ਅਮ੍ਰਿੰਤਸਰ,17 ਮਈ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ ਸ਼ਰਮਾ,ਡਾ ਬਲਜੀਤ ਸਿੰਘ ਢਡਿਆਲਾ) - ਨਹਿਰੀ ਪਟਵਾਰ ਯੂਨੀਅਨ ਪੰਜਾਬ ਦਾ ਇਕ ਉਚ ਪੱਧਰੀ ਵਫਦ ਸੂਬਾ ਪ੍ਰਧਾਨ ਜਸਕਰਨ ਸਿੰਘ ਗਹਿਰੀ ਬੁੱਟਰ ਦੀ ਅਗਵਾਈ ਹੇਠ ਜਲ ਸਰੋਤ ਵਿਭਾਗ ਦੇ ਮੁੱਖ ਇੰਜੀਨੀਅਰ ਹੈਡਕੁਆਟਰ ਸ੍ਰੀ ਈਸਵਰ ਦਾਸ ਗੋਇਲ ਨੂੰ ਮਿਲ ਕੇ ਰੈਵੀਨਿਊ ਸਟਾਫ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਇਕ ਲਿਖਤੀ ਮੰਗ ਪੱਤਰ ਦਿੱਤਾ ਗਿਆ ਹੈ। ਜਿਸ ਵਿੱਚ ਯੂਨੀਅਨ ਨੇ ਮੰਗ ਕੀਤੀ ਹੈ ਕਿ ਨਹਿਰੀ ਪਟਵਾਰੀਆਂ ਤੋਂ ਸਹਾਇਕ ਮਾਲ ਕਲਰਕ ਪਦ ਉਨਤ ਕੀਤਾ ਜਾਵੇ, ਮਾਲ ਕਲਰਕਾਂ ਦੀ ਸੀਨੀਆਰਤਾ ਸੂਚੀ ਜਾਰੀ ਕੀਤੀ ਜਾਵੇ ਤਾਂ ਜੋ ਮੁੱਖ ਮਾਲ ਕਲਰਕ ਅਤੇ ਜਿਲੇਦਾਰ ਪਦ ਉਨਤ ਹੋ ਸਕਣ, ਸਮੂੰਹ ਨਵ ਨਿਯੁਕਤ ਨਹਿਰੀ ਪਟਵਾਰੀਆਂ ਦਾ ਪਰਖਕਾਲ ਸਮਾਂ ਸਰਵਿਸ ਵਿੱਚ ਜੋੜਦੇ ਹੋਏ ਚਾਲੂ ਸਾਲ 2021 ਵਿੱਚ 4 ਸਾਲਾ ਸਾਲਾਨਾ ਤਰੱਕੀ , ਸਪੈਸ਼ਲ ਤਰੱਕੀਆ ਦਿਤੀਆਂ ਜਾਣ ਅਤੇ ਇਸ ਸੰਬੰਧੀ ਪੰਜਾਬ ਦੇ ਸਮੂੰਹ ਮੰਡਲ ਦਫਤਰਾਂ ਨੂੰ ਪੱਤਰ ਜਾਰੀ ਕੀਤਾ ਜਾਵੇ, ਨਹਿਰੀ ਪਟਵਾਰੀਆਂ ਦੇ ਸਰਵਿਸ ਸੰਬੰਧੀ ਨਿੱਜੀ ਕੰਮਾਂ ਨੂੰ ਵਾਟਰ ਸੈਸ ਜਮਾ ਕਰਵਾਉਣ ਨਾਲ ਜੋੜ ਕੇ ਉਨ੍ਹਾਂ ਦੀਆਂ 4 - 9 - 14 ਅਤੇ ਸਾਲਾਨਾ ਤਰੱਕੀਆ ਨੂੰ ਰੋਕਿਆ ਨਾ ਜਾਵੇ, ਸਮੂੰਹ ਰੈਵੀਨਿਊ ਸਟਾਫ ਦੀਆਂ ਸਾਲ 2019 - 20 ਅਤੇ 2020 - 21 ਦੀਆਂ ਜੀ ਪੀ ਐਫ ਸਲਿੱਪਾਂ ਜਾਰੀ ਕਰਵਾਕੇ ਮੰਡਲ ਦਫਤਰਾਂ ਨੂੰ ਭੇਜੀਆ ਜਾਣ, ਤੋਂ ਇਲਾਵਾ ਉਨ੍ਹਾਂ ਨੇ ਇਕ ਹੋਰ ਜ਼ੋਰਦਾਰ ਮੰਗ ਕੀਤੀ ਕਿ ਪੁਨਰਗਠਨ ਦੌਰਾਨ ਕੀਤੇ ਭੌਂ ਸੁਧਾਰ ਮੰਡਲ ਵਿੱਚ ਕੰਮ ਕਰਦੇ 12 ਨੰਬਰ ਫੀਲਡ ਰੈਕਲਾਮੇਸਨ ਸਹਾਇਕ (ਐਫ ਆਰ ਏ) ਦੀਆਂ ਖਤਮ ਕੀਤੀਆਂ ਅਸਾਮੀਆਂ ਤੇ ਕੰਮ ਕਰਦੇ ਕਰਮਚਾਰੀਆਂ ਨੂੰ ਵਿੱਦਿਅਕ ਯੋਗਤਾ ਵਿੱਚ ਛੋਟ ਦੇ ਕੇ ਅਤੇ ਉਨ੍ਹਾਂ ਨੂੰ ਤਜਰਬੇ ਦੇ ਅਧਾਰ ਤੇ ਦਸਵੀਂ ਪਾਸ ਨੂੰ ਨਹਿਰੀ ਪਟਵਾਰੀ ਜਾਂ ਕਲਰਕ ਪਦ ਉਨਤ ਕੀਤਾ ਜਾਵੇ। ਜਿਵੇਂ ਕਿ ਮਹਿਕਮੇ ਵਿੱਚ ਹੀ ਦਸਵੀਂ ਪਾਸ ਕਲਰਕ ਪਦ ਉਨਤ ਕੀਤੇ ਜਾ ਰਹੇ ਹਨ। ਯੂਨੀਅਨ ਦੇ ਸੂਬਾ ਪ੍ਰਧਾਨ ਜਸਕਰਨ ਸਿੰਘ ਗਹਿਰੀ ਬੁੱਟਰ ਨੇ ਦੱਸਿਆ ਕਿ ਯੂਨੀਅਨ ਦੀਆਂ ਮੰਗਾਂ ਨੂੰ ਬੜੇ ਵਿਸਥਾਰ ਪੂਰਵਕ ਸੁਣਨ ਉਪਰੰਤ ਮੁੱਖ ਇੰਜੀਨੀਅਰ ਹੈਡਕੁਆਟਰ ਨੇ ਵਿਸਵਾਸ ਦਿਵਾਇਆ ਕਿ ਜਾਇਜ ਮੰਗਾਂ ਦਾ ਜਲਦੀ ਹੀ ਹਲ ਕੀਤਾ ਜਾਵੇਗਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਵਫਦ ਵਿੱਚ ਨਹਿਰੀ ਪਟਵਾਰ ਯੂਨੀਅਨ ਪੰਜਾਬ ਦੇ ਪ੍ਰਮੁਖ ਆਗੂ ਸੀਨੀ: ਮੀਤ ਪ੍ਰਧਾਨ ਕਿਰਪਾਲ ਸਿੰਘ ਅਤੇ ਰਾਜਦੀਪ ਸਿੰਘ ਚੰਦੀ, ਅਮਰਜੀਤ ਸਿੰਘ ਧੂਰੀ, ਅਵਤਾਰ ਸਿੰਘ , ਮੀਤ ਪ੍ਰਧਾਨ ਜਗਮੋਹਨ ਸਿੰਘ ਢਿੱਲੋਂ, ਪ੍ਰਦੀਪ ਸਿੰਘ, ਜੈ ਸਿੰਘ, ਦਿਲਤੇਜ ਅਲੀ ਆਦਿ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ-: ਜਲ ਸਰੋਤ ਵਿਭਾਗ ਦੇ ਮੁੱਖ ਇੰਜੀਨੀਅਰ (ਹੈਡਕੁਆਟਰ) ਈਸਵਰ ਦਾਸ ਗੋਇਲ ਨੂੰ ਮੰਗ ਪੱਤਰ ਦੇਂਦੇ ਹੋਏ ਯੂਨੀਅਨ ਦੇ ਸੂਬਾ ਪ੍ਰਧਾਨ ਜਸਕਰਨ ਸਿੰਘ ਗਹਿਰੀ ਬੁੱਟਰ,ਕ੍ਰਿਪਾਲ ਸਿੰਘ ਪਨੂੰ ਅਤੇ ਹੋਰ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
[Important News]$type=slider$c=4$l=0$a=0$sn=600$c=8
अधिक खबरे देखे .
-
कण्डीसौड़।। थौलधार विकास खण्ड क्षेत्र पंचायत की प्रथम बैठक में विधुत,लो०नि०वि०,पेयजल आंगनबाड़ी, के मुद्दे छाए रहे। लो०नि०वि० की...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
सत्र न्यायाधीश ने जेल का दौरा किया, कैदियों की समस्याएँ सुनीं पठानकोट, 9 अक्टूबर (दीपक महाजन) - जिला विधिक सेवा प्राधिकरण, पठानकोट के अध्य...
-
बॉलीवुड का हमारे जीवन पर गहरा असर है, हर कोई कम समय में कम मेहनत करके फेमस होना चाहता है। इंस्टाग्राम पर करोड़ो लोग रोज़ाना अपने दिनचर्या क...
-
बानस्कांठा जिले के डीसा तालुका के कंपा गाँव में शितला सतम के अवसर पर एक अद्वितीय भटिगाल लोक मेला आयोजित किया गया था। न केवल इस मेले में बान...
-
शाहजहांपुर जेल में बॉलीवुड अभिनेता एवं कॉमेडी किंग राजपाल यादव ने बंदियों को खूब गुदगुदाया। ज़िला कारागार में हास्य अभिनेता रा...
-
गजा घण्टाकर्ण मंदिर पौराणिक मंदिरों में से एक है। गजा।। इस अवसर पर मुख्यमंत्री ने कहा कि ऐसे महोत्सवों के द्वारा क्षेत्रीय देवता को पूजा जा...
-
माननीय पंजाब सरकार एवं पुलिस महानिदेशक, पंजाब, चंडीगढ़ द्वारा शरारती तत्वों के विरुद्ध कड़ी कार्रवाई करने के निर्देश जारी किए गए थे। इन निर...
-
शाहजहांपुर जेल में दीपावली पर अयोध्या के तर्ज पर"भव्य दीपोत्सव " कार्यक्रम आयोजित किया गया। साथ ही सभी बंदियों की टीमें बनाकर साज-...

COMMENTS