ਨਹਿਰੀ ਪਟਵਾਰ ਯੂਨੀਅਨ ਨੇ ਵਧੀਕ ਸਕੱਤਰ ਜਲ ਸਰੋਤ ਵਿਭਾਗ ਨੂੰ ਦਿੱਤਾ ਮੰਗ ਪੱਤਰ
ਅਮ੍ਰਿੰਤਸਰ,13 ਫਰਵਰੀ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ) - ਨਹਿਰੀ ਪਟਵਾਰ ਯੂਨੀਅਨ ਪੰਜਾਬ ਦੇ ਮੁੱਖ ਸਲਾਹਕਾਰ ਨਰਿੰਦਰ ਸਿੰਘ ਕੌੜਾ ਅਤੇ ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਕਰਮਚਾਰੀ ਫੈਡਰੇਸ਼ਨ ਪੰਜਾਬ ਇਕਾਈ ਅਮ੍ਰਿੰਤਸਰ ਦੇ ਪ੍ਰਧਾਨ ਨਿਸ਼ਾਨ ਸਿੰਘ ਰੰਧਾਵਾ ਦੀ ਅਗਵਾਈ ਹੇਠ ਇਕ ਵਫਦ ਕਰਮਚਾਰੀਆਂ ਨੂੰ ਦਰਪੇਸ਼ ਮੁਸ਼ਕਲਾਂ ਸੰਬੰਧੀ ਮੰਗਾਂ ਨੂੰ ਲੈ ਕੇ ਜਲ ਸਰੋਤ ਵਿਭਾਗ ਪੰਜਾਬ ਦੇ ਵਧੀਕ ਸਕੱਤਰ ਮੈਡਮ ਪਰਮਪਾਲ ਕੌਰ ਸਿੱਧੂ ਨੂੰ ਮਿਲ ਕੇ ਇਕ ਲਿਖਤੀ ਮੰਗ ਪੱਤਰ ਦਿੱਤਾ ਗਿਆ,ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਪੰਜਾਬ ਸਰਕਾਰ ਵੱਲੋਂ ਜਲ ਸਰੋਤ ਵਿਭਾਗ ਦੇ ਪੁਨਰਗਠਨ ਦੌਰਾਨ ਭੌਂ ਸੁਧਾਰ ਮੰਡਲ ਅ ਬ ਦ ਨ ਅਮ੍ਰਿੰਤਸਰ ਨੂੰ ਭੰਗ ਕਰਨ ਉਪਰੰਤ ਫੀਲਡ ਰੈਕਲਾਮੇਸਨ ਅਸਿਸਟੈਂਟ ਦੀਆਂ ਪੋਸਟਾਂ ਖਤਮ ਕਰ ਦਿਤੀਆਂ ਗਈਆਂ ਹਨ, ਦੀ ਐਡਜਸਟਮੈਟ ਲਈ ਉਨ੍ਹਾਂ ਨੂੰ ਨਹਿਰੀ ਪਟਵਾਰੀ ਦੀ ਪੋਸਟ ਤੇ ਪਦ ਉੱਨਤ ਕੀਤਾ ਜਾਵੇ।ਤਾਂ ਜੋ ਉਨ੍ਹਾਂ ਨੂੰ ਵਿੱਤੀ ਵਰ੍ਹੇ ਦੇ ਸੁਰੂ ਵਿੱਚ ਤਨਖਾਹਾਂ ਮਿਲਣ ਵਿੱਚ ਕੋਈ ਦਿੱਕਤ ਨਾ ਆਵੇ।ਉਕਤ ਸੰਬੰਧੀ ਜਾਣਕਾਰੀ ਦੇਦਿਆ ਯੂਨੀਅਨ ਆਗੂਆਂ ਨਰਿੰਦਰ ਸਿੰਘ ਕੌੜਾ ਅਤੇ ਨਿਸਾਨ ਸਿੰਘ ਰੰਧਾਵਾ ਨੇ ਕਿਹਾ ਕਿ ਐਫ ਆਰ ਏ ਅਤੇ ਨਹਿਰੀ ਪਟਵਾਰੀਆਂ ਦੇ ਕੰਮ ਇੱਕੋ ਜਿਹੇ ਹੋਣ ਕਰਕੇ ਅਤੇ ਮਹਿਕਮੇ ਵਿੱਚ ਲੰਮਾ ਸਮਾਂ ਤਜਰਬੇ ਦੇ ਅਧਾਰ ਤੇ ਉਨ੍ਹਾਂ ਨੂੰ ਨਹਿਰੀ ਪਟਵਾਰੀ ਦੀ ਪੋਸਟ ਤੇ ਪਦ ਉਨਤ ਕਰਨਾ ਬਣਦਾ ਹੈ,ਕਿਉਂਕਿ ਇਨ੍ਹਾਂ ਕਰਮਚਾਰੀਆਂ ਨੂੰ ਮਹਿਕਮੇ ਵਿੱਚ 25 - 30 ਸਾਲ ਤਕ ਦਾ ਕੰਮ ਕਰਨ ਦਾ ਤਜਰਬਾ ਅਤੇ ਦਸਵੀਂ ਪੱਧਰ ਤਕ ਦੀ ਵਿੱਦਿਅਕ ਯੋਗਤਾ ਵੀ ਹਾਸਿਲ ਹੈ।