ਇਮਾਨਦਾਰੀ ਤੇ ਲਗਨ ਨਾਲ ਕੀਤੇ ਗਏ ਕੰਮ ਵਿਚ ਸਫਲਤਾ ਜਰੂਰ ਮਿਲਦੀ ਹੈ-ਵਿਧਾਇਕ ਪਾਹੜਾ
ਜ਼ਿੰਦਗੀ ਵਿਚ ਅੱਗੇ ਵੱਧਣ ਲਈ ਪੜ੍ਹਾਈ ਬਹੁਤ ਜਰੂਰੀ-ਕਿਤਾਬਾਂ ਦਾ ਮਨੁੱਖੀ ਜੀਵਨ ਵਿਚ ਅਹਿਮ ਸਥਾਨ
‘ਅਚੀਵਰਜ਼ ਪ੍ਰੋਗਰਾਮ-ਸਟੋਰੀਜ਼ ਆਫ ਦ ਚੈਂਪੀਅਨਜ਼ ਆਫ ਗੁਰਦਾਸਪੁਰ’ ਦਾ 34ਵਾਂ ਐਡੀਸ਼ਨ ਕਰਵਾਇਆ
ਗੁਰਦਾਸਪੁਰ, 28 ਮਾਰਚ ( ਨੀਰਜ਼ ਸ਼ਰਮਾ ਡਾ ਬਲਜੀਤ ਸਿੰਘ ਢਡਿਆਲਾ ) ਇਮਾਨਦਾਰੀ ਤੇ ਲਗਨ ਨਾਲ ਕੀਤੇ ਗਏ ਕੰਮ ਵਿਚ ਸਫਲਤਾ ਜਰੂਰ ਮਿਲਦੀ ਹੈ ਅਤੇ ਅੱਗੇ ਵੱਧਣ ਲਈ ਹਮੇਸ਼ਾ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ। ਇਹ ਪ੍ਰਗਟਾਵਾ ਸ. ਬਰਿੰਦਰਮੀਤ ਸਿੰਘ ਪਾਹੜਾ ਹਲਕਾ ਵਿਧਾਇਕ ਗੁਰਦਾਸਪੁਰ ਨੇ ‘ਅਚੀਵਰਜ਼ ਪ੍ਰੋਗਰਾਮ-ਸਟੋਰੀਜ਼ ਆਫ ਦ ਚੈਂਪੀਅਨਜ਼ ਆਫ ਗੁਰਦਾਸਪੁਰ’ ਦੇ 34ਵੇਂਂ ਐਡੀਸ਼ਨ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਦੌਰਾਨ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ, ਸੁਰਜੀਤਪਾਲ ਜਿਲਾ ਸਿੱਖਿਆ ਅਫਸਰ (ਪ), ਹਰਜਿੰਦਰ ਸਿੰਘ ਕਲਸੀ ਜ਼ਿਲਾ ਲੋਕ ਸੰਪਰਕ ਅਫਸਰ ਗੁਰਦਾਸਪੁਰ, ਰਾਜੀਵ ਕੁਮਾਰ ਸੈਕਰਟਰੀ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ, ਵੱਖ-ਵੱਖ ਸਕੂਲਾਂ ਦੇ ਪਿ੍ਰੰਸੀਪਲ, ਜ਼ਿਲ੍ਹਾ ਵਾਸੀ, ਅਧਿਆਪਕ ਵਿਦਿਆਰਥੀਆਂ ਅਤੇ ਮੀਡੀਆ ਸਾਥੀ ਵਲੋਂ ਵੀਡੀਓ ਕਾਨਫਰੰਸ ਜਰੀਏ ਸ਼ਮੂਲੀਅਤ ਕੀਤੀ ਗਈ ਅਤੇ ਇਸ ਪ੍ਰੋਗਰਾਮ ਨੂੰ ਫੇਸਬੁੱਕ ਉੱਪਰ ਲਾਈਵ ਕੀਤਾ ਗਿਆ।
