ਹਲਕਾ ਕਾਦੀਆਂ ਨੂੰ ਵਿਕਾਸ ਪੱਖੋਂ ਮੋਹਰੀ ਬਣਾਉਣਾ ਉਨ੍ਹਾਂ ਦਾ ਟੀਚਾ - ਵਿਧਾਇਕ ਬਾਜਵਾ
ਕਾਦੀਆਂ, 2 ਅਪ੍ਰੈਲ (ਨੀਰਜ ਸ਼ਰਮਾ ਜਸਬੀਰ ਸਿੰਘ ) - ਹਲਕਾ ਕਾਦੀਆਂ ਤੋਂ ਵਿਧਾਇਕ ਸ. ਫਤਹਿਜੰਗ ਸਿੰਘ ਬਾਜਵਾ ਨੇ ਅੱਜ ਬਲਾਕ ਕਾਹਨੂੰਵਾਨ ਦੇ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਲੋਕਲ ਅਰਪਣ ਕੀਤਾ ਅਤੇ ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਗ੍ਰਾਂਟ ਤਕਸੀਮ ਕੀਤੀ। ਵਿਧਾਇਕ ਸ. ਬਾਜਵਾ ਵੱਲੋਂ ਪਿੰਡ ਲਖਨਪੁਰ ਵਿੱਚ 1665000 ਰੁਪਏ ਦੀ ਲਾਗਤ ਨਾਲ ਬਣੀਆਂ ਗਲੀਆਂ-ਨਾਲੀਆਂ ਦਾ ਉਦਘਾਟਨ ਕੀਤਾ ਅਤੇ ਛੱਪੜ ਦੇ ਨਵੀਨੀਕਰਨ ਵਾਸਤੇ ਹੋਰ ਰਕਮ ਅਲਾਟ ਕੀਤੀ ਸ. ਬਾਜਵਾ ਨੇ ਭੈਣੀ ਖਾਦਰ ਪਿੰਡ ਵਿੱਚ 5100000 ਰੁਪਏ ਦੇ ਹੋਏ ਕੰਮਾਂ ਦਾ ਉਦਘਾਟਨ ਕੀਤਾ। ਇਸ ਤੋਂ ਇਲਾਵਾ ਪਿੰਡ ਭੈਣੀ ਮੀਆਂ ਖਾਂ ਵਿੱਚ 9700000 ਰੁਪਏ ਦੇ ਹੋਏ ਵਿਕਾਸ ਕਾਰਜਾਂ ਨੂੰ ਲੋਕ ਅਰਪਣ ਕੀਤਾ। ਇਸ ਤੋਂ ਇਲਾਵਾ ਸ. ਬਾਜਵਾ ਨੇ ਪਿੰਡ ਗੋਤ ਖੁਰਦ ਨੂੰ ਵਿਕਾਸ ਕਾਰਜਾਂ ਲਈ 3273000 ਰੁਪਏ ਦੀ ਹੋਰ ਗ੍ਰਾਂਟ ਦਿੱਤੀ।
ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਮੌਕੇ ਵਿਧਾਇਕ ਫ਼ਤਹਿਜੰਗ ਸਿੰਘ ਬਾਜਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਕਾਦੀਆਂ ਹਲਕੇ ਨੂੰ ਵਿਕਾਸ ਪੱਖੋਂ ਪੰਜਾਬ ਦਾ ਨੰਬਰ ਵਨ ਹਲਕਾ ਬਣਾਉਣ ਲਈ ਉਨ੍ਹਾਂ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਹਲਕੇ ਦੇ ਵਿਕਾਸ ਵਿੱਚ ਗ੍ਰਾਂਟਾਂ ਦੀ ਕੋਈ ਕਮੀਂ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਸਾਲ ਵਿਕਾਸ ਵਰ੍ਹੇ ਵਜੋਂ ਮਨਾਇਆ ਜਾ ਰਿਹਾ ਹੈ ਅਤੇ ਸਾਰੇ ਪਿੰਡ ਮਾਡਲ ਵਿਲੇਜ ਵਜੋਂ ਵਿਕਸਤ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਛੱਪੜਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ ਅਤੇ ਪਿੰਡਾਂ ਵਿੱਚ ਪਾਰਕਾਂ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵਿੱਚ ਪਿੰਡਾਂ ਦੀ ਨੁਹਾਰ ਬਦਲ ਗਈ ਹੈ ਅਤੇ ਸਹੂਲਤਾਂ ਦੇ ਪੱਖ ਤੋਂ ਪਿੰਡ ਵੀ ਹੁਣ ਸ਼ਹਿਰਾਂ ਤੋਂ ਘੱਟ ਨਹੀਂ ਰਹੇ ਹਨ।
ਇਸ ਮੌਕੇ ਮੈਂਬਰ ਐਸ ਐਸ ਬੋਰਡ ਭੁਪਿੰਦਰਪਾਲ ਸਿੰਘ ਵਿੱਟੀ, ਚੇਅਰਮੈਨ ਠਾਕੁਰ ਬਲਰਾਜ ਸਿੰਘ, ਚੇਅਰਮੈਨ ਕੁਲਵੰਤ ਸਿੰਘ ਭੈਣੀ ਖੁਰਦ, ਚੇਅਰਮੈਨ ਕੁਲਦੀਪ ਸਿੰਘ ਪਸਵਾਲ, ਬਲਵਿੰਦਰ ਸਿੰਘ ਭਿੰਦਾ ਨੈਨੇਕੋਟ, ਸਤਨਾਮ ਸਿੰਘ ਡੇਅਰੀਵਾਲ, ਅੰਗਰੇਜ਼ ਸਿੰਘ ਵਿਠਵਾਂ, ਰਾਹੁਲ ਕੋਟ ਖਾਨ ਮੁਹੰਮਦ, ਡੀਐਸਪੀ ਕੁਲਵਿੰਦਰ ਸਿੰਘ ਵਿਰਕ ਅਤੇ ਇਲਾਕੇ ਦੇ ਮੋਹਤਬਰ ਹਾਜ਼ਰ ਸਨ।
