ਅਮ੍ਰਿੰਤਸਰ,17 ਮਈ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ,ਡਾ ਬਲਜੀਤ ਸਿੰਘ ਢਡਿਆਲਾ) - ਪੰਜਾਬ ਵਿੱਚ ਕਾਂਗਰਸ ਸਰਕਾਰ ਅਤੇ ਪਾਰਟੀ ਪੂਰੀ ਤਰ੍ਹਾਂ ਮਜਬੂਤ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਅਗਵਾਈ ਵਿੱਚ ਸਰਕਾਰ ਆਪਣਾ ਕਾਰਜਕਾਲ ਬਹੁਤ ਵਧੀਆ ਤਰੀਕੇ ਨਾਲ ਨਿਭਾ ਰਹੀ ਹੈ। ਜਿਸ ਸਦਕਾ 2022 ਵਿੱਚ ਵੀ ਕਾਂਗਰਸ ਦੀ ਹੀ ਸਰਕਾਰ ਹੀ ਬਣੇਗੀ। ਉਕਤ ਵਿਚਾਰਾਂ ਦਾ ਪ੍ਰਗਟਾਵਾ ਜਿਲ੍ਹਾ ਕਾਂਗਰਸ ਕਮੇਟੀ ਅੰਮ੍ਰਿਤਸਰ ਦਿਹਾਤੀ ਦੇ ਮੀਤ ਪ੍ਰਧਾਨ ਅਮਨਦੀਪ ਸਿੰਘ ਕੱਕੜ ਨੇ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਪੰਜਾਬ ਦੀ ਜਨਤਾ ਨਾਲ ਜੋ ਵਾਅਦੇ ਕੀਤੇ ਸਨ ਉਹ ਤਕਰੀਬਨ ਪੂਰੇ ਕਰ ਦਿੱਤੇ ਹਨ। ਪੰਜਾਬ ਵਿੱਚੋਂ ਨਸ਼ੇ ਦਾ ਲੱਕ ਪੂਰੀ ਤਰ੍ਹਾਂ ਤੋੜ ਦਿੱਤਾ ਹੈ। ਜਿੰਨਾਂ ਪਿੰਡਾਂ ਵਿੱਚ ਕਈ ਸਾਲਾਂ ਤੋਂ ਨਜਾਇਜ਼ ਸ਼ਰਾਬ ਦਾ ਧੰਦਾ ਚਲ ਰਿਹਾ ਸੀ ਉਹ ਬੰਦ ਕਰਵਾਇਆ। ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਰੁਜ਼ਗਾਰ ਕੈਂਪ ਲਗਾ ਕੇ ਰੁਜ਼ਗਾਰ ਦਿੱਤਾ, ਪਿੰਡਾਂ ਵਿੱਚ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਸਟੇਡੀਅਮ ਬਣਾਏ ਗਏ। ਕਿਸਾਨਾਂ ਦੇ ਲੱਖਾਂ ਦੇ ਹਿਸਾਬ ਨਾਲ ਕਰਜਾ ਮੁਆਫ਼ ਕੀਤਾ। ਕੱਕੜ ਨੇ ਕਿਹਾ ਕਿ ਅਕਾਲੀ ਦਲ ਬਾਦਲ ਪਾਰਟੀ ਦੱਸੇ ਕਿ ਇਨ੍ਹਾਂ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਕਿੰਨੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ? ਕਿਸਾਨਾਂ ਦਾ ਕਿੰਨਾ ਕਰਜਾ ਮੁਆਫ਼ ਕੀਤਾ? ਨਸ਼ੇ ਦੀ ਰੋਕਥਾਮ ਲਈ ਕੀ ਕੀਤਾ? ਉਨ੍ਹਾਂ ਕਿਹਾ ਕਿ 10 ਸਾਲ ਦੇ ਕਾਰਜਕਾਲ ਦੌਰਾਨ ਇੰਨਾ ਪੰਜਾਬ ਨੂੰ ਲੁੱਟਣ ਅਤੇ ਕੁੱਟਣ ਤੋਂ ਇਲਾਵਾ ਕੁੱਝ ਨਹੀਂ ਕੀਤਾ। ਪੰਜਾਬ ਦੀ ਜਵਾਨੀ ਅਤੇ ਕਿਸਾਨੀ ਇੰਨਾ ਰੋਲਕੇ ਰੱਖ ਦਿੱਤੀ।ਕੱਕੜ ਨੇ ਕਿਹਾ ਕਿ ਪੰਜਾਬ ਵਿੱਚ ਕਿੰਨੇ ਮਹੀਨਿਆਂ ਤੋਂ ਕਿਸਾਨ ਮੋਰਚਾ ਚੱਲ ਰਿਹਾ ਹੈ ਅਤੇ ਦਿੱਲੀ ਤੱਕ ਪਹੁੰਚਿਆ ਹੈ ,ਜੇਕਰ ਪੰਜਾਬ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਨਾ ਹੁੰਦੀ ਅਕਾਲੀ ਦਲ ਬਾਦਲ ਦੀ ਸਰਕਾਰ ਹੁੰਦੀ ਤਾਂ ਇਹ ਮੋਰਚਾ ਕਾਮਯਾਬ ਨਾ ਹੁੰਦਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਕਾਬਲੀਅਤ ਦਾ ਇਸ ਤੋਂ ਵੱਡਾ ਸਬੂਤ ਹੋਰ ਕੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਹਮੇਸ਼ਾਂ ਪੰਜਾਬ ਅਤੇ ਪੰਜਾਬੀਅਤ ਲਈ ਖੜੇ ਰਹੇ।
ਆਮ ਆਦਮੀ ਪਾਰਟੀ ਦੇ ਆਗੂ ਜੋ ਦਿੱਲੀ ਸਰਕਾਰ ਦੀਆਂ ਸਿਫਤਾਂ ਕਰਦੇ ਨਹੀਂ ਸਨ ਥੱਕਦੇ, ਉਨ੍ਹਾਂ ਦੀ ਪੋਲ ਕਰੋਨਾ ਮਾਹਾਂਮਾਰੀ ਨੇ ਖੋਲਕੇ ਰੱਖ ਦਿੱਤੀ ਹੈ। ਆਮ ਆਦਮੀ ਪਾਰਟੀ ਦੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਿਰਫ਼ ਤੇ ਸਿਰਫ਼ ਮੀਡੀਆ ਤੇ ਕਰੋੜਾਂ ਰੁਪਏ ਖਰਚ ਕਰਕੇ ਆਪਣਾ ਨਜਾਇਜ਼ ਗੁਣਗਾਨ ਕੀਤਾ। ਮਾਨਯੋਗ ਅਦਾਲਤ ਕਈ ਵਾਰ ਦਿੱਲੀ ਸਰਕਾਰ ਨੂੰ ਫਟਕਾਰ ਪਾ ਚੁੱਕੀ ਹੈ ਕਿ ਜੇਕਰ ਸਰਕਾਰ ਨਹੀਂ ਚਲਾ ਸਕਦੇ ਤਾਂ ਪਾਸੇ ਹੋ ਜਾਵੋ। ਅਦਾਲਤ ਵੱਲੋਂ ਸਰਕਾਰ ਨੂੰ ਪਾਈ ਫਟਕਾਰ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਇੰਨਾ ਦੀ ਦਿੱਲੀ ਦੀ ਸਰਕਾਰ ਕਿੰਨੀ ਕਾਮਯਾਬ ਹੈ।ਉਨ੍ਹਾਂ ਕਿਹਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਅਗਵਾਈ ਵਿੱਚ ਕਾਂਗਰਸ ਨੇ ਪੰਜਾਬ ਵਿੱਚ ਜਿੰਨੀਆਂ ਚੋਣਾਂ ਹੋਈਆਂ ਬੜੀ ਸ਼ਾਨ ਨਾਲ ਜਿੱਤੀਆਂ ਅਤੇ ਵਿਰੋਧੀਆਂ ਨੂੰ ਚਾਰੋਂ ਖਾਨੇ ਚਿੱਤ ਕੀਤਾ।ਉਨ੍ਹਾਂ ਕਿਹਾ ਕਿ ਹਾਈ ਕੋਰਟ ਵੱਲੋਂ ਸਿੱਟ ਨੂੰ ਰੱਦ ਕਰਨ ਦਾ ਮਤਲਬ ਇਹ ਨਹੀਂ ਕਿ ਕਾਂਗਰਸ ਸਰਕਾਰ ਵਿੱਚ ਖੋਟ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਅਤੇ ਕਰਵਾਉਣ ਵਾਲਿਆਂ ਨੂੰ ਕਿਸੇ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਜੀ ਗੁਰੂ ਘਰ ਦੇ ਦੋਸ਼ੀਆਂ ਨੂੰ ਕਟਿਹਰੇ ਵਿੱਚ ਲਿਆ ਕੇ ਉਨ੍ਹਾਂ ਨੂੰ ਸਜਾਵਾਂ ਦਿਵਾਉਣਗੇ।ਤੇ ਜਲਦੀ ਹੀ ਸੱਚ ਸੱਭ ਦੇ ਸਾਹਮਣੇ ਆ ਜਾਵੇਗਾ। ਕੱਕੜ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਇੱਕ ਸ਼ਲਾਘਾਯੋਗ ਕੰਮ ਕਰਦਿਆਂ ਕੋਵਿਡ- 19 ਪਾਜੇਟਿਵ ਆ ਜਾਣ ਅਤੇ ਘਰੇਲੂ ਇਕਾਂਤਵਾਸ ਹੋ ਜਾਣ ਤੋਂ ਬਾਅਦ ਜਿੰਨਾ ਨੂੰ ਖਾਣਾ ਨਾ ਮਿਲਣ ਦਾ ਫ਼ਿਕਰ ਸਤਾਉਂਦਾ ਸੀ ਉਨ੍ਹਾਂ ਦੀ ਇਹ ਸਮੱਸਿਆ ਦੂਰ ਕਰਨ ਲਈ ਪੱਕੇ ਪਕਾਏ ਖਾਣੇ ਦੀ ਘਰ ਘਰ ਡਲਿਵਰੀ ਕਰਨ ਲਈ 181 ਜਾਂ 112 ਨੰਬਰ ਡਾਇਲ ਕਰਨ ਤੇ ਖਾਣਾ ਘਰ ਪਹੁੰਚਾਇਆ ਜਾ ਰਿਹਾ ਹੈ, ਪੰਜਾਬ ਸਰਕਾਰ ਦੇ ਇਸ ਉਪਰਾਲੇ ਤੋਂ ਪੰਜਾਬ ਵਾਸੀ ਅਤਿਅੰਤ ਖੁਸ਼ ਹਨ ।
ਫੋਟੋ ਕੈਪਸ਼ਨ - ਅਮਨਦੀਪ ਸਿੰਘ ਕੱਕੜ ਮੀਤ ਪ੍ਰਧਾਨ ਜਿਲ੍ਹਾ ਕਾਂਗਰਸ ਕਮੇਟੀ ਅੰਮ੍ਰਿਤਸਰ ਦਿਹਾਤੀ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
[Important News]$type=slider$c=4$l=0$a=0$sn=600$c=8
अधिक खबरे देखे .
-
गवर्नमेंट सीनियर सेकेंडरी स्कूल खोजकी चक ने अपना एनुअल फंक्शन मनाया ---- श्री लाल चंद कटारू चक कैबिनेट मिनिस्टर पंजाब चीफ गेस्ट के तौर पर म...
-
1971 के युद्ध नायक श्री राम प्रकाश भट्टी को राजकीय सम्मान के साथ दी गई श्रद्धांजलि पठानकोट, 10 फरवरी(दीपक महाजन) आज पठानकोट में एक गरिमापूर...
-
*मजबूत लोकतंत्र में भागीदारी के लिए वोट देना जरूरी है - एड पवन कुमार सिंह*। सोनभद्र 30 अप्र...
-
कोरोनावायरस (covid19 ) संक्रमण से निपटने के लिए जिला प्रशासन द्वारा कई महत्वपूर्ण निर्णय लिए जा रहे हैं एवं अहम कदम उठाए जा रहे हैं। ...
-
जौनपुर। सदस्यों के प्रतिनिधि मंडल द्वारा नगर पंचायत अध्यक्ष को सौंपा ज्ञापन। नगर पंचायत मड़ियाहूं के सदस्यों द्वारा नगर पंचायत ...
-
डिस्ट्रिक्ट बार एसोसिएशन सोनभद्र के अधिवक्ताओं ने काली पट्टी बांध कर विरोध प्रदर्शन किया ---- सो...
-
मड़ियाहूँ --कोरोना आश्रय स्थल स्वामी विवेकानंद इंटर कॉलेज मड़ियाहूँ में 14 दिन पूर्व कोरेंटिन किए गए 14 लोगो का कोरोना रिपोर्ट नेगेटिव आन...
-
जौनपुर। व्यापारियों ने उप जिलाधिकारी मड़ियाहूं से समय में परिवर्तन की मांग की। आज दिनांक 7 मई 2020 को अखिल भारतीय उद्योग व्यापार मं...
-
ग्राम पंचायत लाना चैता की बेटी एडवोकेट शिवानी के पिता श्री भगत राम शिक्षा विभाग में पियन की पोस्ट पर रिटायर हो चुके हैं माता श्रीमती तृप्ता ...
-
दुमका: दुमका में कोरोना वायरस के कारण लॉक डाउन से प्रभावित लोगों के निदान हेतु पूर्व मंत्री डॉ. लुईस मरांडी जी अपने निजी आवास फ़ासियाडंगल म...

COMMENTS