ਬਟਾਲਾ, 17 ਮਈ ( ਨੀਰਜ ਸ਼ਰਮਾ/ ਜਸਬੀਰ ਸਿੰਘ/ ਵਿਨੋਦ ਸ਼ਰਮਾ)- ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ‘ਕੋਰੋਨਾ ਮੁਕਤ ਪਿੰਡ ਅਭਿਆਨ’ ਦੇ ਹਿੱਸੇ ਵਜੋਂ ਨਿਵੇਕਲੇ ਕੋਵਿਡ ਫਤਿਹ ਪ੍ਰੋਗਰਾਮ ਦਾ ਐਲਾਨ ਕੀਤਾ ਤਾਂ ਜੋ ਸੂਬੇ ਦੇ ਪੇਂਡੂ ਖੇਤਰਾਂ ਵਿੱਚ ਕੋਵਿਡ ਦੇ ਚਿੰਤਾਜਨਕ ਫੈਲਾਅ ਨੂੰ ਰੋਕਿਆ ਜਾ ਸਕੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੀਸ਼ਦ ਗੁਰਦਾਸਪੁਰ ਦੇ ਚੇਅਰਮੈਨ ਰਵੀਨੰਦਨ ਸਿੰਘ ਬਾਜਵਾ ਨੇ ਕਿਹਾ ਕਿ ਇਸ ਜੰਗ ਵਿੱਚ ਸਿਹਤ ਵਿਭਾਗ ਦੇ ਨਾਲ ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਅਹਿਮ ਰੋਲ ਨਿਭਾਏਗਾ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਕੋਵਿਡ ਦੇ ਖਤਰੇ ਬਾਰੇ ਜਾਗਰੂਕਤਾ ਮੁਹਿੰਮ ਵਿੱਚ ਪੰਚਾਇਤ ਵਿਭਾਗ ਵੱਲੋਂ ਆਪਣੇ ਸਟਾਫ ਦੀ ਵਰਤੋਂ ਕੀਤੀ ਜਾਵੇਗੀ। ਇਸਦੇ ਨਾਲ ਹੀ ਹੈਲਥ ਤੇ ਵੈਲਨੈਸ ਸੈਂਟਰਾਂ ਨੂੰ ਕੇਂਦਰ ਬਣਾ ਕੇ ਇਸ ਪ੍ਰੋਗਰਾਮ ਵਿੱਚ ਤੇਜੀ ਲਿਆਉਣ ਵਾਸਤੇ ਕਮਿਊਨਿਟੀ ਹੈਲਥ ਅਫਸਰਾਂ, ਪੰਚਾਇਤਾਂ, ਸਕੂਲ ਅਧਿਆਪਕਾਂ, ਆਂਗਣਵਾੜੀ ਤੇ ਆਸਾ ਵਰਕਰਾਂ, ਪਿੰਡਾਂ ਦੇ ਯੂਥ ਵਲੰਟੀਅਰਾਂ ਆਦਿ ਦੀ ਲਾਮਬੰਦੀ ਕੀਤੀ ਜਾਵੇਗੀ।
ਚੇਅਰਮੈਨ ਰਵੀਨੰਦਨ ਬਾਜਵਾ ਨੇ ਕਿਹਾ ਕਿ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਖੁਸਹਾਲੀ ਦੇ ਰਾਖਿਆਂ (ਜੀ.ਓ.ਜੀ.) ਅਤੇ ਪੁਲਿਸ ਫੋਰਸ ਦਾ ਸਹਿਯੋਗ ਵੀ ਲਿਆ ਜਾਵੇਗਾ। ਉਨਾਂ ਕਿਹਾ ਕਿ ਇਸ ਪ੍ਰੋਗਰਾਮ ਦਾ ਮੰਤਵ ਲੋਕਾਂ ਵਿੱਚ ਮਹਾਂਮਾਰੀ ਤੋਂ ਬਚਣ ਸਬੰਧੀ ਜਾਗਰੂਕਤਾ ਫੈਲਾਉਣਾ ਅਤੇ ਪੇਂਡੂ ਖੇਤਰਾਂ ਵਿੱਚ ਢੁੱਕਵੀਂ ਟੈਸਟਿੰਗ ਅਤੇ ਟੀਕਾਕਰਨ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਖੰਘ- ਬੁਖਾਰ ਆਦਿ ਲੱਛਣਾਂ ਨੂੰ ਲੋਕਾਂ ਵੱਲੋਂ ਹਲਕੇ ਵਿੱਚ ਲੈਣ ਦੀ ਪਹੁੰਚ ਅਤੇ ਸਮੇਂ ਸਿਰ ਰਿਪੋਰਟ ਨਾ ਕਰਨ ਨੂੰ ਸਭ ਤੋਂ ਵੱਡਾ ਮੁੱਦਾ ਹੈ ਅਤੇ ਪਿੰਡਾਂ ਵਿੱਚ ਅਜਿਹੇ ਮਰੀਜਾਂ ਦੇ ਜਲਦੀ ਇਲਾਜ ਲਈ ਪ੍ਰਭਾਵਿਤ ਲੋਕਾਂ ਦੀ ਜਲਦੀ ਸਨਾਖਤ ਕੀਤੀ ਜਾਵੇਗੀ।
