ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਨੇ ‘ਪ੍ਰੈਸ ਕਲੱਬ ਅੰਮ੍ਰਿਤਸਰ’ ਦੀ ਸਾਫ-ਸਫਾਈ ਦੀ ਕੀਤੀ
ਚੋਣ ਹੋਣ ਤੱਕ ਐਸੋਸੀਏਸ਼ਨ ਕਰੇਗੀ ਕਲੱਬ ਦੀ ਦੇਖ ਭਾਲ: ਅਮਰਿੰਦਰ ਸਿੰਘ, ਮਸੌਣ
ਕਲੱਬ ਦੀ ਸਾਫ-ਸਫਾਈ ਦੇ ਫੈਸਲੇ ਨਾਲ ਸਮੂੰਹ ਪੱਤਰਕਾਰ ਭਾਈਚਾਰੇ ‘ਚ ਖੁਸ਼ੀ ਦੀ ਲਹਿਰ: ਭੰਗੂ
ਅੰਮ੍ਰਿਤਸਰ, 27 ਦਸੰਬਰ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ,ਵਿੱਕੀ ,ਪੱਡਾ) - ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ (ਰਜਿ) ਦੇ ਕੌਮੀ ਚੇਅਰਮੈਨ ਸ. ਅਮਰਿੰਦਰ ਸਿੰਘ ਅਤੇ ਰਾਸ਼ਟਰੀ ਪ੍ਰਧਾਨ ਸ. ਰਣਜੀਤ ਸਿੰਘ ਮਸੌਣ ਦੀ ਅਗਾਵਈ ਹੇਠ ਸਮੂੰਹ ਅਹੁਦੇਦਾਰਾਂ ਅਤੇ ਮੈਂਬਰ ਸਾਹਿਬਾਨ ਨੇ ਅੱਜ ਨਿਊ ਅੰਮ੍ਰਿਤਸਰ ਵਿੱਖੇ ਸਥਿਤ ‘ਪ੍ਰੈਸ ਕਲੱਬ ਅੰਮ੍ਰਿਤਸਰ’ ਦੀ ਸਾਫ-ਸਫਾਈ ਦੀ ਸ਼ੁਰੂਆਤ ਕੀਤੀ। ਇਸ ਦੋਰਾਨ ਚੇਅਰਮੈਨ ਸ. ਅਮਰਿੰਦਰ ਸਿੰਘ ਅਤੇ ਪ੍ਰਧਾਨ ਸ. ਰਣਜੀਤ ਸਿੰਘ ਮਸੌਣ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਸਾਫ-ਸਫਾਈ ਨਾ ਹੋਣ ਕਾਰਨ ਕਲੱਬ ਦੀ ਹਾਲਤ ਬਦ ਤੋਂ ਬਦਤਰ ਹੋਈ ਪਈ ਅਤੇ ਥਾਂ-ਥਾਂ ਘਾਹ-ਬੂਟੀ ਉੱਗੀ ਹੋਣ ਕਾਰਨ ਇਹ ਪ੍ਰੈਸ ਕਲੱਬ ਖੰਡਰ ਦਾ ਰੂਪ ਧਾਰਨ ਕਰਦਾ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਜਿੰਨ੍ਹੀ ਦੇਰ ਤੱਕ ਪ੍ਰੈਸ ਕਲੱਬ ਅੰਮ੍ਰਿਤਸਰ ਦੀ ਚੋਣ ਨਹੀਂ ਹੋ ਜਾਂਦੀ, ਉਨੀ ਦੇਰ ਤੱਕ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ (ਰਜਿ) ਸਾਫ-ਸਫਾਈ ਅਤੇ ਬਿਲਡਿੰਗ ਦੀ ਟੁੱਟ-ਭੱਜ ਨੂੰ ਠੀਕ, ਰੰਗ-ਰੋਗਨ, ਛਾਂ ਦਾਰ ਬੂਟੇ, ਫੱਲ ਦਾਰ ਬੂਟੇ ਅਤੇ ਫੁੱਲਾਂ ਦੇ ਬੂਟੇ ਆਦਿ ਆਪਣੇ ਖਰਚੇ ‘ਤੇ ਲਗਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਵਾਰ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਵੱਲੋਂ ਲੋਹੜੀ ਦਾ ਤਿਉਹਾਰ ਪ੍ਰੈਸ ਕਲੱਬ ਵਿਚ ਬੜੀ ਧੂਮ-ਧਾਮ ਨਾਲ ਮਨਾਇਆ ਜਾਵੇਗਾ।