ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ
ਅੰਮ੍ਰਿਤਸਰ,27 ਜਨਵਰੀ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ/ਵਿੱਕੀ /ਪੱਡਾ) - ਪਿੰਡ ਪਾਖਰਪੁਰਾ ਦੀ ਲਹਿੰਦੀ ਪੱਤੀ ਗੁਰਦੁਆਰਾ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ। ਸੰਗਤਾਂ ਵੱਲੋਂ ਅੰਮ੍ਰਿਤ ਵੇਲੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਉਪਰੰਤ ਬਾਬਾ ਰਤਨ ਸਿੰਘ ਜੀ ਨੇ ਕਥਾ ਦੁਆਰਾ ਬਾਬਾ ਦੀਪ ਸਿੰਘ ਜੀ ਦੀ ਜੀਵਨੀ ਤੇ ਚਾਨਣਾ ਪਾ ਕਿ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸ੍ਰ ਅਵਤਾਰ ਸਿੰਘ ਕਾਹਲੋ,ਤਰਲੋਕ ਸਿੰਘ, ਮੈਨੇਜਰ ਅਜੀਤ ਸਿੰਘ ਖੈੜਾ, ਇੰਸਪੈਕਟਰ ਖਜਾਨ ਸਿੰਘ,ਸੇਵਾ ਮੁਕਤ ਮੁੱਖ ਅਧਿਆਪਕ ਸ੍ਰ ਸਤਨਾਮ ਸਿੰਘ ਸਟੇਟ ਐਵਾਰਡੀ, ਪ੍ਰਿੰਸੀਪਲ ਕੁਲਤਾਰ ਸਿੰਘ, ਕੰਡਕਟਰ ਪਰਮਜੀਤ ਸਿੰਘ, ਗਿਆਨ ਸਿੰਘ ਖੈੜਾ, ਹੌਲਦਾਰ ਬਲਬੀਰ ਸਿੰਘ, ਬਲਕਾਰ ਸਿੰਘ ਦੋਧੀ, ਬਲਬੀਰ ਸਿੰਘ ਕਾਹਲੋ, ਬਾਬਾ ਅੰਬਾ,ਲੱਕੀ ਕਾਹਲੋ,ਬਾਊ ਆਦਿ ਪਤਵੰਤਿਆਂ ਤੋਂ ਇਲਾਵਾ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਸੰਗਤਾਂ ਵੱਲੋਂ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ।
ਤਸਵੀਰ ਕੈਪਸਨ: ਬਾਬਾ ਰਤਨ ਸਿੰਘ ਜੀ ਕਥਾ ਸਰਵਣ ਕਰਵਾਉਂਦੇ ਹੋਏ ਅਤੇ ਲੰਗਰ ਛਕਦੀਆਂ ਹੋਈਆਂ ਸੰਗਤਾਂ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
COMMENTS