ਵੀਡੀਓ ਕਾਨਫਰੰਸ ਜ਼ਰੀਏ ਅਚੀਵਰਜ਼ ਪ੍ਰੋਗਰਾਮ ਵਿਚ ਸ਼ਮੂਲੀਅਤ ਦੌਰਾਨ ਵਿਧਾਇਕ ਪਾਹੜਾ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਵਲੋਂ ਸ਼ੁਰੂ ਕੀਤਾ ਗਿਆ ਇਹ ਉਪਰਾਲਾ ਬਹੁਤ ਸ਼ਲਾਘਾਯੋਗ ਹੈ, ਜਿਸ ਨਾਲ ਜ਼ਿਲ੍ਹਾ ਵਾਸੀਆਂ ਖਾਸਕਰਕੇ ਨੌਜਵਾਨ ਪੀੜ੍ਹੀ ਨੂੰ ਅਚੀਵਰਜ਼ ਕੋਲੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਉਨਾਂ ਪ੍ਰੋਗਰਾਮ ਵਿਚ ਸ਼ਾਮਲ ਅਚੀਵਰਜ਼ ਨੂੰ ਭਵਿੱਖ ਦੀਆਂ ਸੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਹ ਜਿਲੇ ਗੁਰਦਾਸਪੁਰ ਦਾ ਮਾਣ ਹਨ, ਜਿਨਾਂ ਗੁਰਦਾਸਪੁਰ ਦਾ ਨਾਂਅ ਦੇਸ਼-ਵਿਦੇਸ਼ ਦੀ ਧਰਤੀ ਤੇ ਰੋਸ਼ਨ ਕੀਤਾ। ਉਨਾਂ ਕਿਹਾ ਕਿ ਇਕ ਨੌਜਵਾਨ ਵਿਧਾਇਕ ਵਜੋਂ ਉਨਾਂ ਦੀ ਤਾਂਘ ਰਹਿੰਦੀ ਹੈ ਕਿ ਉਹ ਹਲਕੇ ਦੇ ਵਿਕਾਸ ਲਈ ਕੁਝ ਨਵਾਂ ਕਰਦੇ ਰਹਿਣ, ਹਲਕੇ ਦਾ ਸਰਬੱਪਖੀ ਵਿਕਾਸ ਹੋਵੇ ਅਤੇ ਉਹ ਕਾਫੀ ਹੱਦ ਤਕ ਇਸ ਵਿਚ ਸਫਲ ਹੋਏ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਵਿਧਾਇਕ ਪਾਹੜਾ ਅਤੇ ਅਚੀਵਰਜ਼ ਨੂੰ ਜੀ ਆਇਆ ਆਖਦਿਆਂ ਦੱਸਿਆ ਕਿ ਅਚੀਵਰਜ਼ ਪ੍ਰੋਗਰਾਮ ਦਾ ਮੁੱਖ ਮੰਤਵ ਇਹੀ ਹੈ ਕਿ ਜ਼ਿਲੇ ਦੀ ਸਫਲਤਾ ਨੂੰ ਨੌਜਵਨ ਪੀੜੀ ਨਾਲ ਰੂਬਰੂ ਕਰਵਾਇਆ ਜਾ ਸਕੇ ਤਾਂ ਜੋ ਅਚੀਵਰਜ਼ ਦੀ ਮਿਹਨਤ ਤੇ ਪ੍ਰਾਪਤ ਮੰਜ਼ਿਲ ਤੋਂ ਜਾਣੂੰ ਹੋ ਕੇ ਅੱਗੇ ਵੱਧਣ। ਉਨਾਂ ਅੱਗੇ ਦੱਸਿਆ ਕਿ ਜਿਲੇ ਦੇ ਹੁਸ਼ਿਆਰ ਅਤੇ ਕਾਬਲ ਵਿਦਿਆਰਥੀ ਜੋ ਪੜ੍ਹਾਈ, ਖੇਡਾਂ ਜਾਂ ਹੋਰ ਕਿਸੇ ਮੁਕਾਮ ਵਿਚ ਅੱਗੇ ਵੱਧਣਾ ਚਾਹੁੰਦੇ ਹਨ, ਉਨਾਂ ਦੀ ਵਿੱਤੀ ਮਦਦ ਕਰਨ ਲਈ ‘ਗੁਰਦਾਸਪੁਰ ਅਚਵੀਰਜ਼ ਪ੍ਰੋਮੇਸ਼ਨ ਸੁਸਾਇਟੀ ਦਾ ਗਠਨ ਕੀਤਾ ਗਿਆ ਹੈ ਅਤੇ ਅਚੀਵਰਜ਼ ਲਈ ਵਾਲ ਫੇਮ ਜਿਲਾ ਪ੍ਰਬੰਧਕੀ ਕੰਪਲੈਕਸ ਵਿਖ ਲਗਾਈ ਗਈ ਹੈ।
