ਕਿਸਾਨਾਂ ਦੀ ਸ਼ਾਤਮਈ ਹੱਕਾਂ ਦੀ ਲੜਾਈ ਵਿੱਚ ਹਰ ਵਰਗ ਦੀ ਸ਼ਮੂਲੀਅਤ ਸ਼ਲਾਘਾਯੋਗ। ਸ. ਘੁੰਮਣ
ਬਟਾਲਾ 2ਦਸੰਬਰ ( ਅਸ਼ੋਕ ਜੜੇਵਾਲ ) ਕਿਸਾਨਾਂ ਨੂੰ ਇਹ ਦੱਸਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਕਿ ਆਪਣੇ ਹੱਕਾਂ ਲਈ ਮੁਜ਼ਾਹਰੇ, ਧਰਨੇ, ਮਾਰਚ ਹੀ ਿੲੱਕ ਰਸਤਾ ਬਚਿਆ ਹੈ ਜਿਸ ਨਾਲ ਇੰਨਸਾਫ ਮਿਲਣ ਦੀ ਆਸ ਬੱਝਦੀ ਹੈ। ਮੋਦੀ ਸਰਕਾਰ ਨੇ ਖੇਤੀ ਸੰਬੰਧੀ ਤਿੰਨ ਬਿੱਲ ਲਿਆ ਕੇ ਕਿਸਾਨੀ ਦਾ ਤ੍ਰਾਹ ਕੱਢ ਦਿੱਤਾ ਹੈ। ਿੲਹ ਬਿੱਲ ਕਿਸਾਨ ਵਿਰੋਧੀ ਹਨ। ਿੲਹ ਸਿੱਧੇ ਆਰਡੀਨੈਸ ਲਿਆ ਕੇ ਕਿਸਾਨਾਂ ਦੀ ਰਾਏ ਜਾਨਣ ਤੋਂ ਬਿਨਾਂ ਹੀ ਸਿੱਧੇ ਰਾਜ ਸਭਾ ਵਿੱਚ ਗੈਰ-ਸੰਵਿਧਾਨਿਕ ਢੰਗ ਤੋਂ ਕਾਨੂੰਨ ਦੀ ਸ਼ਕਲ ਦਿੱਤੀ ਗੱਦੀ ਹੈ। ਿੲਹ ਕਾਰਪੋਰੇਟ ਘਰਾਣੀਆਂ ਨੂੰ ਸਿੱਧਾ ਜ਼ਮੀਨਾਂ ਦੇ ਕਬਜ਼ੇ ਕਰਨ ਦੇਣ ਬਰਾਬਰ ਹੈ। ਕਿਸਾਨਾਂ ਨੇ ਇਹਨਾ ਬਿੱਲਾਂ ਨੂੰ ਸਿਰੇ ਤੋਂ ਨਿਕਾਰ ਦਿੱਤਾ ਹੈ। ਸਰਕਾਰਾਂ ਦੀ ਬੇਰੁਖ਼ੀ ਦਾ ਸ਼ਿਕਾਰ ਹੋਇਆ ਅੱਜ ਕਿਸਾਨ ਦਿੱਲੀ ਦੀ ਘੇਰਾ ਬੰਦੀ ਕਰਨ ਲਈ ਮਜਬੂਰ ਹੋਇਆ ਹੈ। ਸਰਕਾਰ ਕਿਸਾਨਾਂ ਨਾਲ ਗੱਲ ਕਰਨ ਤੋਂ ਭੱਜ ਰਹੀ ਹੈ। ਕਿਸਾਨ ਆਪਣੇ ਭਵਿੱਖ ਪਰਤੀ ਚਿੰਤਤ ਹੋਇਆ ਸਰਕਾਰ ਨੂੰ ਿੲਹਨਾਂ ਕਾਨੂੰਨਾਂ ਦੀ ਵਾਪਸੀ ਦੀ ਮੰਗ ਕਰ ਰਿਹਾ ਹੈ ਕਿਸਾਨੀ ਹਾਲਤ ਪਹਿਲਾ ਵੀ ਚੰਗੇ ਨਹੀਂ ਸਨ ਜਿਨਸਾਂ ਦਾ ਯੋਗ ਭਾਅ ਨਾਂ ਮਿਲਣਾ, ਕਰਜ਼ੇ ਦੀ ਮਾਰ, ਮਹਿਗਾਈ, ਬੀਜ ਦਵਾਈਆਂ ਦੀ ਨਕਲੀ ਮਿਲਾਵਟ ਨੇ ਰੋਜ਼ਾਨਾ ਆਤਮਹੱਤਿਆਵਾਂ ਦਾ ਦੌਰ ਨੂੰ ਜਨਮ ਦਿੱਤਾ ਹੈ। ਗਰੀਬ ਤਬਕੇ ਨੇ ਪਹਿਲਾ ਵੀ ਨੋਟ ਬੰਦੀ ਦੀ ਮਾਰ ਝੱਲੀ ਹੈ। ਰੋਜ਼-ਮਰ੍ਹਾ ਦੀ ਜ਼ਰੂਰਤ ਦੇ ਆਨ ਪ੍ਰਦਾਨ ਦੇ ਮੁੱਖ ਸਰੋਤ ਨਗਦੀ ਰਾਹੀਂ ਹੀ ਕਰਦਾ ਸੀ।
