ਬਟਾਲਾ 24 ਫਰਵਰੀ (ਡਾ.ਬਲਜੀਤ ਸਿੰਘ ਢਡਿਆਲਾ,ਬਲਵੰਤ ਭਗਤ ,ਨੀਰਜ ਸ਼ਰਮਾ)ਪ੍ਰੈਕੀਸ਼ਨਰਜ਼ ਐਸ਼ੋਸੀਏਸ਼ਨ ਰਜਿ ਪੰਜਾਬ ਜਿਲ੍ਹਾ ਗੁਰਦਾਸਪੁਰ ਦੇ ਜਿਲ੍ਹੇ ਦੇ ਅਹੁਦੇਦਰਾਂ ਦੀ ਆਪਣੇ ਮਸਲਿਆਂ ਨੂੰ ਲੈ ਕੇ ਅਹਿਮ ਮੀਟਿੰਗ ਜਿਲ੍ਹਾ ਪ੍ਰਧਾਨ ਡਾ ਪਿਆਰਾ ਸਿੰਘ ਹਾਂਬੋਵਾਲ ਦੀ ਪ੍ਰਧਾਨਗੀ ਹੇਠ ਹੋਈ।
ਇਸ ਮੀਟਿੰਗ ਵਿੱਚ ਸੂਬਾ ਮੀਤ ਪ੍ਰਧਾਨ ਡਾ ਅਵਤਾਰ ਸਿੰਘ ਕਿਲ੍ਹਾ ਲਾਲ ਸਿੰਘ ਵੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਮੀਟਿੰਗ ਨੂੰ ਸੰਬੋਧਨ ਦੌਰਾਨ ਡਾ ਪਿਆਰਾ ਸਿੰਘ ਨੇ ਮੌਜੂਦਾ ਸਰਕਾਰ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਦੇ ਮੱਧ ਵਰਗ ਦੇ ਲੋਕਾਂ ਦੀਆਂ ਸਿਹਤ ਸਹੂਲਤਾਂ ਪੂਰੀਆ ਕਰਨ ਵਾਲੇ ਆਰ ਐਮ ਪੀ ਡਾਕਟਰਾਂ ਦੇ ਮਸਲੇ ਨੂੰ ਸਰਕਾਰ ਨੇ ਆਪਣੇ ਚਾਰ ਸਾਲ ਦੇ ਕਾਰਜ ਕਾਲ ਦੁਰਾਨ ਠੰਢੇ ਬਸਤੇ ਵਿੱਚ ਪਾ ਰੱਖਿਆ ਹੈ। ਪਰ ਆਪਣੇ ਚੋਣ ਮਨੋਰਥ ਪੱਤਰ ਵਿੱਚ ਪਾਉਣ ਦੇ ਬਾਵਜੂਦ ਵੀ ਹੱਲ ਨਹੀਂ ਕੀਤਾ।
[post_ads]
ਇਸ ਮੌਕੇ ਵੱਖ ਵੱਖ ਬੁਲਾਰਿਆਂ ਜਿੰਨਾ ਵਿਚ ਡਾ ਅਵਤਾਰ ਸਿੰਘ, ਜਿਲ੍ਹਾ ਜਨਰਲ ਸਕਤੱਰ ਡਾ ਭੂਪਿੰਦਰ ਸਿੰਘ ਗਿੱਲ, ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਡਾ ਸੰਤੋਖ ਰਾਜ, ਸਲਾਹਕਾਰ ਡਾ ਹਰਦਿਆਲ ਸਿੰਘ, ਜਿਲ੍ਹਾ ਕਮੇਟੀ ਮੈਂਬਰ ਡਾ ਸੰਤੋਖ ਰਾਜ ਧਾਰੀਵਾਲ, ਸਰਕਲ ਹਰਚੋਵਾਲ ਦੇ ਪ੍ਰਧਾਨ ਡਾ ਗੁਰਨੇਕ ਸਿੰਘ, ਦੀਨਾਨਗਰ ਦੇ ਪ੍ਰਧਾਨ ਡਾ ਸ਼ਾਮ ਲਾਲ, ਧਾਰੀਵਾਲ ਦੇ ਪ੍ਰਧਾਨ ਡਾ ਸਤਪਾਲ ਡਡਵਾ, ਡਾ ਕਸਮੀਰ ਸਿੰਘ ਧਾਂਦੋਈ ਅਤੇ ਡਾ ਸੁਖਬੀਰ ਸਿੰਘ ਕਾਹਨੂੰਵਾਨ ਆਦਿ ਬੁਲਾਰਿਆਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਮਸਲੇ ਦਾ ਹੱਲ ਤੁਰੰਤ ਕੀਤਾ ਜਾਵੇ ਅਗਰ ਇਹ ਮਸਲਾ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਵਿਧਾਨ ਸਭਾ ਚੋਣਾਂ ਵਿਚ ਇਸ ਦੇ ਨਤੀਜੇ ਭੁਗਤਣੇ ਪੈਣਗੇ।
COMMENTS