸ਼ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਸ ਪਾਵਨ ਸਰੂਪ ਨੂੰ ਸ੍ਰੀ ਦਰਬਾਰ ਸਾਹਿਬ ਦੀ ਖੱਬੀ ਬਾਹੀ ਵਾਲੇ ਪਾਸਿਓ ਮਸੀਨ ਗੰਨ ਦੀ ਗੋਲੀ ਮਾਰ ਕੇ ਜ਼ਖ਼ਮੀ ਕੀਤਾ ਗਿਆ ਸੀ।ਜੋ ਸਮੇ ਦੀ ਹੁਕਮਰਾਨ ਕਾਂਗਰਸ ਸਰਕਾਰ ਦੀ ਪ੍ਰਧਾਨ ਮੰਤਰੀ ਇੰਦਰਾਂ ਗਾਂਧੀ ਦੇ ਹੁਕਮ ਤੇ ਸਿੱਖ ਕੌਮ ਨੂੰ ਖਤਮ ਕਰਨ ਦੇ ਮਕਸਦ ਨਾਲ ਕੀਤੇ ਹਮਲੇ ਨਾਲ ਪਾਵਨ ਸਰੂਪ ਜਖਮੀ ਹੋਏ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਜਪੁਜੀ ਸਾਹਿਬ ਤੋ ਲੈ ਕੇ ਸ੍ਰੀ ਸੁਖਮਨੀ ਸਾਹਿਬ ਦੀ ੧੬ ਅਸਟਪਦੀ ਤੱਕ ਪਾਵਨ ਪਵਿੱਤਰ ਅੰਗਾਂ ਨੂੰ ਚੀਰ ਕੇ ਅੰਦਰ ਤੱਕ ਜਾ ਵੱਜੀ ਸੀ।ਇਸ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ 37 ਸਾਲਾਂ ਤੋਂ ਸੰਭਾਲ ਕੇ ਰੱਖਿਆ ਹੋਇਆ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਬੇਗੋਵਾਲ ਤੇ ਸਮੁੱਚੀ ਅੰਤ੍ਰਿੰਗ ਕਮੇਟੀ ਨੇ ਫੈਸਲਾ ਕਰਕੇ 37 ਸਾਲ ਪਹਿਲਾਂ ਜੂਨ 84 ਦੇ ਘੱਲੂਘਾਰਾ ਮੋਕੇ ਗੋਲੀਆਂ ਨਾਲ ਜ਼ਖ਼ਮੀ ਕੀਤੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੰਗਤਾਂ ਨੂੰ ਦਰਸ਼ਨ ਕਰਵਾਏ ਗਏ।ਇਸ ਮੌਕੇ ਤੇ ਸ੍ਰ ਗੁਰਤਿੰਦਰ ਪਾਲ ਸਿੰਘ ਭਾਟੀਆ ਮੈਨੇਜਰ ਗੁਰਦੁਆਰਾ ਸ੍ਰੀ ਕੰਧ ਸਾਹਿਬ ਨੇ ਆਪਣੇ ਸਟਾਫ਼ ਮੈਂਬਰਾਂ ਤੇ ਸੰਗਤਾਂ ਨਾਲ਼ ਜੂਨ 84 ਦੇ ਘੱਲੂਘਾਰਾ ਸਮੇਂ ਜ਼ਖ਼ਮੀ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਨਤਮਸਤਕ ਹੋ ਕੇ ਜ਼ਖ਼ਮੀ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਤੇ ਉਸ ਮਸ਼ੀਨ ਗੰਨ ਦੀ ਗੋਲੀ ਦੇ ਦਰਸ਼ਨ ਕੀਤੇ।ਇਸ ਦੋਰਾਨ ਭਾਈ ਜਗਦੇਵ ਸਿੰਘ ਹੈਡ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ ਸੰਗਤਾਂ ਨੂੰ ਇਤਿਹਾਸ ਸਰਵਣ ਕਰਵਾ ਰਹੇ ਸਨ।ਇਸ ਮੌਕੇ ਤੇ ਸ੍ਰ ਮਲਕੀਅਤ ਸਿੰਘ ਹੈਪੀ,ਸ੍ਰ ਰੇਸ਼ਮ ਸਿੰਘ ਖਹਿਰਾ,ਸ੍ਰ ਦਮਨਪ੍ਰੀਤ ਸਿੰਘ ਰਾਜਾ,ਸ੍ਰ ਦਵਿੰਦਰ ਸਿੰਘ ਕਾਜਮਪੁਰ, ਸ੍ਰ ਪਰਮਿੰਦਰ ਸਿੰਘ ਜੰਡੂ ਅਤੇ ਸ੍ਰ ਗੁਰਪਿੰਦਰ ਸਿੰਘ ਬੁੱਟਰ ਆਦਿ ਨੇ ਜ਼ਖ਼ਮੀ ਸਰੂਪ ਅਤੇ ਗੋਲੀ ਦੇ ਦਰਸ਼ਨ ਕੀਤੇ।
[Important News]$type=slider$c=4$l=0$a=0$sn=600$c=8
अधिक खबरे देखे .
-
कण्डीसौड़।। थाना छाम क्षेत्र के एक गाँव की एक महिला द्वारा थाना छाम में अपने साथ पच्चीस लाख रुपये साइबर ठगी का मामला दर्ज कराया है।जिससे जिल...
-
कण्डीसौड़।। छाम-मैण्डखाल मोटर मार्ग पर इडियान में सड़क पर तालाब में तब्दील हो गए गढ्ढों को लेकर प्रगति मीडिया ने समाचार प्रशारित किया था,जिस...
-
उत्तरकाशी।।उत्तरकाशी जिले के धरासू थाना से कुछ दूर आगे मरगांव जाने वाली रोड के पास ऑल वेदर प्रोजेक्ट के अंतर्गत कटिंग का कार्य चल रहा था। जह...
-
टिहरी।।तिवाड़ गांव टिहरी मे करवाई जा रही वाड वाचिंग ट्रेनिंग। थौलधार।।सरकार द्वारा टिहरी के तिवाड़ गांव को पर्यटन गांव घोषित किया...
-
थाना कंडीसौड़ क्षेत्र के नगुण भवान मार्ग पर एक वाहन हुआ दुर्घटनाग्रसत। कण्डीसौड़।। देहरादून से चिन्यालीसौड़ जा रहा पिकअप वाहन नग...
-
टिहरी।। जिलाधिकारी टिहरी गढ़वाल डॉ.सौरभ गहरवार द्वारा आज अपने कार्यालय कक्ष में जनता मिलन कार्यक्रम के तहत जनता की समस्याएं सुनी गई। ...
-
कडींसौड।।विद्यालय को स्मार्ट क्लास संचालन हेतु टीएचडीसी सेवा द्वारा स्मार्ट टीवी सोलर पैनल सहित उपलब्ध कराया गया है। विद्यालय मे...
-
स्योहारा। पुलिस अधीक्षक बिजनौर नीरज कुमार जादौन ने थाना स्योहारा का औचक निरीक्षण किया। स्योहारा। पुलिस अधीक्षक बिजनौर नीरज कुमार जादौन ने थ...
-
राजस्थान मेहंदीपुर बालाजी के पास उदयपुरा गांव में आज गणगौर का त्योहार बड़ी धूमधाम से मनाया गया. नन्ही मुन्नी बच्चियों के साथ दूल्हा दुल्...
COMMENTS