ਅੰਮ੍ਰਿਤਸਰ,20 ਸਤੰਬਰ (ਡਾ ਬਲਜੀਤ ਸਿੰਘ, ਨੀਰਜ ਸ਼ਰਮਾ) - ਅੱਜ ਮਜ਼ਦੂਰ ਮੁਕਤੀ ਮੋਰਚਾ ਵਲੋਂ ਮਜੀਠਾ ਬਲਾਕ ਦੇ ਪਿੰਡ ਢਿੰਗਨੰਗਲ ਅਤੇ ਪੰਧੇਰ ਵਿਖੇ ਮਜ਼ਦੂਰ ਮੰਗਾਂ ਦੇ ਹੱਕ ਵਿੱਚ ਰੈਲੀਆਂ ਕੀਤੀਆਂ ਗਈਆ। ਇਨਾਂ ਰੈਲੀਆਂ ਨੇ ਬੋਲਦਿਆਂ ਸਤਨਾਮ ਸਿੰਘ, ਜਸਵੰਤ ਸਿੰਘ ਅਤੇ ਮੋਰਚੇ ਦੇ ਜ਼ਿਲਾ ਆਗੂ ਮਦਨਜੀਤ ਸਿੰਘ ਕਾਦਰਬਾਦ ਨੇ ਕਿਹਾ ਕਿ ਮੁੱਖ ਤੌਰ ਤੇ ਮਜ਼ਦੂਰਾਂ ਦੀਆਂ ਵੋਟਾਂ ਨਾਲ
ਜਿੱਤ ਪ੍ਰਾਪਤ ਕਰਨ ਵਾਲੀ ਮਾਨ ਸਰਕਾਰ ਮਜ਼ਦੂਰਾਂ ਨਾਲ ਹੀ ਵਧੀਕੀਆਂ ਕਰ ਰਹੀ ਹੈ। ਮਜ਼ਦੂਰ ਪਰਿਵਾਰਾਂ ਦੇ ਪਿੰਡ ਪਿੰਡ ਰਾਸ਼ਨ ਕਾਰਡ ਕੱਟ ਦਿੱਤੇ ਗਏ ਹਨ, ਮਜ਼ਦੂਰਾਂ ਨੂੰ ਮਨਰੇਗਾ ਰੋਜ਼ਗਾਰ ਨਾਮਾਤਰ ਦਿੱਤਾ ਗਿਆ ਹੈ, ਮਨਰੇਗਾ ਦੇ ਕੀਤੇ ਕੰਮ ਦੀ ਬਹੁਤ ਸਾਰੇ ਮਜ਼ਦੂਰਾਂ ਨੂੰ ਅਦਾਇਗੀ ਹੀ ਨਹੀਂ ਕੀਤੀ ਗਈ। ਸਰਕਾਰ ਵਲੋਂ ਮਜ਼ਦੂਰਾਂ ਨੂੰ 5/5ਮਰਲੇ ਦੇ ਪਲਾਟ ਦੇਣ, ਬੁਢਾਪਾ ਵਿਧਵਾ ਪੈਨਸ਼ਨ 2500ਰੁਪਏ ਕਰਨ, ਔਰਤਾਂ ਨੂੰ 1000 ਰੁਪਏ ਮਹੀਨਾ ਸਹਾਇਤਾ ਦੇਣ, ਬੇਰੁਜ਼ਗਾਰੀ ਭੱਤਾ ਦੇਣ,ਲਾਲ ਲਕੀਰ ਦੇ ਅੰਦਰਲੇ ਮਜ਼ਦੂਰ ਘਰਾਂ ਨੂੰ ਮਾਲ ਵਿਭਾਗ ਵਿਚ ਦਰਜ ਕਰਨ ਅਤੇ ਕੱਚਿਆ ਮਕਾਨਾਂ ਨੂੰ ਪੱਕੇ ਕਰਨ ਵਰਗੀਆਂ ਗਰੰਟੀਆ ਸਬੰਧੀ ਸਰਕਾਰ ਹੁਣ ਚੁੱਪ ਧਾਰੀ ਬੈਠੀ ਹੈ। ਸਰਕਾਰ ਦੁਆਰਾ ਤਿੰਨ ਮਹੀਨਿਆਂ ਵਿਚ ਨਸ਼ੇ ਖਤਮ ਕਰਨ ਦੀ ਗਰੰਟੀ ਤੋਂ ਸਰਕਾਰ ਦੇ ਬੁਰੀ ਤਰ੍ਹਾਂ ਅਸਫ਼ਲ ਰਹਿਣ ਕਾਰਨ ਪੰਜਾਬੀਆਂ ਅੰਦਰ ਸਰਕਾਰ ਵਿਰੁੱਧ ਅਥਾਹ ਗੁੱਸਾ ਹੈ। ਆਗੂਆਂ ਕਿਹਾ ਕਿ ਮਾਨ ਸਰਕਾਰ ਦੇ ਰਾਜ ਵਿੱਚ ਲੋਕ ਘਰਾਂ ਵਿੱਚ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਕਿ ਕਿਉਂਕਿ ਘਰਾਂ ਅੰਦਰ ਦਾਖਲ ਹੋ ਕੇ ਕਤਲਾਂ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਬੁਲਾਰਿਆਂ ਕਿਹਾ ਕਿ ਮਜ਼ਦੂਰ ਮੰਗਾਂ ਲਈ ਸੰਘਰਸ਼ ਤੇਜ਼ ਕੀਤਾ ਜਾਵੇਗਾ।ਇਸ ਸਮੇਂ ਕੁਲਜੀਤ ਸਿੰਘ, ਮਨਦੀਪ ਕੌਰ, ਰਾਜਵਿੰਦਰ ਕੌਰ,ਸੁਖਾ ਸਿੰਘ ਅਤੇ ਗੋਪਾਲ ਸਿੰਘ ਸ਼ਾਮਲ ਸਨ
punjab
[Important News]$type=slider$c=4$l=0$a=0$sn=600$c=8
