ਐਸ ਸੀ ਬੀ ਸੀ ਕਰਮਚਾਰੀ ਫੈਡਰੇਸ਼ਨ ਵੱਲੋ ਕਲੰਡਰ ਰਿਲੀਜ਼
ਅਮ੍ਰਿੰਤਸਰ,12 ਜਨਵਰੀ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ/ਵਿੱਕੀ /ਪੱਡਾ) - ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਕਰਮਚਾਰੀ ਫੈਡਰੇਸ਼ਨ ਵੱਲੋ ਸਾਲ 2021ਦਾ ਕਲੰਡਰ ਜਿਸ ਵਿੱਚ ਭਾਰਤ ਦੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਜੀ ਅਤੇ ਭਾਰਤ ਦੇ ਸਦਨ ਨੂੰ ਦਰਸਾਉਂਦੀ ਹੋਈ ਤਸਵੀਰ ਹੈ,ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕਰਮਚਾਰੀਆਂ ਦੀ ਭਾਰੀ ਇਕੱਤਰਤਾ ਦੌਰਾਨ ਫੈਡਰੇਸ਼ਨ ਦੇ ਜਨਰਲ ਸਕੱਤਰ ਗੁਰਮੀਤ ਥਾਪਾ ਅਤੇ ਰਾਜੇਸ਼ ਕੁਮਾਰ ਦੀ ਅਗਵਾਈ ਹੇਠ ਰੱਖੇ ਇਕ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਇਸ ਨਵੇਂ ਸਾਲ ਦੇ ਕਲੰਡਰ ਨੂੰ ਸੂਬਾ ਸਕੱਤਰ ਜਨਰਲ ਲਖਵਿੰਦਰ ਸਿੰਘ ਪਾਸੋਂ ਜਾਰੀ ਕਰਵਾਇਆ ਗਿਆ। ਇਸ ਮੌਕੇ ਫੈਡਰੇਸ਼ਨ ਦੇ ਜਿਲ੍ਹਾ ਪ੍ਰਧਾਨ ਨਿਸ਼ਾਨ ਸਿੰਘ ਰੰਧਾਵਾ, ਸੂਬਾ ਮੀਤ ਪ੍ਰਧਾਨ ਰਕੇਸ਼ ਕੁਮਾਰ ਬਾਬੋਵਾਲ,ਮਹਿੰਦਰ ਰਾਜ, ਵਰਿੰਦਰ ਸਿੰਘ,ਅਰਵਿੰਦਰ ਸਿੰਘ,ਮਨਪ੍ਰੀਤ ਸਿੰਘ,ਜਤਿੰਦਰ ਕੁਮਾਰ,ਲਵਪ੍ਰੀਤ ਸਿੰਘ,ਹਰਜੀਤ ਸਿੰਘ,ਜਸਪਾਲ ਸਿੰਘ,ਨਰਿੰਦਰ ਕੁਮਾਰ,ਪਵਨ ਕੁਮਾਰ,ਸੱਜਣ ਸਿੰਘ ਆਦਿ ਵੀ ਹਾਜ਼ਰ ਸਨ। ਫੋਟੋ ਕੈਪਸ਼ਨ-: ਫੈਡਰੇਸ਼ਨ ਵੱਲੋਂ ਤਿਆਰ ਕੀਤਾ ਨਵੇਂ ਸਾਲ ਦਾ ਕਲੰਡਰ ਜਾਰੀ ਕਰਦੇ ਹੋਏ ਸੂਬਾ ਸਕੱਤਰ ਜਨਰਲ ਲਖਵਿੰਦਰ ਸਿੰਘ ਅਤੇ ਹੋਰ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
COMMENTS