ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਨਰੇਸ਼ ਗੋਇਲ ਦੀ ਪ੍ਰੇਰਣਾ ਸਦਕਾ ਕੁੱਝ ਪਰਿਵਾਰ ਆਪ ‘ਚ ਸ਼ਾਮਲ
ਲੋਕਾਂ ਦਾ ਸੁਪਨਾ ਹੈ ਕਿ 2022 ਦਾ ਸੂਰਜ ਆਮ ਆਦਮੀ ਪਾਰਟੀ ਦੇ ਨਾਮ ’ਤੇ ਚੜੇ ਅਤੇ ਅਰਵਿੰਦ ਕੇਜਰੀਵਾਲ ਦੇ ਹੱਥ ਹੋਰ ਮਜਬੂਤ ਹੋਣ- ਨਰੇਸ਼ ਗੋਇਲ
ਬਟਾਲਾ, 30 ਨਵੰਬਰ (ਅਸ਼ੋਕ ਜੜੇਵਾਲ ) ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਵਿੱਚ ਲੋਕਾਂ ਨੂੰ ਦਿੱਤੀਆਂ ਅਥਾਹ ਸਹੂਲਤਾਂ ਅਤੇ ਦਿੱਲੀ ਵਿੱਚ ਆਪ ਦੀ ਸਰਕਾਰ ਦਾ ਕੰਮ ਕਰਨ ਦੇ ਤਰੀਕੇ ਤੋਂ ਪ੍ਰਭਾਵਿਤ ਹੋ ਕੇ ਸ਼੍ਰੀ ਨਰੇਸ਼ ਗੋਇਲ ਸਾਬਕਾ ਪ੍ਰਧਾਨ ਇੰਡਸਟਰੀ ਸੈਲ ਜਿਲਾ ਗੁਰਦਾਸਪੁਰ ਦੀ ਪ੍ਰੇਰਣਾ ਸਦਕਾ ਕੁੱਝ ਪਰਿਵਾਰਾਂ ਨੇ ਆਪ ਦਾ ਪੱਲਾ ਫੜਿਆ। ਇਸ ਮੌਕੇ ਪ੍ਰੀਤਮ ਬੱਬੂ ਗੁਰਦਾਸਪੁਰ ਜਿਲਾ ਪ੍ਰਧਾਨ, ਸੂਬੇਦਾਰ ਕੁਲਵੰਤ ਸਿੰਘ ਜਿਲਾ ਜਰਨਲ ਸੈਕਟਰੀ, ਸ. ਦਵਿੰਦਰ ਮੱਟੂ ਐਡਵੋਕੇਟ ਬਟਾਲਾ ਸ਼ਹਿਰੀ ਬਲਾਕ ਪ੍ਰਧਾਨ, ਸ. ਗੁਰਦਰਸ਼ਨ ਸਿੰਘ ਬਲਾਕ ਸ਼ਹਿਰੀ ਬਲਾਕ ਪ੍ਰਧਾਨ, ਰਾਜੀਵ ਸ਼ਰਮਾ ਬਲਾਕ ਪ੍ਰਧਾਨ ਫਤਿਹਗੜ ਚੂੜੀਆਂ, ਰਾਜੀਵ ਸ਼ਰਮਾ ਮੀਡੀਆ ਇੰਚਾਰਜ ਫਤਿਹਗੜ ਚੂੜੀਆਂ, ਗਗਨਦੀਪ ਸਿੰਘ ਸਰਕਲ ਇੰਚਾਰਜ ਬਟਾਲਾ, ਸ਼੍ਰੀ ਵਿਜੇ ਭੱਟੀ , ਸ. ਕੁਲਵਿੰਦਰ ਰਿਆੜ, ਸੁਨੀਲ ਕੁਮਾਰ ਵਲੰਟੀਅਰ ਬਟਾਲਾ ਅਤਤੇ ਸੇਠੀ ਸ਼ਰਮਾ ਹਾਜ਼ਰ ਸਨ। ਇਸ ਮੌਕੇ ਰਿਟਾਇਰਡ ਬੈਂਕ ਮੈਨੇਜਰ ਸ. ਦਰਸ਼ਨ ਸਿੰਘ, ਸਿਵਲ ਹਸਪਤਾਲ ਸਟੋਰ ਕੀਪਰ ਮੁਕੇਸ਼ ਕੁਮਾਰ, ਧਰਮਪਾਲ ਅਨੰਦ ਸ਼ਾਪ ਕੀਪਰ, ਸਤੀਸ਼ ਸ਼ਰਮਾ ਵਪਾਰੀ, ਡਾ. ਮਨੀਸ਼ ਕੁਮਾਰ, ਵਪਾਰੀ ਅਰੁਣ ਕੁਮਾਰ ਅਤੇ ਮੋਨੂੰ ਸ਼ਾਮਲ ਹੋਏ। ਇਸ ਮੌਕੇ ਨਰੇਸ਼ ਗੋਇਲ ਨੇ ਕਿਹਾ ਕਿ ਲੋਕ ਆਪ ਮੁਹਾਰੇ ਹੋ ਕੇ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਲੋਕਾਂ ਦਾ ਸੁਪਨਾ ਹੈ ਕਿ 2022 ਦਾ ਸੂਰਜ ਆਮ ਆਦਮੀ ਪਾਰਟੀ ਦੇ ਨਾਮ ’ਤੇ ਚੜੇ ਅਤੇ ਅਰਵਿੰਦ ਕੇਜਰੀਵਾਲ ਦੇ ਹੱਥ ਹੋਰ ਮਜਬੂਤ ਹੋਣ ਕਿਉਂਕਿ ਸਾਰੇ ਰਾਜਾਂ ਵਿੱਚ ਆਪ ਦਾ ਝੰਡਾ ਬੁਲੰਦ ਹੋਣਾ ਬਹੁਤ ਜਰੂਰੀ ਹੈ।
Pragati media Ashok kumar batala di report
COMMENTS