ਇਸ ਮੋਕੇ ਜ਼ਿਲ੍ਹਾ ਪ੍ਰਧਾਨ ਹਰਪਾਲ ਭੰਗੂ ਨੇ ਕਿਹਾ ਕਿ ਪ੍ਰੈਸ ਕਲੱਬ ਅੰਮ੍ਰਿਤਸਰ ਦੀ ਸਾਫ-ਸਫਾਈ ਦੇ ਫੈਸਲੇ ਨਾਲ ਸਮੂੰਹ ਪੱਤਰਕਾਰ ਭਾਈਚਾਰੇ ‘ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਜਿਸ ਦਾ ਸਾਰਾ ਸਿਹਰਾ ਚੇਅਰਮੈਨ ਸ. ਅਮਰਿੰਦਰ ਸਿੰਘ ਅਤੇ ਪ੍ਰਧਾਨ ਸ. ਰਣਜੀਤ ਸਿੰਘ ਮਸੌਣ ਨੂੰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦੇਸ਼ ਭਰ ‘ਚ ਇਕ ਅਜਿਹੀ ਸੰਸਥਾ ਹੈ, ਜਿਸ ਨੇ ਪੱਤਰਕਾਰਾਂ ‘ਤੇ ਹੋ ਰਹੀਆਂ ਧੱਕੇਸ਼ਾਹੀਆ ਅਤੇ ਉਨ੍ਹਾਂ ਨੂੰ ਹਰ ਹੀਲੇ ਇੰਨਸਾਫ ਦਵਾਉਣ ਦਾ ਬੀੜਾ ਚੁੱਕਿਆ ਹੋਇਆ ਹੈ।
ਪ੍ਰੈਸ ਕਲੱਬ ਅੰਮ੍ਰਿਤਸਰ ਦੀ ਬਿਲਡਿੰਗ ਵਾਸਤੇ ਇੱਕ ਸਫ਼ਾਈ ਕਰਮਚਾਰੀ ਨੂੰ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਵੱਲੋਂ ਆਪਣੇ ਖਰਚੇ ਤੇ ਪੱਕਾ ਰੱਖ ਲਿਆ ਗਿਆ ਹੈਂ ਅਤੇ ਪ੍ਰੈਸ ਕਲੱਬ ਦੀ ਸਾਫ਼ ਸਫ਼ਾਈ ਦੀ ਨਿਗਰਾਨੀ ਵਾਸਤੇ ਐਸੋਸ਼ੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਦਲਬੀਰ ਸਿੰਘ ਭਰੋਵਾਲ ਦੀ ਜ਼ੁੰਮੇਵਾਰੀ ਲਗਾ ਦਿੱਤੀ ਗਈ ਹੈ ਜੋਂ ਰੋਜ਼ ਬਿਲਡਿੰਗ ਦੇ ਕੰਮ ਦੀ ਜੁੰਮੇਵਾਰੀ ਵੇਖਣਗੇ। ਇਸ ਮੋਕੇ ਜੋਗਾ ਸਿੰਘ, ਰਜਨੀਸ਼ ਕੌਸ਼ਲ, ਦੀਪਕ ਰਲਹਨ, ਰਾਘਣ ਅਰੋੜਾ, ਮਨਜੀਤ ਸਿੰਘ ਬਾਜਵਾ, ਫੁੱਲਜੀਤ ਸਿੰਘ ਵਰਪਾਲ, ਹਰਪਾਲ ਸਿੰਘ, ਸਤਨਾਮ ਸਿੰਘ ਮੂਧਲ, ਹਨੀ ਮਹਿਰਾ, ਸਨੀ ਸਹੋਤਾ, ਲੱਕੀ, ਰਮਨ ਵੋਹਰਾ, ਅਮਰੀਕ ਸਿੰਘ ਵੱਲਾ, ਜਗਤਾਰ ਮਾਹਲਾਂ, ਵਿਸ਼ਾਲ ਸ਼ਰਮਾਂ, ਕੁਸ਼ਾਲ ਸ਼ਰਮਾਂ, ਬਲਵਿੰਦਰ ਮਾਨ, ਮੰਗਲ ਸਿੰਘ, ਪ੍ਰਿਸ ਆਦਿ ਤੋਂ ਇਲਾਵਾ ਭਾਰੀ ਗਿਣਤੀ ‘ਚ ਪੱਤਰਕਾਰ ਭਾਈਚਾਰਾ ਹਾਜ਼ਰ ਸੀ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
COMMENTS