ਲੋਕ ਇਨਸਾਫ ਪਾਰਟੀ ਦੀ ਮਜ਼ਬੂਤੀ ਵਾਸਤੇ ਪਾਰਟੀ ਵਿਚ ਲੋਕ ਹੋ ਰਹੇ ਨੇ ਸ਼ਾਮਿਲ (ਪ੍ਰਧਾਨ ਵਿਜੇ ਤਰਹੇਨ )
ਬਟਾਲਾ 9 ਦਸੰਬਰ (ਅਸ਼ੋਕ ਜੜੇਵਾਲ ਼ਨੀਰਜ ਸ਼ਰਮਾ )ਲੋਕ ਇਨਸਾਫ ਪਾਰਟੀ ਦੀ ਮੀਟਿੰਗ ਪਿੰਡ ਲੌਂਗੋਵਾਲ ਵਿਖੇ ਹੋਈ ਜਿਸ ਨੂੰ ਸੰਬੋਧਨ ਕਰਦਿਆਂ ਬਲਜਿੰਦਰ ਸਿੰਘ ਨੇ ਕਿਹਾ ਕਿ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਤੇ ਚਲਦਿਆਂ ਬਟਾਲਾ ਹਲਕਾ ਪ੍ਰਧਾਨ ਵਿਜੇ ਤੇ੍ਰਹਨ ਵਲੋਂ ਕੀਤੀਆਂ ਜਾ ਰਹੀਆਂ ਕਾਰਗੁਜਾਰੀਆਂ ਸ਼ਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਪੂਰੇ ਹਲਕੇ ਦੇ ਪਿੰਡਾਂ ਨੂੰ ਆਪਣੇ ਨਾਲ ਜੋੜ ਕੇ ਪ੍ਰਧਾਨ ਤੇ੍ਰਹਨ ਦਾ ਸਾਥ ਦੇਵਾਂਗੇ। ਇਸ ਮੌਕੇ ਬਲਜਿੰਦਰ ਸਿੰਘ ਭੁੱਲਰ, ਮਨਜੀਤ ਸਿੰਘ ਭੁੱਲਰ, ਜਸਬੀਰ ਸਿੰਘ ਪੱਪੂ, ਲਖਬੀਰ ਸਿੰਘ ਲਾਡੀ, ਬਲਬੀਰ ਸਿੰਘ ਟੀਟੀ, ਜੋਗਿੰਦਰ ਸਿੰਘ ਕਾਲੀਆ, ਅਮਰੀਕ ਸਿੰਘ, ਜਿੰਮੀ ਪਹਿਲਵਾਨ, ਸਰਬਜੀਤ ਸਿੰਘ ਸ਼ਾਹ, ਜਸਵਿੰਦਰ ਸਿੰਘ ਸੋਨਾ, ਹਰਵਿੰਦਰ ਸਿੰਘ ਬਿੱਟੂ, ਨਾਨੂ ਮਸੀਹ ਕਾਲੀਆਂ, ਸਾਬੀ ਸ਼ੇਰੇ ਪੰਜਾਬੀ ਡੇਅਰੀ ਬਟਾਲਾ ਆਦਿ ਮੈਂਬਰ ਪਾਰਟੀ ’ਚ ਸ਼ਾਮਲ ਹੋਏ। ਇਸ ਮੌਕੇ ਮੁੱਖ ਸਲਾਹਕਾਰ ਸੁਖਚੈਣ ਸਿੰਘ, ਸਿਵਲ ਮੰਡਲ ਪ੍ਰਧਾਨ ਭਗਵੰਤ ਸਿੰਘ, ਸਿਵਲ ਮੰਡਲ ਉਪ ਪ੍ਰਧਾਨ ਮੁਖਵੰਤ ਸਿੰਘ ਬਸਰਾ ਅਤੇ ਬਟਾਲਾ ਸਿਟੀ ਸੈਕਟਰੀ ਜੋਰਾਵਰ ਸਿੰਘ ਵੀ ਸ਼ਾਮਲ ਸਨ।
Pragati media ashok jrewal di report
COMMENTS