ਚੇਅਰਮੈਨ ਬਾਜਵਾ ਨੇ ਕਿਹਾ ਕਿ ਬਿਮਾਰੀ ਦੇ ਲੱਛਣ ਵਾਲੇ ਲੋਕਾਂ ਨੂੰ ਉਨਾਂ ਦੇ ਘਰਾਂ ਵਿੱਚ ਹੀ ਮੁੱਢਲੀਆਂ ਦਵਾਈਆਂ ਜਿਵੇਂ ਕਿ ਪੈਰਾਸੀਟਾਮੋਲ, ਖੰਘ ਵਾਲੀ ਦਵਾਈ ਅਤੇ ਵਿਟਾਮਿਨ ਸੀ ਦਿਤੀਆਂ ਜਾਣਗੀਆਂ ਅਤੇ ਅਜਿਹੇ ਲੋਕਾਂ ਨੂੰ ਟੈਸਟ ਕਰਵਾਉਣ ਅਤੇ ਪਾਜੇਟਿਵ ਪਾਏ ਜਾਣ ਦੀ ਸੂਰਤ ਵਿੱਚ ਘਰਾਂ ਵਿੱਚ ਹੀ ਏਕਾਂਤਵਾਸ ਵਿੱਚ ਰਹਿਣ ਲਈ ਪ੍ਰੇਰਿਆ ਜਾਵੇਗਾ।
[Important News]$type=slider$c=4$l=0$a=0$sn=600$c=8
अधिक खबरे देखे .
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
जिलाधिकारी टिहरी मयुर दिक्षित ने विभागीय कार्यों में लापरवाही बरतने पर अधिकारी का वेतन रोकने का दिया निर्देश। टिहरी गढ़वाल।। जिल...
-
जनपद भ्रमण पर पहुंचे न्यायमूर्ति एम के तिवारी ने सिद्धपीठ मां चंद्रबदनी मंदिर में लिया माता का आशीर्वाद। भिलंगना।। कार्यवाहक मुख...
-
ਜ਼ਿਲ੍ਹੇ ਵਿੱਚ 16 ਸੈਂਟਰਾਂ ਵਿੱਚ ਅੱਠਵੀਂ ਤੇ ਦੱਸਵੀਂ ਦੇ 4852 ਵਿਦਿਆਰਥੀਆਂ ਅਪੀਅਰ ਹੋਏ ਸਿੱਖਿਆ ਅਧਿਕਾਰੀਆਂ ਵੱਲੋਂ ਸੈਂਟਰ ਵਿਜਟ ਕ...
-
बॉलीवुड का हमारे जीवन पर गहरा असर है, हर कोई कम समय में कम मेहनत करके फेमस होना चाहता है। इंस्टाग्राम पर करोड़ो लोग रोज़ाना अपने दिनचर्या क...
-
थौलधार ब्लाक में एक प्रधानाध्यापक एवं एक सहायक अध्यापिका लापरवाही के आरोप में हुए निलंबित। टिहरी गढ़वाल।। प्राथमिक विद्यालय कोटी...
-
----- डॉ. अंबेडकर की सोच ने बदल दी भारत की दबी-कुचली जनता की किस्मत: कटारुचक -----डॉ. अम्बेडकर के प्रयासों से भारतीय महिलाओं को समानता क...
-
छात्र सांसद में लोकसभा अध्यक्ष ऋषभ जुयाल एवं नेता प्रतिपक्ष हरिश भट्ट को चुना गया है। कंडीसौड़/मैण्डखाल।। पीएम श्री राजकीय इण्टर...
-
गंगापुर शिवरती से सूरजपुर वाली रोड पर कई सालों से आने-जाने के लिए लोगों को परेशानियां हो रही थी और बारिश के समय में कॉफी परेशानियां का साम...
-
बोधिसत्व, भारतरत्न, सिंबल ऑफ नॉलेज, भारत के संविधान निर्माता, वंचितों- पिछड़ो- मजदूरों व महिलाओं को उनका हक दिलाने वाले *बाबासाहेब डॉ. भीमराव...
COMMENTS