ਇਸ ਮੌਕੇ ਪਹਿਲੇ ਅਚੀਵਰਜ਼ ਸੀਨੀਅਰ ਸਿਵਲ ਸਰਵਿਸ ਅਧਿਕਾਰੀ ਸ੍ਰੀ ਰਜਿੰਦਰ ਕਸ਼ਅਪ (ਇੰਡੀਅਨ ਪੋਸਟਲ ਸਰਵਿਸ) ਜੋ ਦੀਨਾਨਗਰ ਦੇ ਵਸਨੀਕ ਹਨ ਅਤੇ 1988 ਵਿਚ ਇੰਡੀਅਨ ਸਿਵਲ ਸਰਵਿਸ ਕੁਆਲੀਫਾਈ ਕੀਤਾ ਤੇ 1989 ਵਿਚ ਇੰਡੀਅਨ ਪੋਸਟਲ ਸਰਵਿਸ ਵਿਚ ਜੁਆਇੰਨ ਕੀਤਾ। ਪੰਜਾਬ ਯੂਨੀਵਰਸਿਟੀ ਤੋਂ ਉਨਾਂ 1985 ਵਿਚ ਰਾਜਨੀਤਿਕ ਸਾਸ਼ਤਰ ਵਿਚ ਪੋਸਟ ਗਰੈਜ਼ੂਏਸ਼ਨ ਪਾਸ ਕੀਤੀ ਅਤੇ 2010 ਵਿਚ ਦਿੱਲੀ ਯੂਨੀਵਰਸਿਟੀ ਤੋਂ ਐਲ.ਐਲ.ਬੀ ਡਿਗਰੀ ਪਾਸ ਕੀਤੀ। ਸਿਵਲ ਸਰਵਿਸ ਜੁਆਇੰਨ ਕਰਨ ਤੋਂ ਪਹਿਲਾਂ ਉਨਾਂ 1986 ਤੋਂ 1989 ਤਕ ਪੁਲਿਸ ਵਿਭਾਗ ਵਲੋਂ ਡੀ.ਐਸ.ਪੀ ਵਜੋਂ ਸੇਵਾਵਾਂ ਨਿਭਾਈਆਂ ਸਨ। ਦਸੰਬਰ 2015 ਵਿਚ ਉਨਾਂ ਦੀ ਮਨਿਸਟਰੀ ਆਫ ਲਾਅ ਐਂਡ ਜਸਟਿਸ, ਨਵੀਂ ਦਿੱਲੀ ਵਿਖੇ ਜੁਆਇੰਟ ਸੈਕਰਟਰੀ ਵਜੋਂ ਚੋਣ ਹੋਈ ਅਤੇ ਉਨਾਂ ਦੀ ਹਾਈ ਕੋਰਟ ਦੇ ਜੱਜ, ਚੀਫ ਜਸਟਿਸ ਆਫ ਇੰਡੀਆ ਦੀ ਨਿਯੁਕਤੀ ਅਤੇ ਬਦਲੀਆਂ ਦੀ ਪ੍ਰਕਿਰਿਆ ਵਿਚ ਮੁੱਖ ਜ਼ਿੰਮੇਵਾਰੀ ਸੀ। ਦਸੰਬਰ 2015 ਤੋਂ ਲੈ ਕੇ ਹੁਣ ਤਕ ਕਰੀਬ 1000 ਤੋਂ ਵੱਧ ਜੱਜਾਂ ਦੀ ਹਾਈਕੋਰਟ ਅਤੇ ਸੁਪੀਰਮ ਕੋਰਟ ਵਿਚ ਨਿਯੁਕਤੀ ਦੀ ਪ੍ਰਕਿਰਿਆ ਵਿਚ ਉਨਾਂ ਦੀ ਸ਼ਮੂਲੀਅਤ ਰਹੀ ਹੈ। ਉਨਾਂ ਦੀ ਨਿਯੁਕਤੀ ਭਾਰਤ ਸਰਕਾਰ ਵਿਚ ਐਡੀਸ਼ਨਲ ਸੈਕਰਟਰੀ ਵਜੋਂ ਹੋਈ ਜੋ ਰਾਜ ਦੇ ਐਡੀਸ਼ਨਲ ਚੀਫ ਸੈਕਰਟਰੀ ਦੇ ਬਰਾਬਰ ਹੁੰਦੀ ਹੈ। ਉਨਾਂ ਵੱਖ-ਵੱਖ ਉੱਚ ਅਹੁਦਿਆਂ ਤੇ ਸੇਵਾਵਾਂ ਨਿਭਾਈਆਂ ਅਤੇ ਹੁਣ ਐਡੀਸ਼ਨਲ ਸੈਕਰਟਰੀ, ਭਾਰਤ ਸਰਕਾਰ ਵਿਚ ਸੇਵਾਵਾਂ ਨਿਭਾ ਰਹੇ ਹਨ।
