ਅੰਮ੍ਰਿਤਸਰ ,23 ਦਸੰਬਰ ( ਪੱਡਾ/ ਵਿੱਕੀ / ਨੀਰਜ ): ਇਥੋਂ ਥੋੜੀ ਦੂਰੀ ਤੇ ਪੈਂਦੀ ਸਟੇਟ ਬੈਂਕ ਆਫ਼ ਇੰਡੀਆ ਦੀ ਜੇਠੂਵਾਲ ਬ੍ਰਾਂਚ ਵਲੋਂ ਕਿਸਾਨ ਮੇਲਾ ਲਾਇਆ ਗਿਆ| ਕਿਸਾਨ ਮੇਲੇ ਦੌਰਾਨ ਇਲਾਕੇ ਦੇ ਵੱਖ ਵੱਖ ਪਿੰਡਾਂ ਤੋਂ ਆਏ ਕਿਸਾਨਾਂ ਨੂੰ ਬੈਂਕ ਵੱਲੋਂ ਚਲਾਈਆਂ ਜਾ ਰਹੀਆਂ ਵਭਿੰਨ ਸਕੀਮਾਂ ਜਿਵੇਂ ਕੇ ਗੋਲ੍ਡ ਲੋਨ ,ਡੇਅਰੀ ਫਾਰਮਿੰਗ ਲੋਨ ,ਲਾੲੀਫ ਇੰਸੋਰੈਂਸ ਮੈਡੀਕਲ ਇੰਸੋਰੈਂਸ ਆਦਿ ਬਾਰੇ ਜਾਣਕਾਰੀ ਦਿੱਤੀ ਗਈ | ਇਸ ਮੌਕੇ ਤੇ ਬ੍ਰਾਂਚ ਮੈਨੇਜਰ ਨਿਖਿਲ ਮਨਚੰਦਾ ਨੇ ਸੰਬੋਧਨ ਕਰਦਿਆਂ ਕਿਹਾ ਕੇ ਬੈਂਕ ਗ੍ਰਾਹਕ ਆਪਣੇ ਖਾਤਿਆਂ ਵਿਚ ਨੋਮੀਨੇਸ਼ਨ ਸੰਬੰਧੀ ਪ੍ਰਕ੍ਰਿਆ ਜਰੂਰ ਮੁਕੰਮਲ ਕਰਨ ਅਤੇ ਵਾਰਸ ਦੇ ਡੌਕੂਮੈਂਟ ਸਮੇ ਸਿਰ ਜਮਾ ਕਰਵਾਉਣਾ ਯਾਕੀਨੀ ਬਣਾਉਣ ਅਤੇ ਇਸਤੋਂ ਇਲਾਵਾ ਖਾਤਿਆਂ ਨੂੰ ਪੈਨ ਅਤੇ ਅਧਾਰ ਕਾਰਡ ਨਾਲ ਜਰੂਰ ਲਿੰਕ ਕਰਵਾਉਣ |ਇਸ ਦੌਰਾਨ ਆਏ ਹੋਏ ਕਿਸਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਤੇ ਤਰਸੇਮ ਕੁਮਾਰ ਕਲਰਕ ,ਕੈਸ਼ੀਅਰ ਮੋਹਿਤ ਕੁਮਾਰ ,ਕਲਰਕ ਸੰਦੀਪ ਕੁਮਾਰ ,ਕਲਰਕ ਇਕਬਾਲ ਸਿੰਘ ,ਹਕੂਮਤ ਸਿੰਘ ਗਾਰਡ ,ਮਨਜੀਤ ਕੌਰ ਹੈਲਪਰ ਆਦਿ ਸਟਾਫ ਮੈਂਬਰ ਹਾਜਰ ਸਨ |
ਕੈਪਸ਼ਨ :- ਐੱਸਬੀਆਈ ਬ੍ਰਾਂਚ ਜੇਠੂਵਾਲ ਵਿਖੇ ਲਾਏ ਗਏ ਕਿਸਾਨ ਮੇਲੇ ਦੌਰਾਨ ਮੈਨੇਜਰ ਨਿਖਿਲ ਮਨਚੰਦਾ ਕਿਸਾਨਾਂ ਨੂੰ ਜਾਣਕਾਰੀ ਦਿੰਦੇ ਹੋਏ |
COMMENTS