ਕਿਹਾ-ਪੰਜਾਬ ਸਰਕਾਰ ਦਾ ਮੁੱਖ ਮਕਸਦ ਆਉਣ ਵਾਲੀ ਪੀੜ੍ਹੀ ਅਤੇ ਲੋੜਵੰਦ ਪਰਿਵਾਰਾਂ ਨੂੰ ਸਿੱਖਿਆ ਵਿੱਚ ਸਮਰੱਥ ਬਣਾਉਣਾ
ਬਟਾਲਾ, 16 ਅਪ੍ਰੈਲ (ਨੀਰਜ ਸ਼ਰਮਾ,ਜਸਬੀਰ ਸਿੰਘ,ਡਾ ਬਲਜੀਤ ਸਿੰਘ) ਸ. ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਦੀ ਸੁਚੱਜੀ ਅਗਵਾਈ ਵਿੱਚ ‘ਪੰਜਾਬ ਸਿੱਖਿਆ ਕ੍ਰਾਂਤੀ’ ਨਾਲ ਬਦਲਦਾ ਪੰਜਾਬ
ਮੁਹਿੰਮ ਤਹਿਤ ਰਾਜ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੀ ਕਾਇਆ ਕਲਪ ਕਰਨ ਦੇ ਮਿਥੇ ਟੀਚੇ ਨਾਲ ਜਿੱਥੇ ਸਿੱਖਿਆ ਦੇ ਖੇਤਰ ਨੂੰ ਨਵੀਂ ਦਿਸ਼ਾ ਪ੍ਰਦਾਨ ਹੋਵੇਗੀ,ਉੱਥੇ ਸਮੂਹ ਸਰਕਾਰੀ ਸਕੂਲਾਂ ਨੂੰ ਸਿੱਖਿਆ ਦੇ ਮਿਆਰਾਂ ਦੇ ਅਨੁਕੂਲ ਅਪਗ੍ਰੇਡ ਕੀਤਾ ਜਾ ਰਿਹਾ ਹੈ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਬਟਾਲਾ ਦੇ ਵਿਧਾਇਕ ਅਤੇ ਕਾਰਜਕਾਰੀ ਪ੍ਰਧਾਨ ਪੰਜਾਬ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਸਰਕਾਰੀ ਪ੍ਰਾਇਮਰੀ ਸਕੂਲ ਸ਼ੇਰਪੁਰ ਵਿਖੇ 67 ਹਜਾਰ ਰੁਪਏ ਅਤੇ ਤਲਵੰਡੀ ਝੰਗਲਾਂ ਵਿਖੇ 1 ਲੱਖ 70 ਹਜ਼ਾਰ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਮੌਕੇ ਕੀਤਾ। ਇਸ ਮੌਕੇ ਉਨਾਂ ਸਰਕਾਰੀ ਮਿਡਲ ਸਕੂਲ ਤਲਵੰਡੀ ਝੁੰਗਲਾਂ ਵਿਖੇ ਵੀ ਵਿਕਾਸ ਕੰਮਾਂ ਦਾ ਉਦਘਾਟਨ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਅਤੇ ਸਿੱਖਿਆ ਮੰਤਰੀ ਸ੍ਰ ਹਰਜੋਤ ਸਿੰਘ ਬੈਂਸ ਦੇ ਯਤਨਾਂ ਸਦਕਾ ਪੰਜਾਬ ਵਿੱਚ ਸਿੱਖਿਆ ਖੇਤਰ ਵਿੱਚ ਵਿਲੱਖਣ ਬਦਲਾਅ ਆਏ ਹਨ। ਉਨ੍ਹਾਂ ਕਿਹਾ ਕਿ ਨਵੇਂ ਯੁੱਗ ਦੇ ਤਕਨੀਕੀ ਅਤੇ ਬੁਨਿਆਦੀ ਢਾਂਚਿਆਂ ਨਾਲ ਸਰਕਾਰੀ ਸਕੂਲਾਂ ਨੂੰ ਲੈਸ ਕਰਕੇ ਸਕੂਲੀ ਵਿਦਿਆਰਥੀਆਂ ਦੇ ਭਵਿੱਖ ਨੂੰ ਉਜਵੱਲ ਬਣਾਉਣ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।
ਉਨਾਂ ਨੇ ਕਿਹਾ ਕਿ ਮਾਨ ਸਰਕਾਰ ਦਾ ਮਕਸਦ ਪੰਜਾਬ ਨੂੰ ਹੱਸਦਾ, ਵਸਦਾ ਅਤੇ ਰੰਗਲਾ ਪੰਜਾਬ ਬਣਾਉਣਾ ਹੈ,ਇਹ ਤਾਹੀਓ ਸੰਭਵ ਹੋਵੇਗਾ ਜੇਕਰ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਸਿੱਖਿਆ ਵਿੱਚ ਸਮਰੱਥ ਬਣਾ ਸਕਾਂਗੇ। ਸਿੱਖਿਆ ਕ੍ਰਾਂਤੀ ਅਭਿਆਨ ਦੇ ਮੱਦੇਨਜ਼ਰ ਸਕੂਲਾਂ ਵਿੱਚ ਵੱਡੀ ਪੱਧਰ ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ।
ਉਨਾਂ ਕਿਹਾ ਕਿ ਜੱਥੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਵਿਦੇਸ਼ਾਂ ਵਿੱਚੋਂ ਟਰੇਨਿੰਗ ਕਰਵਾਈ ਗਈ ਹੈ, ਉੱਥੇ ਸਕੂਲੀ ਵਿਦਿਆਰਥੀਆਂ ਨੂੰ ਆਈ.ਏ.ਐਸ.ਆਈ.ਪੀ.ਐਸ ਅਫਸਰ ਆ ਕੇ ਪੜ੍ਹਾਉਣਗੇ ਅਤੇ ਟਰੇਨਿੰਗ ਦੇ ਕੇ ਚੰਗੇ ਭਵਿੱਖ ਲਈ ਰਾਹ ਦਸੇਰਾ ਬਣਨਗੇ।ਜਿਸ ਨਾਲ ਬੱਚਿਆਂ ਦੇ ਮਾਪਿਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