[Important News]$type=slider$c=4$l=0$a=0$sn=600$c=8
अधिक खबरे देखे .
-
सत्र न्यायाधीश ने जेल का दौरा किया, कैदियों की समस्याएँ सुनीं पठानकोट, 9 अक्टूबर (दीपक महाजन) - जिला विधिक सेवा प्राधिकरण, पठानकोट के अध्य...
-
श्री गुरु तेग बहादुर जी के 350वें प्रकाश पर्व के उपलक्ष्य में निकाले जाने वाले नगर कीर्तन की अग्रिम व्यवस्था हेतु जिला प्रशासन द्वारा विशेष ...
-
कैबिनेट मंत्री पंजाब श्री लाल चंद कटारूचक ने 2 करोड़ 63 लाख रुपये की लागत से बनने वाली सड़कों का शिलान्यास किया --- सड़कें जल्द ही बनकर जनत...
-
शिव कुमार बटालवी को समर्पित जिला स्तरीय कविता प्रतियोगिता का आयोजन किया गया। --------राज्य स्तरीय प्रतियोगिताओं में प्रथम तीन स्थान प्राप्त...
-
वूमेन वेलफेयर सोसाइटी की ओर से प्रमाण पत्र के साथ-साथ 25 सिलाई मशीने व 25 ब्यूटी किटस छात्रों को की वितरण ----जरूरतमंद व मेहनती लड़कियों ...
-
माननीय पंजाब सरकार एवं पुलिस महानिदेशक, पंजाब, चंडीगढ़ द्वारा शरारती तत्वों के विरुद्ध कड़ी कार्रवाई करने के निर्देश जारी किए गए थे। इन निर...
-
अंतरराष्ट्रीय महिला दिवस लैंगिक समानता वर्ष के रूप में मनाया जाएगा : प्रतिभा देवी - प्रकृति विधान फाउंडेशन द्वारा आयोजित हुआ कार्यक्रम। -सा...
-
लोहरदगा: ग्रामीण विकास विशेष प्रमंडल कार्यपालक अभियंता अमरेंद्र गांधी को उनके दफ्तर में एंटी करप्शन ब्यूरो ने संवेदक से ₹17000 घूस लेत...
-
चुनाव नजदीक आते ही आई मुख्यमंत्री जी को जसवां प्रागपुर की याद।कोंग्रेसी नेता सुरेंद्र मनकोटिया ने बीजेपी सरकार व् मंत्री पर किये तीखे प्रह...
-
आज दिनांक 14 अक्टूबर 2018 को हर वर्ष की भांति इस वर्ष भी अश्विन शुक्ल पंचमी को विशाल चुनरी एवं जन देवा यात्रा का आयोजन श्री हिंदू युवा सेव...
COMMENTS