ਕਲੋਨੀ ਨਿਵਾਸੀਆਂ ਦੀ ਪੁਕਾਰ, ਸਾਨੂੰ ਕਰੋ ਨਾ ਬੇਘਰ
ਕਿਸੇ ਰਿਹਾਇਸ਼ੀ ਕੋਠੀ ਨੂੰ ਖਾਲੀ ਨਹੀਂ ਕਰਵਾਇਆ ਜਾਵੇਗਾ- ਐਕਸੀਅਨ,
ਅਮ੍ਰਿੰਤਸਰ,11ਮਾਰਚ(ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ, ਬਲਜੀਤ ਢਡਿਆਲਾ)- ਜਲ ਸਰੋਤ ਵਿਭਾਗ ਦੀ ਅੰਮ੍ਰਿਤਸਰ ਸਥਿਤ ਨਹਿਰੀ ਕਲੋਨੀ ਵਿੱਚ ਪਰਿਵਾਰਾਂ ਸਮੇਤ ਰਹਿ ਰਹੇ ਕਰਮਚਾਰੀਆਂ ਨੇ ਮਹਿਕਮੇ ਦੇ ਉਚ ਅਧਿਕਾਰੀਆਂ ਵੱਲੋ ਨਹਿਰੀ ਦਫਤਰ ਨੂੰ ਰਿਹਾਇਸ਼ੀ ਕਲੋਨੀ ਵਿੱਚ ਤਬਦੀਲ ਕਰਨ ਦੀ ਕੀਤੀ ਜਾ ਰਹੀ ਵਿਉਂਤਬੰਦੀ ‘ਤੇ ਗਹਿਰੀ ਚਿੰਤ੍ਹਾਂ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਅਤੇ ਮਹਿਕਮੇ ਦੇ ਮੰਤਰੀ ਸ. ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਤੋਂ ਜ਼ੋਰਦਾਰ ਸ਼ਬਦਾਂ ‘ਚ ਮੰਗ ਕੀਤੀ ਹੈ ਕਿ ਨਹਿਰੀ ਦਫਤਰ ਨੂੰ ਰਿਹਾਇਸ਼ੀ ਕਲੋਨੀ ਵਿੱਚ ਤਬਦੀਲ ਕਰਕੇ ਇੱਥੇ ਪਿਛਲੇ ਕਈ ਸਾਲਾਂ ਤੋਂ ਪਰਿਵਾਰਾਂ ਸਮੇਤ ਰਹਿ ਰਹੇ ਕਰਮਚਾਰੀਆਂ ਨੂੰ ਉਜਾੜਿਆ ਨਾ ਜਾਵੇ। ਨਹਿਰੀ
ਕਲੋਨੀ ਵੈਲਫੇਅਰ ਕਮੇਟੀ ਦੇ ਪ੍ਰਧਾਨ ਅਜੇ ਕੁਮਾਰ ਮਹਿਰਾ, ਜਨਰਲ ਸਕੱਤਰ ਬਲਜਿੰਦਰ ਸਿੰਘ ਵਿਰਦੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਦੱਸਿਆ ਕਿ ਨਹਿਰੀ ਦਫਤਰ ਜੋ ਪਿਛਲੀ ਅਕਾਲੀ-ਭਾਜਪਾ ਸਰਕਾਰ ਸਮੇਂ ਪੁੱਡਾ ਮਹਿਕਮੇ ਨੂੰ ਵਿਕ ਚੁੱਕਾ ਹੈ, ਦਾ ਨਹਿਰੀ ਮਹਿਕਮੇ ਨਾਲ ਦੋ ਧਿਰੀ ਸਮਝੋਤਾ ਹੋਇਆ ਸੀ ਕਿ ਇਸ ਦਫਤਰ ਨੂੰ ਖਾਲੀ ਕਰਵਾਉਣ ਤੋਂ ਪਹਿਲਾਂ ਨਹਿਰੀ ਮਹਿਕਮੇ ਨੂੰ ਪੁੱਡਾ ਵੱਲੋ ਦਫਤਰ ਦੀ ਨਵੀਂ ਇਮਾਰਤ ਤਿਆਰ ਕਰਕੇ ਦਿੱਤੀ ਜਾਵੇਗੀ। ਜੋ ਅਜੇ ਤੱਕ ਪੁੱਡਾ ਵੱਲੋ ਨਵੇਂ ਦਫਤਰ ਦੀ ਇਮਾਰਤ ਤਿਆਰ ਕਰਕੇ ਨਹੀਂ ਦਿੱਤੀ ਗਈ, ਪਰ ਇਸ ਦੇ ਉਲਟ ਜਲ ਸਰੋਤ ਵਿਭਾਗ ਅੰਮ੍ਰਿਤਸਰ ਦੇ ਉੱਚ ਅਧਿਕਾਰੀਆਂ ਵੱਲੋ ਪੁੱਡਾ ਮਹਿਕਮੇ ਨੂੰ ਨਹਿਰੀ ਦਫਤਰ ਬਣਾ ਕੇ ਦੇਣ ਨੂੰ ਕਹਿਣ ਦੀ ਬਜਾਏ ਆਪਣੇ ਹੀ ਮਹਿਕਮੇ ਦੇ ਕਰਮਚਾਰੀਆਂ ‘ਤੇ ਤਲਵਾਰ ਲਟਕਾ ਕੇ ਨਹਿਰੀ ਕਲੋਨੀ ਦੇ ਰਿਹਾਇਸ਼ੀ ਕੋਠੀਆਂ ਨੂੰ ਖਾਲੀ ਕਰਵਾਉਣ ‘ਤੇ ਬੇਲੋੜਾ ਜ਼ੋਰ ਪਾਇਆ ਜਾ ਰਿਹਾ ਹੈ, ਜਦਕਿ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਚਾਹੀਦਾ ਤਾਂ ਇਹ ਸੀ ਕਿ ਉਹ ਜਿੰਨ੍ਹੀ ਦੇਰ ਤੱਕ ਪੁੱਡਾ ਦਫਤਰ ਬਣਾ ਕੇ ਨਹੀਂ ਦਿੰਦਾ, ਉਨੀ ਦੇਰ ਤੱਕ ਪੁਰਾਣਾ ਦਫਤਰ ਖਾਲੀ ਨਹੀਂ ਕਰਨਾ ਚਾਹੀਦਾ। ਇਸ ਤਰ੍ਹਾਂ ਕਰਨ ਨਾਲ ਰਿਹਾਇਸ਼ੀ ਕਲੋਨੀ ਵਾਸੀਆਂ ਦੇ ਨਾਲ-ਨਾਲ ਵਿਭਾਗ ਦੇ ਕਰਮਚਾਰੀਆਂ ,ਕਲੈਰੀਕਲ ਅਮਲਾ ਅਤੇ ਇਸ ਦਫਤਰ ਨਾਲ ਸਿੱਧੇ ਤੌਰ ਤੇ ਜੁੜੇ ਕਿਸਾਨਾਂ ਨੂੰ ਵੀ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਕਮੇਟੀ ਦੇ ਮੈਂਬਰਾਂ ਨੇ ਅੱਗੇ ਦੱਸਿਆ ਕਿ ਮਹਿਕਮੇ ਦੇ ਉਚ ਅਧਿਕਾਰੀਆਂ ਵੱਲੋ ਕਦੇ ਕਲੋਨੀ ਦੀ ਪੈਮਾਇਸ ਕਰਨ ਅਤੇ ਕਦੇ ਕੁਆਟਰ ਖਾਲੀ ਕਰਵਾਉਣ ਦੇ ਪੱਤਰਾਂ ‘ਤੇ ਦਸਤਖਤ ਕਰਨ ਅਤੇ ਉਨ੍ਹਾਂ ਨੂੰ ਕੁਆਟਰ ਖਾਲੀ ਕਰਨ ਲਈ ਬੇਹੱਦ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਜਿਸ ਨਾਲ ਪਰਿਵਾਰਿਕ ਮੈਂਬਰਾਂ ਸਮੇਤ ਕਰਮਚਾਰੀ ਡਾਹਢੇ ਪ੍ਰੇਸ਼ਾਨ ਹਨ। ਉਨ੍ਹਾਂ ਨੇ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਘਰੋਂ ਬੇਘਰ ਨਾ ਕੀਤਾ ਜਾਵੇ ਅਤੇ ਨਹਿਰੀ ਦਫਤਰ ਦੀ ਨਵੀਂ ਇਮਾਰਤ ਤਿਆਰ ਹੋਣ ਤੱਕ ਪੁਰਾਣੇ ਦਫਤਰ ਨੂੰ ਖਾਲੀ ਨਾ ਕਰਵਾਇਆ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਉਹ ਇਸ ਸਬੰਧੀ ਆਪਣੇ ਪਰਿਵਾਰਾਂ ਸਮੇਤ ਜਲਦ ਹੀ ਮਹਿਕਮੇ ਦੇ ਮੰਤਰੀ ਨੂੰ ਮਿਲ ਕੇ ਆਪਣੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਉਣਗੇ। ਇਸ ਸਬੰਧੀ ਜਦ ਐਕਸੀਅਨ ਮਜੀਠਾ ਮੰਡਲ ( ਹੈੱਡ ਕਵਾਟਰ) ਸ੍ਰੀ ਰਜੇਸ਼ ਗੁਪਤਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਕੇਵਲ ਨਹਿਰੀ ਕਲੋਨੀ ‘ਚ ਖਾਲੀ ਪਈਆ ਕੋਠੀਆਂ ਵਿਚ ਹੀ ਦਫਤਰ ਨੂੰ ਤਬਦੀਲ ਕੀਤਾ ਜਾਵੇਗਾ ਤੇ ਕਿਸੇ ਮੁਲਾਜ਼ਮ ਦੀ ਰਿਹਾਇਸ਼ੀ ਕੋਠੀ ਨੂੰ ਖਾਲੀ ਨਹੀਂ ਕਰਵਾਇਆ ਜਾਵੇਗਾ। ਇਸੇ ਹੀ ਮਸਲੇ ਸਬੰਧੀ ਨਹਿਰੀ ਕਲੋਨੀ ਵੈਲਫੇਅਰ ਕਮੇਟੀ ਦਾ ਇਕ ਵਫਦ ਨਿਗਰਾਨ ਇੰਜੀਨੀਅਰ ਸ੍ਰੀ ਕੁਲਵਿੰਦਰ ਸਿੰਘ ਨੂੰ ਮਿਲਿਆ ਅਤੇ ਉਨ੍ਹਾਂ ਨੇ ਵੀ ਵਫਦ ਨੂੰ ਭਰੋਸਾ ਦਿੱਤਾ ਕਿ ਕਿਸੇ ਮੁਲਾਜ਼ਮ ਦੀ ਰਿਹਾਇਸ਼ ਨੂੰ ਖਾਲੀ ਨਹੀਂ ਕਰਵਾਇਆ ਜਾਵੇਗਾ ਅਤੇ ਨਾ ਹੀ ਕਿਸੇ ਮੁਲਾਜ਼ਮ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਇਸ ਮੌਕੇ ਕਾਰਜਕਾਰੀ ਇੰਜੀਨੀਅਰ ਰਾਜੇਸ਼ ਗੁਪਤਾ, ਇੰਜੀ: ਸੰਦੀਪ ਗਰੋਵਰ, ਇੰਜੀ:ਨਿਰਮਲਜੀਤ ਸਿੰਘ ਲੋਹਕਾ ਤੋਂ ਇਲਾਵਾ ਕਮੇਟੀ ਦੇ ਸਰਪ੍ਰਸਤ ਇੰਜੀ: ਸੁਰਿੰਦਰ ਮਹਾਜਨ,ਮੁਨੀਸ਼ ਕੁਮਾਰ ਸੂਦ, ਲਖਵਿੰਦਰ ਸਿੰਘ, ਓਮ ਪ੍ਰਕਾਸ਼,ਜੋਗਿੰਦਰ ਸਿੰਘ,ਇਜੀ:ਧਰਮਿੰਦਰ ਸਿੰਘ,ਰਮਨ ਕੁਮਾਰ, ਸੁਸਪਾਲ ਠਾਕੁਰ, ਤਰੁਣ ਕੁਮਾਰ, ਕੇਵਲ ਸਿੰਘ ਭਿੰਡਰ, ਪ੍ਰਿੰਸ ਠੁਕਰਾਲ,ਸੁਖਦੇਵ ਸਿੰਘ, ਸਤਿੰਦਰ ਸਿੰਘ, ਗੁਰਚਰਨ ਸਿੰਘ, ਨਿਸ਼ਾਨ ਸਿੰਘ ਰੰਧਾਵਾ, ਭੁਪਿੰਦਰ ਸਿੰਘ, ਗੁਰਵੇਲ ਸਿੰਘ ਸੇਖੋਂ, ਹਰਜਾਪ ਸਿੰਘ, ਰਾਧੇ ਸ਼ਾਂਮ,ਮੈਡਮ ਮਧੂ ਬਾਲਾ, ਸੰਦੀਪ ਕੁਮਾਰ, ਬ੍ਰਿਜ ਲਾਲ ਅਤੇ ਤਰਲੋਕ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਲੋਨੀ ਨਿਵਾਸੀ ਹਾਜ਼ਰ ਸਨ।
ਕੈਪਸ਼ਨ: ਨਿਗਰਾਨ ਇੰਜੀਨੀਅਰ ਕੁਲਵਿੰਦਰ ਸਿੰਘ ਨੂੰ ਮਿਲਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਮੇਟੀ ਦੇ ਆਗੂ ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
COMMENTS