ਗੁੰਮ ਹੋਏ 120 ਮੋਬਾਇਲ ਜਿੰਨਾ ਦੀ ਕੀਮਤ ਕ੍ਰੀਬ 20 ਲੱਖ ਰੁਪਏ ਸੀ ਨੂੰ ਇੱਕ ਮਹੀਨੇ ਦੇ ਅੰਦਰ ਟਰੇਸ ਕਰਕੇ ਕੀਤਾ ਉਹਨਾ ਦੇ ਵਾਰਸਾਂ ਦੇ ਹਵਾਲੇ- ਐਸ.ਐਸ.ਪੀ. ਬਟਾਲਾ
ਬਟਾਲਾ, 8 ਨਵੰਬਰ (ਨੀਰਜ ਸ਼ਰਮਾ, ਜਸਬੀਰ ਸਿੰਘ)-ਆਈ.ਪੀ.ਐਸ. ਸ੍ਰੀ ਸੁਹੇਲ ਕਾਸਿਮ ਮੀਰ, ਐਸ.ਐੱਸ.ਪੀ. ਬਟਾਲਾ ਵੱਲੋਂ ਪਬਲਿਕ ਦੇ ਗੁੰਮ ਹੋਏ ਮੋਬਾਇਲਾਂ ਨੂੰ ਟਰੇਸ ਕਰਨ ਦਾ ਇਕ ਵਿਸ਼ੇਸ਼ ਉਪਰਾਲਾ ਕਰਦੇ ਹੋਏ ਇੱਕ ਵਿਸ਼ੇਸ ਮੁਹਿੰਮ ਜਿਸਦਾ ਨਾਮ “ਤੁਹਾਡਾ ਗੁੰਮ ਹੋਇਆ ਮੋਬਾਇਲ ਫੋਨ ਹੁਣ ਵਾਪਸ ਤੁਹਾਡੇ ਹੱਥ” ਦੀ ਸੁਰੂਆਤ ਕੀਤੀ ਗਈ ਹੈ।
ਇਸ ਮੁਹਿੰਮ ਦੇ ਪਹਿਲੇ ਚਰਨ ਵਿੱਚ ਐਸ.ਐਸ.ਪੀ.ਬਟਾਲਾ ਦੇ ਦਿਸ਼ਾ ਨਿਰਦੇਸਾਂ ਦੀ ਪਾਲਣਾ ਕਰਦੇ ਹੋਏ ਬਟਾਲਾ ਪੁਲਿਸ ਦੇ ਥਾਣਾ ਸਾਇਬਰ ਕ੍ਰਾਇਮ ਵੱਲੋਂ ਗੁੰਮ ਹੋਏ 120 ਮੋਬਾਇਲ ਜਿੰਨਾ ਦੀ ਕੀਮਤ ਕ੍ਰੀਬ 20 ਲੱਖ ਰੁਪਏ ਸੀ ਨੂੰ ਇੱਕ ਮਹੀਨੇ ਦੇ ਅੰਦਰ ਟਰੇਸ ਕਰਕੇ ਰਿਕਵਰ ਕੀਤਾ ਗਿਆ ਹੈ ਅਤੇ ਐਸ.ਐਸ.ਪੀ. ਬਟਾਲਾ ਵੱਲੋਂ ਪੁਲਿਸ ਲਾਈਨ ਬਟਾਲਾ ਵਿੱਚ ਇਕ ਸਪੈਸ਼ਲ ਸੈਮੀਨਾਰ ਕਰਕੇ ਗੁੰਮਸ਼ੁਦਾ ਮੋਬਾਇਲਾਂ ਨੂੰ ਉਹਨਾ ਦੇ ਵਾਰਸਾਂ ਦੇ ਹਵਾਲੇ ਕੀਤਾ ਗਿਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਐਸ.ਐਸ.ਪੀ. ਬਟਾਲਾ ਸ਼੍ਰੀ ਸੁਹੇਲ ਕਾਸਿਮ ਮੀਰ ਨੇ ਦੱਸਿਆ ਕਿ ਬਟਾਲਾ ਪੁਲਿਸ ਵੱਲੋਂ ਦਿਨ ਰਾਤ ਅਣਥੱਕ ਮਿਹਨਤ ਨਾਲ ਕੰਮ ਕਰਦੇ ਹੋਏ ਇਹਨਾ ਗੁੰਮ ਹੋਏ ਮੋਬਾਇਲਾਂ ਨੂੰ ਦੇਸ਼ ਭਰ ਦੇ ਵੱਖ ਵੱਖ ਰਾਜਾਂ ਵਿਚੋ ਟਰੇਸ ਕਰਕੇ ਰਿਕਵਰ ਕੀਤਾ ਗਿਆ ਹੈ। ਗੁੰਮ ਹੋਏ ਮੋਬਾਇਲ ਸਬੰਧੀ ਜੋ ਕੰਪਲੇਟ ਪੁਲਿਸ ਸਾਂਝ ਕੇਂਦਰਾਂ ਅਤੇ ਥਾਣਾ ਸਾਇਬਰ ਕ੍ਰਾਇਮ ਬਟਾਲਾ ਵਿਚ ਪ੍ਰਾਪਤ ਹੁੰਦੀ ਹੈ ਉਸ ਕੰਪਲੇਟ ਉਪਰ ਤੁਰੰਤ ਕਾਰਵਾਈ ਕਰਕੇ ਗੁੰਮ ਹੋਏ ਮੋਬਾਇਲਾਂ ਨੂੰ ਟਰੇਸ ਕਰਕੇ ਰਿਕਵਰ ਕੀਤਾ ਜਾ ਰਿਹਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਪਬਲਿਕ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜਦ ਵੀ ਉਹਨਾ ਦਾ ਮੋਬਾਇਲ ਗੁੰਮ ਹੁੰਦਾ ਹੈ ਤਾਂ ਉਸਦੀ ਤੁਰੰਤ ਕੰਪਲੇਟ ਆਪਣੇ ਨਜਦੀਕੀ ਪੁਲਿਸ ਸਾਂਝ ਕੇਂਦਰ ਅਤੇ ਥਾਣਾ ਸਾਇਬਰ ਕ੍ਰਾਇਮ ਬਟਾਲਾ ਵਿਚ ਦਿੱਤੀ ਜਾਵੇ, ਬਟਾਲਾ ਪੁਲਿਸ ਗੁੰਮ ਹੋਏ ਮੋਬਾਇਲਾਂ ਨੂੰ ਜਲਦ ਤੋਂ ਜਲਦ ਟਰੇਸ ਕਰਕੇ ਉਹਨਾ ਦੇ ਅਸਲ ਮਾਲਕਾਂ ਦੇ ਹਵਾਲੇ ਕਰਨ ਲਈ ਪੂਰੀ ਤਰਾਂ ਨਾਲ ਵਚਨਬੱਧ ਹੈ।
ਇਸ ਮੌਕੇ ਪਬਲਿਕ ਵੱਲੋਂ ਆਪਣਾ ਗੁੰਮ ਹੋਇਆ ਮੋਬਾਇਲ ਵਾਪਸ ਪ੍ਰਾਪਤ ਕਰਨ ਦੀ ਖੁਸ਼ੀ ਵਿਚ ਬਟਾਲਾ ਪੁਲਿਸ ਦੇ ਇਸ ਵਿਸ਼ੇਸ਼ ਉਪਰਾਲੇ ਲਈ ਬਟਾਲਾ ਪੁਲਿਸ ਦੇ ਕੰਮਕਾਜ ਦੀ ਭਰਪੂਰ ਸਲਾਘਾ ਕੀਤੀ ਗਈ ਅਤੇ ਬਟਾਲਾ ਪੁਲਿਸ ਦੇ ਇਸ ਕੰਮ ਲਈ ਤਹਿ ਦਿਲੋਂ ਧੰਨਵਾਦ ਕੀਤਾ ਗਿਆ।
ਇਸ ਮੌਕੇ ਹਾਜ਼ਰੀਨ ਨੂੰ ਅਪੀਲ ਕੀਤੀ ਕਿ ਸਮਾਜਿਕ ਬੁਰਾਈ ਨਸ਼ਿਆਂ ਨੂੰ ਖਤਮ ਕਰਨ ਲਈ ਸਹਿਯੋਗ ਕੀਤਾ ਜਾਵੇ ਅਤੇ ਜੇਕਰ ਉਨ੍ਹਾਂ ਨੂੰ ਕਿਸੇ ਨਸ਼ਾ ਵੇਚਣ ਵਾਲੇ ਜਾਂ ਨਸ਼ਾ ਤਸਕਰੀ ਕਰਨ ਵਾਲੇ ਦੀ ਜਾਣਕਾਰੀ ਮਿਲਦੀ ਹੈ ਕਿ ਉਹ ਹੈਲਪ –ਲਾਈਨ ਨੰਬਰ-97791-00200 ਤੇ ਦਿੱਤੀ ਜਾਵੇ। ਜਾਣਕਾਰੀ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ ।
ਇਸ ਮੌਕੇ ਤੇਜਿੰਦਰਪਾਲ ਸਿੰਘ ਡੀਐਸਪੀ (ਐਚ), ਰਾਜੇਸ਼ ਕੱਕੜ ਡੀਐਸਪੀ, ਸਾਈਬਰ ਕਰਾਈਮ, ਸੰਜੀਵ ਕੁਮਾਰ ਡੀਐਸਪੀ ਸਿਟੀ, ਸੁਰਿੰਦਰਪਾਲ ਸਿੰਘ ਇੰਚਾਰਜ ਸਾਈਬਰ ਸੈੱਲ ਵੀ ਮੌਜੂਦ ਸਨ।
[Important News]$type=slider$c=4$l=0$a=0$sn=600$c=8
अधिक खबरे देखे .
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
टिहरी।।जिला मजिस्ट्रेट/जिला निर्वाचन अधिकारी टिहरी गढ़़वाल नितिका खंडेलवाल ने राज्य निर्वाचन आयोग, उत्तराखण्ड की अधिसूचना के क्रम में जनपद के...