ਉਨਾਂ ਜ਼ਿਲ੍ਹਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੱਚੇ ਇਕ ਬੀਜ਼ ਦੀ ਤਰਾਂ ਹੁੰਦੇ ਹਨ, ਜਿਸ ਤਰਾਂ ਦੀ ਉਨਾਂ ਦੀ ਸਾਂਭ ਸੰਭਾਲ ਜਾਂ ਪਰਵਰਿਸ਼ ਹੋਵੇਗੀ, ਉਹ ਉਸੇ ਤਰਾਂ ਦੇ ਹੀ ਬਣਨਗੇ। ਉਨਾਂ ਕਿਹਾ ਕਿ ਗੁਰਦਾਸਪੁਰ ਜ਼ਿਲ੍ਹਾ ਇਕ ਸਰਹੱਦੀ ਤੇ ਪਿਛੜਾ ਹੋਣ ਦੇ ਬਾਵਜੂਦ ਸਮੇਂ ਦੇ ਬਦਲਣ ਨਾਲ ਜ਼ਿਲੇ ਨੇ ਤਰੱਕੀ ਕੀਤੀ ਹੈ ਤੇ ਹਰ ਖੇਤਰ ਵਿਚ ਅਗਾਂਹਵਧੂ ਮੱਲਾਂ ਮਾਰੀਆਂ ਹਨ। ਉਨਾਂ ਕਿਹਾ ਕਿ ਪੜ੍ਹਾਈ ਸਮਾਜ ਦੇ ਵਿਕਾਸ ਲਈ ਬਹੁਤ ਜਰੂਰੀ ਹੈ , ਬਿਨਾਂ ਪੜ੍ਹਾਈ ਤੋਂ ਮਨੁੱਖ ਨਾ ਤਾਂ ਅੱਗੇ ਵੱਧ ਸਕਦਾ ਹੈ ਅਤੇ ਨਾ ਹੀ ਸਮਾਜ ਦੀ ਬਿਹਤਰੀ ਵਿਚ ਆਪਣਾ ਯੋਗਦਾਨ ਪਾ ਸਕਦਾ ਹੈ। ਉਨਾਂ ਕਿਹਾ ਕਿ ਸਿੱਖਿਆ, ਗਿਆਨ ਅਤੇ ਲਗਨ-ਮਿਹਨਤ ਨਾਲ ਜ਼ਿੰਦਗੀ ਵਿਚ ਕੁਝ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਕਿਤਾਬਾਂ ਦਾ ਮਨੁੱਖੀ ਜੀਵਨ ਵਿਚ ਅਹਿਮ ਸਥਾਨ ਹੈ। ਉਨਾਂ ਕਿਹਾ ਕਿ ਕਿਤਾਬਾਂ ਪੜ੍ਹਨ ਨਾਲ ਮਨੁੱਖ ਦੇ ਗਿਆਨ ਵਿਚ ਵਾਧਾ ਹੁੰਦਾ ਹੈ ਅਤੇ ਉਹ ਵੀ ਸਾਲ ਵਿਚ ਕਰੀਬ 20 ਕਿਤਾਬਾ ਪੜ੍ਹਦੇ ਹਨ। ਉਨਾਂ ‘ਫਸਟ ਟੀਚਰ’ ਨਾਂਅ ਦੀ ਬੁੱਕ ਪੜ੍ਹਣ ਲਈ ਅਧਿਆਪਕ ਵਰਗ ਨੂੰ ਖਾਸ ਤੋਰ ਤੇ ਅਪੀਲ ਕੀਤੀ। ਉਨਾਂ ਕਿਹਾ ਕਿ ਜ਼ਿੰਦਗੀ ਵਿਚ ਅਨੁਸ਼ਾਸਨ ਦਾ ਬਹੁਤ ਮਹੱਤਵ ਹੈ ਅਤੇ ਬਿਨਾਂ ਅਨੁਸ਼ਾਸਨ ਤੋ ਅੱਗੇ ਨਹੀਂ ਵਧਿਆ ਜਾ ਸਕਦਾ। ਮੋਜੂਦਾ ਹਲਾਤਾਂ ਵਿਚ ਮਿਲੇ ਮੌਕੇ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ। ਉਨਾਂ ਅੱਗੇ ਕਿਹਾ ਕਿ ਅਸੀ ਲੋਕਤੰਤਰ ਦੇਸ਼ ਵਿਚ ਰਹਿੰਦੇ ਹਨ, ਜਿਥੇ ਹਰ ਵਿਅਕਤੀ ਨੂੰ ਅੱਗੇ ਵੱਧਣ ਦੇ ਬਰਾਬਰ ਮੌਕੇ ਮਿਲਦੇ ਹਨ। ਆਖਰ ਵਿਚ ਉਨਾਂ ਡਿਪਟੀ ਕਮਿਸ਼ਨਰ ਵਲੋਂ ਸ਼ੁਰੂ ਕੀਤੇ ਗਏ ਇਸ ਨਿਵੇਕਲੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਬਹੁਤ ਵਧੀਆਂ ਪ੍ਰੋਗਰਾਮ ਹੈ, ਜੋ ਜਿਲੇ ਦੇ ਲੋਕਾਂ ਨੂੰ ਆਪਸ ਵਿਚ ਜੋੜਨ ਦਾ ਸਫਲ ਉਪਰਾਲਾ ਕਰ ਰਿਹਾ ਹੈ।
