ਅਮ੍ਰਿੰਤਸਰ,26 ਫਰਵਰੀ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ ਸ਼ਰਮਾ, ਬਲਜੀਤ ਢਡਿਆਲਾ) - ਜਲ ਸਰੋਤ ਵਿਭਾਗ ਅਮ੍ਰਿੰਤਸਰ ਦੇ ਮੁੱਖ ਦਫਤਰ ਦੇ ਅਪਰਬਾਰੀ ਦੁਆਬ ਨਹਿਰ ਹਲਕਾ ਅਮ੍ਰਿੰਤਸਰ ਦੇ ਸੁਪਰਡੈਂਟ ਦਲਬੀਰ ਸਿੰਘ ਬਾਜਵਾ, ਸਿੰਚਾਈ ਅਤੇ ਬਿਜਲੀ ਖੋਜ ਸੰਸਥਾ ਅਮ੍ਰਿੰਤਸਰ ਦੇ ਦਫਤਰ ਤੋਂ ਸੀਨੀਅਰ ਸਹਾਇਕ ਨਾਨਕ ਚੰਦ ਅਤੇ ਚੌਕਸੀ ਵਿੰਗ ਦੇ ਸੀਨੀਅਰ ਸਹਾਇਕ ਸੁਮਿਤਰ ਸਿੰਘ ਵੱਲੋ ਲੰਬਾ ਸਮਾਂ ਆਪਣੀ ਸਰਕਾਰੀ ਸੇਵਾ ਨਿਭਾਉਣ ਉਪਰੰਤ ਅਜ ਸੇਵਾ ਮੁਕਤ ਹੋ ਗਏ ਹਨ।ਇਸ ਮੌਕੇ ਪੰਜਾਬ ਇਰੀਗੇਸਨ ਕਲੈਰੀਕਲ
ਐਸੋਸੀਏਸ਼ਨ ਦੇ ਪ੍ਰਧਾਨ ਮਨੀਸ਼ ਕੁਮਾਰ ਸੂਦ ਅਤੇ ਜਨਰਲ ਸਕੱਤਰ ਗੁਰਵੇਲ ਸਿੰਘ ਸੇਖੋਂ ਦੀ ਅਗਵਾਈ ਹੇਠ
ਉਨ੍ਹਾਂ ਦੇ ਸਨਮਾਨ ਵਿੱਚ ਰੱਖੇ ਇਕ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਉਨ੍ਹਾਂ ਨੂੰ ਫੁੱਲਾਂ ਦੇ ਗੁਲਦਸਤੇ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਹੋਰਨਾਂ ਤੋਂ ਇਲਾਵਾ ਇਸ ਸਮਾਗਮ ਵਿੱਚ ਉਚੇਚੇ ਤੌਰ ਤੇ ਪਹੁੰਚੇ ਵਖ ਵਖ ਯੂਨੀਅਨਾਂ ਦੇ ਆਗੂਆਂ ਜਿਸ ਵਿੱਚ ਸੀ ਪੀ ਐਫ ਯੂਨੀਅਨ ਦੇ ਜਿਲ੍ਹਾ ਪ੍ਰਧਾਸੰਜੀਵ ਕੁਮਾਰ ਸਰਮਾ,ਐਸ ਸੀ ਬੀ ਸੀ ਕਰਮਚਾਰੀ ਫੈਡਰੇਸ਼ਨ ਦੇ ਸੂਬਾ ਮੀਤ ਪ੍ਰਧਾਨ ਰਕੇਸ਼ ਕੁਮਾਰ ਬਾਬੋਵਾਲ,ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਦੇ ਆਗੂ ਸੁਸਪਾਲ ਠਾਕੁਰ, ਰਾਜਮਹਿੰਦਰ ਸਿੰਘ ਮਜੀਠਾ, ਵਨੀਤ ਕੋਹਲੀ,ਹਰਜਾਪ ਸਿੰਘ,ਹਰਜੀਤ ਸਿੰਘ,ਮਨੂੰ ਸਰਮਾ,ਮੈਡਮ ਸਰੋਜ ਸਰਮਾ,ਪਲਕ ਸਰਮਾ,ਅਮਨਦੀਪ ਕੌਰ,ਬਲਜਿੰਦਰ ਕੌਰ, ਤੇਜਬੀਰ ਸਿੰਘ,ਬਲਜਿੰਦਰ ਸਿੰਘ ਵਿਰਦੀ,ਸੁਖਦੇਵ ਸਿੰਘ ਸੁਪਰਡੈਂਟ,ਵਿਪਨ ਕੁਮਾਰ,ਓਮ ਪ੍ਰਕਾਸ਼,ਰਕੇਸ਼ ਕੁਮਾਰ,ਸੁਦਰਸ਼ਨ ਕੁਮਾਰ,ਕਮਲਦੀਪ ਸਿੰਘ,ਹਰਵਿੰਦਰ ਮਸੀਹ,ਹਰਜਿੰਦਰ ਸਿੰਘ,ਪੂਰਨ ਸਿੰਘ,ਰਾਜੇਸ਼ ਕੁਮਾਰ ਆਦਿ ਨੇ ਸੇਵਾ ਮੁਕਤ ਹੋਏ ਕਰਮਚਾਰੀਆਂ ਵੱਲੋ ਮਹਿਕਮੇ ਵਿੱਚ ਨਿਭਾਈਆਂ ਬੇਦਾਗ ਅਤੇ ਸਾਨਦਰ ਸੇਵਾਵਾਂ ਦੀ ਭਰਪੂਰ ਪ੍ਰਸੰਸਾ ਕੀਤੀ ।
ਫੋਟੋ ਕੈਪਸ਼ਨ-: ਸੇਵਾ ਮੁਕਤ ਕਰਮਚਾਰੀਆਂ ਨੂੰ ਸਨਮਾਨਿਤ ਕਰਦੇ ਹੋਏ ਸਟਾਫ ਮੈਂਬਰ ਅਤੇ ਯੂਨੀਅਨ ਆਗੂ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
COMMENTS