ਇਕ ਖਾਸ ਵਰਗ ਦੇ ਮੀਡੀਏ ਵੱਲੋਂ ਿੲਸ ਅੰਦੋਲਨ ਨੂੰ ਪੁੱਠੀ ਪਾਣ ਦੇਣ ਦੀ ਕੋਸ਼ਿਸ਼ ਹੋ ਰਹੀ ਹੈ ਪਹਿਲਾ ਿੲਸ ਨੂੰ ਕੋਈ ਖ਼ਾਸ ਮਹੱਤਵ ਨਹੀਂ ਦਿੱਤਾ ਗਿਆ। ਪਰ ਕਿਸਾਨਾਂ ਦੀ ਦੀ ਯੋਜਨਾ ਬੰਦੀ ਤਰੀਕੇ ਨਾਲ ਸਫਲ ਹੋਈ ਲਹਿਰ ਨੂੰ ਤਾਰ ਪੀਡੋ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਹਨ। ਰੋਸ ਮੁਜ਼ਾਹਰੇ ਨੂੰ ਦੇਸ਼ ਧ੍ਰੋਹੀ ਦੀ ਸ਼ਕਲ ਦਿੱਤੀ ਜਾਣ ਲੱਗ ਪਈ ਹੈ। ਖਾਲਿਸਤਾਨ ਦਾ ਹੱਉਆ ਬਣਾਇਆ ਜਾ ਰਿਹਾ ਹੈ। ਹਰਿਆਣਾ ਸਰਕਾਰ ਦੀ ਨਿਖੇਧੀ ਭਰੀ ਕਾਰਵਾਈ ਨੇ ਭਾਵੇਂ ਕਿਸਾਨਾਂ ਉਪਰ ਭਾਰੀ ਜ਼ੁਲਮ ਕੀਤਾ ਪਰ ਹਰ ਹੱਦ ਪਾਰ ਕਰਕੇ ਚਣੋਤੀ ਦਿੱਤੀ ਕਿ ਹੱਕਾਂ ਦੀ ਲੜਾਂਗੀ ਵਿੱਚ ਕੋਰੀ ਰੋਕਾਵਟ ਮਹਿਣੇ ਨਹੀਂ ਰੱਖਦੀ। ਸ. ਦਲਵਿੰਦਰ ਸਿੰਘ ਘੁੰਮਣ ਪ੍ਰਧਾਨ ਸ਼ੌਮਣੀ ਅਕਾਲੀ ਦਲ ਅਮਿੰ੍ਤਸਰ ਯੂਰਪ ਯੂਥ ਵਿੰਗ ਵੱਲੋਂ ਕਿਸਾਨਾਂ ਅਤੇ ਹਰ ਵਰਗ ਦੇ ਘੋਲ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਹੱਕਾਂ ਦੀ ਲੜਾਈ ਦੇ ਸਹੀ ਮਾਪਦੰਡ ਹੀ ਉਸ ਦੀ ਜਿੱਤ ਦੇ ਰਾਹ ਖੋਲ੍ਹਣਗੇ। ਸਰਕਾਰਾਂ ਨੂੰ ਬਿਨਾਂ ਵਕਤ ਗੁਆਏ ਕਿਸਾਨੀ ਦੇ ਵਕਤੀ ਹਾਲਾਤਾਂ ਨੂੰ ਹੱਲ ਕਰਨ ਦੀ ਪਹਿਲ ਕਦਮੀ ਕਰਨੀ ਚਾਹਿਦੀ ਹੈ ਅਤੇ ਭਵਿੱਖ ਵਿੱਚ ਸੁਧਾਰਾਂ ਵੱਲ ਵੱਧਣਾ ਚਾਹਿਦਾ ਹੈ। ਅੱਜ ਦੇ ਦੌਰ ਵਿੱਚ ਕਿਸਾਨੀ ਨੂੰ ਨਵੇਂ ਤਕਨੀਕੀ ਢੰਗਾਂ ਦੀ ਮੁਹਾਰਤ ਦੇਣ ਦੀ ਲੋੜ ਹੈ। ਬੀਮਾਂ ਯੋਜਨਾਂ, ਸਬਸੀਡੀਆਂ, ਘੱਟ ਵਿਆਜ ਦਰਾਂ ਤੇ ਕਰਜ਼ੇ ਦੀ ਸਹੂਲਤ ਨੂੰ ਜ਼ਰੂਰੀ ਅਤੇ ਸਰਲ ਤਰੀਕੇ ਰਾਹੀਂ ਲਾਗੂ ਕਰਨ ਦੀ ਜ਼ਰੂਰਤ ਹੈ। ਜਿਵੇਂ ਕਾਰੋਬਾਰੀਆਂ ਦੇ ਅਰਬਾਂ, ਖਰਬਾਂ ਦੇ ਕਰਜ਼ੇ ਮੁਆਫ ਕੀਤੇ ਹਨ ਉਸੇ ਬਿਨਾ ਤੇ ਹੁਣ ਤੱਕ ਦੇ ਸਮੂਹ ਕਿਰਤੀਆਂ, ਕਿਸਾਨਾਂ ਦੇ ਕਰਜ਼ੇ ਮੁਆਫ ਕਰਨੇ ਚਾਹਿਦੇ ਹਨ। ਕਿਸਾਨਾਂ ਲਈ ਜ਼ਰੂਰੀ ਹੈ ਕਿ ਸਰਕਾਰ ਦੇ ਧੋਖੇ ਤੋਂ ਬੱਚ ਕੇ ਅਮਨ ਅਮਾਨ ਨਾਲ ਕਾਨੂੰਨਾਂ ਦੀ ਵਾਪਸੀ ਦੀ ਸਾਰੀਆਂ ਕਿਸਾਨ ਜਥੇਬੰਦੀਆਂ ਦੀ ਆਪਸੀ ਸਹਿਮਤੀ ਨਾਲ ਜਿੱਤ ਵੱਲ ਵੱਧਣਾ ਚਾਹਿਦਾ ਹੈ।
Pragati media ashok kumar di report
COMMENTS