ਯੂਨੀਅਨ ਵਿੱਚ ਵਧੀਆ ਸੇਵਾਵਾਂ ਨਿਭਾਉਣ ਤੇ ਪਨੂੰ ਸਨਮਾਨਿਤ,
ਅਮ੍ਰਿੰਤਸਰ, 12 ਜਨਵਰੀ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ ਸ਼ਰਮਾ) - ਨਹਿਰੀ ਪਟਵਾਰ ਯੂਨੀਅਨ ਪੰਜਾਬ ਦੀ ਯੂ ਬੀ ਡੀ ਸੀ ਸਰਕਲ ਅਮ੍ਰਿੰਤਸਰ ਵਿਖੇ ਹੋਈ ਭਰਵੀਂ ਮੀਟਿੰਗ ਦੌਰਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਕਿਰਪਾਲ ਸਿੰਘ ਪਨੂੰ ਵੱਲੋ ਯੂਨੀਅਨ ਦੀ ਮਜਬੂਤੀ ਲਈ ਅਤੇ ਰੈਵੀਨਿਊ ਸਟਾਫ ਦੀਆਂ ਮੰਗਾਂ ਸੰਬੰਧੀ ਸਿਰਤੋੜ ਯਤਨਾਂ ਅਤੇ ਨਿਰਪੱਖਤਾ ਨਾਲ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਤੇ ਬਾਖੂਬੀ ਸੇਵਾਵਾਂ ਬਦਲੇ ਯੂ ਬੀ ਡੀ ਸੀ ਸਰਕਲ ਅਮ੍ਰਿੰਤਸਰ ਦੇ ਸਮੂੰਹ ਰੈਵੀਨਿਊ ਸਟਾਫ ਵੱਲੋ ਸ: ਪਨੂੰ ਨੂੰ ਸੂਬਾ ਪ੍ਰਧਾਨ ਜਸਕਰਨ ਸਿੰਘ ਗਹਿਰੀ ਬੁੱਟਰ ਅਤੇ ਉਚੇਚੇ ਤੌਰ ਤੇ ਪਹੁੰਚੀ ਸਮੁੱਚੀ ਸੂਬਾ ਕਮੇਟੀ ਦੇ ਮੈਂਬਰਾਂ ਦੀ ਹਾਜਰੀ ਵਿੱਚ ਸਨਮਾਨਿਤ ਕਰਦਿਆਂ ਕਿਹਾ ਕਿ ਸ: ਪਨੂੰ ਇਕ ਅਜਿਹੇ ਯੂਨੀਅਨ ਲੀਡਰ ਹਨ ਜੋ ਹਰ ਵਕਤ ਮੁਲਾਜਮ ਵਰਗ ਦੇ ਦੁੱਖ ਸੁੱਖ ਵਿੱਚ ਸਰੀਕ ਹੁੰਦੇ ਹਨ।ਕਿਸੇ ਵੀ ਮੁਸਕਲ ਸਮੇਂ ਦਿਨ ਹੋਵੇ ਜਾਂ ਫਿਰ ਰਾਤ ਦੀ ਪ੍ਰਵਾਹ ਨਾ ਕਰਦੇ ਹੋਏ ਹਰ ਸੱਦੇ ਤੇ ਪਹੁੰਚ ਜਾਂਦੇ ਹਨ। ਅਜਿਹੇ ਇਮਾਨਦਾਰ ਅਤੇ ਨਿਧੜਕ ਲੀਡਰਾਂ ਦਾ ਦਿਲੋਂ ਸਤਿਕਾਰ ਹੈ। ਜੋ ਬਿਨਾਂ ਲਾਲਚ ਅਤੇ ਨਿੱਜੀ ਸਿਵਾਰਥ ਦੇ ਜਮਾਤ ਦੀ ਸੇਵਾ ਕਰ ਰਹੇ ਹਨ।ਇਸ ਮੌਕੇ ਯੂਨੀਅਨ ਦੇ ਸਰਪ੍ਰਸਤ ਸੰਤੋਸ਼ ਗਰਗ,ਚੇਅਰਮੈਨ ਸੁਭਾਸ਼ ਮੋਦਗਿੱਲ,ਉਪ ਚੇਅਰਮੈਨ ਪ੍ਰਦੀਪ ਕੁਮਾਰ ਸਰਮਾ, ਸੀਨੀ: ਮੀਤ ਪ੍ਰਧਾਨ ਰਾਜਦੀਪ ਸਿੰਘ ਚੰਦੀ, ਯੂ ਬੀ ਡੀ ਸੀ ਸਰਕਲ ਦੇ ਪ੍ਰਧਾਨ ਸਤਨਾਮ ਸਿੰਘ,ਨਿਰਮਲ ਸਿੰਘ, ਸੁਖਬੀਰ ਸਿੰਘ ਕੋਹਲੀ, ਬਲਦੇਵ ਸਿੰਘ, ਹਰਨੇਕ ਸਿੰਘ,ਸਤਨਾਮ ਸਿੰਘ,ਗੁਰਪ੍ਰੀਤ ਸਿੰਘ ਪੱਲਾ,ਗੁਰਦਿਆਲ ਸਿੰਘ,ਭਗਵੰਤ ਸਿੰਘ,ਰਣਜੀਤ ਸਿੰਘ,ਰਮਨ ਪਰਮਾਰ,ਪ੍ਰਿਤਪਾਲ ਸਿੰਘ,ਲਖਵੀਰ ਸਿੰਘ,ਅਨਮੋਲ ਸਿੰਘ,ਗੁਰਜੀਤ ਸਿੰਘ,ਗੁਰਮੁਖ ਸਿੰਘ,ਕਰਨਦੀਪ ਸਿੰਘ,ਗੁਰਵਿੰਦਰ ਸਿੰਘ ਆਦਿ ਵੀ ਹਾਜਰ ਸਨ।
ਫੋਟੋ ਕੈਪਸ਼ਨ-: ਨਹਿਰੀ ਪਟਵਾਰ ਯੂਨੀਅਨ ਪੰਜਾਬ ਦੇ ਆਗੂ ਕਿਰਪਾਲ ਸਿੰਘ ਪਨੂੰ ਨੂੰ ਸਨਮਾਨਿਤ ਕਰਦੇ ਹੋਏ ਸਮੂੰਹ ਰੈਵੀਨਿਊ ਸਟਾਫ ਦੇ ਕਰਮਚਾਰੀ ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
COMMENTS