ਇਸ ਮੌਕੇ ਸ੍ਰੀਮਤੀ ਪਰਮਜੀਤ ਕੋਰ, ਜ਼ਿਲ੍ਹਾ ਸਿੱਖਿਆ ਅਫਸਰ (ਐ), ਅਨਿਲ ਸ਼ਰਮਾ ਡਿਪਟੀ ਡੀਈਓ (ਐ), ਸੀਨੀਅਰ ਆਗੂ ਮੈਨੇਜਰ ਅਤਰ ਸਿੰਘ, ਮਨਦੀਪ ਸਿੰਘ ਗਿੱਲ, ਵਿੱਕੀ ਚੌਹਾਨ, ਨਵਦੀਪ ਸਿੰਘ ਪਨੇਸਰ, ਮਲਕੀਤ ਸਿੰਘ, ਗਗਨਦੀਪ ਸਿੰਘ, ਮਨਦੀਪ ਸਿੰਘ, ਵੱਖ ਵੱਖ ਸਕੂਲਾਂ ਦੇ ਅਧਿਆਪਕਾਂ ਸਮੇਤ ਪਿੰਡ ਵਾਸੀ ਅਤੇ ਪਾਰਟੀ ਦੇ ਅਹੁਦੇਦਾਰ ਮੌਜੂਦ ਸਨ।
----------------
[Important News]$type=slider$c=4$l=0$a=0$sn=600$c=8
अधिक खबरे देखे .
-
टिहरी।।जिला मजिस्ट्रेट/जिला निर्वाचन अधिकारी टिहरी गढ़़वाल नितिका खंडेलवाल ने राज्य निर्वाचन आयोग, उत्तराखण्ड की अधिसूचना के क्रम में जनपद के...
-
टिहरी।।(सू.वि.) जिलाधिकारी टिहरी गढ़वाल नितिका खण्डेलवाल ने जनपद के सभी निर्माणाधीन विभागों को निर्देश दिये है कि जनपद के जनहित से जुड़े महत्व...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
थौलधार।। धनोल्टी विधानसभा क्षेत्र के पंचायत चुनाव पर्यवेक्षकों अतर सिंह तोमर (पूर्व राज्य मंत्री)व जोगिंदर पुंडीर(किसान मोर्चा प्रदेश अध्यक्...
-
देहरादून।।थौलधार विकास समिति देहरादून के प्रथम वार्षिक सम्मेलन का भव्य आयोजन रविवार को थौलधार क्षेत्र के श्रेष्ठ वेडिंग पॉइंट में संपन्न हुआ...
-
देहरादून।।हरिद्वार जिला छोड़ बाकी प्रदेश के 12 जिलों में त्रिस्तरीय पंचायत चुनाव कराए जाने संबंधित अधिसूचना जारी हो गई है। त्रिस...
-
ਦਫਤਰ ਜ਼ਿਲਾ ਲੋਕ ਸੰਪਰਕ ਅਫਸਰ ਪਠਾਨਕੋਟ ਪ੍ਰੈਸ ਨੋਟ -3 ----- ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਵਿਕਾਸ ਕਾਰਜਾਂ ਨੂੰ ਲੈ ਕੇ ਘਰੋਟਾ ਬਲਾਕ ਦੀਆਂ ਪੰਚਾਇ...
-
ਬਟਾਲਾ 11 ਜੂਨ, (ਡਾ ਬਲਜੀਤ ਸਿੰਘ, ਨੀਰਜ ਸ਼ਰਮਾ, ਜਸਬੀਰ ਸਿੰਘ) - ਇਥੋਂ ਨਜ਼ਦੀਕ ਪਿੰਡ ਢਡਿਆਲਾ ਨਤ ਵਿਖੇ ਕਬੀਰ ਭਵਨ ਧਰਮ ਸਾਲਾ ਸਭਾ (ਰਜਿ) ਕਮੇਟੀ ਵੱਲੋਂ ਸਮੂਹ ਸੰਗ...
-
थौलधार।।11वें अन्तर्राष्ट्रीय योग दिवस से पूर्व कार्यक्रमों की श्रृंखला के अंतर्गत जिला आयुर्वेद विभाग टिहरी की थौलधार ब्लॉक की आयुष टीम द्व...
-
टिहरी।। वर्ष 2023 को विश्व स्तर पर अंतर्राष्ट्रीय मोटे अनाज वर्ष के रूप में मनाया जा रहा है। मोटे अनाज स्वास्थ्य के लिए गुणकारी है। इसलिए हम...
COMMENTS