ਮਾਮਲਾ ਤਿੱਨ ਸੌ ਅਠਾਈ ਪਾਵਨ ਸਰੂਪਾਂ ਦੇ ਖੁਰਦ ਬੁਰਦ ਹੋਣ ਦਾ ਜੇ ਸ਼੍ਰੋਮਣੀ ਕਮੇਟੀ ਤੇ ਮੁਕੱਦਮਾ ਦਰਜ ਨਾ ਕੀਤਾ ਤਾਂ ਬਾਈ ਦਸੰਬਰ ਨੂੰ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਕੋਠੀ ਦਾ ਕਰਾਂਗੇ ਘਿਰਾਓ ਭਾਈ ਭਾਗੋਵਾਲ
ਸਿੱਖ ਸਦਭਾਵਨਾ ਦਲ ਅਤੇ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਵੱਲੋਂ ਚਾਰ ਨਵੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅਰਦਾਸ ਸਮਾਗਮ ਕਰਕੇ ਪੰਥਕ ਹੋਕਾ ਦਿੱਤਾ ਗਿਆ ਜੋ ਕਿ ਤਿੱਨ ਸੌ ਅਠਾਈ ਪਾਵਨ ਸਰੂਪ ਸ਼੍ਰੋਮਣੀ ਕਮੇਟੀ ਵੱਲੋਂ ਖੁਰਦ ਬੁਰਦ ਕੀਤੇ ਗਏ ਤੇ ਗੁਰੂ ਸਾਹਿਬ ਦੇ ਲੱਖਾਂ ਹੀ ਅੰਗ ਸ਼੍ਰੋਮਣੀ ਕਮੇਟੀ ਦੀ ਪੜਤਾਲੀਆ ਰਿਪੋਰਟ
ਅਨੁਸਾਰ ਗੁੰਮ ਹਨ ਇਸ ਲਈ ਸ਼੍ਰੋਮਣੀ ਕਮੇਟੀ ਦੇ ਦੋਸ਼ੀਆਂ ਖ਼ਿਲਾਫ਼ ਸਰਕਾਰ ਮੁਕੱਦਮਾ ਦਰਜ ਕਰਕੇ ਸਰੂਪਾਂ ਦੀ ਤੇ ਪਾਵਨ ਅੰਗਾਂ ਦੀ ਭਾਲ ਕਰੇ ਇਹ ਮਾਮਲਾ ਭਾਈ ਗੁਰਬਿੰਦਰ ਸਿੰਘ ਭਾਗੋਵਾਲ ਭਾਈ ਬਲਜੀਤ ਸਿੰਘ ਸ਼ਿਕਾਰ ਮਾਛੀਆ ਭਾਈ ਗੁਰਪ੍ਰੀਤ ਸਿੰਘ ਉਧੋਵਾਲ ਭਾਈ ਮਨਦੀਪ ਸਿੰਘ ਭਾਈ ਸੁਖਵਿੰਦਰ ਸਿੰਘ ਅਤੇ ਭਾਈ ਪਰਮਜੀਤ ਸਿੰਘ ਆਦਿ ਮੈਂਬਰ ਹਾਜ਼ਰ ਸਨ
COMMENTS