ਅੰਮ੍ਰਿਤਸਰ ,19 ਦਸੰਬਰ ( ਵਿੱਕੀ /ਪੱਡਾ):-ਜੇਠੂਵਾਲ ਤੋਂ ਮਹਿਤਾ ਰੋਡ ਤੱਕ ਨਵੀਂ ਬਣੀ ਲਿੰਕ ਸੜਕ ਦੇ ਮਹੀਨੇ ਚ ਹੀ ਥਾਂ ਥਾਂ ਤੋਂ ਟੁੱਟਣੀ ਸ਼ੁਰੂ ਹੋ ਗਈ ਹੈ | ਇਸ ਸੰਬੰਧੀ ਪਿੰਡ ਜੇਠੂਵਾਲ ਦੇ ਮੋਹਤਬਰਾਂ ਸਮੇਤ ਵੱਖ ਵੱਖ ਪਿੰਡਾ ਦੇ ਲੋਕਾਂ ਨੇ ਸੰਬੰਧਿਤ ਵਿਭਾਗ ਦੇ ਠੇਕੇਦਾਰ ਤੇ ਦੋਸ਼ ਲਾਉਂਦਿਆਂ ਕਿਹਾ ਕੇ ਪਹਿਲਾਂ ਤਾਂ ਅੱਠ ਸਾਲ ਇਹ ਸੜਕ ਬਣੀ ਹੀ ਨਹੀਂ ਜੇਕਰ ਹੁਣ ਇਸ ਸੜਕ ਦੀ ਸੁਣੀ ਹੀ ਗਈ ਤਾਂ ਇਹ ਨਵੀਂ ਬਣੀ ਸੜਕ ਮਹੀਨੇ ਅੰਦਰ ਹੀ ਥਾਂ ਥਾਂ ਤੋਂ ਉਖੜਨੀ ਸ਼ੁਰੂ ਹੋ ਗਈ ਹੈ | ਓਹਨਾ ਅੱਗੇ ਕਿਹਾ ਸੜਕ ਦੇ ਇੰਨੀ ਛੇਤੀ ਟੁੱਟਣ ਤੋਂ ਇਹ ਸਾਫ ਜਾਹਰ ਹੁੰਦਾ ਹੈ ਕੇ ਸੰਬੰਧਿਤ ਠੇਕੇਦਾਰ ਵਲੋਂ ਮਾੜੇ ਮਟੀਰੀਅਲ ਦੀ ਵਰਤੋਂ ਕੀਤੀ ਗਈ ਹੈ ਜਿਸਦੀ ਜਾਂਚ ਹੋਣੀ ਚਾਹੀਦੀ ਹੈ | ਇਸ ਮੌਕੇ ਤੇ ਇਲਾਕਾ ਨਿਵਾਸੀਆਂ ਨੇ ਮੰਡੀ ਬੋਰਡ ਤੋਂ ਮੰਗ ਕੀਤੀ ਕੇ ਵਧੀਆ ਮਟੀਰੀਅਲ ਦੀ ਵਰਤੋਂ ਕਰਕੇ ਸੜਕ ਦਾ ਮੁੜ ਨਿਰਮਾਣ ਕਰਵਾਇਆ ਜਾਵੇ | ਵਿਭਾਗ ਦਾ ਪੱਖ ਜਾਨਣ ਲੲੀ ਮੰਡੀ ਬੋਰਡ ਦੇ ਅਧਿਕਾਰੀ ਨਾਲ ਫੋਨ ਤੇ ਸੰਪਰਕ ਕੀਤਾ ਤਾ ਓਹਨਾ ਕਿਹਾ ਕੇ ਨਵੀਂ ਬਣੀ ਸੜਕ ਟੁੱਟਣ ਦੀ ਸ਼ਿਕਾਇਤ ਓਹਨਾ ਤੱਕ ਪਹੁੰਚੀ ਹੈ, ਸੰਬਧਿਤ ਠੇਕੇਦਾਰ ਦੀ ਪੇਮੈਂਟ ਰੋਕ ਦਿੱਤੀ ਗਈ ਹੈ ਤੇ ਸੜਕ ਦਾ ਛੇਤੀ ਹੀ ਦੁਬਾਰਾ ਨਿਰਮਾਣ ਸ਼ੁਰੂ ਕਰਵਾ ਦਿੱਤਾ ਜਾਵੇਗਾ | ਇਸ ਮੌਕੇ ਤੇ ਮੈਂਬਰ ਹਰਪ੍ਰੀਤ ਸਿੰਘ ,ਸੁੱਚਾ ਸਿੰਘ ,ਮਲਕੀਤ ਸਿੰਘ ,ਜਸਵੰਤ ਸਿੰਘ ,ਅਨੂਪ ਸਿੰਘ ,ਭਾਈ ਅਜੀਤ ਸਿੰਘ ,ਬੂਟਾ ਸਿੰਘ ਮੱਖਣਵਿੰਡੀ ,ਚਰਨਜੀਤ ਸਿੰਘ ਜੇਠੂਵਾਲ ਆਦਿ ਵਿਸ਼ੇਸ਼ ਤੌਰ ਤੇ ਹਾਜਰ ਸਨ
ਕੈਪਸ਼ਨ : ਜੇਠੂਵਾਲ ਤੋਂ ਮਹਿਤਾ ਤੱਕ ਨਵੀਂ ਬਣੀ ਸੜਕ ਦੇ ਟੁੱਟੁਣ ਬਾਰੇ ਜਾਣਕਾਰੀ ਦਿੰਦੇ ਹੋਏ ਇਲਾਕਾ ਨਿਵਾਸੀ |
COMMENTS