ਦਿੱਲੀ ਮੋਰਚੇ ਵਿੱਚ ਪਿੰਡ ਕੋਟਲੀ ਢੋਲੇਸਾਹ ਦੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਅੰਮ੍ਰਿਤਸਰ,23 ਜਨਵਰੀ ( ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ ) ਦਿੱਲੀ ਮੋਰਚੇ ਵਿੱਚ ਗਏ ਹਲਕਾ ਮਜੀਠਾ ਦੇ ਪਿੰਡ ਕੋਟਲੀ ਢੋਲੇਸਾਹ ਦੇ ਕਿਸਾਨ ਰਤਨ ਸਿੰਘ ਪੁੱਤਰ ਸੌਦਾਗਰ ਸਿੰਘ (70) ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ । ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਲਖਵਿੰਦਰ ਸਿੰਘ ਵਰਿਆਮ ਨੰਗਲ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਤਨ ਸਿੰਘ ਆਪਣੇ ਪੋਤਰੇ ਨਾਲ 20 ਜਨਵਰੀ ਨੂੰ ਜੱਥੇਬੰਦੀ ਦੇ ਜੋਨ ਕੱਥੂਨੰਗਲ ਦੀ ਇਕਾਈ ਪਿੰਡ ਬੱਜੂਮਾਨ ਦੇ ਕਿਸਾਨ ਜੱਥੇ ਨਾਲ ਦਿੱਲੀ ਗਿਆ ਸੀ ਜਿੱਥੇ ਬੀਤੀ ਰਾਤ ਉਸਨੂੰ ਉਲਟੀਆਂ ਟੱਟੀਆਂ ਆਈਆਂ ਅਤੇ ਦਿਨ ਚੜਦਿਆਂ ਦਿਲ ਦਾ ਦੌਰਾ ਪੈਣ ਕਾਰਨ ਉਸਦੀ ਮੌਤ ਹੋ ਗਈ । ਉਨ੍ਹਾਂ ਦੱਸਿਆ ਕਿ ਜੱਥੇਬੰਦੀ ਦੇ ਆਗੂ ਝਿਰਮਲ ਸਿੰਘ ਬੱਜੂਮਾਨ ਉਸਦੀ ਮਿ੍ਤਕ ਦੇਹ ਲੈ ਕੇ ਦਿੱਲੀ ਤੋਂ ਉਸਦੇ ਦੇ ਪਿੰਡ ਕੋਟਲੀ ਢੋਲੇਸਾਹ ਲਈ ਰਵਾਨਾ ਹੋ ਚੁੱਕੇ ਹਨ ।
ਕੈਪਸ਼ਨ :ਮਿ੍ਤਕ ਕਿਸਾਨ ਰਤਨ ਸਿੰਘ ਦੀ ਫਾਈਲ ਫੋਟੋ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
COMMENTS