ਜਿਹੜੀ ਕਿ ਮਹਿਕਮੇ ਵੱਲੋ ਪਦ ਉੱਨਤੀ ਸਮੇਂ ਹੋਰਨਾਂ ਵਖ ਵਖ ਕੈਟਾਗਿਰੀਆ ਲਈ ਨਿਸਚਿਤ ਕੀਤੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਸਾਲ 2016 ਦੇ ਨਿਯਮਾਂ ਦੀ ਸੋਧ ਜਿਸ ਵਿੱਚ ਸਿਰਫ ਨਹਿਰੀ ਪਟਵਾਰੀਆਂ ਦੀ ਪਦ ਉੱਨਤੀ ਸਮੇਂ ਵਿੱਦਿਅਕ ਯੋਗਤਾ ਬੀ ਏ ਕੀਤੀ ਗਈ ਹੈ ਜਦ ਕਿ ਉਸ ਤੋਂ ਉਪਰਲੇ ਅਹੁਦੇ ਜਿਵੇਂ ਕਿ ਏ ਆਰ ਸੀ, ਆਰ ਸੀ ਅਤੇ ਐਚ ਆਰ ਸੀ ਦੀਆਂ ਪਦ ਉਨਤੀਆ ਸਿਰਫ ਦਸਵੀਂ ਪਾਸ ਯੋਗਤਾ ਦੇ ਅਧਾਰ ਤੇ ਹੀ ਕੀਤੀਆਂ ਜਾ ਰਹੀਆਂ ਹਨ। ਜਿਸ ਨਾਲ ਮਹਿਕਮੇ ਵਿੱਚੋਂ ਪਟਵਾਰੀ ਦੀ ਪਦ ਉੱਨਤੀ ਲਈ ਨਿਸਚਿਤ ਕੀਤੇ ਗਏ 15% ਕੋਟੇ ਦੇ ਕਰਮਚਾਰੀਆਂ ਲਈ ਯੋਗਤਾ ਬੀ ਏ(ਗਰੈਜੂਏਟ) ਕਰਨ ਨਾਲ ਉਨ੍ਹਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਯੂਨੀਅਨ ਨੇ ਮੰਗ ਕੀਤੀ ਹੈ ਸਾਲ 2016 ਦੇ ਨਿਯਮਾਂ ਵਿੱਚ ਸੋਧ ਕਰਕੇ ਮਹਿਕਮੇ ਵਿੱਚ ਲੰਮੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਦਸਵੀਂ ਪਾਸ ਕਰਮਚਾਰੀਆਂ ਨਾਲ ਅਜਿਹੇ ਵਿਤਕਰੇ ਨੂੰ ਦੂਰ ਕਰਕੇ ਉਨ੍ਹਾਂ ਨੂੰ ਨਹਿਰੀ ਪਟਵਾਰੀ ਦੀ ਤਰੱਕੀ ਦਾ ਮੌਕਾ ਦਿੱਤਾ ਜਾਵੇ। ਇਸ ਮੌਕੇ ਵਧੀਕ ਸਕੱਤਰ ਜਲ ਸਰੋਤ ਵਿਭਾਗ ਵੱਲੋ ਯੂਨੀਅਨ ਦੀਆਂ ਮੰਗਾਂ ਨੂੰ ਸੁਣਨ ਉਪਰੰਤ ਉਨ੍ਹਾਂ ਨੇ ਵਿਸਵਾਸ ਦਿਵਾਇਆ ਕਿ ਜਾਇਜ ਮੰਗਾਂ ਦਾ ਜਲਦੀ ਹੀ ਹਲ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਤਿੰਦਰ ਸਿੰਘ, ਸੁਰਿੰਦਰਪਾਲ ਸਿੰਘ,ਸਰਬਜੀਤ ਸਿੰਘ,ਰਜਨੀਸ਼ ਵਰਮਾ,ਹੁਸ਼ਿਆਰ ਸਿੰਘ ਆਦਿ ਵੀ ਹਾਜਰ ਸਨ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
COMMENTS