ਅੰਮ੍ਰਿਤਸਰ 8 ਅਕਤੂਬਰ ( ਵਿੱਕੀ / ਪੱਡਾ)ਕੇਂਦਰ ਦੀ ਮੋਦੀ ਸਰਕਾਰ ਵਲੋਂ ਸੰਸਦ ਚ ਪਾਸ ਕੀਤੇ ਗਏ ਕਾਲੇ ਖੇਤੀ ਕਾਨੂੰਨ ਦਾ ਜਿਥੇ ਕਿਸਾਨ ਵਿਰੋਧ ਕਰ ਰਹੇ ਹਨ ਓਥੇ ਹੀ ਨਾਲ ਹੀ ਹੁਣ ਪੰਜਾਬ ਦੇ ਨੰਬਰਦਾਰ ਕਿਸਾਨਾਂ ਦੇ ਹੱਕ਼ ਚ ਨਿੱਤਰ ਆਏ ਹਨ |
ਇਸ ਸੰਬੰਧੀ ਪੰਜਾਬ ਨੰਬਰਦਾਰ ਯੂਨੀਅਨ ਦੇ ਆਗੂ ਨੰਬਰਦਾਰ ਸੁਖਬੀਰ ਸਿੰਘ ਲਾਲੀ ਮੈਹਨੀਆਂ ਨੇ ਕਿਹਾ ਕੇ ਨੰਬਰਦਾਰ ਯੂਨੀਅਨ ਡੱਟ ਕੇ ਇਨਾ ਕਾਲੇ ਖੇਤੀ ਕ਼ਾਨੂੰਨਾ ਦਾ ਵਿਰੋਧ ਕਰਦੀ ਹੈ ਤੇ ਅਸੀਂ ਕਿਸਾਨਾਂ ਦੇ ਨਾਲ ਚਟਾਨ ਵਾਂਗ ਖੜੇ ਹਾ|ਮੈਹਨੀਆਂ ਨੇ ਅੱਗੇ ਕਿਹਾ ਕੇ ਕੇਂਦਰ ਦੇ ਇੰਨਾ ਖੇਤੀ ਕਾਨੂੰਨਾ ਨਾਲ ਮੌਜੂਦਾ ਖੇਤੀ ਢਾਂਚਾ ਤਹਿਸ ਨਹਿਸ ਹੋ ਜਾਵੇਗਾ ਅਤੇ ਕਾਰਪੋਰੇਟ ਅਦਾਰਿਆਂ ਨੂੰ ਕਿਸਾਨਾਂ ਦੀ ਖੁੱਲੀ ਲੁੱਟ ਖਸੁੱਟ ਦਾ ਲਾਇਸੈਂਸ ਮਿਲ ਜਾਵੇਗਾ |ਮੋਦੀ ਸਰਕਾਰ ਪੰਜਾਬ ਨਾਲ ਹਰ ਥਾਂ ਤੇ ਧੱਕਾ ਕਰ ਰਹੀ ਹੈ ਭਾਵੇ ਉਹ ਪੰਜਾਬ ਦੇ ਪਾਣੀਆਂ ਦਾ ਮੁੱਦਾ ਹੋਵੇ ਜਾ ਜੰਮੂ ਕਸ਼ਮੀਰ ਅਤੇ ਹੋਰ ਰਾਜਾਂ ਵਿਚ ਮਾਂ ਬੋਲੀ ਪੰਜਾਬੀ ਦੇ ਦਰਜੇ ਦੀ ਗੱਲ ਹੋਵੇ |ਓਹਨਾ ਅੱਗੇ ਕਿਹਾ ਕੇ ਪੰਜਾਬ ਦੇ ਕਿਸਾਨ ਮਜਦੂਰ ਸਮੇਤ ਹਰੇਕ ਵਰਗ ਭਾਜਪਾ ਸਰਕਾਰ ਦੀਅਾ ਇੰਨਾ ਮਨਸੂਬਿਆਂ ਨੂੰ ਕਦੇ ਕਾਮਯਾਬ ਨਹੀਂ ਹੋਣ ਦੇਵੇਗਾ ਜਿਸਦਾ ਕਿਸਾਨਾਂ ਵਲੋਂ ਪੁਰਜ਼ੋਰ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਦੇ ਸਮੂਹ ਨੰਬਰਦਾਰ ਕਿਸਾਨਾਂ ਦੇ ਸੰਘਰਸ਼ ਵਿਚ ਪੂਰਾ ਸਾਥ ਦੇਣਗੇ !
ਕੈਪਸ਼ਨ :-ਨੰਬਰਦਾਰ ਯੂਨੀਅਨ ਦੇ ਆਗੂ ਸੁਖਬੀਰ ਸਿੰਘ ਲਾਲੀ ਅਤੇ ਹੋਰ
COMMENTS