-
टिहरी।।(सू.वि.) जिलाधिकारी टिहरी गढ़वाल नितिका खण्डेलवाल ने जनपद के सभी निर्माणाधीन विभागों को निर्देश दिये है कि जनपद के जनहित से जुड़े महत्व...
-
ਦਫਤਰ ਜ਼ਿਲਾ ਲੋਕ ਸੰਪਰਕ ਅਫਸਰ ਪਠਾਨਕੋਟ ਪ੍ਰੈਸ ਨੋਟ -3 ----- ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਵਿਕਾਸ ਕਾਰਜਾਂ ਨੂੰ ਲੈ ਕੇ ਘਰੋਟਾ ਬਲਾਕ ਦੀਆਂ ਪੰਚਾਇ...
-
राजस्थान में चल रही है बीना पेपर के बस बस वालो के पास न ही है पेपर, ना ही मानते है किसी तरह के सरकारी नियम को. राजस्थान जितनी सुंदर और Touri...
-
देहरादून।।हरिद्वार जिला छोड़ बाकी प्रदेश के 12 जिलों में त्रिस्तरीय पंचायत चुनाव कराए जाने संबंधित अधिसूचना जारी हो गई है। त्रिस...
-
शाहजहांपुर जेल में बंधिया के बेहतर स्वास्थ्य एवं बीमारियों से बचाव के लिए विशाल चिकित्सा शिविर आयोजित किया गया जिसमें शहर के जाने-माने वि...
-
टिहरी।।(सू०वि०) जनपद टिहरी गढ़वाल के त्रिस्तरीय पंचायत चुनाव में आरक्षण रोस्टर जारी होने के फलस्वरूप 578 आपत्तियां दर्ज हुई। दर्ज...
-
करणी सेना हिमाचल प्रदेश की महिला शक्ति पिंकी शर्मा ने कहा की हिमाचल प्रदेश में करणी सेना ( Karni Army Himachal Pradesh )पिछले 2 सालों से का...
-
ਅੰਮ੍ਰਿਤਸਰ 20 ਮਈ(ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ)- ਭਾਰਤੀ ਕਿਸਾਨਾਂ ਦੀ ਵਿਸ਼ਵ ਪੱਧਰੀ ਸਹਿਕਾਰੀ ਖ਼ਾਦ ਸੰਸਥਾ ਇਫਕੋ ਵੱਲੋਂ ...
COMMENTS