ਨਹਿਰੀ ਪਟਵਾਰ ਯੂਨੀਅਨ ਸਰਕਲ ਅਮ੍ਰਿੰਤਸਰ ਨੇ ਸੂਬਾ ਕਮੇਟੀ ਨੂੰ ਸਹਾਇਤਾ ਫੰਡ ਭੇਜਿਆ
ਅਮ੍ਰਿੰਤਸਰ,28 ਜਨਵਰੀ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ) - ਨਹਿਰੀ ਪਟਵਾਰ ਯੂਨੀਅਨ ਜਲ ਸਰੋਤ ਵਿਭਾਗ ਪੰਜਾਬ ਦੀ ਇਕਾਈ ਯੂ ਬੀ ਡੀ ਸੀ ਸਰਕਲ ਅਮ੍ਰਿੰਤਸਰ ਦੇ ਅਹੁਦੇਦਾਰਾਂ ਦੀ ਭਾਰ ਇਕੱਤਰਤਾ ਸਤਨਾਮ ਸਿੰਘ ਸਰਕਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਉਚੇਚੇ ਤੌਰ ਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਰਾਜਦੀਪ ਸਿੰਘ ਚੰਦੀ ਅਤੇ ਕ੍ਰਿਪਾਲ ਸਿੰਘ ਪੰਨੂ ਪਹੁੰਚੇ।ਇਸ ਮੌਕੇ ਉਕਤ ਸੂਬਾਈ ਆਗੂਆਂ ਅਤੇ ਸਮੂੰਹ ਅਹੁਦੇਦਾਰਾਂ ਨੇ ਯੂਨੀਅਨ ਨੂੰ ਮਜਬੂਤ ਕਰਨ ਹਿੱਤ ਸੈਕਸ਼ਨ,ਡਵੀਜ਼ਨ ਅਤੇ ਸਰਕਲ ਪੱਧਰ ਤੇ ਮੈਂਬਰਸ਼ਿਪ ਕਰਨ ਅਤੇ ਸੂਬਾ ਕਮੇਟੀ ਵੱਲੋ ਯੂਨੀਅਨ ਦੇ ਕੰਮਾਂ ਕਾਰਾਂ ਨੂੰ ਚਲਦਾ ਰੱਖਣ ਲਈ ਸਹਾਇਤਾ ਫੰਡ ਇਕੱਠਾ ਕਰਨ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।ਜਿਸ ਤੇ ਸਮੂੰਹ ਅਹੁਦੇਦਾਰਾਂ ਵੱਲੋ ਸਹਿਮਤੀ ਪ੍ਰਗਟਾਉਂਦਿਆਂ ਹੋਇਆ ਮੀਟਿੰਗ ਵਿੱਚ ਉਚੇਚੇ ਤੌਰ ਤੇ ਪਹੁੰਚੇ ਸੂਬਾ ਆਗੂਆਂ ਨੂੰ ਯੂਨੀਅਨ ਦੀ ਮਜਬੂਤੀ ਲਈ ਸਹਾਇਤਾ ਫੰਡ ਵਜੋਂ ਮਾਇਆ ਦੀ ਥੈਲੀ ਭੇਂਟ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜੰਡਿਆਲਾ ਮੰਡਲ ਦੇ ਪ੍ਰਧਾਨ ਹਰਨੇਕ ਸਿੰਘ,ਮਜੀਠਾ ਮੰਡਲ ਦੇ ਪ੍ਰਧਾਨ ਹਰਿੰਦਰਪਾਲ ਸਿੰਘ,ਸਰਕਲ ਦੇ ਚੇਅਰਮੈਨ ਨਿਰਮਲ ਸਿੰਘ,ਖਜਾਨਚੀ ਦੀਪਕ ਕੁਮਾਰ,ਸੀਨ:ਮੀਤ ਪ੍ਰਧਾਨ ਬਲਦੇਵ ਸਿੰਘ ਫੌਜੀ,ਭਗਵੰਤ ਸਿੰਘ ਰੰਧਾਵਾ,ਰਾਹੁਲ ਕਲੋਤਰਾ,ਹਰਜਿੰਦਰ
ਸਿੰਘ,ਗੁਰਮੁਖਿ ਸਿੰਘ,ਅਨੋਖ ਸਿੰਘ,ਚਰਨਜੀਤ ਸਿੰਘ,ਪ੍ਰਿਤਪਾਲ ਸਿੰਘ,ਮਨਜਿੰਦਰ ਸਿੰਘ ਸਰਕਲ ਜਨਰਲ ਸਕੱਤਰ,ਹਰਨੇਕ ਸਿੰਘ ਫੌਜੀ,ਕੁਲਵੰਤ ਸਿੰਘ ਮੰਮਣਕੇ,ਬਿਕਰਮਜੀਤ ਸਿੰਘ,ਸੁਰਜੀਤ ਸਿੰਘ,ਬਾਬਾ ਅਮਿੰਤਵੀਰ ਸਿੰਘ,ਲਖਵੀਰ ਸਿੰਘ,ਗੁਰਨਿਸਾਨ ਸਿੰਘ,ਸੁਖਰਾਜ ਸਿੰਘ,ਅਸ਼ਵਨੀ ਕੁਮਾਰ ਆਦਿ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ-: ਨਹਿਰੀ ਪਟਵਾਰ ਯੂਨੀਅਨ ਸਰਕਲ ਅਮ੍ਰਿੰਤਸਰ ਦੇ ਅਹੁਦੇਦਾਰ ਸੂਬਾ ਕਮੇਟੀ ਦੇ ਆਗੂਆਂ ਨੂੰ ਸਹਾਇਤਾ ਫੰਡ ਭੇਂਟ ਕਰਦੇ ਹੋਏ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।

COMMENTS