ਦੂਸਰੇ ਅਚਵੀਰਜ਼ ਜਪਲੀਨ ਕੌਰ, ਜੋ ਗਰੈਟਰ ਕੈਲਾਸ਼, ਬਟਾਲਾ ਦੀ ਵਸਨੀਕ ਹੈ ਨੇ ਦੱਸਿਆ ਕਿ 10ਵੀਂ ਜਮਾਤ 95.2 ਅੰਕ ਲੈ ਕੇ ਪਾਸ ਕੀਤੀ ਅਤੇ ਬਾਹਰਵੀਂ ਜਮਾਤ 85.1 ਫੀਸਦ ਅੰਕ ਪ੍ਰਾਪਤ ਕੀਤੇ। ਉਪਰੰਤ ਸਾਲ 2017 ਵਿਚ ਨੀਟ ਦਾ ਇਮਤਿਹਾਨ ਦਿੱਤਾ ਤੇ ਪੰਜਾਬ ਵਿਚੋਂ 117 ਰੈਂਕ ਤੇ ਇੰਡੀਆ ਵਿਚੋਂ 2862 ਰੈਂਕ ਪ੍ਰਾਪਤ ਕੀਤਾ। ਹੁਣ ਸਰਕਾਰੀ ਮੈਡੀਕਲ ਕਾਲਜ ਅੰਮਿ੍ਰਤਸਰ ਵਿਖੇ ਐਮ.ਬੀ.ਬੀ.ਐਸ ਦੇ ਚੋਥੇ ਸਾਲ ਵਿਚ ਪੜ੍ਹਾਈ ਕਰ ਰਹੇ ਹਨ। ਉਨਾਂ ਕਿਹਾ ਕਿ ਉਨਾਂ ਦਾ ਬਚਪਨ ਤੋਂ ਸੁਪਨਾ ਸੀ ਕਿ ਉਹ ਡਾਕਟਰ ਬਣਨ। ਉਨਾਂ ਕਿਹਾ ਕਿ ਜ਼ਿੰਦਗੀ ਵਿਚ ਅੱਗੇ ਵੱਧਣ ਲਈ ਲਗਾਤਾਰ ਮਿਹਨਤ ਕਰਦੇ ਰਹੋ, ਆਪਣਾ ਮਕਸਦ ਨਿਰਧਾਰਤ ਕਰੋ ਅਤੇ ਸਹੀ ਰਾਹ ਦਿਸੇਰਾ ਹੋਣਾ ਬਹੁਤ ਜਰੂਰੀ ਹੈ।
ਸਮਾਗਮ ਦੇ ਆਖਰ ਵਿਚ ਫੇਸਬੁੱਕ ਲਾਈਵ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਅਤੇ ਜ਼ਿਲ੍ਹਾ ਵਾਸੀਆਂ ਵਲੋਂ ਅਚਵੀਰਜ਼ ਨਾਲ ਸਵਾਲ-ਜਵਾਬ ਵੀ ਕੀਤੇ ਗਏ ਤੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਅਚੀਵਰਜ਼ ਨੂੰ ਮਾਣ-ਸਨਮਾਨ ਦਿੱਤਾ ਗਿਆ।
[Important News]$type=slider$c=4$l=0$a=0$sn=600$c=8
अधिक खबरे देखे .
-
टिहरी।।जिला मजिस्ट्रेट/जिला निर्वाचन अधिकारी टिहरी गढ़़वाल नितिका खंडेलवाल ने राज्य निर्वाचन आयोग, उत्तराखण्ड की अधिसूचना के क्रम में जनपद के...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