अधिक खबरे देखे .
-
डिस्ट्रिक्ट मजिस्ट्रेट ने प्रेगाबेलिन दवा के खुलेआम इस्तेमाल पर रोक लगाई पठानकोट, 09 जनवरी, 2026(दीपक महाजन)--- प्रेगाबेलिन के फॉर्मूले से...
-
कर्मचारी राज्य बीमा निगम द्वारा बीमाकृत की मृत्यु के उपरांत उनके आश्रितों को आश्रितजन हितलाभ का भुगतान किया गया पठानकोट 8 जनवरी (दीपक महा...
-
पठानकोट में नशा बेचने वालों पर पंजाब सरकार का बुलडोजर चला पठानकोट (दीपक महाजन)पंजाब का युवा पीढ़ी को नशे में धकेल उनके घर उजाड़ कर अपने घ...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
जिला कानूनी सेवाएं अथॉरिटी की ओर से नशे के खिलाफ जागरूकता सेमीनार आयोजित किया गया पठानकोट 27दिसंबर2025(दीपक महाजन)जिला कानूनी सेवाएं अथॉरिट...
-
काँगड़ा :-जसवां परागपुर ब्लॉक कांग्रेस कमेटी के अध्यक्ष ठााकुर सुरिन्द्र सिंह मनकोटिया के नेतृत्व में शुक्रवार को कांग्रेस कार्यकर्ताओं ने ...
-
पठानकोट के उपायुक्त ने जिला परिषद और पंचायत समिति चुनावों की मतगणना की तैयारियों के संबंध में समीक्षा बैठक की। ----चुनाव के दौरान मतगणना क...
-
जौनपुर। जौनपुर में कोरोना संक्रमित की सूची का मीटर बढ़ता ही चला जा रहा है। मिले 63 कोरोना संक्रमित मरीज। डीएम दिनेश कुमार सिंह ...
-
थौलधार।। उत्तराखंड कांग्रेस के प्रदेश अध्यक्ष करण महारा के जनसंपर्क अभियान के अंतर्गत आज विकासखंड थौलधार के कंडीसौड बाजार में का...
-
हल्का भोआ में कांग्रेस और बीजेपी को लगा बड़ा झटका पूर्व ब्लॉक समिति चेयरमैन सहित दर्जनों परिवार मंत्री कटारूचक्क के नेतृत्व में 'आप...

COMMENTS