टिहरी।।(सू.वि.) जिलाधिकारी टिहरी गढ़वाल नितिका खण्डेलवाल ने जनपद के सभी निर्माणाधीन विभागों को निर्देश दिये है कि जनपद के जनहित से जुड़े महत्व...
-
देहरादून।।हरिद्वार जिला छोड़ बाकी प्रदेश के 12 जिलों में त्रिस्तरीय पंचायत चुनाव कराए जाने संबंधित अधिसूचना जारी हो गई है। त्रिस...
-
थौलधार।। धनोल्टी विधानसभा क्षेत्र के पंचायत चुनाव पर्यवेक्षकों अतर सिंह तोमर (पूर्व राज्य मंत्री)व जोगिंदर पुंडीर(किसान मोर्चा प्रदेश अध्यक्...
-
देहरादून।।थौलधार विकास समिति देहरादून के प्रथम वार्षिक सम्मेलन का भव्य आयोजन रविवार को थौलधार क्षेत्र के श्रेष्ठ वेडिंग पॉइंट में संपन्न हुआ...
-
ਬਟਾਲਾ 11 ਜੂਨ, (ਡਾ ਬਲਜੀਤ ਸਿੰਘ, ਨੀਰਜ ਸ਼ਰਮਾ, ਜਸਬੀਰ ਸਿੰਘ) - ਇਥੋਂ ਨਜ਼ਦੀਕ ਪਿੰਡ ਢਡਿਆਲਾ ਨਤ ਵਿਖੇ ਕਬੀਰ ਭਵਨ ਧਰਮ ਸਾਲਾ ਸਭਾ (ਰਜਿ) ਕਮੇਟੀ ਵੱਲੋਂ ਸਮੂਹ ਸੰਗ...
-
थौलधार।।11वें अन्तर्राष्ट्रीय योग दिवस से पूर्व कार्यक्रमों की श्रृंखला के अंतर्गत जिला आयुर्वेद विभाग टिहरी की थौलधार ब्लॉक की आयुष टीम द्व...
-
टिहरी।। वर्ष 2023 को विश्व स्तर पर अंतर्राष्ट्रीय मोटे अनाज वर्ष के रूप में मनाया जा रहा है। मोटे अनाज स्वास्थ्य के लिए गुणकारी है। इसलिए हम...
-
*डिस्ट्रिक्ट बार एसोसिएशन ने दी सेवानिवृत्त जिला जज रविंद्र विक्रम सिंह को विदाई* ...
COMMENTS